ਮੋਹਾਲੀ- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਸਾਲ ਦੇ 10ਵੀਂ ਅਤੇ 12ਵੀਂ ਜਮਾਤ ਦੇ ਕੰਪਾਰਟਮੈਂਟ ਜਾਂ ਰੀ-ਅਪੀਅਰ ਐਲਾਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇਣ ਲਈ ਇਕ ਵਿਸ਼ੇਸ਼ ਮੌਕਾ ਦੇਣ ਦਾ ਫੈਸਲਾ ਕੀਤਾ ਹੈ । ਸਿੱਖਿਆ ਬੋਰਡ ਦੇ ਬੁਲਾਰੇ ਕੋਮਲ ਸਿੰਘ ਨੇ ਦੱਸਿਆ ਕਿ ਬੋਰਡ ਨੇ ਇਹ ਪ੍ਰੀਖਿਆ ਅਕਤੂਬਰ ਦੇ ਆਖਰੀ ਹਫ਼ਤੇ ਵਿਚ ਲੈਣ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ 10ਵੀਂ ਅਤੇ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਵਿਚ ਜਿਨ੍ਹਾਂ ਪ੍ਰੀਖਿਆਰਥੀਆਂ ਦਾ ਨਤੀਜਾ ਕੰਪਾਰਟਮੈਂਟ ਜਾਂ ਰੀ-ਅਪੀਅਰ ਆਇਆ ਸੀ, ਉਹ ਜੂਨ-ਜੁਲਾਈ ਵਿਚ ਹੋਈ ਅਨੂਪੁਰਕ ਪ੍ਰੀਖਿਆ ਵਿਚ ਵੀ ਆਪਣੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਜਾਂ ਫਿਰ ਕੁੱਝ ਪ੍ਰੀਖਿਆਰਥੀ ਜੂਨ-ਜੁਲਾਈ ਦੀ ਪ੍ਰੀਖਿਆ ਲਈ ਆਪਣੇ ਪ੍ਰੀਖਿਆ ਫ਼ਾਰਮ ਹੀ ਨਹੀਂ ਭਰ ਸਕੇ ਸਨ, ਨੂੰ ਬੋਰਡ ਨੇ ਇਹ ਇਕ ਹੋਰ ਵਿਸ਼ੇਸ਼ ਮੌਕਾ ਦਿੱਤਾ ਹੈ। ਇਸ ਸਬੰਧ ਵਿਚ ਬੋਰਡ ਨੇ ਪ੍ਰੀਖਿਆ ਫ਼ਾਰਮ ਅਤੇ ਫੀਸ ਜਮ੍ਹਾ ਕਰਵਾਉਣ ਲਈ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ ।
ਜਾਰੀ ਸ਼ਡਿਊਲ ਅਨੁਸਾਰ 10ਵੀਂ ਜਮਾਤ ਲਈ ਪ੍ਰੀਖਿਆ ਫੀਸ 1050 ਰੁਪਏ ਅਤੇ 12ਵੀਂ ਲਈ 1350 ਰੁਪਏ ਨਿਰਧਾਰਤ ਕੀਤੀ ਗਈ ਹੈ। 1000 ਰੁਪਏ ਲੇਟ ਫੀਸ ਅਤੇ 2000 ਰੁਪਏ ਲੇਟ ਫੀਸ ਨਾਲ ਫ਼ਾਰਮ ਭਰਨੇ ਅਤੇ ਚਲਾਨ ਜਨਰੇਟ ਕਰਨ ਦੀ ਅੰਤਿਮ ਤਰੀਕ ਕ੍ਰਮਵਾਰ 29 ਸਤੰਬਰ, 6 ਅਕਤੂਬਰ ਅਤੇ 13 ਅਕਤੂਬਰ, ਬੈਂਕ ਵਿਚ ਫੀਸ ਅਤੇ ਚਲਾਨ ਜਮ੍ਹਾ ਕਰਵਾਉਣ ਦੀ ਤਰੀਕ ਕ੍ਰਮਵਾਰ 3 ਅਕਤੂਬਰ, 10 ਅਕਤੂਬਰ ਅਤੇ 16 ਅਕਤੂਬਰ ਅਤੇ ਪ੍ਰੀਖਿਆ ਫ਼ਾਰਮ ਜਮ੍ਹਾ ਕਰਵਾਉਣ ਦੀ ਅੰਤਿਮ ਤਰੀਕ ਕ੍ਰਮਵਾਰ 6 ਅਕਤੂਬਰ, 13 ਅਕਤੂਬਰ ਅਤੇ 18 ਅਕਤੂਬਰ ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਫੀਸ ਪੰਜਾਬ ਨੈਸ਼ਨਲ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ ਵਿਚ ਜਮ੍ਹਾ ਹੋਵੇਗੀ ਜਦੋਂਕਿ ਬਿਨਾਂ ਲੇਟ ਫੀਸ ਅਤੇ ਲੇਟ ਫੀਸ ਵਾਲੇ ਫ਼ਾਰਮ ਖੇਤਰੀ ਦਫਤਰਾਂ ਜਾਂ ਬੋਰਡ ਦੇ ਮੁੱਖ ਦਫਤਰਾਂ ਵਿਚ ਜਮ੍ਹਾ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਦੇ ਰੋਲ ਨੰਬਰ ਕੇਵਲ ਬੋਰਡ ਦੀ ਵੈੱਬਸਾਈਟ ਉਤੇ ਹੀ ਉਪਲੱਬਧ ਹੋਣਗੇ ਅਤੇ ਡਾਕ ਰਾਹੀਂ ਕੋਈ ਰੋਲ ਨੰਬਰ ਨਹੀਂ ਭੇਜਿਆ ਜਾਵੇਗਾ ।
ਪੰਜਵੀਂ ਬੇਟੀ ਹੋਣ 'ਤੇ ਗੁੱਸੇ 'ਚ ਆ ਕੇ ਕੀਤੀ ਗੁਟਕਾ ਸਾਹਿਬ ਦੀ ਬੇਅਦਬੀ
NEXT STORY