Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, MAY 14, 2025

    5:50:28 PM

  • sutlej river  punjab police  raid

    ਸਤਲੁਜ ਦਰਿਆ 'ਤੇ ਪੰਜਾਬ ਪੁਲਸ ਦੀ ਵੱਡੀ ਰੇਡ, ਦੇਖੋ...

  • nawaz sharif military action against india

    ਵੱਡਾ ਦਾਅਵਾ : ਭਾਰਤ ਵਿਰੁੱਧ ਫੌਜੀ ਮੁਹਿੰਮ ਦਾ...

  • baloch leaders declare independence from pakistan

    ਪਾਕਿਸਤਾਨ ਦੇ ਟੋਟੇ! ਬਲੋਚਿਸਤਾਨ ਨੇ ਕਰ'ਤਾ ਆਜ਼ਾਦੀ...

  • great opportunity for people planning to buy gold  silver  prices fell

    Gold ਖ਼ਰੀਦਣ ਦੀ ਯੋਜਨਾ ਬਣਾ ਰਹੇ ਲੋਕਾਂ ਲਈ ਸ਼ਾਨਦਾਰ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • IPL 2025
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਸਿੱਖ ਸਾਹਿਤ ਵਿਸ਼ੇਸ਼ -1 : ਕੌਮ ਦਾ ਵਿਸਾਰਿਆ ਖੋਜੀ ਸ.ਰਣਧੀਰ ਸਿੰਘ

PUNJAB News Punjabi(ਪੰਜਾਬ)

ਸਿੱਖ ਸਾਹਿਤ ਵਿਸ਼ੇਸ਼ -1 : ਕੌਮ ਦਾ ਵਿਸਾਰਿਆ ਖੋਜੀ ਸ.ਰਣਧੀਰ ਸਿੰਘ

  • Updated: 22 Apr, 2020 07:03 PM
Jalandhar
s randhir singh the forgotten researcher of the nation
  • Share
    • Facebook
    • Tumblr
    • Linkedin
    • Twitter
  • Comment

ਲੇਖਕ : ਬਲਦੀਪ ਸਿੰਘ ਰਾਮੂਵਾਲੀਆ

ਸ.ਰਣਧੀਰ ਸਿੰਘ ਸਿੱਖ ਕੌਮ ਦੇ ਉਨ੍ਹਾਂ ਵਿਰਲੇ ਵਿਦਵਾਨਾਂ ਚੋਂ ਇੱਕ ਸਨ,ਜਿਨ੍ਹਾਂ ਦੀਆਂ ਲਿਖਤਾਂ  ਚੋਂ ਪੂਰਬੀ ਤੇ ਪੱਛਮੀ ਖੋਜ ਵਿਧੀ ਦਾ ਸੁਮੇਲ ਇਕੋ ਥਾਂਵੇ ਨਿਰੂਪਤ ਹੁੰਦਾ ਹੈ। ਆਪ ਦਾ ਖੋਜ ਖੇਤਰ ਗੁਰੂ ਗ੍ਰੰਥ ਸਾਹਿਬ, ਬਚਿਤ੍ਰ ਨਾਟਕ ਤੇ ਸਿੱਖ ਇਤਹਾਸ ਦੁਆਲੇ ਕੇਂਦਰਿਤ ਰਿਹਾ । ਉਰਦੂ, ਫ਼ਾਰਸੀ,ਅਰਬੀ,ਪੰਜਾਬੀ,ਅੰਗਰੇਜ਼ੀ,ਹਿੰਦੀ ਆਦਿ ਭਾਸ਼ਾਵਾਂ ਚ ਜਿੱਥੇ ਆਪ ਨੂੰ ਮੁਹਾਰਤ ਹਾਸਿਲ ਸੀ,ਉਥੇ ਭਾਰਤੀ ਅਤੇ ਕਤੇਬੀ ਮੱਤਾਂ ਦੇ ਮਿਥਿਆਸ ਤੇ ਇਤਹਾਸ ਤੇ ਵੀ ਬਹੁਤ ਸੋਹਣੀ ਪਕੜ ਰੱਖਦੇ ਸਨ। ਆਪ ਨੇ ਪੰਜਾਬੀ ਪੱਤਰਕਾਰੀ ਦੇ ਖੇਤਰ ਚ ਵੀ ਆਪਣੀ ਥਾਂ ਬਣਾਈ । ਬਹੁ-ਪੱਖੀ ਗਿਆਨ ਦੇ ਮਾਲਕ ਹੋਣ ਕਾਰਨ, ਆਪ ਦੇ ਸਮਕਾਲੀ ਆਪ ਨੂੰ ਗਿਆਨੀ ਜੀ,ਔਰੀਐਂਟਲ ਸਕਾਲਰ, ਆਦਿ ਵਿਸ਼ੇਸ਼ਣਾਂ ਨਾਲ ਸੰਬੋਧਿਤ ਹੁੰਦੇ ਸਨ। ਆਪ ਪੁਰਾਤਨ ਰਹਿਤ ਮਰਿਆਦਾ ਵਾਲੇ,ਸਿੱਖੀ ਆਚਾਰ ਦੀ ਚਲਦੀ ਫਿਰਦੀ ਮੂਰਤ ਸਨ। ਆਪਣੇ ਜੀਵਨ ਕਾਲ ਵਿੱਚ ਸ.ਰਣਧੀਰ ਸਿੰਘ ਹੁਣਾਂ ਨੇ ਤਕਰੀਬਨ ਇਕ ਦਰਜਨ ਕੁ ਕਿਤਾਬਾਂ ਨੂੰ ਮੌਲਿਕ ਰੂਪ ਚ ਲਿਖਿਆ ਜਾਂ ਸੰਪਾਦਿਤ ਕੀਤਾ । ਆਪ ਦੇ ਖੋਜ ਭਰਪੂਰ ਲੇਖ ਸਮਕਾਲੀ ਖੋਜ ਪਤ੍ਰਿਕਾਵਾਂ ਤੇ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਰਹੇ ਸਨ। ਸ਼ਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਸਥਾਪਿਤ "ਸਿੱਖ ਇਤਹਾਸ ਰੀਸਰਚ ਬੋਰਡ" ਦੇ ਪਹਿਲੇ ਇਤਹਾਸਿਕ ਖੋਜੀ (ਹਿਸਟਰੀ ਰੀ.ਸਕਾਲਰ) ਹੋਣ ਦਾ ਮਾਣ ਵੀ ਸ.ਰਣਧੀਰ ਸਿੰਘ ਹੁਣਾਂ ਦੇ ਹਿੱਸੇ ਆਇਆ ।
           ਮੋਰਿੰਡੇ ਤੋਂ ਸਰਹਿੰਦ ਵੱਲ ਜਾਂਦੇ ਰਾਹ ਤੇ ਮੋਰਿੰਡੇ ਤੋਂ ਕੋਈ ਪੰਜ ਕੁ ਕਿਲੋਮੀਟਰ ਦੀ ਵਿੱਥ ਤੇ ਘੁੱਗ ਵਸਦਾ ਪਿੰਡ "ਡੂਮਛੇੜੀ" (ਜਿਲ੍ਹਾ ਰੂਪ ਨਗਰ) ਹੈ। ਇਸ ਪਿੰਡ ਦੀ ਮੋੜ੍ਹੀ ਅੱਜ ਤੋਂ 235-40 ਸਾਲ ਪਹਿਲ੍ਹਾਂ ਬਠਿੰਡੇ ਵੱਲ ਦੇ ਧਾਲੀਵਾਲ ਗੋਤਰ ਦੇ ਭਾਈ ਡੂੰਮੇ ਨੇ ਆਕੇ ਗੱਡੀ ਸੀ। ਉਸਦੇ ਪਰਿਵਾਰ 'ਚ ਹੀ ਸ.ਬਿਸ਼ਨ ਸਿੰਘ ਧਾਲੀਵਾਲ ਦੇ ਘਰ ਮਾਈ ਜਾਤਣ ਦੀ ਕੁੱਖੋਂ 21 ਜੁਲਾਈ 1898 ਈਸਵੀ 'ਚ ਇੱਕ ਬੱਚੇ ਦਾ ਜਨਮ ਹੋਇਆ । ਜਿਸਦਾ ਨਾਮ ਸਰਵਣ ਸਿੰਘ ਰੱਖਿਆ ਗਿਆ।ਸਰੀਰ ਦਾ ਹੌਲਾ ਹੋਣ ਕਾਰਨ ਬਹੁਤ ਜਲਦੀ ਬਿਮਾਰ ਹੋ ਜਾਂਦਾ ਸੀ,ਜਦ ਨਿਆਣੇ ਦੀ ਸਿਹਤ ਨੂੰ ਕੋਈ ਫਰਕ ਨ ਪਿਆ ਤਾਂ ਦਾਦੀ ਨੇ ਬਣੇ ਹੋਏ ਸਮਾਜਿਕ ਵਹਿਮ ਕੇ, ਇਹੋ ਜਿਹੇ ਬੱਚੇ ਦਾ ਨਾਮ ਬਦਲ ਦਈਏ ਤਾਂ ਉਸਦੀ ਸਿਹਤ ਫੁਰਦੀ ਹੈ, ਆਪਣੇ ਪੋਤੇ ਦਾ ਨਾਮ ਸਰਵਣ ਤੋਂ ਈਸ਼ਰ ਸਿੰਘ ਰੱਖ ਦਿੱਤਾ । ਉਧਰ ਰੱਬ ਦੀ ਕਰਨੀ ਈਸ਼ਰ ਸਿੰਘ ਮਸਾਂ ਦੋ ਕੁ ਸਾਲ ਦਾ ਹੋਇਆ ਸੀ ਕੇ ਮਾਂ ਤੇ ਦਾਦੀ ਅੱਗੜ ਪਿੱਛੜ ਹੀ ਦੁਨੀ ਸੁਹਾਵਾ ਬਾਗ ਛੱਡ ਗਈਆਂ । ਹੁਣ ਮਾਂ -ਮਹਿਟਰ ਨਿਆਣੇ ਦੀ ਸਾਰੀ ਜ਼ਿੰਮੇਵਾਰੀ ਸ.ਬਿਸ਼ਨ ਸਿੰਘ ਹੁਣਾਂ ਉਪਰ ਆ ਪਈ। ਆਪ ਬਹੁਤ ਨੇਕ ਤੇ ਮਿਹਨਤੀ ਬਿਰਤੀ ਮਾਲਕ ਸਨ। ਕੁਝ ਸਮਾਂ ਵਪਾਰ ਚ ਵੀ ਹੱਥ ਅਜ਼ਮਾ ਕੇ ਦੇਖਿਆ, ਪਰ ਸਫਲਤਾ ਨਾ ਮਿਲੀ ਤਾਂ ਮੁੜ ਤੋਂ ਖੇਤੀ ਆਰੰਭ ਕਰ ਦਿੱਤੀ । 

ਪੜ੍ਹਾਈ-ਲਿਖਾਈ ਅਤੇ ਪਰਿਵਾਰਕ ਜੀਵਨ
      8-10 ਸਾਲ ਦੀ ਉਮਰ 'ਚ ਕਾਕਾ ਈਸ਼ਰ ਸਿੰਘ ਨੂੰ ਅੱਖਰ ਗਿਆਨ ਦਿਵਾਉਣ ਲਈ ਪਿੰਡ ਦੇ ਲਾਗੇ ਹੀ ਸੱਖੋ ਮਾਜਰੇ ਬਾਬਾ ਗੁਰਦਿੱਤ ਸਿੰਘ ਜੀ ਖਮਾਣੋਂ ਵਾਲਿਆ ਪਾਸ ਭੇਜਿਆ ਜਾਣ ਲੱਗਾ । ਬਾਬਾ ਜੀ ਸੇਵਾ ਭਾਉ ਵਾਲੇ ਗੁਰਸਿੱਖ ਸਨ। ਜਿੱਥੇ ਆਪ ਆਪਣੀਆਂ ਕੁਟੀਆ ਦੇ ਬਾਹਰ ਬੈਠ ਕੇ ਰਾਹਗੀਰਾਂ ਲਈ ਜਲ ਦੀ ਸੇਵਾ ਕਰਿਆ ਕਰਦੇ ਸਨ ,ਉੱਥੇ ਹੀ ਆਸੇ ਪਾਸੇ ਦੇ ਪਿੰਡਾਂ ਦੇ ਬੱਚਿਆਂ ਨੂੰ ਅੱਖਰ ਗਿਆਨ ਤੇ ਗੁਰਬਾਣੀ ਸੰਥਿਆ ਵੀ ਦਿਆ ਕਰਦੇ ਸਨ। ਈਸ਼ਰ ਸਿੰਘ ਤੇਜ਼ ਤਰਾਰ ਬੁਧੀ ਦਾ ਮਾਲਕ ਹੋਣ ਕਾਰਨ ਪਹਿਲੇ ਦਿਨ ਹੀ ਪੈਂਤੀ ਸਿੱਖ ਗਿਆ, ਅਖਰ ਜੋੜ ਕੇ ਉਚਾਰਣੇ ਜਦ ਆ ਗਏ ਤਾਂ ਪੁਰਾਤਨ ਮਰਿਆਦਾ ਅਨੁਸਾਰ ਧਾਰਮਿਕ ਸਿੱਖਿਆ ਆਰੰਭ ਹੋਈ । ਪੰਜ ਗ੍ਰੰਥੀ, ਦਸ ਗ੍ਰੰਥੀ, ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਤੇ ਬਚਿਤ੍ਰ ਨਾਟਕ ਆਦਿਕ ਦੀ ਸੰਥਿਆ ਮੁਕੰਮਲ ਕੀਤੀ । ਉਰਦੂ ਦਾ ਕੈਦਾ ਵੀ ਮੁਕੰਮਲ ਕੀਤਾ । ਪੜ੍ਹਾਈ ਦੀ ਖਿੱਚ ਸਕੂਲ ਵੱਲ ਲੈ ਗਈ,ਅੱਠਵੀਂ ਜਮਾਤ ਤੱਕ ਨਿਰੰਤਰ ਅਵੱਲ ਆਉਂਦੇ ਰਹੇ। ਇਸ ਤੋਂ ਅੱਗੇ ਕੁਝ ਘਰੇਲੂ ਕਾਰਨਾਂ ਕਰਕੇ ਪੜ੍ਹ ਨਾ ਸਕੇ। ਖੇਤੀ ਵਿਚ ਈਸ਼ਰ ਸਿੰਘ ਦੀ ਰੁਚੀ ਨਹੀ ਸੀ, ਸੋ ਆਪ ਨੇ ਕੁਝ ਸਮਾਂ ਖੰਟ ਦੇ ਪ੍ਰਾਇਮਰੀ ਤੇ ਕੁਝ ਸਮਾਂ ਮੋਰਿੰਡੇ ਦੇ ਮਿਡਲ ਸਕੂਲ ਵਿਚ ਪੜ੍ਹਾਉਂਦੇ ਰਹੇ। ਇਸੇ ਸਮੇਂ ਚ ਹੀ 1915 'ਚ ਆਪ ਜਲੰਧਰ ਜਾ ਕੇ ਫੌਜ ਚ ਭਰਤੀ ਹੋ ਗਏ, ਜਿਥੇ ਆਪ ਦੀ ਰੈਜਮੰਟ 92 ਪੰਜਾਬ ਸੀ।ਪੜ੍ਹਨ ਲਿਖਣ ਦੀ ਰੁਚੀ ਕਾਰਨ ਆਪ ਇਥੇ ਵੀ ਦਫ਼ਤਰੀ ਕਾਰਜ ਪ੍ਰਣਾਲੀ ਦਾ ਹਿੱਸਾ ਬਣ ਗਏ। ਇਥੇ ਹੀ ਆਪ ਨੇ ਖੰਡੇ ਬਾਟੇ ਦੀ ਪਾਹੁਲ ਲਈ। ਥੋੜੇ ਸਮੇਂ ਬਾਅਦ ਡਰਿੱਲ ਇੰਸਟਰਕਟਰ ਬਣ ਗਏ। ਤਰੱਕੀ ਕਰਦੇ 1917 ਚ ਨੈਕ ਦੀ ਪਦਵੀ ਤੇ ਪਹੁੰਚੇ।ਫੌਜ ਚ ਰਹਿ ਕੇ ਮੁਲਕ ਦਾ ਕਾਫੀ ਹਿੱਸਾ ਦੇਖਣ ਦਾ ਮੌਕਾ ਮੇਲ ਬਣਿਆ । ਅੱਗੇ ਤਰੱਕੀ ਦੇ ਆਸਾਰ ਨ ਦਿੱਸਣ ਕਾਰਨ ਸੰਤਬਰ 1920 'ਚ ਕੋਇਟੇ ਤੋਂ ਆਪਣਾ ਨਾਮ ਕਟਵਾ ਕੇ ਪਿੰਡ ਆਕੇ ਖੇਤੀ ਕਰਨ ਲੱਗੇ । ਇਸ ਵਕਤ ਪੰਜਾਬ ਅੰਦਰ ਗੁਰਦੁਆਰਾ ਸੁਧਾਰ ਲਹਿਰ ਜ਼ੋਰ ਸ਼ੋਰ ਨਾਲ ਚੱਲ ਰਹੀ ਸੀ,ਜਿਸਦਾ ਪ੍ਰਭਾਵ ਸ. ਈਸ਼ਰ ਸਿੰਘ ਦੇ ਜੀਵਨ ’ਤੇ ਵੀ ਪਿਆ ।
 ਕੁਝ ਸਮੇਂ ਬਾਅਦ ਕਿਰਤ ਕਾਰ ਲਈ ਕਲਕੱਤੇ ਚੱਲੇ ਗਏ। ਇਥੇ ਆਪ ਨੇ ਹੋਟਲ ਦਾ ਕੰਮ ਵੀ ਸ਼ੁਰੂ ਕੀਤਾ। ਇਥੇ ਹੀ ਆਪ ਦਾ ਮਿਲਾਪ ਸ. ਨਿਰੰਜਨ ਸਿੰਘ ਤਾਲਿਬ ਹੁਣਾਂ ਨਾਲ " ਜਿਨ੍ਹਾਂ ਬਾਅਦ ਚ " ਦੇਸ਼ ਦਰਪਣ" ਨਾਮ ਦਾ ਰੋਜ਼ਾਨਾ ਅਖ਼ਬਾਰ ਵੀ ਕੱਢਿਆ ਨਾਲ ਹੋਇਆ । ਇਸ ਅਖ਼ਬਾਰ ਲਈ ਵੀ ਸ. ਈਸ਼ਰ ਸਿੰਘ ਹੁਣਾਂ ਨੇ ਲਿਖਿਆ ਸੀ। ਇਥੋਂ ਫਿਰ  ਅੰਮ੍ਰਿਤਸਰ ਆ ਗਏ ਤੇ ਇਥੋਂ ਜਨਵਰੀ 1923 ਫਿਰ ਕੋਇਟੇ ਸ. ਨੱਥਾ ਸਿੰਘ ਠੇਕੇਦਾਰ ਕੋਲ ਚੱਲੇ ਗਏ,ਜਿੱਥੇ ਆਪ ਨੇ ਠੇਕੇਦਾਰੀ ਆਰੰਭ ਕੀਤੀ । ਇਸੇ ਸਮੇਂ ਚ ਆਪ ਦੇ ਵੱਡੇ ਭਰਜਾੲਈ ਜੀ ਚਲਾਣਾ ਕਰ ਗਏ, ਜਿਸ ਕਾਰਨ ਮਾਰਚ 1924  ਆਪ ਨੂੰ ਪਿੰਡ ਵਾਪਸ ਆਉਣਾ ਪਿਆ । ਕੁਝ ਸਮਾਂ ਪਿੰਡ ਰਹਿਣ ਪਿੱਛੋਂ ਮੁੜ ਅੰਮ੍ਰਿਤਸਰ ਆ ਗਏ। ਇਥੇ ਆਪ ਦੀ ਸਾਂਝ ਸ. ਮੰਗਲ ਸਿੰਘ ਜੋ "ਅਕਾਲੀ "(ਉਰਦੂ)ਅਤੇ "ਅਕਾਲੀ ਤੇ ਪ੍ਰਦੇਸੀ" (ਪੰਜਾਬੀ) ਅਖ਼ਬਾਰਾਂ ਦੇ ਐਡੀਟਰ ਸਨ ਨਾਲ ਹੋ ਗਈ। ਆਪ ਨੇ ਇਨ੍ਹਾਂ ਅਖ਼ਬਾਰਾਂ ਲਈ ਪੱਤਰਕਾਰੀ ਸ਼ੁਰੂ ਕੀਤੀ । ਜਦ ਕੁਝ ਸਿਆਸੀ ਕਾਰਨਾਂ ਕਰਕੇ ਸ. ਮੰਗਲ ਸਿੰਘ ਹੁਣਾਂ ਦੇ ਵਾਰੰਟ ਨਿਕਲੇ ਤਾਂ ਦੋਨ੍ਹਾਂ ਅਖ਼ਬਾਰਾਂ ਦੀ ਸੰਪਾਦਕ ਦੀ ਜ਼ਿੰਮੇਵਾਰੀ ਸ. ਈਸ਼ਰ ਸਿੰਘ ਦੇ ਮੋਢਿਆ ਤੇ ਆਣ ਪਈ । ਆਪ ਵਲੋਂ ਲਿਖੀ ਇਕ ਸੰਪਾਦਕੀ ਕਰਕੇ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਅਕਤੂਬਰ 1924 'ਚ ਦੋ ਸਾਲ ਦੀ ਕੈਦ ਸੁਣਾਈ ਗਈ। ਇਸ ਕੈਦ ਵਿਚ ਆਪ ਨੂੰ ਕਰਤਾਰ ਸਿੰਘ ਝੱਬਰ ਹੁਣਾਂ ਦਾ ਸਾਥ ਮਾਨਣ ਦਾ ਵੀ ਸਬੱਬ ਬਣਿਆ। ਜਿਸ ਬਾਰੇ ਖੁਦ ਝੱਬਰ ਜੀ ਨੇ ਆਪਣੇ ਜੀਵਨ ਦੀਆਂ ਘਟਨਾਵਾਂ ਚ ਜ਼ਿਕਰ ਕੀਤਾ ਹੈ। ਅਖ਼ੀਰ 1927 'ਚ ਰਾਵਲਪਿੰਡੀ ਤੋਂ ਰਿਹਾਅ ਹੋ ਕੇ ਪਿੰਡ ਆ ਗਏ। ਇਸੇ ਸਮੇਂ ਆਪ ਦਾ ਆਨੰਦ ਕਾਰਜ ਪਿੰਡ ਰਾਨਵਾਂ ,ਵਾਸੀ ਸ.ਕਾਹਨ ਸਿੰਘ ਦੀ ਸਪੁੱਤਰੀ ਬੀਬੀ ਮਹਿੰਦਰ ਕੌਰ ਨਾਲ ਹੋਇਆ। ਬੀਬੀ ਜੀ ਨਿਮਰ ਸੁਭਾਅ  ਦੀ ਮਿਲਾਪੜੀ ਸਖ਼ਸ਼ੀਅਤ ਸਨ। ਤਿਨ੍ਹਾਂ ਦੇ ਅਥਾਹ ਸਹਿਯੋਗ ਕਾਰਨ ਹੀ ਸ.ਈਸ਼ਰ ਸਿੰਘ ਤੋਂ ਸ.ਰਣਧੀਰ ਸਿੰਘ ਇਤਹਾਸਿਕ ਖੋਜੀ ਦਾ ਸਫਰ ਤਹਿ ਹੋ ਸਕਿਆ । ਆਪ ਦੇ ਘਰ ਪੰਜ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ ।
         ਫਰਵਰੀ 1927 ਚ ਆਪ ਮੁੜ ਅੰਮ੍ਰਿਤਸਰ ਆ ਗਏ,ਇਥੇ ਅਕਾਲੀ ਅਖ਼ਬਾਰ ਵਿਚ ਮੁੜ ਸੇਵਾ ਆਰੰਭ ਕੀਤੀ । ਇਥੇ ਹੀ 15 ਫਰਵਰੀ 1927 ਨੂੰ ਸ਼੍ਰੋਮਣੀ ਕਮੇਟੀ ਚ ਮੁਲਾਜ਼ਮ ਭਰਤੀ ਹੋ ਗਏ। ਇਥੋਂ ਹੀ ਅਸਲ ਚ ਸ. ਰਣਧੀਰ ਸਿੰਘ ਦਾ ਸਫ਼ਰ ਸ਼ੁਰੂ ਹੁੰਦਾ ਹੈ। ਆਪ ਦੀ ਖੋਜ ਦੀ ਬ੍ਰਿਤੀ ਨੇ ਪਹਿਲ੍ਹਾਂ ਆਪ ਨੂੰ ਗੁਰੂ ਗ੍ਰੰਥ ਸਾਹਿਬ ਤੇ ਬਚਿਤ੍ਰ ਨਾਟਕ ਦੇ ਪੁਰਾਤਨ ਸਰੂਪਾਂ ਦੀ ਖੋਜ ਵੱਲ ਤੋਰਿਆ ਤੇ ਆਪ ਨੇ ਜ਼ਰੂਰੀ ਨੁਕਤੇ ਕਲਮ ਦੁਆਰਾ ਕਾਗਜ਼ ਦੀ ਹਿੱਕ ਤੇ ਉਕੇਰਣੇ ਸ਼ੁਰੂ ਕੀਤੇ ।1930 ਦੇ ਲਾਗੇ ਕੁਝ ਸਮਾਂ ਲਾਹੌਰ ਵੀ ਰਹਿੰਦੇ ਰਹੇ।  ਇਹ ਅਤਿਅੰਤ ਸਬਰ ਤੇ ਸੂਝ-ਬੂਝ ਵਾਲਾ ਕਾਰਜ ਸੀ। 26 ਸੰਤਬਰ 1931 ਨੂੰ ਦਰਬਾਰ ਸਾਹਿਬ ਕਮੇਟੀ ਨੇ ਬਚਿਤ੍ਰ ਨਾਟਕ ਦੇ ਸ਼ਬਦ ਅਰਥ ਤਿਆਰ ਕਰਨ ਲਈ ਵਿਦਵਾਨਾਂ ਨੂੰ ਅਪੀਲ ਕੀਤੀ । ਸ.ਰਣਧੀਰ ਸਿੰਘ ਹੁਣਾਂ ਨੇ ਅਣਥਕ ਮਿਹਨਤ ਨਾਲ 1935 ਤੱਕ ਇਹ ਕਾਰਜ ਮੁਕਾਮਲ ਕਰ ਲਿਆ , ਪਰ ਇਹ ਛਾਪੇ ਦਾ ਰੂਪ ਨ ਲੈ ਸਕਿਆ । ਦੇਸ਼ ਦਰਪਨ ਵਿਚਲੇ ਇਨਕਲਾਬੀ ਲੇਖਾਂ ਕਰਕੇ ਛੇ ਮਹੀਨੇ ਦੀ ਕੈਦ ਵੀ ਕੱਟਨੀ ਪਈ।ਆਪ ਗੁਰਦੁਆਰਾ ਇੰਸਪੈਕਟਰ ਬਣ ਚੁੱਕੇ ਸਨ,ਜਿਸ ਕਾਰਨ ਪੂਰੇ ਮੁਲਕ ਚ ਘੁੰਮਣ ਦਾ ਸਮਾਂ ਆਪ ਨੂੰ ਮਿਲਿਆ । ਪੁਰਾਤਨ ਹੱਥ ਲਿਖਤਾਂ ਨੂੰ ਵਾਚਣ ਲਈ ਕਈ ਵਾਰ ਛੁੱਟੀ ਲੈ ਕੇ ਨਿੱਜੀ ਖਰਚ ਤੇ ਵੀ ਸਫ਼ਰ ਕੀਤਾ ਤੇ ਉਤਾਰੇ ਕਰਵਾਏ। 1937 ਈਸਵੀ 'ਚ ਆਪ ਨੂੰ ਦਿੱਲੀ ਗੁਰਦੁਆਰਿਆਂ ਦੀ ਕਮੇਟੀ ਦੀ ਚੋਣ ਕਰਵਾਉਣ ਲਈ ਦਿੱਲੀ ਆਰਜੀ ਕਮੇਟੀ ਦੇ ਇੰਚਾਰਜ ਬਣਾ ਕੇ ਭੇਜਿਆ ਗਿਆ । 1942 ਈਸਵੀ 'ਚ ਜਦ ਭਾਰਤੀ ਮੂਲ ਦੇ ਬਾਸ਼ਿੰਦੇ ਬਰਮਾ 'ਚੋਂ ਹਿਜ਼ਰਤ ਕਰਕੇ ਬੰਗਾਲ ਵਿਚ ਆ ਰਹੇ ਸਨ,ਤਾਂ ਸ਼੍ਰੋਮਣੀ ਕਮੇਟੀ ਨੇ ਵੀ ਉਨ੍ਹਾਂ ਦੀ ਮੁੱਢਲੀ ਸਹਾਇਤਾ ਲਈ ਆਪਣਾ ਜੱਥਾ ਸ.ਰਣਧੀਰ ਸਿੰਘ ਹੁਣਾ ਦੀ ਸਰਪ੍ਰਸਤੀ ਹੇਠ ਭੇਜਿਆ। ਇੰਨੇ ਰੁਝੇਵਿਆਂ 'ਚੋੰ ਵੀ ਆਪ ਆਪਣੇ ਖੋਜ ਕਾਰਜ ਲਈ ਸਮਾਂ ਕੱਢ ਲੈਂਦੇ ਸਨ।

ਮਹਾਰਾਜਾ ਦਲੀਪ ਸਿੰਘ ਦੀ ਧੀ "ਰਾਜਕੁਮਾਰੀ ਬੰਬਾ ਸਦਰਲੈਂਡ" ਦੀ ਪ੍ਰੇਰਨਾ
       ਇਨ੍ਹਾਂ ਦਿਨ੍ਹਾਂ 'ਚ ਹੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਤੇ ਮਹਾਰਾਜਾ ਦਲੀਪ ਸਿੰਘ ਦੀ ਧੀ "ਰਾਜਕੁਮਾਰੀ ਬੰਬਾ ਸਦਰਲੈਂਡ" ਦੀ ਪ੍ਰੇਰਨਾ ਸਦਕਾ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ 1945 'ਚ ਖਾਲਸਾ ਕਾਲਜ ਦੇ ਵੇਹੜੇ ਵਿਚ " ਸਿੱਖ ਹਿਸਟਰੀ ਸੋਸਾਇਟੀ " ਦੀ ਨੀਂਹ ਰੱਖੀ ਗਈ। ਜਿਸ ਦੇ ਪਹਿਲੇ ਪ੍ਰਧਾਨ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਸਕੱਤਰ ਡਾ.ਗੰਡਾ ਸਿੰਘ (ਇਤਹਾਸਕਾਰ,ਜੋ ਉਸ ਵਕਤ ਖਾਲਸਾ ਕਾਲਜ ਦੇ ਇਤਹਾਸ ਰੀਸਰਚ ਡਿਪਾਰਟਮੈਂਟ ਨੂੰ ਚਲਾ ਰਹੇ ਸਨ) ਚੁਣੇ ਗਏ। ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਇਸ ਸੰਸਥਾ ਲਈ ਜਿੱਥੇ ਮਾਇਕ ਸਹਾਇਤਾ ਦੇਣੀ ਸ਼ੁਰੂ ਕੀਤੀ ਉਥੇ ਹੀ ਸ.ਰਣਧੀਰ ਸਿੰਘ ਦੀਆਂ ਸੇਵਾਵਾਂ ਵੀ ਇਸ ਕਮੇਟੀ ਦੇ ਸਪੁਰਦ ਕਰ ਦਿੱਤੀਆਂ ਤੇ ਇਥੋਂ ਹੀ ਆਪ ਦਾ ਹਿਸਟਰੀ ਰੀਸਰਚ ਸਕਾਲਰ ਦਾ ਸਫ਼ਰ ਸ਼ੁਰੂ ਹੋਇਆ । ਆਪ ਦਾ ਬਹੁਤਾ ਕੰਮ ਪਹਿਲ੍ਹਾਂ ਸਿੱਖ ਹਿਸਟਰੀ ਸੋਸਾਇਟੀ ਵੱਲੋਂ ਹੀ ਛਪਿਆ ਤੇ ਬਾਅਦ 'ਚ ਸ਼੍ਰੋਮਣੀ ਕਮੇਟੀ ਵਲੋਂ ਰੀਪ੍ਰਿੰਟ ਹੁੰਦਾ ਰਿਹਾ । ਸੁਸਾਇਟੀ ਦੀ ਪ੍ਰੇਰਨਾ ਤੇ ਸ.ਰਣਧੀਰ ਸਿੰਘ ਦੀ ਅਣਥਕ ਮਿਹਨਤ ਨੇ "ਸਿੱਖ ਰੈਫਰੈਂਸ ਲਾਇਬ੍ਰੇਰੀ " ਦਾ ਮੁੱਢ ਬੰਨਿਆ । ਇਥੇ ਆਪ ਨੇ ਪਹਿਲੇ ਲਾਇਬ੍ਰੇਰੀਅਨ ਦੇ ਰੂਪ ਚ ਵੀ ਸੇਵਾ ਕੀਤੀ । ਡਾ.ਗੰਡਾ ਸਿੰਘ ਨਾਲ ਮਿਲ ਕੇ ਜਿੱਥੇ ਪੁਰਾਤਨ ਕਿਤਾਬਾਂ ਤੇ ਖਰੜਿਆਂ ਨੂੰ ਸੰਭਾਲਣਾ ਸ਼ੁਰੂ ਕੀਤਾ ਉਥੇ ਹੀ ਖੋਜ ਕਰਤਾਵਾਂ ਦੀ ਸੌਖ ਲਈ  ਉਰਦੂ,ਫ਼ਾਰਸੀ,ਪੰਜਾਬੀ,ਹਿੰਦੀ ਕਿਤਾਬਾਂ ਦੀ ਪੁਸਤਕ ਸੂਚੀ ਤਿਆਰ ਕਰਕੇ ਛਪਵਾੲੀ। ਸੋਸਾਇਟੀ ਦੇ ਤ੍ਰੈ -ਮਾਸਿਕ ਪਰਚੇ " ਇਤਹਾਸਿਕ ਪੱਤਰ " ਚ ਆਪ ਦੀ ਬਹੁਤੀ ਖੋਜ ਛਪੀ, ਜਿਸ ਨੇ ਬਾਅਦ ਚ ਕਿਤਾਬਾਂ ਜਾਮਾ ਵੀ ਅਪਣਾਇਆ । ਕੁਝ ਸਮੇਂ ਪਿੱਛੋਂ ਆਪ ਨੂੰ ਇਸ ਪਰਚੇ ਦਾ ਸੰਪਾਦਕ ਬਣਾ ਦਿੱਤਾ ਗਿਆ । ਜਿੱਥੇ ਹੁਣ ਆਪ ਸੰਪਾਦਨਾ ਦਾ ਕਾਰਜ ਸੰਭਾਲ ਰਹੇ ਸਨ,ੳੁਥੇ ਹੀ ਪਾਠਕਾਂ ਵੱਲੋ ਸਿੱਖ ਇਤਹਾਸ, ਫਲਸਫੇ ਤੇ ਗੁਰਬਾਣੀ ਸਬੰਧੀ ਪੁੱਛੇ ਜਾਂਦੇ ਸਵਾਲਾਂ ਦੇ ਜੁਆਬ ਵੀ ਸੁਚੱਜੇ ਢੰਗ ਨਾਲ ਦਿਆ ਕਰਦੇ ਸਨ,ਜੋ ਪਰਚੇ ਵਿਚ ਹੀ ਛੱਪਦੇ ਸਨ। ਜਿੱਥੇ ਆਪ ਨੇ ਲੇਖਣੀ ਦੁਆਰਾ ਆਪਣੀ ਪੰਥਕ ਪਹਿਚਾਣ ਬਣਾਈ ਉਥੇ ਹੀ ਸੋਸਾਇਟੀ ਦੁਆਰਾ ਸ਼ੁਰੂ ਕੀਤੇ ਬੰਦ ਕਮਰਾ ਲੈਕਚਰਾਂ ਚ ਇਕ ਸੁਘੜ  ਵਕਤੇ ਦੇ ਰੂਪ ਚ ਆਪ ਨੇ ਆਪਣੀ ਪਛਾਣ ਬਣਾਈ ।ਇਸ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੁਆਰਾ ਵਿੱਢੀ ਧਰਮ ਪ੍ਰਚਾਰ ਦੀ ਮੁਹਿੰਮ ਵਿਚ ਵੀ ਸ.ਰਣਧੀਰ ਸਿੰਘ ਹੁਣਾਂ ਨੂੰ ਡਾ.ਗੰਡਾ ਸਿੰਘ, ਸਰਮੁਖ ਸਿੰਘ ਅਮੋਲ ਆਦਿ ਨਾਲ ਵਖਯਾਨ ਕਰਨ ਦਾ ਅਵਸਰ ਵੀ ਮਿਲਿਆ ।
    ਜਦ ਡਾ.ਗੰਡਾ ਸਿੰਘ ਅੰਮ੍ਰਿਤਸਰ ਤੋਂ ਪਟਿਆਲੇ ਚਲੇ ਗਏ ਤਾਂ ਅੰਮ੍ਰਿਤਸਰ ਦੀ ਸਿੱਖ ਹਿਸਟਰੀ ਸੋਸਾਇਟੀ ਦੀ ਸਾਰੀ ਜ਼ਿੰਮੇਵਾਰੀ ਸ.ਰਣਧੀਰ ਸਿੰਘ ਹੁਣਾਂ ਉਪਰ ਆਣ ਪਈ , ਇਸ ਵਕਤ ਆਪ ਸੋਸਾਇਟੀ ਦੇ ਸਕੱਤ੍ਰ ਦੇ ਰੂਪ ਚ ਸੇਵਾ ਨਿਭਾਉਣ ਲੱਗੇ । ਸੋਸਾਇਟੀ ਦੀਆਂ ਜੜ੍ਹਾਂ ਹੋਰ ਪਕੇਰੀਆਂ ਕਰਨ ਲਈ ਸ.ਗੰਡਾ ਸਿੰਘ ਹੁਣਾਂ ਨੇ ਇਸ ਦੀ ਇਕ ਬਰਾਂਚ ਪਟਿਆਲੇ 'ਚ ਵੀ ਫਰਵਰੀ 1950 'ਚ ਸਥਾਪਿਤ ਕੀਤੀ।ਪਟਿਆਲੇ ਹੋਈ 34 ਵੀਂ ਸਿੱਖ ਐਜੂਕੇਸ਼ਨਲ ਕਾਨਫਰੰਸ ਚ ਸਿੱਖ ਇਤਹਾਸ ਨਾਲ ਸਬੰਧਿਤ ਵਸਤਾਂ ਦੀ ਪ੍ਰਦਰਸ਼ਨੀ ਸਫਲਤਾ ਪੂਰਵਕ ਲਾਉਣ ਚ ਵੀ ਆਪ ਦਾ ਬਹੁਤ ਅਹਿਮ ਯੋਗਦਾਨ ਸੀ। ਸ਼੍ਰੋਮਣੀ ਕਮੇਟੀ ਵੱਲੋਂ 1955 'ਚ ਇਕ ਯੋਜਨਾਂ ਤਿਆਰ ਕੀਤੀ ਗਈ ਕਿ ਗੁਰੂ ਸਾਹਿਬਾਨ ਨਾਲ ਸਬੰਧਿਤ ਸਾਰੇ ਹੁਕਮਨਾਮੇ ਇੱਕਠੇ ਕਰਕੇ, ਖੋਜ ਪੜ੍ਹਤਾਲ ਕਰਕੇ ਛਪਵਾਏ ਜਾਣ । ਜਿਸ ਲਈ ਸ.ਰਣਧੀਰ ਸਿੰਘ ਹੁਣਾਂ ਦੀ ਚੋਣ ਹੋਈ। ਆਪ ਨੇ ਅਣਥਕ ਮਿਹਨਤ ਕਰਦਿਆਂ ਪੂਰੇ ਮੁਲਕ ਦਾ ਭ੍ਰਮਣ ਕਰਕੇ ਹੁਕਮਨਾਮੇ ਇਕੱਠੇ ਕੀਤੇ ਤੇ ਉਨ੍ਹਾਂ ਦੇ ਅਸਲੀ ਜਾਂ ਨਕਲੀ ਹੋਣ ਦੇ ਸਿੱਟੇ ਕੱਢ, ਆਪਣੀ ਰਿਪੋਰਟ ਕਮੇਟੀ ਨੂੰ ਪੇਸ਼ ਕੀਤੀ । ਆਪ ਦੇ ਇਸ ਕਾਰਜ ਦੀ ਬਹੁਤ ਸਲਾਹੁਤ ਹੋਈ ,ਤੇ ਇਸਨੂੰ ਛਾਪਣ ਲਈ ਵੀ ਮਤਾ ਪਿਆ ਪਰ ਬਲਾਕਾਂ ਦੀ ਦੇਰੀ ਕਰਕੇ ਪਿੱਛੋਂ ਹੋਰ ਸੁਧਾਈ ਸ. ਸ਼ਮਸ਼ੇਰ ਸਿੰਘ ਅਸ਼ੋਕ ਤੋਂ ਕਰਵਾ ਕੇ ਇਹ ਕਿਤਾਬ ਪਾਠਕਾਂ ਤਕ ਪੁਜੀ (ਇਸ ਗੱਲ ਦਾ ਜ਼ਿਕਰ ਬਕਾਇਦਾ ਸ.ਅਸ਼ੋਕ ਨੇ ਸੰਪਾਦਕੀ ਚ ਕੀਤਾ ਹੈ)।ਸ਼੍ਰੋਮਣੀ ਕਮੇਟੀ ਦੇ ਇਜਲਾਸਾਂ ਵਿਚ ਕਾਫੀ ਸਮੇਂ ਤੋਂ ਕਮੇਟੀ ਦਾ ਵੱਖਰਾ ਇਤਹਾਸ ਬੋਰਡ ਬਣਾਉਣ ਦੀ ਗੱਲ ਉਠਦੀ ਰਹਿੰਦੀ ਸੀ, ਜਿਸਤੇ 1962-63 'ਚ ਸ਼੍ਰੋਮਣੀ ਕਮੇਟੀ ਦੁਆਰਾ ਮਤਾ ਪਾਸ ਕਰਕੇ " ਸਿੱਖ ਇਤਹਾਸ ਰੀਸਰਚ ਬੋਰਡ " ਹੋਂਦ ਵਿੱਚ ਲਿਆਂਦਾ ਗਿਆ, ਜਿਸਦੇ ਪਹਿਲੇ ਇਤਹਾਸਿਕ ਖੋਜਾਰਥੀ (ਹਿਸਟਰੀ ਸਕਾਲਰ) ਦੇ ਪਦ ਤੇ ਬਿਰਾਜਮਾਨ ਹੋਣ ਦਾ ਮਾਣ ਸ.ਰਣਧੀਰ ਸਿੰਘ ਜੀ ਹੁਣਾਂ ਨੂੰ ਪ੍ਰਾਪਤ ਹੋਇਆ । ਇਸੇ ਸਮੇਂ ਦੌਰਾਨ ਕਮੇਟੀ ਕੋਲ ਸੈਂਚੀਆਂ ਦੇ ਪਾਠ ਭੇਦਾਂ ਦਾ ਮਸਲਾ ਵੀ ਆਇਆ, ਜਿਸਦੇ ਹਲ ਲਈ ਸ.ਰਣਧੀਰ ਸਿੰਘ ਜੀ ਹੁਣਾਂ ਸਮੇਤ ਤਿੰਨ ਮੈਂਬਰੀ ਕਮੇਟੀ ਬਣਾਈ ਗਈ ।1964 'ਚ ਆਪ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਤੋਂ ਰਿਟਾਇਰ ਹੋ ਕੇ ਪਿੰਡ ਆ ਗਏ । ਇਥੇ ਵੀ ਆਪ ਦਾ ਖੋਜ ਕਾਰਜ ਨਿਰੰਤਰ ਚੱਲਦਾ ਰਿਹਾ।
      ਇਸੇ ਸਮੇਂ ਵਿਚ ਹੀ ਦਿੱਲੀ ਯੂਨੀਵਰਸਿਟੀ ਨੇ ਸ. ਮਨੋਹਰ ਸਿੰਘ ਮਾਰਕੋ ਰਾਹੀਂ ਆਪ ਨੂੰ ਓਰੀਐਂਟਲ ਸਕਾਲਰ ਦੇ ਪਦ ਤੇ ਕਾਰਜ ਕਰਨ ਲਈ ਪਹੁੰਚ ਕੀਤੀ ਪਰ ਆਪ ਨੇ ਇਨਕਾਰ ਕਰ ਦਿੱਤਾ। ਇਸੇ ਸਮੇਂ ਚ ਹੀ ਡਾ. ਗੰਡਾ ਸਿੰਘ ਵੀ ਪੰਜਾਬੀ ਯੂਨੀਵਰਸਿਟੀ ਚ ਪਹੁੰਚ ਚੁੱਕੇ ਸਨ। ਉਨ੍ਹਾਂ ਨੇ ਪੰਜਾਬ ਦੇ ਸਮੁੱਚੇ ਇਤਹਾਸ ਨੂੰ ਅੱਠ ਜਿਲਦਾਂ ਚ ਪ੍ਰਕਾਸ਼ਿਤ ਕਰਨ ਦਾ ਸੁਪਨਾ ਸੰਜੋਇਆ। ਇਸ ਸੁਪਨੇ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਉਨ੍ਹਾਂ ਆਪਣੇ ਪੁਰਾਣੇ ਸਹਿਯੋਗੀਆਂ ਸ.ਰਣਧੀਰ ਸਿੰਘ ਤੇ ਗਿਆਨੀ ਗਰਜਾ ਸਿੰਘ ਹੁਣਾਂ ਨੂੰ ਆਪਣੇ ਕੋਲ ਆਉਣ ਦਾ ਸੱਦਾ ਦਿੱਤਾ। ਇਥੇ ਯੂਨੀਵਰਸਿਟੀ 'ਚ ਸ.ਰਣਧੀਰ ਸਿੰਘ ਹੁਣਾਂ ਨੂੰ ਓਰੀਐਂਟਲ ਸਕਾਲਰ ਨਿਯੁਕਤ ਕਰ ਲਿਆ ਗਿਆ ਤੇ ਬਚਿਤ੍ਰ ਨਾਟਕ (ਦਸਮ ਗ੍ਰੰਥ) ਦਾ ਸ਼ਬਦਾਰਥ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ। ਇਹ ਸੁਘੜ ਵਿਦਵਾਨ 1966-70 ਤਕ ਯੂਨੀਵਰਸਿਟੀ ਵਿਚ ਆਪਣੀ ਸੇਵਾ ਨਿਭਾਉਂਦਾ ਰਿਹਾ । ਇਥੇ ਬਹੁਤੀ ਸਾਂਝ ਆਪ ਦੀ ਪਿਆਰਾ ਸਿੰਘ ਪਦਮ ਹੁਣਾਂ ਨਾਲ ਸੀ। 1970 ਯੂਨੀਵਰਸਿਟੀ ਦੇ ਕਾਰਜ ਤੋਂ ਫ਼ਾਰਗ ਹੋ ਕੇ ਘਰ ਵਾਪਸ ਆ ਗਏ । ਸਿੱਖ ਕੌਮ ਦਾ ਇਹ ਮਹਾਨ ਵਿਦਵਾਨ 7 ਦਸੰਬਰ 1972 ਨੂੰ ਰਾਤ ਦੇ ਸਮੇਂ ਸਦਾ ਲਈ ਅਖਾਂ ਮੀਟ ਗਿਆ । ਉਨ੍ਹਾਂ ਦੁਆਰਾ ਕੀਤਾ ਗਿਆ ਖੋਜ ਕਾਰਜ ਆਉਣ ਵਾਲੀ ਪੀੜੀ ਲਈ ਪ੍ਰਰੇਣਾ ਸਰੋਤ ਬਣੇਗਾ ਤੇ ਦੱਸੇਗਾ ਕੇ ਖੋਜਾਰਥੀ ਬਣਨ ਲਈ ਕਿਵੇਂ ਆਪਣੇ ਆਪ ਨੂੰ ਤਪਾਉਣਾ ਪੈਂਦਾ ਹੈ।

                                  
ਸ. ਰਣਧੀਰ ਸਿੰਘ ਜੀ ਹੁਣਾਂ ਦੁਆਰਾ ਮੌਲਿਕ ਜਾਂ ਸੰਪਾਦਿਤ ਕੀਤੀਆਂ ਗਈਆਂ ਪੁਸਤਕਾਂ :-


1 ਦਸਮ ਗ੍ਰੰਥ ਦਾ ਇਤਹਾਸ (ਜੋ ਬਾਅਦ ਚ ਸ਼੍ਰੋਮਣੀ ਕਮੇਟੀ ਨੇ ਤੀਜੀ ਵਾਰ, "ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਬਦ ਮੂਰਤਿ ਦਾ ਇਤਹਾਸ " ਨਾਮ ਥੱਲੇ ਛਾਪੀ)
2 ਗੁਰ ਪ੍ਰਣਾਲੀਆਂ (ਸੰਪਾਦਨਾ)
3.ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ(ਸੰਪਾਦਨਾ)
4.ਪ੍ਰੇਮ ਸੁਮਾਰਗ ਗ੍ਰੰਥ(ਸੰਪਾਦਨਾ)
5.ਉਦਾਸੀ ਸਿੱਖਾਂ ਦੀ ਵਿਥਿਆ
6.ਰੈਫਰੈਂਸ ਲਾਇਬ੍ਰੇਰੀ ਦੇ ਪੁਸਤਕ ਸੂਚੀ ਪੱਤਰ (ਡਾ.ਗੰਡਾ ਸਿੰਘ ਦੇ ਸਹਿਯੋਗ ਨਾਲ)
7.ਸ਼ਬਦ ਬਿਗਾਸ (ਅਣ-ਛੱਪੀ)
8.ਪਾਠ ਭੇਦਾਂ ਦੀ ਸੂਚੀ
9. ਸ਼ਬਦਾਰਥ ਦਸਮ ਗ੍ਰੰਥ (ਤਿੰਨ ਭਾਗ)
10.ਬੰਸਾਵਲੀਨਾਮਾ ਕੇਸਰ ਸਿੰਘ ਛਿੱਬਰ (ਛਪ ਨ ਸਕਿਆ)
11.ਗੁਰੂ ਸਾਹਿਬਾਨ ਦੇ ਹੁਕਮਨਾਮੇ (ਜੋ ਬਾਅਦ ਚ ਅਸ਼ੋਕ ਜੀ ਨੇ ਸੋਧ ਤੇ ਵਾਧਾ ਕਰਕੇ ਸੰਪਾਦਕ ਦੇ ਰੂਪ ਚ ਕਮੇਟੀ ਦੇ ਕਹਿਣ ਤੇ ਛਪਾਏ)
12.ਪਾਕਿਸਤਾਨ ਵਿਚਲੇ ਗੁਰਦੁਆਰੇ

ਇਸਤੋਂ ਬਿਨ੍ਹਾਂ ਆਪ ਦੇ ਬਹੁਤ ਸਾਰੇ ਲੇਖ ਜੋ ਅਕਾਲੀ,ਗੁਰਮਤਿ ਪ੍ਰਕਾਸ਼, ਗੁਰਦੁਆਰਾ ਗਜ਼ਟ,ਸੰਤ-ਸਿਪਾਹੀ,ਪੰਜਾਬੀ ਦੁਨੀਆਂ, ਇਤਹਾਸਿਕ ਪਤ੍ਰ ਆਦਿ ਵਿਚ ਸਮੇਂ ਸਮੇਂ ਛੱਪਦੇ ਰਹੇ ਹਨ।
    ਪਦਮ ਹੁਣਾਂ ਨੇ ਇਕ ਹੋਰ ਕਿਤਾਬ "ਸਿੱਖ ਇਤਹਾਸਿਕ ਯਾਦਗਾਰਾਂ" ਦਾ ਵੀ ਜ਼ਿਕਰ ਕੀਤਾ ਹੈ, ਜਿਸ ਨੂੰ ਡਾ. ਕਰਨੈਲ ਸਿੰਘ ਕਮੋਲ ਵੀ ਆਪਣੀ ਕਿਤਾਬ ਵਿਚ  ਸ਼ਾਮਿਲ ਕਰਦੇ ਹਨ, ਪਰ ਜਦ ਇਸ ਕਿਤਾਬ ਦੀ ਪ੍ਰਸਤਾਵਨਾ ਪੜ੍ਹਦੇ ਹਾਂ ਤਾਂ ਉਹ ਡਾ.ਗੰਡਾ ਸਿੰਘ ਹੁਣਾਂ ਦੀ ਲਿਖੀ ਹੋਈ ਹੈ। ਕਿਤਾਬ ਉਪਰ ਕਿਸੇ ਵੀ ਲਿਖਾਰੀ ਦਾ ਨਾਮ ਨਹੀ ਹੈ ਪਰ ਭਾਸ਼ਾ ਵਿਭਾਗ ਦੀ ਪੰਜਾਬੀ ਪ੍ਰਕਾਸ਼ਨਾ ਦੀ ਸੂਚੀ ਚ ਸ ਕਿਤਾਬ ਦੇ ਕਰਤੇ ਦਾ ਨਾਮ ਡਾ.ਗੰਡਾ ਸਿੰਘ ਹੀ ਦਿੱਤਾ ਹੋਇਆ।

ਸ. ਰਣਧੀਰ ਸਿੰਘ ਨੇ ਆਪਣਾ ਕਲਮ ਦਾ ਸਫ਼ਰ ਪੱਤਰਕਾਰੀ ਤੋਂ ਸ਼ੁਰੂ ਕੀਤਾ। ਅਕਾਲੀ, ਅਕਾਲੀ ਤੇ ਪ੍ਰਦੇਸੀ, ਨਿਰਭੈ ਆਦਿ ਅਖ਼ਬਾਰਾਂ ਦੇ ਸੰਪਾਦਕ ਤੇ ਪੱਤਰਕਾਰ ਹੋਣ ਦਾ ਮਾਣ ਵੀ ਹਾਸਲ ਹੋਇਆ । ਪਹਿਲੀ ਜੇਲ ਯਾਤਰਾ ਵੀ ਅਖ਼ਬਾਰੀ ਸੰਪਾਦਕੀ ਕਰਕੇ ਹੀ ਹੋਈ। ਅਕਾਲੀਆਂ ਦੇ ਸੰਗ ਨੇ ਇਨ੍ਹਾਂ ਨੂੰ ਗੁਰੂ ਵਾਲੇ ਪਾਸੇ ਤੋਰ ਲਿਆ ।  ਚ ਦਰਬਾਰ ਸਾਹਿਬ ਕਮੇਟੀ ਦੇ ਕਹਿਣ ਤੇ ਦਸਮ ਗ੍ਰੰਥ ਦਾ ਪ੍ਰਯਾਯ(ਸ਼ਬਾਦਰਥ) ਬਣਾਇਆ ,ਪਰ ਛੱਪ ਨ ਸਕਿਆ।

ਸ.ਰਣਧੀਰ ਸਿੰਘ ਹੁਣਾਂ ਦੀਆਂ ਪਹਿਲੀਆਂ ਰਚਨਾਵਾਂ ਚ "ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਇਤਹਾਸ "ਤੇ "ਦਸਮ ਗ੍ਰੰਥ ਦਾ ਇਤਹਾਸ" ਨਾਮੀ ਪੁਸਤਕਾਂ ਆਉਂਦੀਆਂ ਹਨ। ਦਸਮ ਗ੍ਰੰਥ ਦਾ ਇਤਹਾਸ ਦਾ ਮੁੱਢ 1935-36 'ਚ ਦਸਮ ਗ੍ਰੰਥ ਦੇ ਤਿਆਰ ਕੀਤੇ ਸ਼ਬਾਦਰਥ ਦੀ ਭੂਮਿਕਾ ਤੋਂ ਬੱਝਾ । ਇਸ ਕਿਤਾਬ ਦੀ ਪਹਿਲੀ ਛਾਪ ਤੇ ਆਪ ਦਾ ਨਾਮ "ਰਣਧੀਰ ਸਿੰਘ ਇੰਸਪੈਕਟਰ" ਲਿਖਿਆ ਹੋਇਆ ਹੈ ,ਤੇ ਇਸਦੇ ਕੁਲ ਪੰਨੇ 37 ਸਨ।  18 ਅਪ੍ਰੈਲ 1948 ਨੂੰ ਇਸੇ ਇਤਿਹਾਸਿਕ ਭੂਮਿਕਾ ਨੂੰ ਹੋਰ ਖੋਜ ਸਮਾਗਰੀ ਦੇ ਮਸਾਲੇ ਨਾਲ "ਸਿੱਖ ਹਿਸਟਰੀ ਸੋਸਾਇਟੀ " ਦੇ ਬੰਦ ਕਮਰਾ ਲੈਕਚਰ ਚ ਪੇਸ਼ ਕੀਤਾ ਗਿਆ । ਸਰੋਤਿਆਂ ਦੇ ਪਸੰਦ ਕਰਨ ਤੇ ਇਸਨੂੰ ਲਿਖਤੀ ਜਾਮਾਂ ਪਹਿਨਾਇਆ ਗਿਆ । ਮੇਰੇ ਕੋਲ ਇਸਦੀ ਤੀਸਰੀ ਐਡੀਸ਼ਨ ਹੈ ਜੋ ਕਾਫੀ ਵਾਧਿਆਂ ਨਾਲ ਸ਼੍ਰੋਮਣੀ ਕਮੇਟੀ ਨੇ 1962 ਚ ਛਾਪੀ ਸੀ,ਬਹੁਤ ਮਿਹਨਤ ਕਰਨ ਤੇ ਪਹਿਲੀ ਜਾਂ ਦੂਸਰੀ ਐਡੀਸ਼ਨ ਨਹੀ ਮਿਲ ਸਕੀ। ਇਹ 107ਕੁ ਸਫ਼ੇ ਦੀ ਕਿਤਾਬ ਹੈ ।
     
    ਸ.ਰਣਧੀਰ ਸਿੰਘ ਹੁਣਾਂ ਨੇ ਪੁਰਾਤਨ ਗੁਰਪ੍ਰਣਾਲੀਆਂ ਲੱਭ ਕੇ ਸਿੱਖ ਹਿਸਟਰੀ ਸੋਸਾਇਟੀ ਦੇ "ਇਤਿਹਾਸਿਕ ਪਤ੍ਰ" ਚ ਛਾਪਣੀਆਂ ਸ਼ੁਰੂ ਕੀਤੀਆਂ । ਸੰਨ 1951 ਚ "ਗੁਰ ਪ੍ਰਣਾਲੀਆਂ" ਸਿਰਲੇਖ ਹੇਠ 135 ਸਫ਼ੇ ਦੀ ਕਿਤਾਬ ਚ 5 ਗੁਰ ਪ੍ਰਣਾਲੀਆਂ ਸੰਪਾਦਿਤ ਕਰਕੇ ਸੋਸਾਇਟੀ ਵਲੋਂ ਛਾਪੀਆਂ । ਵਿਦਵਾਨ ਸੰਪਾਦਕ ਦੱਸਦਾ ਹੈ ਕਿ " ਗੁਰੁ -ਪ੍ਰਣਾਲੀ  ਉਸ ਲੇਖ ਲੜੀ ਨੂੰ ਕਹਿੰਦੇ ਨੇ,ਜਿਸ ਵਿਚ ਗੁਰੂ ਸਾਹਿਬਾਂ ਦੀ ਪੀੜ੍ਹੀ (ਵੰਸ਼) ਦਾ ਲੜੀ ਵਾਰ ਵਰਣਨ ਕੀਤਾ ਗਿਆ ਹੋਵੇ।" 1961 'ਚ ਫਿਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਕਿਤਾਬ ਨੂੰ ਦੁਬਾਰਾ ਤੋਂ ਛਾਪਣ ਲਈ ਆਪ ਨੂੰ ਹੁਕਮ ਮਿਲਿਆ, ਆਪ ਨੇ ਹੋਰ ਮਿਹਨਤ ਕਰਕੇ, ਨਵੀਆਂ ਮਿਲੀਆਂ ਗੁਰ ਪ੍ਰਣਾਲੀਆਂ ਦਾ ਵੀ ਨਾਲ ਸਕੰਲਨ ਕਰਕੇ 1964 'ਚ ਕਮੇਟੀ ਨੂੰ ਮਸੌਦਾ ਪੇਸ਼ ਕਰ ਦਿੱਤਾ ।ਜੋ 1977'ਚ "ਗੁਰ  ਪ੍ਰਣਾਲੀਆਂ " ਨਾਮ ਥੱਲੇ ਹੀ ਛਾਪਿਆ ਗਿਆ । ਇਸ ਕਿਤਾਬ ਦੇ 295 ਸਫ਼ੇ ਹਨ ਤੇ  ਗੁਰ ਪ੍ਰਣਾਲੀਆਂ ਦਰਜ ਕੀਤੀਆਂ ਗਈਆਂ ਹਨ।

ਇਸ ਕਿਤਾਬ ਦੇ ਤਿੰਨ ਚਰਨ ਹਨ:-
1. ਸਤਿਗੁਰਾਂ ਦੇ ਸਮੇਂ ਦੀਆਂ ਗੁਰ ਪ੍ਰਣਾਲੀਆਂ :- ਇਸ ਵਿਚ ਗੁਰੂ ਗ੍ਰੰਥ ਸਾਹਿਬ ਵਿਚਲੇ ਭੱਟ ਸਾਹਿਬਾਨ,ਭੱਟਾਂ ਦੇ ਗੁਰੂ ਕੁਲ ਬਾਰੇ ਬਿਆਨ,  ਭਾਈ ਗੁਰਦਾਸ ਆਦਿ ਹੋਰ ਲੇਖਕ ਵੀ ਸ਼ਾਮਲ ਕੀਤੇ ਗਏ ਹਨ,ਨਾਲ ਹੀ ਗੁਰ ਪ੍ਰਣਾਲੀਆਂ ਦੇ ਲੇਖਕਾਂ ਬਾਰੇ ਵੀ ਜਾਣਕਾਰੀ ਦਰਜ ਕੀਤੀ ਗਈ ਹੈ।
2. ਉਨ੍ਹੀਵੀਂ ਸਦੀ ਬਿਕ੍ਰਮੀ ਦੀਆਂ ਗੁਰ ਪ੍ਰਣਾਲੀਆਂ :- ਇਸ ਚਰਨ ਵਿਚ ਸੰਪਾਦਕ 5 ਗੁਰ ਪ੍ਰਣਾਲੀਆਂ ਲਈ ਹਨ ।
3. ਵੀਹਵੀਂ ਸਦੀ ਬਿਕ੍ਰਮੀ ਦੀ ਰਚਨਾ-ਗੁਰ ਪ੍ਰਣਾਲੀਆਂ :- ਇਸ ਚਰਨ ਚ 9 ਗੁਰ ਪ੍ਰਣਾਲੀਆਂ ਸ਼ਾਮਲ ਕੀਤੀਆਂ ਗਈਆਂ ਹਨ ।

       ਗੁਰ ਪ੍ਰਣਾਲੀਆਂ ਦੀ ਮਹਤੱਵਤਾ ਤੋਂ ਜਾਣੂੰ ਕਰਵਾਂਦਿਆਂ ਸ.ਰਣਧੀਰ ਸਿੰਘ ਲਿਖਦੇ ਹਨ, "  ਸਤਿਗੁਰਾਂ ਦਾ ਸੱਚਾ ਸੁੱਚਾ ਇਤਿਹਾਸ ਤਿਆਰ ਕਰਨ ਲਈ, ਗੁਰੁ ਪ੍ਰਣਾਲੀਆਂ ਉਤਨੀਆਂ ਹੀ ਜ਼ਰੂਰੀ ਹਨ,ਜਿਤਨੇ ਕਿ ਸਤਿਗੁਰਾਂ ਵਲੋਂ ਸਾਦਿਕ ਸਿੱਖਾਂ ਦੇ ਨਾਮ ਭੇਜੇ ਗਏ,' ਹੁਕਮਨਾਮੇ'। ਇਸ ਲਈ ਇਹ ਦੋਵੇਂ ਇਤਿਹਾਸਿਕ ਸੋਮੇਂ ਇਤਿਹਾਸ ਲਿਖਣ ਸਮੇਂ ਇਤਿਹਾਸ ਪ੍ਰੇਮੀਆਂ ਦੇ ਧਿਆਨ-ਗੋਚਰੇ ਰਹਿਣੇ ਜ਼ਰੂਰੀ ਹਨ।"

ਭਾਈ ਸਾਹਬ ਦੀ ਅਗਲੇਰੀ ਮੌਲਿਕ  ਲਿਖਤ ਹੈ "ਉਦਾਸੀ ਸਿੱਖਾਂ ਦੀ ਵਿਥਿਆ " । ਉਦਾਸੀਆਂ ਦੇ ਉਪਰ ਅੱਜ ਤਕ ਹੋਈ ਖੋਜ ਵਿਚੋਂ ਸਭ ਤੋਂ ਸ੍ਰੇਸ਼ਟ ਖੋਜ ਅਧਾਰਿਤ ਕਿਤਾਬ ਇਸੇ ਨੂੰ ਕਿਹਾ ਜਾ ਸਕਦਾ ਹੈ, ਬਹੁਤ ਸੀਮਤ ਵਸੀਲਿਆਂ ਨਾਲ ਸਿਰਜੀ ਇਕ ਸ਼ਾਹਕਾਰ ਰਚਨਾ। ਇਹ ਕਿਤਾਬ ਪਹਿਲ੍ਹਾਂ ਲੇਖਾਂ ਦੇ ਰੂਪ ਚ ਸਿੱਖ ਹਿਸਟਰੀ ਸੋਸਾਇਟੀ ਦੇ ਖੋਜ ਪੱਤਰ " ਇਤਹਾਸਿਕ ਪੱਤਰ "  (1952-53) ਚ ਨਿਰੰਤਰ ਛਪਦੀ ਰਹੀ।ਫਿਰ ਇਸਦਾ ਕਿਤਾਬੀ ਰੂਪ ਬਣਾ ਕੇ 1959 'ਚ ਸ਼੍ਰੋਮਣੀ ਕਮੇਟੀ ਵਲੋਂ ਛਾਪਿਆ ਗਿਆ । ਇਸ ਕਿਤਾਬ ਦੇ ਕੁਲ 616 ਸਫ਼ੇ ਹਨ । ਕਿਤਾਬ ਦੇ ਆਰੰਭਕ ਸ਼ਬਦ ਡਾ.ਗੰਡਾ ਸਿੰਘ ਦੁਅਾਰਾ ਲਿਖੇ ਗਏ। ਜੋ ਕਿਤਾਬ ਦੀ ਮਹੱਤਵਤਾ ਤੋਂ ਜਾਣੂ ਕਰਵਾਉਂਦੇ ਹਨ ਉਹ ਲਿਖਦੇ ਹਨ" ਸਰਦਾਰ ਰਣਧੀਰ ਸਿੰਘ ਲਿਖਤ ਉਦਾਸੀਆਂ ਸੰਬੰਧੀ ਪੁਸਤਕ ਦੇ ਆਰੰਭ ਵਿਚ ਇਹ ਕੁਝ ਸ਼ਬਦ ਲਿਖਦੇ ਹੋਏ, ਮੈਨੂੰ ਇਕ ਖਾਸ ਖੁਸ਼ੀ ਹੋ ਰਹੀ ਹੈ। ਕੇਵਲ ਇਸ ਕਰਕੇ ਨਹੀ ਕਿ ਸਿਖ ਇਤਹਾਸ ਨਾਲ ਪਰੇਮ ਹੋਣ ਕਰਕੇ, ਮੈਨੂੰ ਇਸ ਪੁਸਤਕ ਦੇ ਮਜ਼ਮੂਨ ਨਾਲ ਜ਼ਰਾ ਨੇੜੇ ਦਾ ਲਗਾਓ ਹੈ ਅਤੇ ਕਈ ਵਰ੍ਹਿਆਂ ਤੋਂ ਮੈਨੂੰ ਉਦਾਸੀਆਂ, ਨਿਰਮਲਿਆਂ, ਨਿਹੰਗਾਂ, ਨਰਿੰਕਾਰੀਆਂ, ਨਾਮਧਾਰੀਆਂ ਆਦਿ ਦੇ ਇਤਹਾਸ ਲਿਖੇ ਵੇਖਣ ਦੀ ਇੱਛਾ ਸੀ। ਬਲਕਿ ਇਸ ਕਰਕੇ ਭੀ ਕਿ ਰਣਧੀਰ ਸਿੰਘ ਜੀ ਨੇ ਇਸ ਪੁਸਕਤ ਨੂੰ ਬੜੀ ਸਫਲਤਾ ਨਾਲ ਨਿਬਾਹਿਆ ਹੈ। ਜੋ ਮਿਹਨਤ ਇਨ੍ਹਾਂ ਨੇ ਇਸ ਦੀ ਤਿਆਰੀ, ਮਸਾਲਾ ਜਮ੍ਹਾਂ ਕਰਨ, ਛਾਨਣ -ਪੁਣਨ ਵਿਚ ਅਤੇ ਲਿਖਾਈ ਵਿਚ ਕੀਤੀ ਜਾਪਦੀ ਹੈ, ਉਸਦਾ ਠੀਕ ਅੰਦਾਜ਼ਾ ਕੇਵਲ ਉਹ ਹੀ ਲਾ ਸਕਦੇ ਹਨ,ਜਿਨ੍ਹਾਂ ਨੇ ਕਦੀ ਆਪ ਇਸ ਪਰਕਾਰ ਦੀ ਖੋਜ ਪੜਤਾਲ ਕੀਤੀ ਹੈ।" ਇਸ ਕਿਤਾਬ ਨੂੰ ਦੋ ਚਰਨਾਂ ਵਿੱਚ ਵੰਡਿਆ ਗਿਆ । ਪਹਿਲੇ ਚਰਨ ਚ ਉਦਾਸੀ ਭੇਖ ਕੀ ਸੀ? ਤੋਂ ਆਰੰਭ ਕਰ ਭਾਈ ਲਹਿਣੇ ਦੇ ਗੁਰੂ ਅੰਗਦ ਸਾਹਿਬ ਤਕ ਪ੍ਰਗਟ ਹੋਣ ਦਾ ਜ਼ਿਕਰ ਹੈ। ਦੂਸਰੇ ਚਰਨ ਚ ਫਿਰ ਉਦਾਸੀ ਸੰਪਰਦਾ ਦੀ ਪ੍ਰਾਰੰਭਤਾ, ਬਾਬਾ ਸ਼੍ਰੀ ਚੰਦ ਜੀ, ਚਾਰ ਧੂੰਏ, ਛੇ ਬਖਸ਼ਿਸ਼ਾਂ ਤੇ ਹੋਰ ਬਖਸ਼ਿਸ਼ਾਂ ਦੇ ਨਾਲ ਨਾਲ ਉਦਾਸੀ ਸਿੱਖਾਂ ਦੀ ਨਾਮਾਵਲੀ ਤੇ ਉਨ੍ਹਾਂ  ਦੀਆਂ ਧਰਮਸ਼ਾਲਾਵਾਂ ਦਾ ਸੂਚੀ ਪੱਤਰ ਵੀ ਹੈ। ਪ੍ਰੋ.ਪ੍ਰੀਤਮ ਸਿੰਘ ਇਸ ਕਿਤਾਬ ਦਾ ਰਿਵਿਊ ਲਿਖਦੇ ਹੋਏ ਆਖਦੇ ਹਨ" ਉਦਾਸੀ ਸਿੱਖਾਂ ਦੀ ਵਿਥਿਆ " ਨਿਰਮਾਣ ਤੇ ਮੌਲਿਕ ਖੋਜੀ ਭਾਈ ਰਣਧੀਰ ਸਿੰਘ ਜੀ ਦੀ ਨਵੀਂ ਰਚਨਾ ਹੈ। ਇਸ ਵਿਚ ਲੇਖਕ ਨੇ ਉਦਾਸੀ ਮੱਤ ਦੇ ਅਰੰਭ ਤੇ ਵਿਕਾਸ, ਪ੍ਰਸਿੱਧ ਉਦਾਸੀ ਸ਼ਖਸੀਅਤਾਂ ਦੇ ਜੀਵਨ ਤੇ ਵਡੇ ਵਡੇ ਡੇਰਿਆਂ, ਧਰਮਸ਼ਾਲਾਵਾਂ ਉੱਤੇ ਕਾਫੀ ਨਵਾਂ ਚਾਨਣਾ ਪਾਇਆ ਹੈ। ਸਾਰੀਆਂ ਸਿੱਖ ਸਪੰਦਰਾਵਾਂ ਬਾਰੇ ਇਸ ਤਰ੍ਹਾਂ ਦੇ ਖੋਜ ਭਰੇ ਗ੍ਰੰਥਾਂ ਦੀ ਲੋੜ ਸਪੱਸ਼ਟ ਹੈ,ਪਰ ਉਦਾਸੀ ਸੰਪਰਦਾਇ ਬਾਰੇ ਜੋ ਸਿੱਖਾਂ ਦੀ ਸਭ ਤੋਂ ਪੁਰਾਣੀ, ਸਭ ਤੋਂ ਸਰਗਰਮ ਤੇ ਸਭ ਤੋਂ ਵੱਧ ਵਿਵਾਦ ਦਾ ਵਿਸ਼ਾ ਬਣੀ ਹੋਈ ਹੈ,ਇਸ ਖੋਜ ਦੀ ਜਿੰਨੀ ਲੋੜ ਹੈ;ਲੁਕੀ ਹੋਈ ਨਹੀ।ਉਦਾਸੀਆਂ ਦੀਆਂ ਸਰਗਰਮੀਆਂ ਦਾ ਮੈਦਾਨ ਕਾਬੁਲ ਤੋਂ, ਬਲਕਿ ਰੂਸ ਤੋਂ ਲੈ ਕੇ ਦੱਖਣੀ ਭਾਰਤ ਦੀ ਹੇਠਲੀ ਨੁਕਰ ਤੱਕ ਦੇ ਦੇਸ਼ ਵਿਚ ਰਿਹਾ ਹੈ।ਇਸ ਤਰ੍ਹਾਂ ਹੱਥਲੀ ਪੁਸਤਕ ਕੇਵਲ ਉਦਾਸੀ ਮੱਤ ਦੇ ਉਤਰਾਅ ਚੜ੍ਹਾ ਦਾ ਹੀ ਨਹੀ,ਸਮੁੱਚੇ ਸਿੱਖ ਮੱਤ ਦੇ ਪ੍ਰਚਾਰ ਦੀ ਸਾਧਨਾ, ਉਸਦੇ ਸਾਧਕਾਂ ਤੇ ਉਸਦੇ ਖੇਤਰ ਖਿਲਾਰ ਦਾ ਇਤਿਹਾਸ ਭੀ ਹੈ। ਇਸ ਪੁਸਤਕ ਦਾ ਮਸਾਲਾ ਸਿੱਖ ਸਮਾਜ ਦੇ ਸ਼ਾਸਤ੍ਰੀਆਂ ਨੂੰ ਇਕ ਅਹਿਮ ਪ੍ਰਸ਼ਨ ਬਾਰੇ ਨਿਸਚਿਤ ਤੌਰ ਉੱਤੇ ਸੋਚਣ ਦੀ ਪ੍ਰੇਰਨਾ ਦੇ ਸਕਦਾ ਹੈ;ਕਿ ਗੁਰੂ ਨਾਨਕ ਸਾਹਿਬ ਦੇ ਜਿਉਂਦੇ ਜੀ ਅੰਤਰ ਰਾਸ਼ਟਰੀ ਬਣ ਜਾਣ ਵਾਲੇ ਸਿੱਖ ਮੱਤ ਦੀ ਰੁਚੀ, ਹੌਲੀ ਹੌਲੀ ਸੁੰਗੜਦੀ ਕਿਉਂ ਗਈ?"

      ਸ.ਰਣਧੀਰ ਸਿੰਘ ਹੁਣਾਂ ਨੇ ਪਹਿਲੀ ਵਾਰ 1953' ਚ ਗ੍ਰੰਥ " ਪ੍ਰੇਮ ਸੁਮਾਰਗ (ਅਰਥਾਤ ਖਾਲਸਾਈ ਜੀਵਨ ਜਾਚ)" ਸੰਪਾਦਿਤ ਕਰਕੇ, ਸਿੱਖ ਹਿਸਟਰੀ ਸੋਸਾਇਟੀ ਵੱਲੋਂ ਛਪਵਾਇਆ । 110 ਸਫ਼ੇ ਦੀ ਲੰਮੀ ਭੂਮਿਕਾ ਸਮੇਤ,ਇਸ ਕਿਤਾਬ ਦੇ 254 ਸਫ਼ੇ ਸਨ। ਡਾ.ਗੰਡਾ ਸਿੰਘ ਨੇ ਆਰੰਭਕ ਸ਼ਬਦ ਲਿਖਦਿਆਂ ਕਿਹਾ, " ਇਹ ਪੁਰਾਤਨ ਲਿਖਤ 'ਪ੍ਰੇਮ -ਸੁਮਾਰਗ ਗ੍ਰੰਥ'  ਜਿਨ੍ਹਾਂ ਹਾਲਾਤ ਵਿੱਚ ਛਾਪਿਆ ਗਿਆ ਹੈ ਅਤੇ ਇਸ ਸੰਬੰਧੀ ਹੋਰ ਵਿਸਥਾਰ ਇਸਦੇ ਸੰਪਾਦਕ ਭਾਈ ਰਣਧੀਰ ਸਿੰਘ ਜੀ ਨੇ ਆਪਣੀ ਲੰਬੀ ਭੂਮਿਕਾ 'ਪਹਿਲਾਂ ਪੜ੍ਹਨ ਯੋਗ' ਵਿੱਚ ਦੇ ਦਿੱਤਾ ਹੈ। ਇਹ ਕੋਈ ਜ਼ਰੂਰੀ ਨਹੀ ਕਿ ਹਰ ਇਕ  ਵਿਦਵਾਨ ਇਨ੍ਹਾਂ ਦੀ ਖੋਜ ਦੇ ਨਤੀਜਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹੋਵੇ;ਪਰ ਜਿਸ ਜਾਨ ਮਾਰੀ, ਮਿਹਨਤ ਤੇ ਲਗਨ ਨਾਲ ਆਪ ਨੇ ਇਸ ਵਿੱਚ ਦਿੱਤੇ ਵੱਖ ਵੱਖ ਵਿਸ਼ਿਆਂ ਤੇ ਨੁਕਤਿਆਂ ਉੱਤੇ ਖੋਜ ਪੜਤਾਲ ਕੀਤੀ ਹੈ; ਓਹ ਸ਼ਲਾਘਾ ਯੋਗ ਤੇ ਰਾਹ -ਵਿਖਾਊ ਹੈ। ਅਤੇ ਜਿਤਨਾ ਮਸਾਲਾ ਆਪ ਨੇ ਥਾਂ ਥਾਂ ਤੋਂ ਢੂੰਡ ਕੇ ਇਸ ਵਿਚ ਜਮਾਂ ਕਰ ਦਿੱਤਾ ਹੈ,ਉਹ ਆਪਣੇ ਆਪ ਵਿਚ ਇਕ ਬੜੀ ਭਾਰੀ ਸੇਵਾ ਹੈ,ਜੋ ਇਸੇ ਰਾਹ ਦੇ ਹੋਰ ਪੰਧਾਊਆਂ ਨੂੰ ਕਾਫੀ ਕੁਝ ਸਹਾਈ ਹੋਵੇਗੀ।"ਇਹ ਵੀ ਪਹਿਲ੍ਹਾਂ ਇਤਿਹਾਸਿਕ ਪਤ੍ਰ ਚ ਹੀ ਛਾਪਿਆ ਸੀ। ਇਸਦੀ ਭੂਮਿਕਾ ਪੜ੍ਹ ਕੇ ਖਾਸ ਤੌਰ ਪਰ ਜੋ ਅੰਮ੍ਰਿਤ ਸੰਸਕਾਰ ਦੀ ਪੁਰਾਤਨ ਗ੍ਰੰਥਾਂ ਚੋਂ ਮਿਲਦੀ ਵਿਧੀ ਤੇ ਵਿਸਥਾਰ ਪੂਰਵਕ ਚਾਨਣਾ ਪਾਇਆ ਹੈ ਅਤੇ  ਇਸ ਗ੍ਰੰਥ ਦੀ ਲੱਭਤ ਤੇ ਛਪਾਈ ਦੀ ਮਿਹਨਤ ਲਈ ਹੋਏ ਯਤਨਾਂ ਵਿਚੋਂ ਲੇਖਕ ਦੀ ਵਿਦਵਤਾ ਤੇ ਦ੍ਰਿੜਤਾ ਦਾ ਪ੍ਰਗਟਾਵਾ ਹੁੰਦਾ ਹੈ। ਇਸਦੇ ਕੁਲ 10 ਧਿਆਉ ਬਣਾਏ ਗਏ, ਜਿਸ ਵਿਚ ਸਿੱਖ ਦੇ ਜੀਵਨ ਦੀ ਨਿਤ ਕਿਰਿਆ, ਜਨਮ /ਅਮ੍ਰਿਤ/ਅਨੰਦ ਕਾਰਜ/ਮਰਨ ਸੰਸਕਾਰ, ਧਾਰਮਿਕ, ਸਮਾਜਿਕ, ਰਾਜਨੀਤਿਕ, ਆਰਥਿਕ ਭਾਵ ਖਾਲਸਾਈ  ਜੀਵਨ ਸ਼ੈਲੀ  ਨੂੰ ਪ੍ਰਭਾਸ਼ਿਤ ਕੀਤਾ ਗਿਆ ਹੈ।1965 'ਚ ਇਹ ਦੂਜੀ ਵਾਰ ਜਲੰਧਰ ਤੋਂ ਨਿਊ ਬੁਕ ਕੰਪਨੀ ਵਲੋਂ ਛਾਪਿਆ ਗਿਆ। ਇਸ ਵਿਚ ਸਾਧੂ ਸਿੰਘ ਹਮਦਰਦ ਦੇ ਇਸ ਗ੍ਰੰਥ ਦੀ ਖੋਜ ਬਾਰੇ ਤੇ ਸੰਪਾਦਨਾ ਬਾਰੇ 'ਇਹ ਅਮੁਲੀ ਰੀਸਰਚ ' ਵਿਚਾਰ ਦੀ ਦਰਜ ਕਰ ਦਿੱਤੇ ਗਏ ਹਨ, ਇਸ ਗ੍ਰੰਥ ਦੀ ਪਹਿਲੀ ਛਾਪ ਦੀ ਸਫਲਤਾ ਬਾਰੇ ਰਣਧੀਰ ਸਿੰਘ ਹੁਣਾ ਦੇ ਕੁਝ ਹੋਰ ਲਫਜ਼ ਵੀ ਇਸ ਨਵੀਂ ਛਾਪ ਦਾ ਸ਼ਿੰਗਾਰ ਬਣੇ ਹਨ।

ਸ਼੍ਰੋਮਣੀ ਕਮੇਟੀ ਨੇ 1955 ਵਿਚ ਇਕ ਮੱਤਾ ਪਕਾਇਆ, ਕਿ ਗੁਰੂ ਸਾਹਿਬਾਨ ਦੇ ਜਿਨ੍ਹੇ ਵੀ ਹੁਕਮਨਾਮੇ ਮਿਲਦੇ ਹਨ ਉਨ੍ਹਾਂ ਦੀ ਖੋਜ ਪੜ੍ਹਤਾਲ ਕਰਕੇ, ਜੋ ਅਸਲੀ ਮਹਿਸੂਸ ਹੋਣ ਉਹ ਛਾਪੇ ਜਾਣ। ਇਸ ਕਾਰਜ ਲਈ ਚੋਣ ਸ.ਰਣਧੀਰ ਸਿੰਘ ਜੀ ਦੀ ਹੀ ਕੀਤੀ ਗਈ। ਆਪ ਨੇ ਸਾਰੇ ਮੁਲਕ ਚੋਂ ਮਿਹਨਤ ਨਾਲ ਹੁਕਨਾਮਿਆਂ ਦੀਆਂ ਨਕਲਾਂ ਹਾਸਿਲ ਕੀਤੀਆਂ ਤੇ ਪੁਣਛਾਣ ਕਰਕੇ ਰਿਪੋਰਟ ਕਮੇਟੀ ਨੂੰ ਸੌਂਪ ਦਿੱਤੀ । ਆਪ ਦੇ ਇਸ ਕਾਰਜ ਨੂੰ ਕਾਫੀ ਸਰਾਹਿਆ ਗਿਆ । ਕਿਤਾਬੀ ਰੂਪ ਦੇਣ ਲਈ ਮੱਤਾ ਪਾਇਆ ਗਿਆ ਪਰ ਬਲਾਕਾਂ ਦੀ ਦੇਰੀ ਹੋਣ ਕਾਰਨ ਇਹ ਇਹ ਕਿਤਾਬ ਬਹੁਤ ਪਿਛੋਂ ਜਾ ਕੇ ਸ਼ਮਸ਼ੇਰ ਸਿੰਘ ਅਸ਼ੋਕ ਹੁਣਾਂ ਦੀ ਸੰਪਾਦਨਾ ਥੱਲੇ ਦੁਬਾਰਾ ਸੁਧਾਈ ਤੇ ਵਾਧੇ ਕਰਵਾਕੇ ਛਾਪੀ ਗਈ।
    ਅਗਲੇਰੀ ਲਿਖਤ ਜੋ ਸਾਡੇ ਸਨਮੁਖ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1958 'ਚ ਪ੍ਰਕਾਸ਼ਿਤ ਕੀਤੀ ਤੇ ਸ.ਰਣਧੀਰ ਸਿੰਘ ਦੁਆਰਾ ਸੰਪਾਦਿਤ 272 ਸਫੇਂ  ਦੀ ਕਿਤਾਬ  "ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ, (ਅਰਥਾਤ ਇਤਿਹਾਸਿਕ ਸੋਮੇ, ਭਾਗ ਪਹਿਲਾ)" ਹੈ। ਇਸ ਕਿਤਾਬ ਵਿਚ ਕੁਲ 10 ਲੇਖ ਸ਼ਾਮਿਲ ਕੀਤੇ ਗਏ, ਇਸ ਵਿਚਲੇ ਬਹੁਤੇ ਲੇਖ ਇਤਿਹਾਸਿਕ ਪਤ੍ਰ ਚ ਛਪ ਚੁਕੇ ਹਨ । ਇਸ ਵਿਚ ਛੇ ਲਿਖਤਾਂ ਪੁਰਾਤਨ ਨੇ ਜੋ ਗੰਡਾ ਸਿੰਘ ਤੇ ਸ.ਰਣਧੀਰ ਸਿੰਘ ਹੁਣਾਂ ਵਲੋਂ ਲੱਭੀਆਂ ਗਈਆਂ ਹਨ । ਜਿਨ੍ਹਾਂ ਦਾ ਇਤਿਹਾਸਿਕ ਮਹੱਤਵ ਬਹੁਤ ਹੈ। ਚਾਰ ਲੇਖ ਪੁਰਾਤਨ ਲਿਖਤਾਂ ਦੇ ਆਧਾਰ ਤੇ ਸ.ਰਣਧੀਰ ਸਿੰਘ ਜੀ ਦੀ ਮੌਲਿਕ ਰਚਨਾਂ ਨੇ, ਜਿਨ੍ਹਾਂ ਵਿਚ ਕ੍ਰਮਵਾਰ, ਦਸਵੇਂ ਪਾਤਸ਼ਾਹ ਦੀ ਪ੍ਰਸੰਗਵਾਲੀ,ਬਾਬਾ ਬੰਦਾ ਸਿੰਘ ਦੀ ਘਟਨਾਵਲੀ,ਬਾਬਾ ਜੀ ਤੋਂ ਮਗਰੋਂ ਅਤੇ ਸ਼ੁਧ ਗੁਰੂ ਪ੍ਰਣਾਲੀ । ਇਹ ਕਿਤਾਬ ਸਿੱਖ  ਇਤਿਹਾਸ ਦੇ ਖੋਜਾਰਥੀਆਂ  ਲਈ ਬਹੁਤ ਵੀ ਵਧੀਆ ਹੈ।
       ਅਾਪ ਦੀ ਗੁਰਬਾਣੀ ਪ੍ਰਤੀ ਖੋਜ ਦੇਖਣ ਲਈ ਕਿਤਾਬ " ਪਾਠ ਭੇਦਾਂ ਦੀ ਸੂਚੀ" ਨਾਮਕ ਪੁਸਤਕ ਦੇਖੀ ਜਾ ਸਕਦੀ ਹੈ। ਸ਼੍ਰੋਮਣੀ ਕਮੇਟੀ ਕੋਲ ਜਦ ਗੁਰੂ ਗ੍ਰੰਥ ਸਾਹਿਬ ਦੀਆਂ ਸੰਥਾ ਸੈਂਚੀਆਂ ਵਿਚਲੇ ਪਾਠ ਭੇਦ ਦਾ ਮਸਲਾ ਉਠਿਆ ਤਾਂ ਉਨ੍ਹਾਂ ਨੇ ਤਿੰਨ ਬੰਦਿਆਂ ਦੀ ਕਮੇਟੀ ਗਠਿਤ ਕੀਤੀ, ਜਿਸ ਵਿਚ ਸ.ਰਣਧੀਰ ਸਿੰਘ, ਗਿਆਨੀ ਕੁੰਦਨ ਸਿੰਘ ਅਤੇ ਭਾਈ ਗਿਆਨ ਸਿੰਘ ਨਿਹੰਗ ਸਨ। ਇਸ ਕਮੇਟੀ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚਲੀਆਂ 60-70 ਪੁਰਾਤਨ ਬੀੜ੍ਹਾਂ ਚੁਣ ਕੇ ,ਉਨ੍ਹਾਂ ਦੇ ਆਧਾਰ ’ਤੇ ਉਸ ਵਕਤ ਕੋਈ 2000 ਪਾਠ ਭੇਦਾਂ ਦਾ ਜ਼ਿਕਰ ਕੀਤਾ । ਜਿਸ ਵਿਚੋਂ ਬਹੁਤਾਤ ਸੋਧ ਦਿੱਤੇ ਗਏ ਸਨ।  ਇਸ ਦੀ ਪ੍ਰਸਤਾਵਨਾ ਗਿਆਨੀ ਕਿਰਪਾਲ ਸਿੰਘ ਹੁਣਾਂ ਦੁਆਰਾ ਲਿਖੀ ਗਈ ਸੀ।

       ਦਸਮ ਗ੍ਰੰਥ ਦੇ ਸ਼ਬਾਦਰਥ ਦਾ ਕੰਮ ਪਹਿਲਾਂ ਦਰਬਾਰ ਸਾਹਿਬ ਦੀ ਕਮੇਟੀ ਦੇ ਕਹਿਣ ਤੇ 1935-36 'ਚ ਕਰ ਚੁਕੇ ਸਨ,ਪਰ ਉਹ ਕਿਸੇ ਕਾਰਨ ਪ੍ਰਕਾਸ਼ਿਤ ਨਾ ਹੋ ਸਕਿਆ, ਜਦ ਪੰਜਾਬੀ ਯੂਨੀਵਰਸਿਟੀ ਨੇ ਔਰੀਐਂਟਲ ਸਕਾਲਰ ਨਿਯੁਕਤ ਕਰ ਲਿਆ ਤਾਂ ਇਥੇ ਹੀ ਫਿਰ ਦੁਬਾਰਾ ਤੋਂ ਇਹ ਕੰਮ ਮੁਕਾਮਲ ਕੀਤਾ, ਪਹਿਲੀ ਜਿਲਦ ਤਾਂ ਆਪ ਦੇ ਜੀਵਨ ਕਾਲ ਵਿਚ ਹੀ ਛਪ ਗਈ ਸੀ ਤੇ ਬਾਕੀ ਦੋ ਸੁਧਾਈ ਪਿਛੋਂ ਬਾਅਦ ਵਿਚ ਛਪੀਆਂ । ਇਸਦੇ ਨਾਲ ਹੀ ਆਪ ਨੇ ਗੁਰੂ ਗ੍ਰੰਥ ਸਾਹਿਬ ਦੀ ਪੁਰਾਤਨ ਬੀੜ੍ਹਾਂ ਤੇ ਵੀ ਕਾਫੀ ਖੋਜ ਭਰਪੂਰ ਕੰਮ ਕੀਤਾ । ਆਪ ਨੇ ਜੋ ਮਸੌਦਾ ਤਿਆਰ ਕੀਤਾ, ਉਸਦਾ ਨਾਮ "ਸ਼ਬਦ ਬਿਗਾਸ " ਰੱਖਿਆ ਸੀ, ਜਿਸਦੀ ਵਰਤੋਂ ਪ੍ਰੋ. ਡਾ.ਪਿਆਰ ਸਿੰਘ ਹੁਣਾਂ ਨੇ ਆਪਣੀ ਕਿਤਾਬ " ਆਦਿ ਗ੍ਰੰਥ ਦੀ ਗਾਥਾ " ਵਿਚ ਕੀਤਾ । ਇਹ ਲਿਖਤ ਹੁਣ ਕਿਥੇ ਹੈ, ਇਹ ਦੱਸਣ ਲਈ ਤਾਂ  ਪ੍ਰੋ.ਸਾਹਿਬ ਵੀ ਇਸ ਦੁਨੀਆਂ ਚ ਨਹੀ ਰਹੇ। ਆਪ ਦਾ ਬਹੁਤ ਸਾਰਾ ਖੋਜ ਕਾਰਜ ਅਣ-ਛਪਿਆ ਹੀ ਪਿਆ ਸੀ ।

 


 

  • S Randhir Singh
  • forgotten researcher

ਜਨਤਕ ਥਾਵਾਂ ਨੂੰ ਸੈਨੀਟਾਇਜ਼ ਕਰਨ ਲਈ ਬੀਬਾ ਬਾਦਲ ਨੇ ਲਿਆ ਪ੍ਰਣ

NEXT STORY

Stories You May Like

  • sukhbir singh badal reply to rahul gandhi
    ਰਾਹੁਲ ਗਾਂਧੀ ਵੱਲੋਂ ਸਿੱਖ ਕੌਮ ਬਾਰੇ ਆਖ਼ੀਆਂ ਗੱਲਾਂ 'ਤੇ ਭੜਕੇ ਸੁਖਬੀਰ ਸਿੰਘ ਬਾਦਲ
  • governor  special session  legislative assembly
    ਰਾਜਪਾਲ ਨੇ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਨੂੰ ਦਿੱਤੀ ਪ੍ਰਵਾਨਗੀ
  • sikh community italy bhai harjinder singh receives padma shri
    ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਨੂੰ ਪਦਮਸ਼੍ਰੀ ਮਿਲਣ 'ਤੇ ਇਟਲੀ ਦੀ ਸਿੱਖ ਸੰਗਤ 'ਚ ਖੁਸ਼ੀ ਦੀ ਲਹਿਰ
  • indian sikh community of italy india
    ਇਟਲੀ ਦਾ ਭਾਰਤੀ ਸਿੱਖ ਭਾਈਚਾਰਾ ਮਹਾਨ ਭਾਰਤ ਨਾਲ ਚਟਾਨ ਵਾਂਗ ਖੜ੍ਹਾ
  • special session  punjab vidhan sabha  bjp
    ਪਾਣੀਆਂ ਦੇ ਮੁੱਦੇ ਸੱਦੇ ਵਿਸ਼ੇਸ਼ ਸੈਸ਼ਨ 'ਚ ਕੀ ਬੋਲੇ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ
  • rahul gandhi 1984 anti sikh riots sikh youth questions
    1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ
  • there is no need for jalandhar residents to panic  dc makes a special appeal
    ਜਲੰਧਰ ਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ, ਡੀਸੀ ਦੀ ਲੋਕਾਂ ਨੂੰ ਵਿਸ਼ੇਸ਼ ਅਪੀਲ
  • 19th century ship found in south australia
    ਦੱਖਣੀ ਆਸਟ੍ਰੇਲੀਆ 'ਚ ਮਿਲਿਆ 19ਵੀਂ ਸਦੀ ਦੇ ਜਹਾਜ਼ ਦਾ ਮਲਬਾ
  • announcements suddenly started happening in jalandhar
    ਜਲੰਧਰ 'ਚ ਅਚਾਨਕ ਹੋਣ ਲੱਗੀ Announcement, ਲੋਕਾਂ ਨੂੰ ਪਈਆਂ ਭਾਜੜਾਂ
  • cbse 12th result  rupinder kaur from commerce becomes topper from jalandhar
    CBSE 12ਵੀਂ ਦਾ ਨਤੀਜਾ: ਕਮਰਸ 'ਚੋਂ ਰੁਪਿੰਦਰ ਕੌਰ ਬਣੀ ਜ਼ਿਲ੍ਹਾ ਜਲੰਧਰ ਵਿੱਚੋਂ...
  • deadbody of a person found near aap mla  s office
    'ਆਪ' MLA ਦੇ ਦਫ਼ਤਰ ਨੇੜਿਓਂ ਮਿਲੀ ਵਿਅਕਤੀ ਦੀ ਲਾਸ਼, ਗਰਮੀ ਕਾਰਨ ਮੌਤ ਹੋਣ ਦਾ...
  • medical store owner robbed of rs 45 000 at gunpoint
    ਨਕਾਬਪੋਸ਼ ਲੁਟੇਰਿਆਂ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਗੰਨ ਪੁਆਇੰਟ ’ਤੇ ਗੱਲੇ ’ਚੋਂ...
  • anti terrorist front chief ms bitta statement on operation sindoor
    'ਆਪ੍ਰੇਸ਼ਨ ਸਿੰਦੂਰ' ਨਾਲ ਦੁਨੀਆ ਨੇ ਵੇਖੀ ਹਿੰਦੁਸਤਾਨ ਦੀ ਤਾਕਤ : ਬਿੱਟਾ
  • big announcement was made on may 15 in jalandhar punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ 15 ਮਈ ਨੂੰ ਲੈ ਕੇ ਹੋਇਆ ਵੱਡਾ ਐਲਾਨ, ਸ਼ਹਿਰ ਵਾਸੀ ਦੇਣ...
  • adampur delhi flight took off with only 2 passengers
    ...ਜਦੋਂ ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ
  • 76 people rescued from 2 illegal drug de addiction centers
    ਸ਼ਾਹਕੋਟ ਵਿਖੇ ਗੈਰ-ਕਾਨੂੰਨੀ ਚਲਦੇ 2 ਨਸ਼ਾ ਛੁਡਾਊ ਕੇਂਦਰਾਂ ’ਚੋਂ 76 ਵਿਅਕਤੀ...
Trending
Ek Nazar
football world cup migrant workers saudi arabia

ਫੁੱਟਬਾਲ ਵਿਸ਼ਵ ਕੱਪ ਦੀਆਂ ਤਿਆਰੀਆਂ... ਸਾਊਦੀ ਅਰਬ 'ਚ ਪ੍ਰਵਾਸੀ ਕਾਮਿਆਂ ਦੀਆਂ...

trump meets syrian president al shara

Trump ਨੇ ਸੀਰੀਆ ਦੇ ਰਾਸ਼ਟਰਪਤੀ ਅਲ-ਸ਼ਾਰਾ ਨਾਲ ਕੀਤੀ ਮੁਲਾਕਾਤ, ਦਿੱਤੇ ਇਹ ਸੰਕੇਤ

major incident in punjab

ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ

israeli air strikes in gaza

ਗਾਜ਼ਾ 'ਚ ਇਜ਼ਰਾਈਲੀ ਹਵਾਈ ਹਮਲੇ, 22 ਬੱਚਿਆਂ ਸਮੇਤ 48 ਲੋਕਾਂ ਦੀ ਮੌਤ

blast at house of pakistani pm shahbaz  s advisor

ਪਾਕਿਸਤਾਨੀ PM ਸ਼ਾਹਬਾਜ਼ ਦੇ ਸਲਾਹਕਾਰ ਦੇ ਘਰ ਬੰਬ ਧਮਾਕਾ

48 year old murder case solved

48 ਸਾਲ ਪੁਰਾਣੇ ਕਤਲ ਕੇਸ ਦਾ ਸੁਲਝਿਆ ਮਾਮਲਾ, ਦੋਸ਼ੀ ਨੂੰ ਮਿਲੇਗੀ ਸਜ਼ਾ

dc ashika jain issues strict orders on taxes in hoshiarpur

ਪੰਜਾਬ ਦੇ ਇਸ ਜ਼ਿਲ੍ਹੇ 'ਚ DC ਨੇ ਜਾਰੀ ਕਰ 'ਤੇ ਸਖ਼ਤ ਹੁਕਮ, ਜੇਕਰ ਕੀਤੀ ਇਹ...

adampur delhi flight took off with only 2 passengers

...ਜਦੋਂ ਆਦਮਪੁਰ ਹਵਾਈ ਅੱਡੇ ਤੋਂ ਸਿਰਫ਼ 2 ਯਾਤਰੀਆਂ ਨਾਲ ਉੱਡੀ ਫਲਾਈਟ

new cabinet formed of mark carney

ਮਾਰਕ ਕਾਰਨੀ ਦੀ ਅਗਵਾਈ 'ਚ ਕੈਨੇਡਾ ਦੀ ਨਵੀਂ ਕੈਬਿਨਟ ਦਾ ਗਠਨ

good news for the dera beas congregation notification issued

ਡੇਰਾ ਬਿਆਸ ਦੀ ਸੰਗਤ ਲਈ ਖੁਸ਼ਖ਼ਬਰੀ, ਨਵਾਂ ਨੋਟੀਫਿਕੇਸ਼ਨ ਜਾਰੀ

big relief will now be available in punjab

ਪੰਜਾਬ 'ਚ 6 ਜ਼ਿਲ੍ਹਿਆਂ ਲਈ ਅਹਿਮ ਖ਼ਬਰ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

complete ban on flying drones in hoshiarpur district

ਪੰਜਾਬ ਦੇ ਇਸ ਜ਼ਿਲ੍ਹੇ 'ਚ ਅਗਲੇ ਹੁਕਮਾਂ ਤੱਕ ਲੱਗੀ ਇਹ ਵੱਡੀ ਪਾਬੰਦੀ

big related to petrol pumps in punjab after india pakistan ceasefire

ਭਾਰਤ-ਪਾਕਿ ਜੰਗਬੰਦੀ ਮਗਰੋਂ ਪੰਜਾਬ 'ਚ ਪੈਟਰੋਲ ਪੰਪਾਂ ਨਾਲ ਜੁੜੀ ਵੱਡੀ ਅਪਡੇਟ

bangladesh bans propaganda of accused person

ਬੰਗਲਾਦੇਸ਼ ਦਾ ਅਹਿਮ ਕਦਮ, ਦੋਸ਼ੀ ਵਿਅਕਤੀ ਜਾਂ ਸੰਗਠਨ ਦੇ ਪ੍ਰਚਾਰ 'ਤੇ ਲਾਈ ਪਾਬੰਦੀ

jalandhar residents have warned of the rail stop movement

ਜਲੰਧਰ ਵਾਸੀਆਂ ਨੇ ਦਿੱਤੀ ਰੇਲ ਰੋਕੋ ਅੰਦੋਲਨ ਦੀ ਚਿਤਾਵਨੀ, ਜਾਣੋ ਕਿਉਂ

gaza at risk of famine

ਗਾਜ਼ਾ 'ਚ ਅਕਾਲ ਦਾ ਖ਼ਤਰਾ!

nepal pm oli thanks india  pak

ਨੇਪਾਲੀ PM ਓਲੀ ਨੇ ਫੌਜੀ ਕਾਰਵਾਈ ਰੋਕਣ ਲਈ ਭਾਰਤ-ਪਾਕਿ ਦਾ ਕੀਤਾ ਧੰਨਵਾਦ

ammunition explosion in indonesia

ਇੰਡੋਨੇਸ਼ੀਆ 'ਚ ਗੋਲਾ ਬਾਰੂਦ ਧਮਾਕੇ 'ਚ 13 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • sensex rose more than 2100 points nifty jumped 600 points
      ਜੰਗਬੰਦੀ ਤੋਂ ਬਾਅਦ ਭਾਰਤੀ ਸ਼ੇਅਰ ਬਾਜ਼ਾਰ 'ਚ ਤੂਫ਼ਾਨੀ ਵਾਧਾ, ਸੈਂਸੈਕਸ ਲਗਭਗ 2500...
    • now war started between india and pakistan actors
      ਹੁਣ ਭਾਰਤ-ਪਾਕਿ ਅਦਾਕਾਰਾਂ ਵਿਚਾਲੇ 'ਜੰਗ' ਸ਼ੁਰੂ, ਆਪਣੇ-ਆਪਣੇ ਦੇਸ਼ਾਂ ਪ੍ਰਤੀ...
    • important news for electricity consumers big problem has arisen
      Punjab: ਬਿਜਲੀ ਖ਼ਪਤਕਾਰਾਂ ਲਈ ਅਹਿਮ ਖ਼ਬਰ, ਖੜ੍ਹੀ ਹੋਈ ਵੱਡੀ ਮੁਸੀਬਤ!
    • orders issued all schools and educational institutions conduct online studies
      ਵੱਡੀ ਖ਼ਬਰ: ਪੰਜਾਬ 'ਚ ਸਕੂਲਾਂ ਤੇ ਸਿੱਖਿਆ ਸੰਸਥਾਨਾਂ ਨੂੰ ONLINE ਪੜ੍ਹਾਈ...
    • punjab weather update
      ਪੰਜਾਬ 'ਚ ਮੀਂਹ ਤੇ ਗੜੇਮਾਰੀ ਨਾਲ ਬਦਲਿਆ ਮੌਸਮ! ਅੱਜ ਵੀ 9 ਜ਼ਿਲ੍ਹਿਆਂ ਲਈ Alert...
    • big about the resumption of flights from chandigarh airport
      ਚੰਡੀਗੜ੍ਹ ਏਅਰਪੋਰਟ ਖੋਲ੍ਹਣ ਬਾਰੇ ਵੱਡੀ ਅਪਡੇਟ, ਧਿਆਨ ਦੇਣ ਯਾਤਰੀ
    • king kohli announces retirement
      'ਕਿੰਗ ਕੋਹਲੀ' ਨੇ ਲਿਆ ਸੰਨਿਆਸ
    • firing  house  punjab  police
      ਅਣਪਛਾਤਿਆਂ ਨੇ ਘਰ ’ਤੇ ਚਲਾਈਆਂ ਗੋਲੀਆਂ
    • the president is getting a luxury plane worth crores
      ਰਾਸ਼ਟਰਪਤੀ ਨੂੰ ਮਿਲ ਰਿਹਾ ਹੈ ਕਰੋੜਾਂ ਦਾ ਲਗਜ਼ਰੀ ਜਹਾਜ਼ ! ਜਾਣੋ ਇਸ ਤੋਹਫ਼ੇ ਦੀ...
    • people from border areas returned to their homes
      ਸਰਹੱਦੀ ਖੇਤਰ ਦੇ ਲੋਕ ਘਰਾਂ 'ਚ ਮੁੜ ਪਰਤੇ, ਬਾਜ਼ਾਰਾਂ 'ਚ ਫਿਰ ਲੱਗੀਆਂ ਰੌਣਕਾਂ
    • india strong response to trump
      ਭਾਰਤ ਦਾ Trump ਨੂੰ ਠੋਕਵਾਂ ਜਵਾਬ, ਕਿਹਾ-ਸਿਰਫ PoK ਦੀ ਵਾਪਸੀ 'ਤੇ ਹੋਵੇਗੀ...
    • ਪੰਜਾਬ ਦੀਆਂ ਖਬਰਾਂ
    • punjabi boy dies due to drowning in canada
      ਕੈਨੇਡਾ ਤੋਂ ਆਈ ਖ਼ਬਰ ਨੇ ਪੁਆਏ ਵੈਣ, ਸਟੱਡੀ ਵੀਜ਼ੇ 'ਤੇ ਗਏ ਪੰਜਾਬੀ ਮੁੰਡੇ ਦੀ...
    • harsirat kaur topped from all over punjab in 12th class
      12ਵੀਂ ਦੇ ਨਤੀਜਿਆਂ ਦਾ ਐਲਾਨ, ਹਰਸੀਰਤ ਕੌਰ ਨੇ ਪੰਜਾਬ ਭਰ 'ਚੋਂ ਕੀਤਾ ਟਾਪ
    • suicide in ludhiana
      ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ
    • 12th results released
      ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੇ ਨਤੀਜੇ ਜਾਰੀ
    • acid attack survivor tops class 12 despite blindness
      ਜਜ਼ਬੇ ਨੂੰ ਸਲਾਮ! 3 ਸਾਲ ਦੀ ਉਮਰ 'ਚ ਐਸਿਡ ਅਟੈਕ, ਗੁਆਈ ਅੱਖਾਂ ਦੀ ਰੌਸ਼ਨੀ...,...
    • acid attack occurred at the age of 3
      3 ਸਾਲ ਦੀ ਉਮਰ 'ਚ ਹੋਇਆ ਸੀ ACID ATTACK, ਹੁਣ ਕੁੜੀ ਨੇ ਸਭ ਨੂੰ ਕਰ ਦਿੱਤਾ...
    • punjab government new announcement
      'ਰੰਗਲੇ ਪੰਜਾਬ' ਦੀ ਦਿਸ਼ਾ 'ਚ ਮਾਨ ਸਰਕਾਰ ਦਾ ਇਕ ਹੋਰ ਵੱਡਾ ਫ਼ੈਸਲਾ
    • robbers arrested with iphone
      ਨਾਕੇ 'ਤੇ ਫੜੇ ਗਏ ਲੋਕਾਂ ਤੋਂ iPhone ਖੋਹਣ ਵਾਲੇ ਲੁਟੇਰੇ
    • big news related to liquor shops
      ਸ਼ਰਾਬ ਦੇ ਠੇਕਿਆਂ ਨਾਲ ਜੁੜੀ ਵੱਡੀ ਖ਼ਬਰ, ਹੁਣ ਪੈ ਗਿਆ ਨਵਾਂ ਪੰਗਾ
    • major incident in punjab
      ਪੰਜਾਬ 'ਚ ਵੱਡੀ ਵਾਰਦਾਤ! ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਇਹ ਇਲਾਕਾ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +