ਸੰਗਰੂਰ (ਰਾਕੇਸ਼)-ਬਰਨਾਲਾ ਇਲਾਕੇ ਦੇ ਨਾਮਵਰ ਗੋਬਿੰਦ ਇੰਟਰਨੈਸ਼ਨਲ ਪਬਲਿਕ ਸਕੂਲ ਭਦੌੜ ਵਿਖੇ ਫ਼ਸਟ ਕਲਾਸ ਤੋਂ ਚੌਥੀ ਕਲਾਸ ਦੇ ਵਿਦਿਆਰਥੀਆਂ ਦਾ ਕਲਾਸ ਅਨੁਸਾਰ ‘ਸ਼ੋਅ ਐਂਡ ਟੈੱਲ’ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਲਗਭਗ ਸੌ ਵਿਦਿਆਰਥੀਆਂ ਨੇ ਭਾਗ ਲਿਆ। ਮੁਕਾਬਲੇ ਵਿਚ ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਵਸਤੂਆਂ ਪੇਸ਼ ਕਰਕੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਮੁਕਾਬਲੇ ਨਾਲ ਵਿਦਿਆਰਥੀਆਂ ਦੀ ਅੰਗਰੇਜ਼ੀ ਬੋਲਣ ਦੀ ਮੁਹਾਰਤ ਵਿਚ ਵਾਧਾ ਹੋਵੇਗਾ। ਕਲਾਸ ਅਨੁਸਾਰ ਮੁਕਾਬਲੇ ਵਿਚ ਪਹਿਲੀ ਕਲਾਸ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਗੁਰਨੂਰ ਸਿੰਘ ਸੰਧੂ, ਦੂਜਾ ਸਥਾਨ ਸਹਿਜਪ੍ਰੀਤ ਕੌਰ, ਤੀਜਾ ਸਥਾਨ ਅਭੈਪ੍ਰਤਾਪ ਸਿੰਘ ਨੇ ਪ੍ਰਾਪਤ ਕੀਤਾ। ਦੂਜੀ ਕਲਾਸ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਦਵਰੀਤ ਕੌਰ, ਦੂਜਾ ਸਥਾਨ ਗਨਵੀਰ ਕੌਰ ਅਤੇ ਤੀਜਾ ਸਥਾਨ ਸ਼ਾਲਿਨ ਗਰੋਵਰ ਨੇ ਪ੍ਰਾਪਤ ਕੀਤਾ। ਤੀਜੀ ਕਲਾਸ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਰਣਤਾਜ ਸਿੰਘ ਧਾਲੀਵਾਲ, ਦੂਜਾ ਸਥਾਨ ਲਵਗੁਰਨੂਰ ਸਿੰਘ ਝਿੰਜਰ ਅਤੇ ਤੀਜਾ ਸਥਾਨ ਗੁਰਕਮਲ ਸਿੰਘ ਨੇ ਪ੍ਰਾਪਤ ਕੀਤਾ। ਚੌਥੀ ਕਲਾਸ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਕੀਰਤਇੰਦਰ ਕੌਰ, ਦੂਜਾ ਸਥਾਨ ਇਸ਼ਮੀਤ ਕੌਰ ਅਤੇ ਤੀਜਾ ਸਥਾਨ ਰੁਪਿੰਦਰ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਜੋਜੀ ਜੋਸਫ਼, ਮੈਡਮ ਐਨਸੀ ਜੇਸਨ ਅਤੇ ਮੈਨੇਜਮੈਂਟ ਮੈਂਬਰ ਵੀ ਹਾਜ਼ਰ ਸਨ।
ਬਾਬੂ ਪ੍ਰਕਾਸ਼ ਚੰਦ ਵਲੋਂ ਦਰਜਨਾਂ ਪਿੰਡਾਂ ਦਾ ਦੌਰਾ
NEXT STORY