ਪਠਾਨਕੋਟ(ਸ਼ਾਰਦਾ)-ਕਠੂਆ ਜਬਰ-ਜ਼ਨਾਹ ਤੇ ਹੱਤਿਆ ਮਾਮਲੇ 'ਚ ਚੱਲ ਰਹੀ ਜ਼ਿਲਾ ਤੇ ਸੈਸ਼ਨ ਕੋਰਟ ਵਿਚ ਸੁਣਵਾਈ ਦਾ ਅੱਜ ਅਹਿਮ ਦਿਨ ਰਿਹਾ। ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਦੀ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਸਪਲੀਮੈਂਟਰੀ ਚਾਰਜਸ਼ੀਟ 614 ਪੰਨਿਆਂ ਦੀ ਹੈ ਅਤੇ ਇਸ ਵਿਚ 132 ਹੋਰ ਗਵਾਹ ਬਣਾਏ ਗਏ ਹਨ ਜਦਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿਚ 223 ਗਵਾਹ ਬਣਾਏ ਗਏ ਹਨ ਜਿਨ੍ਹਾਂ ਦੀ ਗਵਾਹੀ ਅਤੇ ਉਸ 'ਤੇ ਜਿਰਹਾ ਚੱਲ ਰਹੀ ਹੈ। ਅਦਾਲਤ ਨੇ ਅੱਜ ਸੁਣਵਾਈ ਲਈ ਪੇਸ਼ ਹੋਏ ਸਾਰੇ ਮੁਲਜ਼ਮਾਂ ਨੂੰ ਸਪਲੀਮੈਂਟਰੀ ਚਾਰਜਸ਼ੀਟ ਦੀ ਇਕ-ਇਕ ਕਾਪੀ ਦਿੱਤੀ। ਅੱਜ ਜੋ ਸਪਲੀਮੈਂਟਰੀ ਚਾਰਜਸ਼ੀਟ ਅਦਾਲਤ ਵਿਚ ਪੇਸ਼ ਕੀਤੀ ਗਈ ਹੈ, ਉਸ ਵਿਚ ਇਸ ਮਾਮਲੇ ਵਿਚ ਮੁਲਜ਼ਮ ਚੱਲ ਰਹੇ ਆਨੰਦ ਦੱਤਾ, ਸਾਂਝੀ ਰਾਮ, ਤਿਲਕ ਰਾਜ, ਸੁਰਿੰਦਰ ਕੁਮਾਰ ਅਤੇ ਵਿਸ਼ਾਲ ਜੰਗੌਤਰਾ ਦੀ ਕਾਲ ਡਿਟੇਲ ਰਿਪੋਰਟ (ਸੀ. ਡੀ. ਆਰ.), ਫੋਰੈਂਸਿਕ, ਸੀ. ਸੀ. ਟੀ. ਵੀ. ਫੁਟੇਜ ਦੇ ਨਾਲ ਮੁਲਜ਼ਮ ਵਿਸ਼ਾਲ ਜੰਗੌਤਰਾ ਦੇ ਦਿੱਤੇ ਗਏ ਇਗਜ਼ਾਮ ਦੀ ਉੱਤਰ ਪੱਤਰਿਕਾ ਸ਼ਾਮਲ ਹੈ। ਉਥੇ ਹੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਜੋ ਸੀ. ਸੀ. ਟੀ. ਵੀ. ਫੁਟੇਜ ਪੇਸ਼ ਕੀਤੀ ਗਈ ਹੈ, ਉਨ੍ਹਾਂ ਵਿਚੋਂ ਕੁਝ ਖੁੱਲ੍ਹ ਨਹੀਂ ਪਾ ਰਹੀਆਂ। ਦੂਜੇ ਪਾਸੇ ਡਿਫੈਂਸ ਕੌਂਸਲ ਦੇ ਵਕੀਲ ਵਿਨੋਦ ਮਹਾਜਨ ਨੇ ਕਿਹਾ ਕਿ ਸਾਰਾ ਮਾਮਲਾ ਕੈਮਰਾ ਪ੍ਰੋਸੀਡਿੰਗ ਹੋਣ ਕਾਰਨ ਉਹ ਇਸ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਜਾਂ ਟਿੱਪਣੀ ਨਹੀਂ ਕਰ ਸਕਦੇ।
ਪ੍ਰਸ਼ਾਸਕ ਦੇ ਦਰਬਾਰ ’ਚ ਲਾਈ ਸੀ ਗੁਹਾਰ, ਅੱਜ ਡੰਪਿੰਗ ਗਰਾਊਂਡ ’ਚ ਪਧਾਰੇਗੀ ‘ਸਰਕਾਰ’
NEXT STORY