ਲੁਧਿਆਣਾ, (ਰਿਸ਼ੀ)- ਖੁਦ ਨੂੰ ਥਾਣਾ ਲਾਡੋਵਾਲ ਦੇ ਮੁਲਾਜ਼ਮ ਦੱਸ ਕੇ ਮੋਟਰਸਾਈਕਲ ਸਵਾਰ 2 ਵਿਅਕਤੀਅਾਂ ਨੇ ਚੈਕਿੰਗ ਕਰਨ ਦੇ ਬਹਾਨੇ ਰੋਕ ਲਿਆ, ਇਸ ਤੋਂ ਪਹਿਲਾਂ ਨੌਜਵਾਨ ਕੁਝ ਸਮਝ ਸਕਦਾ ਉਸ ਦਾ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਇਸ ਮਾਮਲੇ ਵਿਚ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਜਸਵੀਰ ਸਿੰਘ ਵਾਸੀ ਪਿੰਡ ਫੱਗੋਵਾਲ ਦੀ ਸ਼ਿਕਾਇਤ ’ਤੇ ਅਣਪਛਾਤੇ ਨੌਜਵਾਨਾਂ ਖਿਲਾਫ ਧਾਰਾ 379, 420 ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਇੰਚਾਰਜ ਵਿਜੇ ਕੁਮਾਰ ਅਨੁਸਾਰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਸ਼ਹਿਰ ’ਚ ਇਕ ਮੋਬਾਈਲ ਸ਼ਾਪ ’ਤੇ ਕੰਮ ਕਰਦਾ ਹੈ, ਸ਼ੁੱਕਰਵਾਰ ਰਾਤ 8.45 ਵਜੇ ਘਰ ਵਾਪਸ ਜਾ ਰਿਹਾ ਸੀ, ਜਦ ਉਹ ਹੁਸੈਨਪੁਰਾ ਕੱਟ ਦੇ ਨੇਡ਼ੇ ਪਹੁੰਚਿਆਂ ਤਾਂ ਉਥੇ ਪਹਿਲਾਂ ਤੋਂ 2 ਨੌਜਵਾਨ ਨਾਕਾ ਲਾ ਕੇ ਖਡ਼੍ਹੇ ਸਨ, ਜਿਨ੍ਹਾਂ ਖੁਦ ਨੂੰ ਥਾਣਾ ਲਾਡੋਵਾਲ ਦੇ ਮੁਲਾਜ਼ਮ ਦੱਸਿਆ ਤੇ ਕਾਗਜ਼ ਚੈੱਕ ਕਰਵਾਉਣ ਨੂੰ ਕਿਹਾ, ਜਦ ਉਹ ਮੋਟਰਸਾਈਕਲ ਤੋਂ ਹੇਠਾਂ ਉਤਰਿਆ ਤਾਂ ਇਕ ਸ਼ਾਤਿਰ ਨੇ ਉਸ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ, ਜਦ ਉਸ ਨੇ ਆਪਣਾ ਮੋਬਾਇਲ ਬਾਹਰ ਕੱਢਿਆ ਤਾਂ ਉਨ੍ਹਾਂ ਉਸ ਤੋਂ ਖੋਹਣ ਦਾ ਯਤਨ ਕੀਤਾ, ਮੋਬਾਇਲ ਦੇਣ ਤੋਂ ਇਨਕਾਰ ਕਰਨ ’ਤੇ ਪੁਲਸ ਸਟੇਸ਼ਨ ਚੱਲਣ ਦੀ ਕਹਿ ਕੇ ਇਕ ਮੋਟਰਸਾਈਕਲ ’ਤੇ ਬੈਠ ਗਿਆ। ਜਦ ਉਹ ਮੋਟਰਸਾਈਕਲ ਪਿੱਛੇ ਬੈਠਣ ਲੱਗਾ ਤਾਂ ਦੂਜੇ ਸ਼ਾਤਿਰ ਨੇ ਉਸ ਨੂੰ ਧੱਕਾ ਮਾਰ ਦਿੱਤਾ ਤੇ ਇਕ ਸ਼ਾਤਿਰ ਉਸ ਦਾ ਮੋਟਰਸਾਈਕਲ ਅਤੇ ਦੂਜਾ ਪਹਿਲੋਂ ਤੋਂ ਉਥੇ ਖੜ੍ਹੀ ਆਪਣੀ ਐਕਟਿਵਾ ’ਤੇ ਫਰਾਰ ਹੋ ਗਿਆ। ਪੀਡ਼ਤ ਅਨੁਸਾਰ ਦੋਵਾਂ ਨੇ ਪੁਲਸ ਵਰਦੀ ਨਹੀਂ ਪਾਈ ਹੋਈ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਨਸ਼ੇ ਵਾਲੇ ਪਦਾਰਥਾਂ ਸਣੇ 3 ਕਾਬੂ
NEXT STORY