ਖਰੜ, (ਰਣਬੀਰ, ਅਮਰਦੀਪ, ਸ਼ਸ਼ੀ)- ਨਜ਼ਦੀਕੀ ਪਿੰਡ ਬਰੌਲੀ ਦੇ ਇਕ ਘਰ 'ਚੋਂ ਨਕਦੀ ਸਮੇਤ ਗਹਿਣੇ ਚੋਰੀ ਕਰਨ ਦੀ ਖਬਰ ਹੈ। ਇਸ ਸਬੰਧੀ ਥਾਣਾ ਸਦਰ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੁਬਈ ਗਏ ਹੋਏ ਹਨ। ਇਥੇ ਉਹ ਆਪਣੇ ਬੇਟੇ ਸਮੇਤ ਰਹਿ ਰਹੀ ਹੈ। ਬੀਤੇ ਦਿਨ ਉਹ ਆਪਣੇ ਬੇਟੇ ਨਾਲ ਇਕ ਰਿਸ਼ਤੇਦਾਰੀ ਵਿਚ ਸਮਾਰੋਹ 'ਚ ਸ਼ਾਮਲ ਹੋਣ ਲਈ ਘਰ ਨੂੰ ਤਾਲਾ ਲਾ ਕੇ ਗਏ ਸਨ ਪਰ ਅਗਲੇ ਦਿਨ ਸਵੇਰੇ ਉਨ੍ਹਾਂ ਦਾ ਰਿਸ਼ਤੇਦਾਰ, ਜੋ ਕਿ ਘਰ 'ਚ ਦੁੱਧ ਰੱਖਣ ਆਇਆ ਸੀ, ਨੇ ਘਰ ਦਾ ਤਾਲਾ ਟੁੱਟਿਆ ਦੇਖ ਕੇ ਉਨ੍ਹਾਂ ਨੂੰ ਫੌਰਨ ਇਸ ਦੀ ਜਾਣਕਾਰੀ ਦਿੱਤੀ। ਮਹਿਲਾ ਮੁਤਾਬਕ ਉਨ੍ਹਾਂ ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਨੂੰ ਲਾਇਆ ਤਾਲਾ ਟੁੱਟਿਆ ਮਿਲਿਆ, ਅੰਦਰ ਕਮਰਿਆਂ ਦਾ ਸਾਰਾ ਸਾਮਾਨ ਚਾਰੇ ਪਾਸੇ ਖਿੱਲਰਿਆ ਪਿਆ ਸੀ।
ਉਨ੍ਹਾਂ ਜਦੋਂ ਸਾਮਾਨ ਦੀ ਜਾਂਚ ਕੀਤੀ ਤਾਂ ਇਕ ਕਮਰੇ ਅੰਦਰ ਅਲਮਾਰੀ 'ਚੋਂ 2 ਚੂੜੀਆਂ, 4 ਮੁੰਦਰੀਆਂ, 1 ਕੜਾ, 1 ਸੈੱਟ ਸਣੇ ਕਰੀਬ 20 ਤੋਲੇ ਸੋਨੇ ਦੇ ਗਹਿਣਿਆਂ ਸਮੇਤ 15 ਹਜ਼ਾਰ ਰੁਪਏ ਦੀ ਨਕਦੀ ਉਥੋਂ ਗਾਇਬ ਸੀ। ਚੋਰ ਕੰਧ ਟੱਪ ਕੇ ਘਰ ਅੰਦਰ ਦਾਖਲ ਹੋਏ। ਇਸ ਘਟਨਾ ਕਾਰਨ ਉਨ੍ਹਾਂ ਦਾ 6 ਲੱਖ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਇਸ ਸਬੰਧੀ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਜੋੜ ਮੇਲੇ ਦੌਰਾਨ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ, 2 ਗੰਭੀਰ ਜ਼ਖਮੀ
NEXT STORY