ਮੁੱਲਾਂਪੁਰ ਦਾਖਾ- ਪੰਜਾਬ ਅੰਦਰ ਬੜੇ ਲੰਮੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਟਕਾ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਅੱਜ ਵੀ ਨਿਰੰਤਰ ਜਾਰੀ ਹਨ।
ਅੱਜ ਪਿੰਡ ਦੇਤਵਾਲ ਵਿਖੇ ਇਕ ਨੌਜਵਾਨ ਨੇ ਆਪਣੇ ਹੀ ਘਰ ਵਿਚ ਗੁਟਕਾ ਸਾਹਿਬ ਨੂੰ ਅਗਨ ਭੇਟ ਕਰ ਦਿੱਤਾ, ਜਿਸ ਬਾਰੇ ਗੁਆਂਢੀ ਨੌਜਵਾਨ ਨੇ ਤੁਰੰਤ ਪੁਲਸ ਥਾਣਾ ਦਾਖਾ ਵਿਖੇ ਸੂਚਨਾ ਦਿੱਤੀ ਅਤੇ ਧਾਰਮਿਕ ਮਾਣ-ਮਰਿਆਦਾ ਦੀ ਗੰਭੀਰਤਾ ਨੂੰ ਸਮਝਦਿਆਂ ਪੁਲਸ ਪਾਰਟੀ ਐੱਸ. ਐੱਚ. ਓ. ਜਸਵੀਰ ਸਿੰਘ ਦੀ ਅਗਵਾਈ ਹੇਠ ਉਕਤ ਨੌਜਵਾਨ ਦੇ ਘਰ ਪੁੱਜੀ ਅਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਗੁਟਕਾ ਸਾਹਿਬ ਦੇ ਅੱਧ ਸੜੇ ਅੰਗ ਵੀ ਆਪਣੇ ਕਬਜ਼ੇ 'ਚ ਲੈ ਲਏ।
ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸ. ਜਸਵੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਪਿੰਡ ਦੇਤਵਾਲ ਦੇ ਪਹਿਲਾਂ ਚਾਰ ਲੜਕੀਆਂ ਹਨ ਅਤੇ ਅੱਜ ਪੰਜਵੀਂ ਲੜਕੀ ਨੇ ਜਦੋਂ ਜਨਮ ਲਿਆ ਤਾਂ ਉਸ ਨੇ ਗੁੱਸੇ 'ਚ ਆ ਕੇ ਉਕਤ ਘਟਨਾ ਨੂੰ ਅੰਜ਼ਾਮ ਦਿੱਤਾ, ਜਿਸ ਦੀ ਸੂਚਨਾ ਗੁਆਂਢ ਦੇ ਨੌਜਵਾਨ ਇੰਦਰਜੀਤ ਸਿੰਘ ਨੇ ਥਾਣਾ ਦਾਖਾ ਵਿਖੇ ਦਿੱਤੀ। ਇਸ ਕੇਸ ਦੀ ਪੜਤਾਲ ਕਰ ਰਹੇ ਏ. ਐੱਸ. ਆਈ. ਮੇਜਰ ਸਿੰਘ ਨੇ ਇੰਦਰਜੀਤ ਸਿੰਘ ਦੇਤਵਾਲ ਦੇ ਬਿਆਨਾਂ ਦੇ ਆਧਾਰ 'ਤੇ ਚਰਨਜੀਤ ਸਿੰਘ ਸਪੁੱਤਰ ਬਲਦੇਵ ਸਿੰਘ ਨਿਵਾਸੀ ਦੇਤਵਾਲ ਖਿਲਾਫ ਜ਼ੇਰੇ ਧਾਰਾ 295 ਆਈ. ਪੀ. ਸੀ. ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
636 ਬੋਤਲਾਂ ਸ਼ਰਾਬ ਸਣੇ 2 ਨੂੰ ਪੁਲਸ ਨੇ ਕੀਤਾ ਕਾਬੂ
NEXT STORY