Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, AUG 03, 2026

    10:15:30 PM

  • punjab village drone

    ਵੱਡੀ ਖ਼ਬਰ: ਪੰਜਾਬ ਦੇ ਇਸ ਪਿੰਡ 'ਚੋਂ ਮਿਲੀ 45...

  • imd rain alert

    4, 5, 6 ਤੇ 7 ਅਗਸਤ ਨੂੰ ਪਵੇਗਾ ਭਾਰੀ ਮੀਂਹ! ਮੌਸਮ...

  • raja warring speach

    ਪੰਜਾਬ ਕਾਂਗਰਸ ਦੀ ਖਿੱਚੋਤਾਣ ਨੂੰ ਲੈ ਕੇ ਭਾਵੁਕ ਹੋਏ...

  • advocates strike came to end

    ਵੱਡੀ ਖ਼ਬਰ: ਖ਼ਤਮ ਹੋਈ ਵਕੀਲਾਂ ਦੀ ਹੜਤਾਲ! LADC...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਬੇਮੇਲ ਗੱਠਜੋੜ ਕਾਰਨ ਵਾਦੀ 'ਚ ਵਿਗੜਦੇ ਹਾਲਾਤ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਬੇਮੇਲ ਗੱਠਜੋੜ ਕਾਰਨ ਵਾਦੀ 'ਚ ਵਿਗੜਦੇ ਹਾਲਾਤ

  • Updated: 10 Apr, 2018 03:20 AM
Special Story
due to unavoidable coalition situation in the valley
  • Share
    • Facebook
    • Tumblr
    • Linkedin
    • Twitter
  • Comment

ਜੰਮੂ-ਕਸ਼ਮੀਰ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤ ਨੇ ਅੱਜ ਸਾਰੇ ਦੇਸ਼ਵਾਸੀਆਂ ਨੂੰ ਚਿੰਤਤ ਕੀਤਾ ਹੋਇਆ ਹੈ। ਸਾਡੇ ਜਾਂਬਾਜ਼ ਸੁਰੱਖਿਆ ਮੁਲਾਜ਼ਮਾਂ ਨੂੰ ਕਸ਼ਮੀਰ 'ਚ ਇਕੱਠੇ ਦੋ ਮੋਰਚਿਆਂ 'ਤੇ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੇ ਦਹਿਸ਼ਤਗਰਦਾਂ ਦੀਆਂ ਗੋਲੀਆਂ ਦਾ ਜਵਾਬ ਵੀ ਦੇਣਾ ਹੈ ਤੇ ਉਨ੍ਹਾਂ ਦੀ ਹਮਾਇਤ 'ਚ ਉਤਰੇ ਪੱਥਰਬਾਜ਼ਾਂ ਦਾ ਵੀ ਸਾਹਮਣਾ ਕਰਨਾ ਹੈ। ਪੱਥਰਬਾਜ਼ਾਂ 'ਚ ਕਾਲਜਾਂ ਦੇ ਵਿਦਿਆਰਥੀ/ਵਿਦਿਆਰਥਣਾਂ ਸ਼ਾਮਿਲ ਹੁੰਦੇ ਹਨ ਅਤੇ ਇਹ ਚਿੰਤਾ ਵਾਲੀ ਗੱਲ ਹੈ। 
ਜੋ ਲੋਕ ਕਸ਼ਮੀਰੀਆਂ ਦੇ ਰਹਿਨੁਮਾ ਬਣ ਕੇ ਆਪਣਾ ਸਿਆਸੀ ਉੱਲੂ ਸਿੱਧਾ ਕਰਨ ਲਈ ਸੁਰੱਖਿਆ ਬਲਾਂ 'ਤੇ ਉਂਗਲ ਉਠਾਉਂਦੇ ਹਨ, ਜੇ ਉਨ੍ਹਾਂ ਨੂੰ ਕਸ਼ਮੀਰ 'ਚ ਪੱਥਰਬਾਜ਼ਾਂ ਦਾ ਸਾਹਮਣਾ ਕਰਨਾ ਪਵੇ ਤਾਂ ਸੁਰੱਖਿਆ ਬਲਾਂ ਦੇ ਸੰਜਮ ਦਾ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ। 
ਅੱਜ ਕਸ਼ਮੀਰ 'ਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ, ਉਸ ਦੇ ਲਈ ਇਤਿਹਾਸ ਨੂੰ ਨਿੰਦਣ ਦੀ ਬਜਾਏ ਦੇਸ਼ ਦੀ ਮੌਜੂਦਾ ਲੀਡਰਸ਼ਿਪ ਨੂੰ ਸਿਆਸੀ ਇੱਛਾ-ਸ਼ਕਤੀ ਦਿਖਾਉਣ ਦੀ ਲੋੜ ਹੈ। ਜਿਸ ਤਰ੍ਹਾਂ ਇਥੇ ਹਾਲਾਤ ਵਿਗੜ ਰਹੇ ਹਨ, ਉਸ ਦੇ ਲਈ ਜੰਮੂ-ਕਸ਼ਮੀਰ 'ਚ ਬੇਮੇਲ ਸੱਤਾ ਗੱਠਜੋੜ ਅਤੇ ਸਿਆਸੀ ਇੱਛਾ-ਸ਼ਕਤੀ ਦੀ ਘਾਟ ਸਪੱਸ਼ਟ ਜ਼ਿੰਮੇਵਾਰ ਹੈ। 
ਤ੍ਰਾਸਦੀ ਇਹ ਵੀ ਹੈ ਕਿ ਜਦੋਂ ਭਾਜਪਾ ਸੱਤਾ ਤੋਂ ਬਾਹਰ ਹੁੰਦੀ ਹੈ, ਉਦੋਂ ਉਸ ਨੂੰ ਧਾਰਾ-370 ਚੇਤੇ ਆ ਜਾਂਦੀ ਹੈ ਤੇ ਜਦੋਂ ਸੱਤਾ ਦੀ ਚਾਬੀ ਭਾਜਪਾ ਦੇ ਹੱਥ 'ਚ ਆ ਜਾਂਦੀ ਹੈ, ਉਦੋਂ ਇਹ ਸਿਆਸਤ 'ਚ ਆਪਣੀ ਹਿੱਸੇਦਾਰੀ ਲਈ ਬੇਮੇਲ ਗੱਠਜੋੜ ਵੀ ਕਰ ਲੈਂਦੀ ਹੈ। 
ਲੋਕ ਸਭਾ ਚੋਣਾਂ ਦੌਰਾਨ ਨਰਿੰਦਰ ਮੋਦੀ ਨੇ ਊਧਮਪੁਰ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਕਸ਼ਮੀਰ 'ਚ ਧਾਰਾ-370 ਨੂੰ ਲੈ ਕੇ ਭਾਜਪਾ ਦਾ ਰੁਖ਼ ਸਪੱਸ਼ਟ ਹੈ ਅਤੇ ਇਸ ਬਾਰੇ ਕੇਂਦਰ 'ਚ ਭਾਜਪਾ ਦੀ ਸਰਕਾਰ ਬਣਨ 'ਤੇ ਠੋਸ ਕਦਮ ਚੁੱਕੇ ਜਾਣਗੇ। ਭਾਜਪਾ ਨੇ ਲੋਕਾਂ ਦੀਆਂ ਵੋਟਾਂ ਬਟੋਰਨ ਲਈ ਅਯੁੱਧਿਆ 'ਚ ਰਾਮ ਮੰਦਿਰ ਦੀ ਉਸਾਰੀ ਅਤੇ ਕਸ਼ਮੀਰ 'ਚ ਧਾਰਾ-370 ਖਤਮ ਕਰਨ ਨੂੰ ਵੱਡਾ ਮੁੱਦਾ ਬਣਾਇਆ ਪਰ ਸੱਤਾ 'ਚ ਆਉਂਦਿਆਂ ਹੀ ਇਨ੍ਹਾਂ ਦੋਹਾਂ ਮੁੱਦਿਆਂ ਤੋਂ ਕਿਨਾਰਾ ਕਰ ਲਿਆ ਤੇ ਜੰਮੂ-ਕਸ਼ਮੀਰ 'ਚ ਧਾਰਾ-370 ਦੀ ਕੱਟੜ ਸਮਰਥਕ ਪੀ. ਡੀ. ਪੀ. ਨਾਲ ਇਸ ਨੇ ਸੱਤਾ 'ਚ ਭਾਈਵਾਲੀ ਕਰ ਲਈ। 
ਦੇਸ਼ ਦੇ ਬੁੱਧੀਜੀਵੀ ਲੋਕ ਇਸ ਅਸਲੀਅਤ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੂਬਾ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਧਾਰਾ-370 ਨੂੰ ਖਤਮ ਕਰਨਾ ਕੇਂਦਰ ਸਰਕਾਰ ਲਈ ਸੰਭਵ ਨਹੀਂ ਹੈ। ਧਾਰਾ-370 ਦੇ ਉਪਬੰਧ 3 ਦੇ ਤਹਿਤ ਰਾਸ਼ਟਰਪਤੀ ਚਾਹੁਣ ਤਾਂ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਧਾਰਾ ਨੂੰ ਖਤਮ ਕਰ ਸਕਦੇ ਹਨ ਜਾਂ ਇਸ ਵਿਚ ਤਬਦੀਲੀ ਕਰ ਸਕਦੇ ਹਨ ਪਰ ਅਜਿਹਾ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਸੂਬਾ ਸਰਕਾਰ ਤੋਂ ਮਨਜ਼ੂਰੀ ਲੈਣੀ ਪਵੇਗੀ। ਜਦ ਜੰਮੂ-ਕਸ਼ਮੀਰ ਵਿਚ ਭਾਜਪਾ ਨਾਲ ਸੱਤਾ 'ਚ ਭਾਈਵਾਲ ਪੀ. ਡੀ. ਪੀ. ਇਸ ਦੇ ਵਿਰੁੱਧ ਹੈ ਤਾਂ ਅਜਿਹੀ ਮਨਜ਼ੂਰੀ ਕਿਵੇਂ ਮਿਲ ਸਕਦੀ ਹੈ? ਭਲਾ ਪੀ. ਡੀ. ਪੀ. ਆਪਣਾ ਵੋਟ ਬੈਂਕ ਕਿਉਂ ਗੁਆਏਗੀ? 
ਉਂਝ ਵੀ ਸੱਤਾ ਦਾ ਸੁੱਖ ਭੋਗਣ ਲਈ ਭਾਜਪਾ ਨੇ ਪੀ. ਡੀ. ਪੀ. ਨੂੰ ਲਿਖਤੀ ਰੂਪ ਵਿਚ ਭਰੋਸਾ ਦਿੱਤਾ ਹੋਇਆ ਹੈ ਕਿ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਭਾਰਤੀ ਸੰਵਿਧਾਨ ਦੀ ਧਾਰਾ-370 ਨੂੰ ਕੇਂਦਰ ਦੀ ਰਾਜਗ ਸਰਕਾਰ ਬਰਕਰਾਰ ਰੱਖੇਗੀ, ਭਾਵ ਇਸ ਨਾਲ ਕੋਈ ਛੇੜਖਾਨੀ ਨਹੀਂ ਕੀਤੀ ਜਾਵੇਗੀ। 
ਜੇ ਧਾਰਾ-370 ਦਾ ਮੁੱਦਾ ਵੀ ਛੱਡ ਦੇਈਏ ਤਾਂ ਜਿਸ ਤਰ੍ਹਾਂ ਦੇ ਕਸ਼ਮੀਰ ਦੇ ਹਾਲਾਤ ਹਨ, ਜੇ ਉਹੋ ਜਿਹੇ ਹਾਲਾਤ ਦੇਸ਼ ਦੇ ਕਿਸੇ ਹੋਰ ਸੂਬੇ 'ਚ ਹੁੰਦੇ ਤਾਂ ਮੋਦੀ ਸਰਕਾਰ ਉਥੇ ਕਦੋਂ ਦਾ ਰਾਸ਼ਟਰਪਤੀ ਰਾਜ ਲਾ ਚੁੱਕੀ ਹੁੰਦੀ। ਜੰਮੂ-ਕਸ਼ਮੀਰ 'ਚ ਅਜਿਹਾ ਕਰਨ ਲਈ ਕੇਂਦਰ ਸਰਕਾਰ ਦੇ ਹੱਥ ਕਿਸ ਨੇ ਰੋਕੇ ਹੋਏ ਹਨ, ਇਹ ਸਮਝ ਤੋਂ ਬਾਹਰ ਹੈ। ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਵੱਖਵਾਦੀਆਂ ਪ੍ਰਤੀ ਨਰਮ ਰੁਖ਼ ਦੀ ਹਮਾਇਤ ਕਰਦੀ ਹੈ ਤਾਂ ਮੋਦੀ ਅਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਲਗਾਤਾਰ ਅੱਤਵਾਦੀਆਂ ਨੂੰ ਕਰਾਰਾ ਜਵਾਬ ਦੇਣ ਦੀ ਗੱਲ ਕਹਿੰਦੇ ਹਨ। ਇਹੋ ਆਪਾ-ਵਿਰੋਧ ਸਮਝ 'ਚ ਨਹੀਂ ਆਉਂਦਾ। 
ਇਸ 'ਚ ਕੋਈ ਦੋ ਰਾਵਾਂ ਨਹੀਂ ਕਿ ਕਸ਼ਮੀਰ ਸਮੱਸਿਆ ਦੇ ਹੱਲ ਵਿਚ ਸਭ ਤੋਂ ਵੱਡੀ ਰੁਕਾਵਟ ਪਾਕਿਸਤਾਨ ਹੈ, ਜੋ ਆਪਣੇ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਹਰ ਮੋਰਚੇ 'ਤੇ ਕਸ਼ਮੀਰ ਦਾ ਰਾਗ ਅਲਾਪ ਰਿਹਾ ਹੈ। ਇਸੇ ਕਸ਼ਮੀਰ ਦੇ ਮੋਹ 'ਚ ਪਾਕਿਸਤਾਨ ਆਪਣੇ ਟੋਟੇ ਕਰਵਾ ਕੇ ਬੰਗਲਾਦੇਸ਼ ਨੂੰ ਗੁਆ ਚੁੱਕਾ ਹੈ ਤੇ ਭਾਰਤ ਹੱਥੋਂ ਵੀ ਜੰਗਾਂ 'ਚ ਕਰਾਰੀ ਮਾਤ ਖਾ ਚੁੱਕਾ ਹੈ। ਕਸ਼ਮੀਰ ਵਿਚ ਫੌਜ 'ਤੇ ਹਮਲਾ ਕਰਨ ਅਤੇ ਮੁਕਾਬਲਿਆਂ 'ਚ ਮਾਰੇ ਜਾਣ ਵਾਲੇ ਜ਼ਿਆਦਾਤਰ ਅੱਤਵਾਦੀਆਂ ਨੂੰ ਪਾਕਿਸਤਾਨ ਤੋਂ ਹੀ ਸਿਖਲਾਈ ਮਿਲਦੀ ਹੈ ਅਤੇ ਪਾਕਿ ਫੌਜ ਦੇ ਕਈ ਸੈਨਿਕ ਵੀ ਘੁਸਪੈਠੀਆਂ ਦੇ ਨਾਂ ਹੇਠ ਕਸ਼ਮੀਰ 'ਚ ਸੁਰੱਖਿਆ ਬਲਾਂ 'ਤੇ ਹਮਲੇ ਕਰਨ ਦੌਰਾਨ ਮਾਰੇ ਗਏ ਹਨ।
ਦੂਜੇ ਪਾਸੇ ਪਾਕਿਸਤਾਨ ਇਨ੍ਹਾਂ ਸੈਨਿਕਾਂ ਦੀਆਂ ਲਾਸ਼ਾਂ ਲੈਣ ਤੋਂ ਸਾਫ ਇਨਕਾਰ ਕਰ ਕੇ ਹਮਲਿਆਂ 'ਚ ਉਨ੍ਹਾਂ ਦਾ ਹੱਥ ਹੋਣ ਤੋਂ ਮੁਨਕਰ ਹੁੰਦਾ ਰਿਹਾ ਹੈ ਪਰ ਭਾਰਤੀ ਸੁਰੱਖਿਆ ਬਲਾਂ ਕੋਲ ਇਸ ਗੱਲ ਦੇ ਕਾਫੀ ਸਬੂਤ ਹਨ ਕਿ ਸਰਹੱਦ ਪਾਰੋਂ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਦੀ ਸਹਾਇਤਾ ਅਤੇ ਹਥਿਆਰਾਂ ਦੇ ਨਾਲ-ਨਾਲ 'ਮੈਨਪਾਵਰ' ਵੀ ਮਿਲ ਰਹੀ ਹੈ। 
ਪਾਕਿਸਤਾਨ ਕਿਸੇ ਵੀ ਕੀਮਤ 'ਤੇ ਇਹ ਨਹੀਂ ਚਾਹੁੰਦਾ ਕਿ ਕਸ਼ਮੀਰ ਸ਼ਾਂਤ ਰਹੇ ਅਤੇ ਕਸ਼ਮੀਰੀ ਭਾਰਤ ਦੀ ਮੁੱਖ ਧਾਰਾ 'ਚ ਰਹਿਣ। ਜੇ ਕਸ਼ਮੀਰ ਸ਼ਾਂਤ ਹੋ ਗਿਆ ਤਾਂ ਪਾਕਿਸਤਾਨ ਦੇ ਕੱਟੜਪੰਥੀਆਂ 'ਚ ਅਸ਼ਾਂਤੀ ਫੈਲ ਜਾਵੇਗੀ। ਫਿਰ ਪਾਕਿਸਤਾਨੀ ਹਾਕਮਾਂ ਕੋਲ ਭਾਰਤ ਨੂੰ ਬੁਰਾ-ਭਲਾ ਕਹਿਣ ਲਈ ਕੋਈ ਮੁੱਦਾ ਨਹੀਂ ਬਚੇਗਾ, ਇਸ ਲਈ ਪਾਕਿਸਤਾਨ ਖ਼ੁਦ ਨੂੰ ਕਸ਼ਮੀਰੀ ਮੁਸਲਮਾਨਾਂ ਦਾ ਸਭ ਤੋਂ ਵੱਡਾ ਸ਼ੁੱਭਚਿੰਤਕ ਸਿੱਧ ਕਰਨ 'ਚ ਲੱਗਾ ਹੋਇਆ ਹੈ ਅਤੇ ਵਾਦੀ ਦੇ ਵੱਖਵਾਦੀ ਆਗੂਆਂ ਨੂੰ ਲਗਾਤਾਰ ਸ਼ਹਿ ਦੇਣ ਦੇ ਨਾਲ-ਨਾਲ ਪੱਥਰਬਾਜ਼ਾਂ ਨੂੰ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾ ਰਿਹਾ ਹੈ। 
ਇਹ ਵੀ ਤ੍ਰਾਸਦੀ ਹੀ ਹੈ ਕਿ ਭਾਰਤ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾ ਕੇ ਵੀ ਇਥੋਂ ਦੀ ਆਬਾਦੀ ਦਾ ਇਕ ਵੱਡਾ ਵਰਗ ਪਾਕਿਸਤਾਨ ਦੀ ਮੱਕਾਰੀ ਨੂੰ ਸਮਝ ਨਹੀਂ ਰਿਹਾ ਤੇ ਉਨ੍ਹਾਂ ਅੰਦਰ ਵੀ ਭਾਰਤ ਵਿਰੋਧੀ ਭਾਵਨਾਵਾਂ ਘਰ ਕਰਦੀਆਂ ਜਾ ਰਹੀਆਂ ਹਨ। ਕਸ਼ਮੀਰ 'ਚ ਵੱਖਵਾਦ ਤੇ ਅੱਤਵਾਦ ਦੇ ਖਾਤਮੇ ਲਈ ਸਥਾਨਕ ਲੋਕਾਂ ਦਾ ਸਹਿਯੋਗ ਸੁਰੱਖਿਆ ਬਲਾਂ ਨੂੰ ਮਿਲਣਾ ਬਹੁਤ ਜ਼ਰੂਰੀ ਹੈ ਪਰ ਅਫਸੋਸ ਕਿ ਅਜਿਹਾ ਨਹੀਂ ਹੋ ਰਿਹਾ।
ਜਦੋਂ ਤਕ ਕਸ਼ਮੀਰ ਦੇ ਸਥਾਨਕ ਲੋਕ ਇਸ ਨੂੰ ਮੁੜ ਧਰਤੀ ਦਾ ਸਵਰਗ ਬਣਾਉਣ ਦੀ ਦ੍ਰਿੜ੍ਹਤਾ ਨਹੀਂ ਦਿਖਾਉਂਦੇ ਅਤੇ ਕੇਂਦਰ ਤੇ ਸੂਬਾ ਸਰਕਾਰ ਦ੍ਰਿੜ੍ਹ ਸਿਆਸੀ ਇੱਛਾ-ਸ਼ਕਤੀ ਨਾਲ ਠੋਸ ਕਦਮ ਨਹੀਂ ਚੁੱਕਦੀ, ਉਦੋਂ ਤਕ ਇਥੋਂ ਦੇ ਹਾਲਾਤ ਆਮ ਵਰਗੇ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। 
ਜਿਹੜੇ ਨੌਜਵਾਨਾਂ ਦੇ ਹੱਥ 'ਚ ਇਥੋਂ ਦੀ ਆਬਾਦੀ ਦਾ ਇਕ ਤਬਕਾ ਪੱਥਰ ਫੜਾ ਰਿਹਾ ਹੈ, ਉਨ੍ਹਾਂ ਨੂੰ ਵੀ ਸੋਚਣਾ ਪਵੇਗਾ ਕਿ ਕਸ਼ਮੀਰ 'ਚ ਹਾਲਾਤ ਆਮ ਵਰਗੇ ਨਾ ਹੋਏ ਤਾਂ ਉਨ੍ਹਾਂ ਦੀ ਆਰਥਿਕਤਾ ਤਬਾਹ ਹੋ ਜਾਵੇਗੀ ਤੇ ਨੌਜਵਾਨਾਂ ਦਾ ਭਵਿੱਖ ਵੀ ਬਰਬਾਦ ਹੋ ਜਾਵੇਗਾ। 
ਕੇਂਦਰ 'ਚ ਮੋਦੀ ਸਰਕਾਰ ਨੂੰ ਸੱਤਾ 'ਚ ਆਇਆਂ 4 ਸਾਲ ਹੋ ਚੁੱਕੇ ਹਨ। ਢੁੱਕਵੇਂ ਕਦਮ ਚੁੱਕਣ ਤੇ ਮਜ਼ਬੂਤ ਸਿਆਸੀ ਇੱਛਾ-ਸ਼ਕਤੀ ਦਿਖਾਉਣ ਲਈ ਆਖਿਰ ਹੋਰ ਕਿੰਨਾ ਸਮਾਂ ਚਾਹੀਦਾ ਹੈ?  

  • ਬੇਮੇਲ ਗੱਠਜੋੜ
  • ਕਸ਼ਮੀਰ
  • coalition situation
  • Narendra Modi

ਪਾਕਿਸਤਾਨ ਦੀ ਅਰਥ ਵਿਵਸਥਾ ਗੰਭੀਰ ਸੰਕਟ 'ਚ

NEXT STORY

Stories You May Like

  • turkey  qatar  pakistan
    'ਤੁਰਕੀ-ਕਤਰ-ਪਾਕਿਸਤਾਨ ਗੱਠਜੋੜ': ਵਿਸ਼ਵ ਸ਼ਾਂਤੀ ਲਈ ਬਣ ਸਕਗਾ ਚਿੰਤਾ ਦਾ ਵਿਸ਼ਾ
  • blackout in punjab
    ਪੰਜਾਬ 'ਚ BLACKOUT! ਕਈ ਜ਼ਿਲ੍ਹਿਆਂ 'ਚ ਵਿਗੜੇ ਹਾਲਾਤ, ਬਿਜਲੀ ਸੰਕਟ ਕਾਰਨ ਹਿੱਲਿਆ ਪੂਰਾ ਸਿਸਟਮ
  • two girls go missing under mysterious circumstances from batala
    ਬਟਾਲਾ ਦੇ ਪਿੰਡ ਧੌਲਪੁਰ ਤੋਂ ਦੋ ਕੁੜੀਆਂ ਭੇਤਭਰੇ ਹਾਲਾਤ ’ਚ ਲਾਪਤਾ
  • migrant labour missing for a month under suspicious circumstances
    ਸ਼ੱਕੀ ਹਾਲਾਤ 'ਚ ਇਕ ਮਹੀਨਾ ਪਹਿਲਾਂ ਤੋਂ ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹੀਂ ਲੱਗੀ ਉੱਘ ਸੁੱਘ
  • flood like situation near dhussi dam due to heavy rain
    ਮੋਹਲੇਧਾਰ ਮੀਂਹ ਕਾਰਨ ਧੁੱਸੀ ਬੰਨ੍ਹ ਨੇੜੇ ਹੜ੍ਹ ਵਰਗੇ ਹਾਲਾਤ, ਸੁਖਬੀਰ ਬਾਦਲ ਨੇ ਕਿਸਾਨਾਂ ਨਾਲ ਕੀਤੀ ਮੁਲਾਕਾਤ
  • youths willing to return to india from uk apprise jathedar gargajj
    ਏਜੰਟਾਂ ਦੇ ਧੋਖੇ ਨੇ ਯੂਕੇ 'ਚ ਰੋਲ਼ੇ ਪੰਜਾਬੀ ਨੌਜਵਾਨ, ਵਤਨ ਵਾਪਸੀ ਲਈ ਜਥੇ. ਗੜਗੱਜ ਨੂੰ ਹਾਲਾਤ ਬਾਰੇ ਕਰਵਾਇਆ ਜਾਣੂ
  • wife caught with lover in objectionable circumstances
    ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ ਨੇ ਕੀਤਾ ਵੱਡਾ ਕਾਂਡ
  • situation in pok
    PoK 'ਚ ਹਾਲਾਤ ਤਣਾਅਪੂਰਨ ! 40 ਲੋਕਾਂ ਦੀ ਮੌਤ, ਦਰਜਨਾਂ ਜ਼ਖਮੀ
  • rain with thunderstorms will occur in punjab
    ਪੰਜਾਬ 'ਚ ਗਰਜ-ਤੂਫ਼ਾਨ ਦੇ ਨਾਲ ਪਵੇਗਾ ਮੀਂਹ, ਪੜ੍ਹੋ ਵਿਭਾਗ ਦੀ ਤਾਜ਼ਾ ਖਬਰ
  • councilor  s brother creating a ruckus at a petrol pump jalandhar
    ਜਲੰਧਰ 'ਚ ਪੈਟਰੋਲ ਪੰਪ 'ਤੇ ਕੌਂਸਲਰ ਦੇ ਭਰਾ ਦਾ ਹੰਗਾਮਾ, CCTV 'ਚ ਕੈਦ ਹੋਈ...
  • two boys arrested on charges of snatching mobile phones
    ਮੋਬਾਇਲ ਖੋਹਣ ਦੇ ਦੋਸ਼ ਹੇਠ 2 ਨੌਜਵਾਨ ਗ੍ਰਿਫ਼ਤਾਰ
  • security increased in punjab high tech checkpoints dgp issues strict orders
    ਪੰਜਾਬ 'ਚ ਵਧਾਈ ਗਈ ਸੁਰੱਖਿਆ! ਲੱਗੇ High-Tech ਨਾਕੇ, DGP ਵੱਲੋਂ ਸਖ਼ਤ ਹੁਕਮ...
  • overgrown grass on rto track jalandhar parking point not visible
    ਜਲੰਧਰ ਦੇ RTO ਟਰੈਕ 'ਤੇ ਉੱਗਿਆ ਘਾਹ! ਲੋਕਾਂ ਨੂੰ ਆਈ ਪਰੇਸ਼ਾਨੀ, ਨਹੀਂ ਦਿੱਸ...
  • sir in punjab
    ਪੰਜਾਬ ’ਚ ਐੱਸ. ਆਈ. ਆਰ. ਤਹਿਤ ਗਣਨਾ ਫਾਰਮਾਂ ਦਾ 100 ਫ਼ੀਸਦੀ ਡਿਜੀਟਾਈਜ਼ੇਸ਼ਨ...
  • assaulted a young man in jalandhar
    ਜਲੰਧਰ ਵਿਖੇ ਹਮਲਾਵਰਾਂ ਨੇ ਜਬਰਨ ਘਰ 'ਚ ਦਾਖ਼ਲ ਹੋ ਨੌਜਵਾਨ ਦੀ ਕੀਤੀ ਕੁੱਟਮਾਰ,...
  • approval of election commission  71 booths were added in jalandhar district
    ਚੋਣ ਕਮਿਸ਼ਨ ਦੀ ਮਨਜ਼ੂਰੀ ਨਾਲ ਜਲੰਧਰ ਜ਼ਿਲ੍ਹੇ 'ਚ 71 ਬੂਥ ਵਧੇ, ਪੋਲਿੰਗ...
Trending
Ek Nazar
governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

filmmaker mira nair s mother praveen nair has passed away

ਮਸ਼ਹੂਰ ਫ਼ਿਲਮਮੇਕਰ ਮੀਰਾ ਨਾਇਰ ਦੀ ਮਾਂ ਪ੍ਰਵੀਨ ਨਾਇਰ ਦਾ ਦਿਹਾਂਤ, ਹਜ਼ਾਰਾਂ...

the magic of hollywood films worked at the indian box office

4 ਦਿਨਾਂ 'ਚ ਛਾਪ'ਤੇ 310 ਕਰੋੜ ਰੁਪਏ ! ਭਾਰਤੀ ਦਰਸ਼ਕਾਂ 'ਤੇ ਚੱਲਿਆ ਹਾਲੀਵੁੱਡ...

met with aung san suu kyi

ਮਿਆਂਮਾਰ: ਰੈੱਡ ਕਰਾਸ ਦੇ ਪ੍ਰਤੀਨਿਧੀ ਨੇ ਆਂਗ ਸਾਨ ਸੂ ਕੀ ਨਾਲ ਕੀਤੀ ਮੁਲਾਕਾਤ

famous actor rented out his office for 17 lakhs

ਮਸ਼ਹੂਰ ਅਦਾਕਾਰ ਨੇ Rent 'ਤੇ ਦਿੱਤਾ ਆਪਣਾ Office, ਹਰ ਮਹੀਨੇ ਮਿਲੇਗਾ 17 ਲੱਖ...

chinese debt

ਚੀਨ ਦੇ ਕਰਜ਼ੇ ਹੇਠ ਦਬਿਆ ਲਾਓਸ, ਰੇਲਵੇ ਪ੍ਰੋਜੈਕਟ ਨੇ ਬਦਲੀ ਦੇਸ਼ ਦੀ ਨੁਹਾਰ

punjabi youth in canada

ਕੈਨੇਡਾ ਦੀ ਅਦਾਲਤ ਨੇ ਰਵਿੰਦਰਬੀਰ ਸਿੰਘ ਨੂੰ ਕੋਕੀਨ ਤਸਕਰੀ ਮਾਮਲੇ 'ਚ ਕੀਤਾ ਬਰੀ

this famous actress has suffered the pain of miscarriage twice  refused ivf

2 ਵਾਰ ਮਿਸਕੈਰੇਜ ਦਾ ਦਰਦ ਝੱਲ ਚੁੱਕੀ ਹੈ ਇਹ ਮਸ਼ਹੂਰ ਅਦਾਕਾਰਾ, IVF ਨੂੰ ਕੀਤੀ...

batala police post blast case

ਬਟਾਲਾ ਪੁਲਸ ਚੌਕੀ ’ਤੇ ਹੋਏ ਧਮਾਕੇ ਦਾ ਮਾਮਲਾ: BKI ਨੇ ਸੋਸ਼ਲ ਮੀਡੀਆ ’ਤੇ ਪੋਸਟ...

famous actor passes away

ਮਨੋਰੰਜਨ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਅਦਾਕਾਰ ਨੇ ਛੱਡੀ ਦੁਨੀਆ, ਅਮਰੀਕਾ 'ਚ...

actor aditi sharma accuses husband  in laws of domestic violence  fir registered

ਵਿਆਹ ਤੋਂ 2 ਦਿਨ ਬਾਅਦ ਹੀ ਸ਼ੁਰੂ ਹੋਇਆ ਕਲੇਸ਼ ! ਮਸ਼ਹੂਰ ਅਦਾਕਾਰਾ ਨੇ ਪਤੀ 'ਤੇ ਲਾਏ...

kangana ranaut hits out at hrithik roshan for inappropriate comments

'ਅੱਗ 'ਚ ਘਿਓ ਨਾ ਪਾਓ...'; ਰਿਤਿਕ ਰੌਸ਼ਨ ’ਤੇ ਭੜਕੀ ਕੰਗਨਾ ਰਣੌਤ, ਜਾਣੋ ਕੀ ਹੈ...

a gift from a packet of kurkare snatched a piece of liver

ਮਾਪੇ ਹੋ ਜਾਣ ਸਾਵਧਾਨ ! 'ਕੁਰਕਰੇ' ਦੇ ਪੈਕਟ 'ਚੋਂ ਨਿਕਲੇ Gift ਨੇ ਖੋਹ ਲਿਆ...

team india announced for asia cup 2026

ਏਸ਼ੀਆ ਕੱਪ 2026 ਲਈ Team India ਦਾ ਹੋਇਆ ਐਲਾਨ, ਜਾਣੋ ਕੌਣ IN ਤੇ ਕੌਣ OUT

wife caught with lover in objectionable circumstances

ਇਤਰਾਜ਼ਯੋਗ ਹਾਲਾਤ 'ਚ ਪਤਨੀ ਨੂੰ ਪ੍ਰੇਮੀ ਨਾਲ ਵੇਖ ਪਤੀ ਦੇ ਉੱਡੇ ਹੋਸ਼! ਫਿਰ ਪਤਨੀ...

heatwave in south korea

ਦੱਖਣੀ ਕੋਰੀਆ 'ਚ ਹੀਟਵੇਵ ਦਾ ਕਹਿਰ,  42.5 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ

ceuta migrant crisis

ਹੋਰ ਡੂੰਘਾ ਹੋਇਆ ਸੇਉਟਾ ਪ੍ਰਵਾਸੀ ਸੰਕਟ, ਮੌਤਾਂ ਦੀ ਗਿਣਤੀ 90 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • punjab congress rift
      ਪੰਜਾਬ ਕਾਂਗਰਸ ਬੁਰੀ ਤਰ੍ਹਾਂ ਖਿੰਡਾਅ ਦੀ ਸ਼ਿਕਾਰ
    • urea production in india
      ਕੀ ਹੈ ਭਾਰਤ ਦੀ ਯੂਰੀਆ ਉਤਪਾਦਨ ਨੂੰ ਲੈ ਕੇ ਨੀਤੀ?
    • ludhiana satellite city
      ਕਿਉਂ ਨਾ ਲੁਧਿਆਣੇ ਨਾਲ ਲੱਗਦਾ ਨਵਾਂ ਸੈਟੇਲਾਈਟ ਸ਼ਹਿਰ ਵਿਕਸਤ ਹੋਵੇ?
    • cjp fir supreme court
      ਕਾਕਰੋਚ ਦੇ ਵਿਰੁੱਧ ਐੱਫ. ਆਈ. ਆਰ. ਰੱਦ ਹੋਣ ਦੇ ‘ਸੁਪਰੀਮ ਹੁਕਮ’ ਦਾ ਵਿਆਪਕ ਪ੍ਰਭਾਵ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +