ਚੰਡੀਗੜ੍ਹ (ਸੁਸ਼ੀਲ) : ਨਾਬਾਲਗ ਕੁੜੀ ਨਾਲ ਸਾਰੰਗਪੁਰ ਥਾਣਾ ਇਲਾਕੇ 'ਚ ਗੁਆਂਢੀ ਜਬਰ-ਜ਼ਿਨਾਹ ਕਰ ਕੇ ਫ਼ਰਾਰ ਹੋ ਗਿਆ। ਕਿਸੇ ਨੂੰ ਦੱਸਣ ’ਤੇ ਫ਼ਰਾਰ ਨੌਜਵਾਨ ਨੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਸਾਰੰਗਪੁਰ ਥਾਣਾ ਪੁਲਸ ਨੇ ਮੁਲਜ਼ਮ ਨੌਜਵਾਨ ’ਤੇ ਮਾਮਲਾ ਦਰਜ ਕੀਤਾ ਹੈ।
ਪੀੜਤਾ ਨੇ ਕੁੱਝ ਦਿਨ ਪਹਿਲਾਂ ਮਾਂ ਨੂੰ ਇਹ ਗੱਲ ਦੱਸੀ ਕਿ ਜਨਵਰੀ 'ਚ ਜਦੋਂ ਉਹ ਘਰ ਇਕੱਲੀ ਸੀ ਤਾਂ ਮੁਲਜ਼ਮ ਨੇ ਉਸ ਨਾਲ ਜ਼ਬਰਦਸਤੀ ਕੀਤੀ ਤੇ ਧਮਕੀ ਦਿੰਦਿਆਂ ਫ਼ਰਾਰ ਹੋ ਗਿਆ। ਮਾਂ ਆਪਣੀ ਧੀ ਨੂੰ ਲੈ ਕੇ ਪੁਲਸ ਥਾਣੇ ਪਹੁੰਚੀ, ਜਿੱਥੇ ਪੁਲਸ ਨੇ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦਾ ਇਕ ਭਰਾ ਸਮੋਸਿਆਂ ਦੀ ਰੇਹੜੀ ਲਾਉਂਦਾ ਹੈ। ਪੁਲਸ ਨੇ ਮੁਲਜ਼ਮ ਸਬੰਧੀ ਉਸ ਤੋਂ ਪੁੱਛਗਿੱਛ ਕੀਤੀ।
ਦਸੂਹਾ 'ਚ ਸ਼ਰਮਨਾਕ ਘਟਨਾ, 12 ਸਾਲਾ ਕੁੜੀ ਨੂੰ ਖੰਡਰ ਬਣੇ ਰੈਸਟ ਹਾਊਸ 'ਚ ਲੈ ਗਏ 3 ਮੁੰਡੇ, ਕੀਤਾ ਜਬਰ-ਜ਼ਿਨਾਹ
NEXT STORY