ਭਦੌਡ਼, (ਰਾਕੇਸ਼)- ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਆਪਣੇ ਸਰਕਾਰੀ ਅਤੇ ਗੈਰ-ਸਰਕਾਰੀ ਕੰਮ ਕਰਵਾਉਣ ਤੇ ਵੱਡੀ ਪੱਧਰ ’ਤੇ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਸੇਵਾ ਕੇਂਦਰ ਖੋਲ੍ਹ ਕੇ ਦਿੱਤੇ ਸਨ। ਲੋਕ ਇਸ ਸੇਵਾ ਕੇਂਦਰਾਂ ’ਚ ਆਪਣਾ ਕੰਮ ਬਡ਼ੇ ਹੀ ਆਸਾਨ ਤਰੀਕੇ ਨਾਲ ਕਰਵਾ ਰਹੇ ਸਨ ਪਰ ਜਿਉਂ ਹੀ ਪੰਜਾਬ ’ਚ ਕਾਂਗਰਸ ਸਰਕਾਰ ਨੇ ਪੰਜਾਬ ਦੀ ਵਾਗਡੋਰ ਸੰਭਾਲੀ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਤਾਂ ਕੀ ਹੱਲ ਕਰਨਾ ਸੀ ਸਗੋਂ ਉਨ੍ਹਾਂ ਨੂੰ ਪਹਿਲਾਂ ਵਾਲੀਆਂ ਮਿਲ ਰਹੀਆਂ ਸਹੂਲਤਾਂ ਵੀ ਖੋਹ ਲਈਆਂ ਹਨ। ਸੇਵਾ ਕੇਂਦਰ ਦੇ ਬਾਹਰ ਲਿਖਿਆ ‘‘ਰਾਜ ਨਹੀਂ ਸੇਵਾ’’ ਦੀ ਉਸ ਸਮੇਂ ਫੂਕ ਨਿਕਲੀ ਲੱਗਦੀ ਹੈ ਜਦੋਂ ਪੰਜਾਬ ਦੇ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਲਈ ਵੱਡੀ ਪੱਧਰ ’ਤੇ ਅੱਤ ਦੀ ਪੈ ਰਹੀ ਗਰਮੀ ’ਚ ਖੱਜਲ-ਖੁਆਰ ਹੋਣਾ ਪੇੈ ਰਿਹਾ ਹੈ।
ਕਸਬਾ ਭਦੌਡ਼ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਰਜਕਾਲ ਦੌਰਾਨ ਦੋ ਸੇਵਾ ਕੇਂਦਰ ਬਣੇ ਸਨ, ਇਕ ਅਨਾਜ ਮੰਡੀ ਭਦੌਡ਼ ਅਤੇ ਦੂਸਰਾ ਸਬ-ਤਹਿਸੀਲ ਭਦੌਡ਼। ਅੱਜ ਸਬ-ਤਹਿਸੀਲ ਭਦੌਡ਼ ਵਿਖੇ ਸੇਵਾ ਕੇਂਦਰ ’ਚ ਆਪਣਾ ਕੰਮ ਕਰਵਾ ਰਹੇ ਸ਼ਿੰਗਾਰਾ ਸਿੰਘ ਟੱਲੇਵਾਲ, ਪ੍ਰੀਤਮ ਸਿੰਘ ਮੱਝੂਕੇ, ਜਸਪਾਲ ਸਿੰਘ ਭਦੌਡ਼, ਹਰਜੀਤ ਸਿੰਘ ਭਦੌਡ਼, ਕੇਵਲ ਸਿੰਘ ਰਾਮਗਡ਼੍ਹ, ਸੁਖਜਿੰਦਰ ਸਿੰਘ ਰਾਮਗਡ਼੍ਹ, ਕਰਨੈਲ ਸਿੰਘ ਸ਼ਹਿਣਾ, ਸੁਖਵਿੰਦਰ ਕੌਰ ਦੀਪਗਡ਼੍ਹ, ਮਨਜੀਤ ਕੌਰ ਦੀਪਗਡ਼੍ਹ, ਗੁਰਦੀਪ ਕੌਰ ਦੀਪਗਡ਼੍ਹ, ਅਵਤਾਰ ਸਿੰਘ ਦੀਵਾਨਾ, ਸਰੂਪ ਸਿੰਘ ਭਦੌਡ਼ ਆਦਿ ਨੇ ਕਿਹਾ ਕਿ ਅਸੀਂ ਪਿਛਲੇ ਦਸ ਦਿਨਾਂ ਤੋਂ ਆਪਣਾ ਕੰਮਕਾਜ ਕਰਵਾਉਣ ਲਈ ਖੱਜਲ-ਖੁਆਰ ਹੋ ਰਹੇ ਹਾਂ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ਇਕ ਹੋਣ ਕਾਰਨ ਭਦੌਡ਼ ਅਤੇ ਆਸੇ-ਪਾਸੇ ਦੇ 25 ਪਿੰਡਾਂ ਦੇ ਲੋਕਾਂ ਨੂੰ ਆਪਣਾ ਕੰਮਕਾਜ ਕਰਵਾਉਣ ਲਈ ਆਉਣਾ ਪੈਂਦਾ ਹੈ ਪਰ ਇਸ ਸੇਵਾ ਕੇਂਦਰ ’ਚ ਸਿਰਫ ਤਿੰਨ ਮੁਲਾਜ਼ਮ ਹੋਣ ਕਾਰਨ ਲੋਕਾਂ ਦਾ ਕੰਮ ਕੀਡ਼ੀ ਦੀ ਚਾਲ ਨਾਲ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੇਵਾ ਕੇਂਦਰ ’ਚ 200 ਤੋਂ ਜ਼ਿਆਦਾ ਟੋਕਨ ਦਿੱਤੇ ਜਾਂਦੇ ਹਨ ਪਰ ਕੰਮ ਸਿਰਫ 40 ਤੋਂ 50 ਵਿਅਕਤੀਆਂ ਦਾ ਹੀ ਹੁੰਦਾ ਹੈ, ਜਿਸ ਕਾਰਨ ਬਾਕੀ ਵਿਅਕਤੀਆਂ ਨੂੰ ਆਪਣਾ ਕੰਮ ਨਾ ਹੋਣ ਕਾਰਨ ਅਤੇ ਬਾਹਰੋਂ ਆਏ ਪਿੰਡਾਂ ਦੇ ਲੋਕਾਂ ਨੂੰ ਆਪਣੇ ਬੱਸ ਕਿਰਾਏ ਲਾ ਕੇ ਨਿਰਾਸ਼ ਵਾਪਸ ਮੁਡ਼ਨਾ ਪੈਂਦਾ ਹੈ।
ਇਕੱਠੇ ਹੋਏ ਲੋਕਾਂ ਨੇ ਇਹ ਵੀ ਦੱਸਿਆ ਕਿ ਸਾਨੂੰ ਆਪਣਾ ਕੰਮਕਾਜ ਕਰਵਾਉਣ ਅਤੇ ਪਹਿਲਾਂ ਨੰਬਰ ਲਵਾਉਣ ਲਈ ਸਵੇਰੇ 2:30 ਵਜੇ ਤੋਂ ਲੈ ਕੇ 5 ਵਜੇ ਤੱਕ ਆਉਣਾ ਪੈਂਦਾ ਹੈ ਤਾਂ ਕਿ ਸਾਡਾ ਪਹਿਲਾ ਨੰਬਰ ਲੱਗ ਸਕੇ ਤਾਂ ਕਿ ਅਸੀਂ ਆਪਣਾ ਕੰਮ ਪਹਿਲ ਦੇ ਅਾਧਾਰ ’ਤੇ ਕਰਵਾ ਸਕੀਏ। ਲੋਕਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਸਰਕਾਰ ਦੇ ਰਾਜ ’ਚ ਪੰਜਾਬ ਦੇ ਲੋਕਾਂ ਨੂੰ ਇਕੋ ਖਿਡ਼ਕੀ ’ਤੇ ਆਪਣੇ ਸਰਕਾਰੀ ਅਤੇ ਗੈਰ-ਸਰਕਾਰੀ ਕੰਮ ਕਰਵਾਉਣ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਸਨ, ਉਸੇ ਤਰ੍ਹਾਂ ਤੁਸੀਂ ਵੀ ਲੋਕਾਂ ਦੀਆਂ ਸਹੂਲਤਾਂ ਜਾਰੀ ਰੱਖੋ।
ਟਰੱਕ ਯੂਨੀਅਨ ਪ੍ਰਧਾਨ ਨੇ ਲਾਇਆ ਪੁਲਸ ਅਧਿਕਾਰੀਆਂ ’ਤੇ ਮਾਡ਼ਾ ਵਿਵਹਾਰ ਕਰਨ ਦਾ ਦੋਸ਼
NEXT STORY