ਤਪਾ ਮੰਡੀ, (ਸ਼ਾਮ, ਗਰਗ)- ਟਰੱਕ ਯੂਨੀਅਨ ’ਚ ਖਡ਼੍ਹੇ ਇਕ ਟਰੱਕ ਦਾ ਬੈਟਰਾ ਚੋਰਾਂ ਵੱਲੋਂ ਚੋਰੀ ਕੀਤੇ ਜਾਣ ਬਾਰੇ ਜਾਣਕਾਰੀ ਮਿਲੀ ਹੈ। ਟਰੱਕ ਮਾਲਕ ਸੂਰਜਭਾਨ ਆਲੇਕੇ ਵਾਲੇ ਨੇ ਦੱਸਿਆ ਕਿ ਉਹ ਅਾਪਣਾ ਟਰੱਕ ਸੁਰੱਖਿਅਤ ਥਾਂ ’ਤੇ ਰਾਤ ਨੂੰ ਖਡ਼੍ਹਾ ਕਰ ਕੇ ਜਾਂਦੇ ਹਨ ਪਰ ਰਾਤ ਸਮੇਂ ਕੁਝ ਅਣਪਛਾਤੇ ਚੋਰ ਉਨ੍ਹਾਂ ਦੇ ਟਰੱਕ ’ਚ ਲੱਗਾ ਬੈਟਰਾ, ਜਿਸ ਦੀ ਕੀਮਤ 10 ਹਜ਼ਾਰ ਰੁਪਏ ਤੋਂ ਵੱਧ ਹੋਵੇਗੀ, ਲਾਹ ਕੇ ਲੈ ਗਏ। ਇਸ ਸਬੰਧੀ ਮਾਲਕ ਨੂੰ ਉਦੋਂ ਪਤਾ ਲੱਗਾ ਜਦ ਉਹ ਗੱਡੀ ਦੀ ਸਾਫ-ਸਫਾਈ ਅਤੇ ਸਟਾਰਟ ਕਰਨ ਲੱਗਾ ਤਾਂ ਸਟਾਰਟ ਨਾ ਹੋਣ ’ਤੇ ਜਦ ਮਿਸਤਰੀ ਨੂੰ ਬੁਲਾਅਿਾ ਤਾਂ ਉਸ ਨੇ ਦੱਸਿਆ ਕਿ ਬੈਟਰਾ ਗਾਇਬ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ 3-4 ਬੈਟਰੇ ਚੋਰੀ ਹੋ ਚੁੱਕੇ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ। ਟਰੱਕ ਮਾਲਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਰਾਤ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰੀਆਂ ਰੋਕੀਆਂ ਜਾਣ।
ਸ਼ਰੇਆਮ ਦਡ਼ਾ-ਸੱਟਾ ਲਵਾਉਂਦਾ ਕਾਬੂ
NEXT STORY