ਮੁੱਲਾਂਪੁਰ ਦਾਖਾ, (ਸੰਜੀਵ)- ਮੁੱਲਾਂਪੁਰ–ਰਾਏਕੋਟ ਰੋਡ 'ਤੇ ਪੈਂਦੇ ਪਿੰਡ ਰਕਬਾ ਨੇੜੇ ਅਣਪਛਾਤੇ ਵਾਹਨ ਦੀ ਲਪੇਟ 'ਚ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ।
ਥਾਣਾ ਦਾਖਾ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏ. ਐੱਸ. ਆਈ. ਰਵਿੰਦਰ ਕੁਮਾਰ ਅਨੁਸਾਰ ਪਿੰਡ ਰਕਬਾ ਦੇ ਕਿਸਾਨ ਬਲਵਿੰਦਰ ਸਿੰਘ ਪੁੱਤਰ ਅਰਜਨ ਸਿੰਘ ਨੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਉਸ ਦੇ ਜੀ. ਟੀ. ਰੋਡ ਨਾਲ ਲਗਦੇ ਖੇਤ ਕਿਨਾਰੇ ਇਕ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਦੇ ਆਧਾਰ 'ਤੇ ਜਾ ਕੇ ਦੇਖਿਆ ਤਾਂ 45 ਕੁ ਸਾਲ ਦੇ ਇਸ ਮ੍ਰਿਤਕ ਨੌਜਵਾਨ ਦੇ ਪੈਰਾਂ ਵਿਚ ਸਲੀਪਰ, ਖਾਕੀ ਪੈਂਟ ਅਤੇ ਆਸਮਾਨੀ ਰੰਗ ਦੀ ਪੈਂਟ ਪਾਈ ਹੋਈ ਸੀ ਅਤੇ ਉਸ ਕੋਲੋਂ ਸਬੂਤ ਵਜੋਂ ਕੁਝ ਵੀ ਬਰਾਮਦ ਨਾ ਹੋਣ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ, ਜਿਸ ਦੀ ਪਛਾਣ ਲਈ 72 ਘੰਟੇ ਲਈ ਸਿਵਲ ਹਸਪਤਾਲ ਸੁਧਾਰ ਦੇ ਲਾਸ਼ਘਰ ਵਿਚ ਰੱਖ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੇ ਨਾਲ ਹੀ ਸੜਕ 'ਤੇ ਕਿਸੇ ਅਣਪਛਾਤੇ ਵ੍ਹੀਕਲ ਦੀਆਂ ਜ਼ੋਰਦਾਰ ਬਰੇਕਾਂ ਦੇ ਨਿਸ਼ਾਨ ਸਨ। ਸ਼ੱਕ ਹੈ ਕਿ ਇਸ ਦੀ ਮੌਤ ਕਿਸੇ ਵਾਹਨ ਦੀ ਲਪੇਟ ਵਿਚ ਆਉਣ ਨਾਲ ਹੋਈ ਹੈ। ਪੁਲਸ ਨੇ ਇਸ ਹਾਦਸੇ ਸਬੰਧੀ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਸ਼ਰਾਬ ਪੀਣ ਲਈ ਗਿਲਾਸ ਦੇਣ ਤੋਂ ਮਨ੍ਹਾ ਕਰਨ 'ਤੇ ਕੀਤੀ ਨੌਜਵਾਨ ਲੜਕੀ ਦੀ ਕੁੱਟਮਾਰ
NEXT STORY