ਜਲੰਧਰ (ਬਿਊਰੋ) - ਕੋਰੋਨਾ ਵਾਇਰਸ ਲਾਗ (ਮਹਾਂਮਾਰੀ) ਦੀ ਬੀਮਾਰੀ ਦੇ ਚਲਦਿਆਂ ਵਿਸ਼ਵ ਭਰ ਵਿੱਚ ਦੁਖਾਂਤਕ ਕਿੱਸੇ ਸਾਹਮਣੇ ਆਉਂਦੇ ਹਨ, ਜੋ ਦਿਲ ਨੂੰ ਬੇਚੈਨ ਕਰ ਦਿੰਦੇ ਹਨ। ਪਰ ਜਦੋਂ ਹੀ ਇਸ ਦੌਰ ਅੰਦਰ ਕੁਝ ਸਾਰਥਕ ਨਜ਼ਰ ਆਉਂਦਾ ਹੈ ਤਾਂ ਦਿਲ ਨੂੰ ਸਕੂਨ ਪਹੁੰਚਦਾ ਹੈ। ਫਿਰ ਭਾਵੇਂ ਉਹ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੇ ਸੜਕ ਕਿਨਾਰੇ ਖੜੇ ਭੋਜਨ ਵੰਡਦੇ ਲੋਕ ਹੋਣ ਜਾਂ ਫਿਰ ਪੈਦਲ ਚੱਲਣ ਲਈ ਮਜਬੂਰ ਮਜ਼ਦੂਰਾਂ ਨੂੰ ਨਿੱਜੀ ਬੱਸਾਂ ਰਾਹੀਂ ਉਨ੍ਹਾਂ ਦੇ ਪਿੱਤਰੀ ਸੂਬਿਆਂ ਨੂੰ ਪਹੁੰਚਾਉਣ ਵਾਲੇ ਸਿਤਾਰੇ। ਇਸ ਫੇਹਰਿਸਤ 'ਚ ਡਾਕਟਰਾਂ ਦਾ ਨਾਂ ਵੀ ਸੁਨਹਿਰੇ ਅੱਖਰਾਂ ਵਿੱਚ ਲਿਖਣਾ ਜ਼ਰੂਰੀ ਹੈ। ਕਿਉਂਕਿ ਡਾਕਟਰ ਬਿਨਾਂ ਆਪਣੀ ਜਾਨ ਦੀ ਪਰਵਾਹ ਕੀਤੇ ਦਿਨ ਰਾਤ ਕੋਰੋਨਾ ਪੀੜਤਾਂ ਦੀ ਦੇਖਭਾਲ ਕਰ ਰਹੇ ਹਨ।
ਪੜ੍ਹੋ ਇਹ ਵੀ ਖਬਰ - ਅਕਾਲ ਰੂਪ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸੰਸਾਰ ਯਾਤਰਾ : ਲੜੀਵਾਰ ਬਿਰਤਾਂਤ
ਹੁਣ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇੱਕ ਤਸਵੀਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਤਸਵੀਰ ਮਿਸਰ ਦੇ ਇੱਕ ਹਸਪਤਾਲ ਵਿੱਚ ਕੰਮ ਕਰ ਰਹੀ ਡਾਕਟਰ ਅਤੇ ਉਸਦੇ ਕੋਰੋਨਾ ਪ੍ਰਭਾਵਿਤ ਮਰੀਜ਼ ਦੀ ਹੈ। ਡਾਕਟਰ ਸਾਹਿਬਾ ਨੂੰ ਇਸ ਮਰੀਜ਼ ਦੇ ਇਲਾਜ ਦੌਰਾਨ ਉਸ ਨਾਲ ਮੁਹੱਬਤ ਹੋ ਗਈ। ਜਿਸਤੋਂ ਬਾਅਦ ਉਨ੍ਹਾਂ ਨੇ ਮੰਗਣੀ ਕਰ ਲਈ। ਇਸ ਜੋੜੇ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ। ਕੋਰੋਨਾ ਜੰਗ ਦੌਰਾਨ ਪਿਆਰ ਦਾ ਇਹ ਖੂਬਸੂਰਤ ਕਿੱਸਾ ਲੋਕਾਂ ਦਾ ਦਿਲ ਜਿੱਤ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਆਰ ਕਦੋਂ, ਕਿੱਥੇ ਅਤੇ ਕਿਸ ਨਾਲ ਹੋ ਜਾਵੇ, ਕੁੱਝ ਵੀ ਨਹੀਂ ਕਿਹਾ ਜਾ ਸਕਦਾ। ਬੇਸ਼ੱਕ ਲੋਕਾਂ ਦੀ ਇਹ ਗੱਲ ਸਹੀ ਹੈ ਪਰ ਇਸ ਵਾਇਰਲ ਤਸਵੀਰ ਦੇ ਪਿੱਛੇ ਦੀ ਕਹਾਣੀ ਗਲਤ ਹੈ।
ਪੜ੍ਹੋ ਇਹ ਵੀ ਖਬਰ - ਪੰਜਾਬੀਆਂ ਨੂੰ ਪਾਣੀ ਦੇ ਸੰਕਟ ਪ੍ਰਤੀ ਜਾਗਰੂਕ ਹੋਣ ਦੀ ਬਹੁਤ ਜ਼ਿਆਦਾ ਲੋੜ
ਪੜ੍ਹੋ ਇਹ ਵੀ ਖਬਰ - ਦੋ ਮਹੀਨੇ ਪਹਿਲਾਂ ਗਲਤ ਟਰੇਨ ’ਚ ਬੈਠ ਲਖਨਊ ਪੁੱਜਾ ਬੱਚਾ ਸੁਰੱਖਿਅਤ ਵਾਪਸ ਲਿਆਂਦਾ
ਦਰਅਸਲ, ਤਸਵੀਰ ਵਿਚਲਾ ਨੌਜਵਾਨ ਨਾ ਤਾਂ ਮਰੀਜ਼ ਹੈ ਅਤੇ ਨਾ ਹੀ ਉਨ੍ਹਾਂ ਨੂੰ ਹਸਪਤਾਲ ਵਿੱਚ ਮੁਹੱਬਤ ਹੋਈ। ਸੱਚਾਈ ਇਹ ਹੈ ਕਿ ਇਸ ਤਸਵੀਰ ’ਚ ਮੌਜੂਦ ਜੋੜਾ ਡਾਕਟਰੀ ਪੇਸ਼ੇ ਵਿੱਚ ਹੈ। ਡਾਕਟਰ ਅਯਾ ਮਿਸਬਾਹ ਅਤੇ ਡਾਕਟਰ ਮੁਹੰਮਦ ਫਹਿਮੀ ਮਿਸਰ ਦੇ ਮੰਸੌਰਾ ਦੇ ਦਾਰ-ਉਲ-ਸ਼ਿਫ਼ਾ ਹਸਪਤਾਲ 'ਚ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਸ ਦੌਰਾਨ ਉਨ੍ਹਾਂ ਨੇ ਹਸਪਤਾਲ ਵਾਰਡ 'ਚ ਮੰਗਣੀ ਕਰਨ ਦਾ ਫੈਸਲਾ ਲਿਆ। ਤਾਂ ਜੋ ਇਸ ਮੁਸ਼ਕਲ ਦੌਰ 'ਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਪਲਾਂ ਨੂੰ ਹਮੇਸ਼ਾ ਲਈ ਕੈਦ ਕਰਕੇ ਰੱਖਿਆ ਜਾ ਸਕੇ। ਇਸ ਜੋੜੇ ਨੂੰ ਹਸਪਤਾਲ 'ਚ ਮੁਹੱਬਤ ਹੋਣ ਵਾਲੀ ਗੱਲ ਕੋਰਾ ਝੂਠ ਹੈ ਜਦੋਂ ਕਿ ਇਹ ਡਾਕਟਰੀ ਜੋੜੇ ਵੱਲੋਂ ਖ਼ਾਸ ਪਲਾਂ ਨੂੰ ਕੈਮਰੇ 'ਚ ਕੈਦ ਕਰਨ ਲਈ ਇਹ ਫੋਟੋਸ਼ੂਟ ਕੀਤਾ ਗਿਆ ਸੀ। ਇਸ ਸਬੰਧ ਵਿੱਚ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਸੁਣ ਸਕਦੇ ਹੋ ਜਗਬਾਣੀ ਪੋਡਕਾਸਟ ਦੀ ਇਹ ਰਿਪੋਰਟ...
ਪੜ੍ਹੋ ਇਹ ਵੀ ਖਬਰ - ‘ਕਾਲੇ ਨਮਕ’ ਦਾ ਪਾਣੀ ਪੀਣ ਨਾਲ ਕੰਟਰੋਲ ’ਚ ਰਹਿੰਦੀ ਹੈ ਸ਼ੂਗਰ, ਭਾਰ ਵੀ ਹੁੰਦਾ ਹੈ ਘੱਟ
"ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਘਰੇਲੂ ਉਡਾਣਾ ਦੀ ਗਿਣਤੀ ਘਟਾਉਣ ਦੀ ਲੋੜ"
NEXT STORY