ਪਟਿਆਲਾ (ਸਿੰਗਲਾ)-ਕੈਨੇਡਾ ਦੀ ਸਮਾਜ-ਸੇਵੀ ਸੰਸਥਾ ਪਲੇਅ ਨੈੱਟ ਵੰਨ ਫਾਊਂਡੇਸਨ ਵੱਲੋਂ ਨੇਡ਼ਲੇ ਪਿੰਡ ਹਾਮਝੇਡ਼ੀ ਦੇ ਗੁਰੂ-ਘਰ ਵਿਖੇ ਪਿੰਡ ਪੰਚਾਇਤ ਅਤੇ ਕਲੱਬ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਅਤੇ ਦੰਦਾਂ ਦੀਆਂ ਬੀਮਾਰੀਆਂ ਨਾਲ ਸਬੰਧਤ ਕੈਂਪ ਲਾਇਆ ਗਿਆ। ਇਸ ਵਿਚ 200 ਤੋਂ ਵੱਧ ਲੋਡ਼ਵੰਦ ਲੋਕਾਂ ਦੀ ਸਰੀਰਕ ਜਾਂਚ ਕਰ ਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਦਾੜ੍ਹਾਂ ਤੇ ਦੰਦਾਂ ਦੀਆਂ ਬੀਮਾਰੀਆਂ ਤੋਂ ਪੀਡ਼ਤ ਲੋਕਾਂ ਦਾ ਵੀ ਇਲਾਜ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਵੱਲੋਂ ਸਲਾਹਕਾਰ ਬੋਰਡ ਦੇ ਬਣਾਏ ਗਏ ਮੈਂਬਰ ਸਮਾਜ-ਸੇਵੀ ਬ੍ਰਿਸ਼ ਭਾਨ ਬੁਜਰਕ ਨੇ ਦੱਸਿਆ ਕਿ ਫਾਊਂਡੇਸ਼ਨ ਦੀ ਮੁਖੀ ਮੈਡਮ ਪ੍ਰਭਜੋਤ ਕੈਂਥ, ਰੋਮਿਲਾ ਵਰਮਾ ਪ੍ਰੋਫੈਸਰ ਜੌਗਰਫੀ ਯੂਨੀਵਰਸਿਟੀ ਆਫ ਟੋਰਾਂਟੋ ਅਤੇ ਕੋਆਰਡੀਨੇਟਰ ਅਰੁਣ ਗਰਗ ਦੀ ਅਗਵਾਈ ਹੇਠ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਵਿਚ ਵਿਸ਼ੇਸ਼ ਤੌਰ ’ਤੇ ਭਗਵਾਨ ਹੈਲਥ ਸੈਂਟਰ ਤੋਂ ਡਾ. ਅਮਨ ਸ਼ਰਮਾ, ਡਾ. ਮੋਨਿਕਾ ਸ਼ਰਮਾ, ਡਾ. ਮਨੀ ਅਗਰਵਾਲ ਅਤੇ ਦੰਦਾਂ ਦੇ ਡਾ. ਜੁਗਲ ਕਿਸ਼ੋਰ ਆਪਣੀ ਟੀਮ ਸਮੇਤ ਪਹੁੰਚੇ ਹੋਏ ਸਨ। ਉਨ੍ਹਾਂ ਵੱਖ-ਵੱਖ ਬੀਮਾਰੀਆਂ ਨਾਲ ਸਬੰਧਤ ਲੋਕਾਂ ਦੀ ਜਾਂਚ ਕਰ ਕੇ ਮੁਫਤ ਦਵਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੀ ਸਰਪੰਚ ਅਮਰਜੀਤ ਕੌਰ, ਗੁਰਤੇਜ ਸਿੰਘ, ਗੁਰਚਰਨ ਸਿੰਘ, ਕਿਰਪਾਲ ਸਿੰਘ, ਬੇਅੰਤ ਸਿੰਘ, ਦਰਬਾਰਾ ਸਿੰਘ, ਡਾ. ਨਰੇਸ਼ ਕੁਮਾਰ, ਗੁਰਮੇਜ ਸਿੰਘ, ਵਿਸ਼ਾਲ ਬੁਜਰਕ, ਤਰਲੋਕ ਸਿੰਘ ਅਤੇ ਤਰਸੇਮ ਸਿੰਘ ਹਾਜ਼ਰ ਸਨ।
ਸ਼ੂਗਰ ਸਬੰਧੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ
NEXT STORY