Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 05, 2026

    1:46:21 AM

  • big news from jalandhar

    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ...

  • big regarding weather in punjab

    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ...

  • several restrictions imposed in gurdaspur district

    ਗੁਰਦਸਾਪੁਰ ਵਾਸੀ ਦੇਣ ਧਿਆਨ, ਤੁਹਾਡੇ ਜ਼ਿਲ੍ਹੇ 'ਚ...

  • air india s gift to passengers

    ਏਅਰ ਇੰਡੀਆ ਦਾ ਯਾਤਰੀਆਂ ਨੂੰ ਤੋਹਫਾ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਭਾਰਤੀ ਮੱਧ ਵਰਗ ਦੀ 'ਚਮਕ' ਅਤੇ 'ਚੁਣੌਤੀਆਂ'

SPECIAL STORY News Punjabi(ਵਿਸ਼ੇਸ਼ ਟਿੱਪਣੀ)

ਭਾਰਤੀ ਮੱਧ ਵਰਗ ਦੀ 'ਚਮਕ' ਅਤੇ 'ਚੁਣੌਤੀਆਂ'

  • Updated: 08 Feb, 2019 06:40 AM
Special Story
indian middle class   shine   and   challenges
  • Share
    • Facebook
    • Tumblr
    • Linkedin
    • Twitter
  • Comment

ਯਕੀਨੀ ਤੌਰ 'ਤੇ ਕੱਲ ਦਾ ਅਣਗੌਲਿਆ ਅਤੇ ਗੁੰਮਨਾਮ ਭਾਰਤੀ ਮੱਧ ਵਰਗ ਅੱਜ ਦੇਸ਼ ਅਤੇ ਦੁਨੀਆ ਦੀਆਂ ਅੱਖਾਂ ਦਾ ਤਾਰਾ ਬਣ ਗਿਆ ਹੈ। ਇਹ ਵਰਗ ਜਿੱਥੇ ਦੇਸ਼ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦਾ ਸੁਪਨਾ ਲੈ ਕੇ ਅੱਗੇ ਵਧ ਰਿਹਾ ਹੈ, ਉਥੇ ਹੀ ਇਹ ਆਪਣੀ ਖਰੀਦਦਾਰੀ ਸਮਰੱਥਾ ਕਾਰਨ ਪੂਰੀ ਦੁਨੀਆ ਨੂੰ ਭਾਰਤ ਵੱਲ ਖਿੱਚ ਵੀ ਰਿਹਾ ਹੈ। 
ਇਸ ਦੀ ਤਾਕਤ ਨਾਲ ਚਮਕਦੇ ਹੋਏ ਭਾਰਤੀ ਬਾਜ਼ਾਰ 'ਚ ਸੰਭਾਵਨਾਵਾਂ ਨੂੰ ਮੁੱਠੀ 'ਚ ਕਰਨ ਲਈ ਦੁਨੀਆ ਦੇ ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਉਦਯੋਗਪਤੀਆਂ ਦੇ ਕਦਮ ਭਾਰਤ ਵੱਲ ਤੇਜ਼ੀ ਨਾਲ ਵਧ ਰਹੇ ਹਨ। ਬਿਨਾਂ ਸ਼ੱਕ ਇਸ ਸਮੇਂ ਜਦੋਂ ਭਾਰਤ ਦੀ ਵਿਕਾਸ ਦਰ ਦੁਨੀਆ 'ਚ 7.4 ਫੀਸਦੀ ਦੇ ਪੱਧਰ 'ਤੇ ਹੈ, ਇਸ 'ਚ ਮੱਧ ਵਰਗ ਦੀ ਅਹਿਮ ਭੂਮਿਕਾ ਹੈ ਤੇ ਨਾਲ ਹੀ ਸ਼ੇਅਰ ਬਾਜ਼ਾਰ ਦੀ ਉੱਚਾਈ 'ਚ ਵੀ ਇਸ ਵਰਗ ਦਾ ਯੋਗਦਾਨ ਹੈ। 
ਦੇਸ਼ 'ਚ ਮੱਧ ਵਰਗ ਦੀ ਵਧਦੀ ਹੋਈ ਖਰੀਦ ਸ਼ਕਤੀ ਅਰਥ ਵਿਵਸਥਾ ਨੂੰ ਨਵੀਂ ਰਫਤਾਰ ਦੇ ਰਹੀ ਹੈ। ਪ੍ਰਸਿੱਧੀ ਪ੍ਰਾਪਤ ਗਲੋਬਲ ਕੰਸਲਟੈਂਸੀ ਫਰਮ 'ਪੀ. ਡਬਲਯੂ. ਸੀ.' ਨੇ ਹੁਣੇ ਜਿਹੇ ਕਿਹਾ ਹੈ ਕਿ ਇਸ ਸਾਲ ਭਾਰਤ ਬ੍ਰਿਟੇਨ ਨੂੰ ਪਿੱਛੇ ਛੱਡਦਿਆਂ ਖਰੀਦ ਸ਼ਕਤੀ ਦੇ ਆਧਾਰ 'ਤੇ ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗਾ। ਯਕੀਨੀ ਤੌਰ 'ਤੇ ਦੇਸ਼ 'ਚ ਜਿਵੇਂ-ਜਿਵੇਂ ਉਦਯੋਗਕੀਕਰਨ ਅਤੇ ਕਾਰੋਬਾਰ ਵਿਕਾਸ ਦੇ ਕਦਮ ਅੱਗੇ ਵਧ ਰਹੇ ਹਨ, ਤਿਵੇਂ-ਤਿਵੇਂ ਸ਼ਹਿਰਾਂ 'ਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਵੀ ਤੇਜ਼ੀ ਨਾਲ ਵਧ ਰਹੀ ਹੈ। ਸ਼ਹਿਰੀਕਰਨ ਦੀ ਰਫਤਾਰ ਨਾਲ ਸ਼ਹਿਰਾਂ 'ਚ ਮੱਧ ਵਰਗ ਦੀ ਉੱਚਾਈ ਵੀ ਵਧਦੀ ਜਾ ਰਹੀ ਹੈ। 
ਇਨ੍ਹੀਂ ਦਿਨੀਂ ਪੂਰੀ ਦੁਨੀਆ 'ਚ 'ਵਰਲਡ ਇਕੋਨਾਮਿਕ ਫੋਰਮ' ਵਲੋਂ ਪ੍ਰਕਾਸ਼ਿਤ ਸੰਸਾਰਕ ਸ਼ਹਿਰੀਕਰਨ 'ਚ ਭਾਰਤੀ ਸ਼ਹਿਰਾਂ ਦੇ ਉਛਾਲ ਨਾਲ ਸਬੰਧਤ ਰਿਪੋਰਟ ਨੂੰ ਗੰਭੀਰਤਾ ਨਾਲ ਪੜ੍ਹਿਆ ਜਾ ਰਿਹਾ ਹੈ। ਇਹ ਰਿਪੋਰਟ ਅਮਰੀਕਾ ਦੇ ਵਿਸ਼ਵ ਪ੍ਰਸਿੱਧ ਥਿੰਕ ਟੈਂਕ 'ਆਕਸਫੋਰਡ ਇਕੋਨਾਮਿਕਸ' ਵਲੋਂ ਦੁਨੀਆ ਦੇ 780 ਵੱਡੇ ਅਤੇ ਦਰਮਿਆਨੇ ਸ਼ਹਿਰਾਂ ਦੀ ਬਦਲਦੀ ਆਰਥਿਕ ਤਸਵੀਰ ਅਤੇ ਆਬਾਦੀ ਦੇ ਬਦਲਦੇ ਰੁਝਾਨ ਨੂੰ ਲੈ ਕੇ ਤਿਆਰ ਕੀਤੀ ਗਈ ਹੈ। 
ਇਸ ਰਿਪਰੋਟ 'ਚ ਦੱਸਿਆ ਗਿਆ ਹੈ ਕਿ 2019 ਤੋਂ 2035 ਤਕ ਦੁਨੀਆ ਦੇ ਸ਼ਹਿਰੀਕਰਨ 'ਚ ਕਾਫੀ ਤਬਦੀਲੀ ਦੇਖਣ ਨੂੰ ਮਿਲੇਗੀ, ਤੇਜ਼ੀ ਨਾਲ ਵਿਕਸਿਤ ਹੁੰਦੇ ਹੋਏ ਨਵੇਂ ਸੰਸਾਰਕ ਸ਼ਹਿਰਾਂ ਦੀ ਰਫਤਾਰ ਦੇ ਮਾਮਲੇ 'ਚ ਚੋਟੀ ਦੇ 20 ਸ਼ਹਿਰਾਂ 'ਚੋਂ ਪਹਿਲੇ 17 ਸ਼ਹਿਰ ਭਾਰਤ ਦੇ ਹੋਣਗੇ। 
ਬਿਨਾਂ ਸ਼ੱਕ ਭਾਰਤੀ ਸ਼ਹਿਰਾਂ ਬਾਰੇ ਵਰਲਡ ਇਕੋਨਾਮਿਕ ਫੋਰਮ ਦੀ ਜੋ ਰਿਪੋਰਟ ਆਈ ਹੈ, ਉਸ ਨਾਲ ਸ਼ਹਿਰੀਕਰਨ ਨਾਲ ਸਬੰਧਤ ਕੁਝ ਅਹਿਮ ਤੱਥ ਉੱਭਰ ਕੇ ਸਾਹਮਣੇ ਆ ਰਹੇ ਹਨ। ਜਿੱਥੇ ਇਕ ਪਾਸੇ ਪਿੰਡਾਂ ਤੋਂ ਰੋਜ਼ਗਾਰ ਦੀ ਇੱਛਾ 'ਚ ਲੋਕ ਤੇਜ਼ੀ ਨਾਲ ਸ਼ਹਿਰਾਂ ਵੱਲ ਆ ਰਹੇ ਹਨ, ਉਥੇ ਹੀ ਦੂਜੇ ਪਾਸੇ ਮੱਧ ਵਰਗ ਦੇ ਲੋਕ ਮੁੱਖ ਤੌਰ 'ਤੇ ਸ਼ਹਿਰਾਂ ਵਿਚ ਹੀ ਰਹਿਣਾ ਪਸੰਦ ਕਰਦੇ ਹਨ। ਇਹ ਲੋਕ ਆਪਣੇ ਕਾਰੋਬਾਰ, ਆਪਣੀਆਂ ਸੇਵਾਵਾਂ ਅਤੇ ਆਪਣੀਆਂ ਪੇਸ਼ੇਵਰ ਯੋਗਤਾਵਾਂ ਸਦਕਾ ਨਾ ਸਿਰਫ ਆਪਣੀ ਕਮਾਈ ਵਧਾਉਂਦੇ ਹਨ, ਸਗੋਂ ਆਪਣੀ ਖਰੀਦ ਸ਼ਕਤੀ ਨਾਲ ਸ਼ਹਿਰੀ ਬਾਜ਼ਾਰ ਨੂੰ ਵੀ ਚਮਕੀਲਾ ਬਣਾਉਂਦੇ ਹਨ। ਸੰਸਾਰੀਕਰਨ ਦੇ ਨਵੇਂ ਮਾਹੌਲ 'ਚ ਭਾਰਤੀ ਸ਼ਹਿਰ ਪ੍ਰਤਿਭਾਵਾਂ ਲਈ ਖੁਸ਼ਹਾਲੀ ਦੇ ਨਵੇਂ ਕੇਂਦਰ ਬਣ ਗਏ ਹਨ।
ਗਿਣਤੀ ਅਤੇ ਖਰੀਦਦਾਰੀ ਸਮਰੱਥਾ ਵਧੀ 
ਬਿਨਾਂ ਸ਼ੱਕ ਦੇਸ਼ ਦੀ ਉੱਚੀ ਵਿਕਾਸ ਦਰ ਦੇ ਨਾਲ-ਨਾਲ ਸ਼ਹਿਰੀਕਰਨ ਦੀ ਉੱਚੀ ਵਾਧਾ ਦਰ ਦੇ ਬਲਬੂਤੇ 'ਤੇ ਭਾਰਤ 'ਚ ਮੱਧ ਵਰਗ ਦੇ ਲੋਕਾਂ ਦੀ ਆਰਥਿਕ ਤਾਕਤ ਤੇਜ਼ੀ ਨਾਲ ਵਧੀ ਹੈ। ਇਸੇ ਤਾਕਤ ਦੇ ਦਮ 'ਤੇ ਭਾਰਤ ਨੇ 2008 ਦੇ ਗਲੋਬਲ ਵਿੱਤੀ ਸੰਕਟ ਤੋਂ ਸਭ ਤੋਂ ਪਹਿਲਾਂ ਛੁਟਕਾਰਾ ਪਾਇਆ। 
1991 ਤੋਂ ਸ਼ੁਰੂ ਹੋਏ ਆਰਥਿਕ ਸੁਧਾਰਾਂ ਤੋਂ ਬਾਅਦ ਦੇਸ਼ 'ਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ ਤੇ ਖਰੀਦ ਸਮਰੱਥਾ ਵਧ ਕੇ ਚਮਕੀਲੀ ਉਚਾਈ 'ਤੇ ਪਹੁੰਚ ਗਈ ਹੈ ਅਤੇ ਚਾਰੇ ਪਾਸੇ ਭਾਰਤੀ ਮੱਧ ਵਰਗ ਦਾ ਸਵਾਗਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ ਮੱਧ ਵਰਗ ਦੇ ਲੋਕਾਂ ਦੀ ਗਿਣਤੀ 30 ਕਰੋੜ ਤੋਂ ਜ਼ਿਆਦਾ ਹੈ। ਇਸ ਸਮੇਂ ਦੇਸ਼ 'ਚ ਉੱਚ ਮੱਧ ਵਰਗ ਦੇ 17 ਕਰੋੜ ਲੋਕ 46 ਫੀਸਦੀ ਕ੍ਰੈਡਿਟ ਕਾਰਡ, 49 ਫੀਸਦੀ ਕਾਰ, 52 ਫੀਸਦੀ ਏ. ਸੀ. ਅਤੇ 53 ਫੀਸਦੀ ਕੰਪਿਊਟਰ ਦੇ ਮਾਲਕ ਹਨ। 
ਸਮਾਜਿਕ-ਆਰਥਿਕ ਚੁਣੌਤੀਆਂ
ਇਕ ਪਾਸੇ ਜਿੱਥੇ ਮੱਧ ਵਰਗ ਦੇਸ਼ ਦੀ ਵਿਕਾਸ ਦਰ ਵਧਾਉਣ 'ਚ ਅਹਿਮ ਸਹਿਯੋਗੀ ਹੈ, ਉਥੇ ਹੀ ਦੂਜੇ ਪਾਸੇ ਇਹ ਅਰਥ ਵਿਵਸਥਾ ਨੂੰ ਚਮਕੀਲੀ ਬਣਾ ਰਿਹਾ ਹੈ ਪਰ ਦੇਸ਼ ਦੇ ਲੱਖਾਂ ਦਫਤਰਾਂ 'ਚ ਸਵੇਰ ਤੋਂ ਰਾਤ ਤਕ ਮਿਹਨਤ ਕਰ ਕੇ, ਪਸੀਨਾ ਵਹਾਅ ਕੇ ਦੇਸ਼ ਨੂੰ ਨਵੀਂ ਪਛਾਣ ਅਤੇ ਨਵੀਂ ਤਾਕਤ ਦੇਣ ਵਾਲਾ ਇਹ ਮੱਧ ਵਰਗ ਕਦਮ-ਕਦਮ 'ਤੇ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਵੀ ਕਰ ਰਿਹਾ ਹੈ। 
ਚਾਹੇ ਮੱਧ ਵਰਗ ਦੇ ਕਰੋੜਾਂ ਲੋਕਾਂ ਦੇ ਚਿਹਰੇ 'ਤੇ ਲਗਾਤਾਰ ਮੁਸਕੁਰਾਹਟ ਦਿਖਾਈ ਦੇ ਰਹੀ ਹੈ ਪਰ ਇਸ ਮੁਸਕੁਰਾਹਟ ਪਿੱਛੇ ਮਹਿੰਗਾਈ, ਸਮਾਜਿਕ ਸੁਰੱਖਿਆ, ਬੱਚਿਆਂ ਦੀ ਸਿੱਖਿਆ, ਰੋਜ਼ਗਾਰ, ਕਰਜ਼ੇ 'ਤੇ ਵਧਦਾ ਵਿਆਜ ਵਰਗੀਆਂ ਕਈ ਸਮਾਜਿਕ ਤੇ ਆਰਥਿਕ ਚੁਣੌਤੀਆਂ ਵੀ ਲੁਕੀਆਂ ਹੋਈਆਂ ਹਨ। ਸਿੱਖਿਆ ਦੇ ਖੇਤਰ 'ਚ ਨਿੱਜੀ ਖੇਤਰ ਦੀ ਮਹਿੰਗੀ ਸਿੱਖਿਆ ਨੂੰ ਹੱਲਾਸ਼ੇਰੀ ਮਿਲ ਰਹੀ ਹੈ, ਸਿੱਟੇ ਵਜੋਂ ਮੱਧ ਵਰਗ ਦੀਆਂ ਮਿਆਰੀ ਵਿੱਦਿਅਕ ਸਹੂਲਤਾਂ ਸਬੰਧੀ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। 
ਟੈਕਸ ਸਬੰਧੀ ਚਿੰਤਾਵਾਂ
ਮੱਧ ਵਰਗ ਦੇ ਟੈਕਸਦਾਤਾ ਵੀ ਦਿਨ-ਬ-ਦਿਨ ਟੈਕਸ ਸਬੰਧੀ ਆਰਥਿਕ ਔਕੜਾਂ ਮਹਿਸੂਸ ਕਰ ਰਹੇ ਹਨ। ਆਪਣੇ ਸਮਾਜਿਕ ਵੱਕਾਰ ਅਤੇ ਜੀਵਨ ਪੱਧਰ ਲਈ ਮੱਧ ਵਰਗ ਵਲੋਂ ਲਏ ਜਾਣ ਵਾਲੇ ਸਭ ਤੋਂ ਜ਼ਰੂਰੀ ਹਾਊਸਿੰਗ ਲੋਨ, ਆਟੋ ਲੋਨ, ਕੰਜ਼ਿਊਮਰ ਲੋਨ ਆਦਿ 'ਤੇ ਵਿਆਜ ਦਰਾਂ 'ਚ ਵਾਧੇ ਨੇ ਮੱਧ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਤੋਂ ਇਲਾਵਾ ਜੋ ਮੱਧ ਵਰਗ ਸਦੀਆਂ ਤੋਂ ਦੇਸ਼ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਰੱਖਿਅਕ ਮੰਨਿਆ ਜਾਂਦਾ ਰਿਹਾ ਹੈ, ਉਹ ਆਪਣੇ ਪਰਿਵਾਰਾਂ 'ਚ ਖਪਤਕਾਰ ਸੱਭਿਅਤਾ ਅਤੇ ਪੱਛਮੀ ਸੱਭਿਅਤਾ ਦੇ ਖਤਰਿਆਂ ਨੂੰ ਰੋਕਣ 'ਚ ਸਫਲ ਨਹੀਂ ਹੋ ਰਿਹਾ ਅਤੇ ਇਸ ਦੀ ਵੱਡੀ ਗਿਣਤੀ ਭਾਰਤੀ ਕਦਰਾਂ-ਕੀਮਤਾਂ ਤੋਂ ਮੀਲਾਂ ਦੂਰ ਜਾ ਰਹੀ ਹੈ।
ਯਕੀਨੀ ਤੌਰ 'ਤੇ ਸਰਕਾਰ ਨੂੰ ਮੱਧ ਵਰਗ ਦੀਆਂ ਚਿੰਤਾਵਾਂ ਤੇ ਚੁਣੌਤੀਆਂ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ 'ਚ ਬੀਤੀ 1 ਫਰਵਰੀ ਨੂੰ ਮੋਦੀ ਸਰਕਾਰ ਨੇ 2019-2020 ਲਈ ਜੋ ਅੰਤ੍ਰਿਮ ਬਜਟ ਪੇਸ਼ ਕੀਤਾ, ਉਸ 'ਚ ਮੱਧ ਵਰਗ ਨੂੰ ਕਈ ਸੌਗਾਤਾਂ ਦਿੱਤੀਆਂ ਗਈਆਂ। 
ਛੋਟੇ ਆਮਦਨ ਕਰਦਾਤਾ ਅਤੇ ਨੌਕਰੀਪੇਸ਼ਾ ਵਰਗ ਦੇ ਨਾਲ-ਨਾਲ ਮੱਧ ਵਰਗ ਦੇ ਲੋਕ ਵੀ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਆਮਦਨ ਕਰ 'ਚ ਰਾਹਤ ਮਿਲੇ। ਇਸ ਲਈ ਸਰਕਾਰ ਵਲੋਂ ਬਜਟ 'ਚ ਆਮਦਨ ਕਰ ਛੋਟ ਦੀ ਹੱਦ ਢਾਈ ਲੱਖ ਰੁਪਏ ਤੋਂ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ। ਇਸ ਨਾਲ ਤਿੰਨ ਕਰੋੜ ਆਮਦਨ ਕਰਦਾਤਿਆਂ ਨੂੰ ਫਾਇਦਾ ਹੋਵੇਗਾ। 
ਉੱਚ ਸਿੱਖਿਆ 'ਚ ਸੁਧਾਰ ਹੋਵੇ
ਨਵੇਂ ਅੰਤ੍ਰਿਮ ਬਜਟ ਦੇ ਤਹਿਤ ਰੀਅਲ ਅਸਟੇਟ, ਰਿਹਾਇਸ਼, ਬੀਮਾ ਖੇਤਰ ਨੂੰ ਉਤਸ਼ਾਹ ਮਿਲਦਾ ਨਜ਼ਰ ਆਇਆ ਹੈ। ਸਟਾਰਟਅਪਸ ਲਈ ਨਵੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਨਵੇਂ ਅੰਤ੍ਰਿਮ ਬਜਟ 'ਚ ਸਿਹਤ, ਸਿੱਖਿਆ, ਛੋਟੇ ਉਦਯੋਗਾਂ, ਕਾਰੋਬਾਰਾਂ ਤੇ ਹੁਨਰ ਵਿਕਾਸ ਵਰਗੇ ਵੱਖ-ਵੱਖ ਖੇਤਰਾਂ ਲਈ ਜੋ ਬਜਟ ਅਲਾਟਮੈਂਟ ਵਧਾਈ ਗਈ ਹੈ, ਉਸ ਨਾਲ ਵੀ ਮੱਧ ਵਰਗ ਨੂੰ ਫਾਇਦਾ ਮਿਲੇਗਾ। 
ਇਹ ਸਪੱਸ਼ਟ ਸਮਝਣਾ ਪਵੇਗਾ ਕਿ ਮੱਧ ਵਰਗ ਦੀਆਂ ਮੌਜੂਦਾ ਵਿੱਦਿਅਕ ਪ੍ਰੇਸ਼ਾਨੀਆਂ ਨੂੰ ਵਿਦੇਸ਼ੀ ਨਿਵੇਸ਼ਕ ਤੇ ਵਿਦੇਸ਼ੀ ਅਦਾਰੇ ਸਰਲਤਾ ਨਾਲ ਨਹੀਂ ਬਦਲ ਸਕਦੇ। ਇਸ ਲਈ ਕੇਂਦਰ ਸਰਕਾਰ ਵਲੋਂ ਉੱਚ ਸਿੱਖਿਆ ਵਿਵਸਥਾ 'ਚ ਸੁਧਾਰ ਦੇ ਏਜੰਡੇ ਨੂੰ ਫੌਰਨ ਅੱਗੇ ਵਧਾਇਆ ਜਾਣਾ ਚਾਹੀਦਾ ਹੈ। ਵੱਡੇ ਸ਼ਹਿਰਾਂ 'ਚ ਜਨਤਕ ਆਵਾਜਾਈ ਪ੍ਰਣਾਲੀ ਨੂੰ ਕਾਰਗਰ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਆਵਾਜਾਈ ਸਾਧਨਾਂ 'ਤੇ ਮੱਧ ਵਰਗ ਦੇ ਵਧਦੇ ਖਰਚ 'ਚ ਕਮੀ ਆ ਸਕੇ। 
ਮੱਧ ਵਰਗ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਵਲੋਂ ਇਕ ਪ੍ਰਭਾਵਸ਼ਾਲੀ ਪ੍ਰਣਾਲੀ ਦੇ ਤਹਿਤ ਪ੍ਰਤੱਖ ਕਰ ਪ੍ਰਣਾਲੀ ਨੂੰ ਸਰਲ ਤੇ ਪਾਰਦਰਸ਼ੀ ਬਣਾਉਣਾ ਪਵੇਗਾ। ਉਦਯੋਗ-ਕਾਰੋਬਾਰ ਲਈ ਜੀ. ਐੱਸ. ਟੀ. ਨੂੰ ਹੋਰ ਸਰਲ ਬਣਾਉਣਾ ਪਵੇਗਾ। 
ਆਓ, ਅਸੀਂ ਉਮੀਦ ਕਰੀਏ ਕਿ  ਮੱਧ ਵਰਗ ਦੀਆਂ ਸਮਾਜਿਕ-ਆਰਥਿਕ ਚੁਣੌਤੀਆਂ ਦੇ ਨਿਪਟਾਰੇ, ਮੱਧ ਵਰਗ ਦੀ ਵਧਦੀ ਨਿਰਾਸ਼ਾ ਤੇ ਬੇਚੈਨੀ ਨੂੰ ਦੂਰ ਕਰਨ ਲਈ ਸਰਕਾਰ ਕੁਝ ਕਰੇਗੀ। ਅਜਿਹਾ ਹੋਣ 'ਤੇ ਹੀ ਇਹ ਵਰਗ ਦੇਸ਼ ਦੇ ਆਰਥਿਕ ਵਿਕਾਸ ਦਾ ਹੋਰ ਜ਼ਿਆਦਾ ਸਹਿਯੋਗੀ ਬਣਦਾ ਦਿਖਾਈ ਦੇਵੇਗਾ।
 

  • ਮੱਧ ਵਰਗ
  • ਚੁਣੌਤੀਆਂ
  • middle class

ਕੋਲਕਾਤਾ ਦੀ ਘਟਨਾ ਦੋ ਤਾਕਤਾਂ ਵਿਚਾਲੇ 'ਸੰਘਰਸ਼' ਦੀ ਪ੍ਰਤੀਕ

NEXT STORY

Stories You May Like

  • oil soap tv refrigerator and cars will become expensive across india
    ਮੱਧ ਵਰਗ ਨੂੰ ਵੱਡਾ ਝਟਕਾ ,ਪੂਰੇ ਭਾਰਤ 'ਚ ਤੇਲ, ਸਾਬਣ, ਟੀਵੀ, ਫਰਿੱਜ ਅਤੇ ਕਾਰਾਂ ਹੋ ਜਾਣਗੇ ਮਹਿੰਗੇ
  • bangladesh hardline religious
    ਬੰਗਲਾਦੇਸ਼ 'ਚ ਕੱਟੜਪੰਥ ਦੀ ਵਧਦੀ ਲਹਿਰ, ਪੈਦਾ ਹੋਈਆਂ ਸਮਾਜਿਕ ਚੁਣੌਤੀਆਂ
  • indian jails overcrowded  criminals are becoming criminals
    ‘ਭਾਰਤੀ ਜੇਲਾਂ ’ਚ ਸਮਰੱਥਾ ਤੋਂ ਵੱਧ ਕੈਦੀ’ ਭੀੜ ਅਤੇ ਸਟਾਫ਼ ਦੀ ਘਾਟ ਨਾਲ ਬਣ ਰਹੇ ਅਪਰਾਧੀ!
  • the problem of obesity growing among indian children is worrying
    ‘ਭਾਰਤੀ ਬੱਚਿਆਂ ’ਚ ਵਧ ਰਹੀ’ ਮੋਟਾਪੇ ਦੀ ਸਮੱਸਿਆ ਚਿੰਤਾਜਨਕ!
  • indian community in china
    ਚੀਨ 'ਚ ਭਾਰਤੀ ਭਾਈਚਾਰੇ ਨੇ ਵੀਜ਼ਾ ਅਤੇ ਸੋਸ਼ਲ ਮੀਡੀਆ ਸਬੰਧਤ ਚੁੱਕੇ ਮੁੱਦੇ
  • horoscope astrology
    ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ
  • drug and gold smuggling growing at airports
    ‘ਹਵਾਈ ਅੱਡਿਆਂ ’ਤੇ ਵਧ ਰਹੀ’ ਨਸ਼ਿਆਂ ਅਤੇ ਸੋਨੇ ਦੀ ਸਮਗਲਿੰਗ!
  • sindhu to lead indian campaign at china open
    ਚੀਨ ਓਪਨ ’ਚ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ ਸਿੰਧੂ
  • big news from jalandhar
    ਜਲੰਧਰ ਤੋਂ ਵੱਡੀ ਖਬਰ: ਐਕਸਾਈਜ਼ ਟੀਮ ਤੇ ਨਸ਼ਾ ਤਸਕਰ ਵਿਚਾਲੇ ਚੱਲੀਆਂ ਗੋਲੀਆਂ,...
  • jalandhar bus stand video
    ਜਲੰਧਰ 'ਚ 180 ਰੁਪਏ ਦੀ ਨਾਨ ਦੀ ਪਲੇਟ ਪਿੱਛੇ ਪੈ ਗਿਆ ਰੌਲ਼ਾ! ਚੱਲੇ...
  • big regarding weather in punjab
    ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਨੇ ਜਾਰੀ ਕੀਤੀ ਭਵਿੱਖਬਾਣੀ
  • a massive fire broke out in jalandhar s civil hospital
    ਜਲੰਧਰ ਦੇ ਸਿਵਲ ਹਸਪਤਾਲ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਿਆ ਚੀਕ-ਚਿਹਾੜਾ
  • jalandhar police action
    ਜਲੰਧਰ 'ਚੋਂ 5,00,00,000 ਰੁਪਏ ਦੇ ਨਸ਼ੇ ਸਣੇ 2 ਤਸਕਰ ਗ੍ਰਿਫ਼ਤਾਰ
  • politics heats up in the vidhan sabha over ethanol issue
    ਵਿਧਾਨ ਸਭਾ 'ਚ ਈਥਾਨੋਲ ਦੇ ਮੁੱਦੇ 'ਤੇ ਗਰਮਾਈ ਸਿਆਸਤ, ਵਿਧਾਇਕ ਅਵਤਾਰ ਸਿੰਘ...
  • punjab weather update
    ਪੰਜਾਬ 'ਚ 4, 5 ਤੇ 6 ਅਗਸਤ ਲਈ ਨਵੀਂ ਭਵਿੱਖਬਾਣੀ! ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
  • big blow to jalandhar corporation
    ਜਲੰਧਰ ਨਿਗਮ ਨੂੰ ਵੱਡਾ ਝਟਕਾ, ਅਦਾਲਤ ਨੇ ਮਾਡਲ ਟਾਊਨ ਸਥਿਤ 'ਮੇਅਰ ਹਾਊਸ' ਕੀਤਾ...
Trending
Ek Nazar
horoscope astrology

ਇਨ੍ਹਾਂ ਚਾਰ ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਚਮਕ ਜਾਵੇਗੀ ਕਿਸਮਤ

heavy rains will occur in many areas including punjab and haryana

ਪੰਜਾਬ-ਹਰਿਆਣਾ ਸਮੇਤ ਕਈ ਇਲਾਕਿਆਂ 'ਚ ਪਵੇਗਾ ਭਾਰੀ ਮੀਂਹ ! IMD ਨੇ ਇਨ੍ਹਾਂ...

famous bollywood actress bought mahindra thar roxx

ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ...

this singer joked about his own death  then had a heart attack the next moment

ਇਸ ਗਾਇਕ ਨੇ ਆਪਣੀ ਮੌਤ ਨੂੰ ਲੈ ਕੇ ਕੀਤਾ ਸੀ ਮਜ਼ਾਕ, ਫਿਰ ਅਗਲੇ ਹੀ ਪਲ ਆ ਗਿਆ...

collision between a truck and taxi

ਯੂਗਾਂਡਾ 'ਚ ਟੈਕਸੀ ਅਤੇ ਟਰੱਕ ਦੀ ਜ਼ਬਰਦਸਤ ਟੱਕਰ, 14 ਲੋਕਾਂ ਦੀ ਮੌਤ

ban on burqa

ਫਰਾਂਸ ਤੋਂ ਬਾਅਦ ਹੁਣ ਇਟਲੀ 'ਚ ਵੀ ਜਲਦ ਲੱਗ ਸਕਦੀ ਹੈ ਬੁਰਕੇ 'ਤੇ ਪੂਰਨ ਪਾਬੰਦੀ

punjabi student in canada

ਕੈਨੇਡਾ 'ਚ ਪੰਜਾਬੀ ਵਿਦਿਆਰਥੀਆਂ ਦੀਆਂ ਵਰਕ ਪਰਮਿਟ ਅਰਜ਼ੀਆਂ ਰੱਦ, ਅਕਾਲੀ ਦਲ ਨੇ...

elon musk s net worth indeed halved in about a month and a half

ਡੇਢ ਮਹੀਨੇ ’ਚ ਅੱਧੀ ਰਹਿ ਗਈ ਐਲਨ ਮਸਕ ਦੀ ਦੌਲਤ, 600 ਅਰਬ ਡਾਲਰ ਦਾ ਝਟਕਾ

imran khan

ਜੇਲ੍ਹ 'ਚ 3 ਸਾਲ ਪੂਰੇ ਹੋਣ ਦੇ ਬਾਵਜੂਦ ਇਮਰਾਨ ਖਾਨ ਦਾ ਦਬਦਬਾ ਬਰਕਰਾਰ

salman khan loses 16 kg actor gives on health

ਸਲਮਾਨ ਖਾਨ ਨੇ ਘਟਾਇਆ 16 ਕਿੱਲੋ ਭਾਰ, ਅਦਾਕਾਰ ਨੇ ਹੈਲਥ ਨੂੰ ਲੈ ਕੇ ਦਿੱਤੀ ਅਪਡੇਟ

man sentenced

ਮਾਂ ਦੀ ਪੈਨਸ਼ਨ ਅਤੇ ਸਰਕਾਰੀ ਭੱਤੇ ਦਾ ਲਾਲਚ, ਤਿੰਨ ਸਾਲ ਫ੍ਰੀਜ਼ਰ 'ਚ ਰੱਖਣ ਵਾਲੇ...

heavy rain 5 days imd weather

Heavy Rain : 5, 6, 7, 8, 9 ਅਗਸਤ ਨੂੰ ਪਵੇਗਾ ਭਾਰੀ ਮੀਂਹ, ਇਨ੍ਹਾਂ ਸੂਬਿਆਂ 'ਚ...

divya bharti

'ਮੈਨੂੰ ਬਚਾਓ...'; ਮੌਤ ਤੋਂ 24 ਘੰਟੇ ਪਹਿਲਾਂ ਦਿਵਿਆ ਭਾਰਤੀ ਨੇ ਲਗਾਈ ਸੀ ਗੁਹਾਰ

famous actor leaves the world at the age of 20

ਮਸ਼ਹੂਰ ਅਦਾਕਾਰ ਨੇ 20 ਸਾਲ ਦੀ ਉਮਰ 'ਚ ਛੱਡੀ ਦੁਨੀਆ, ਥਾਈ ਪ੍ਰਸ਼ੰਸਕਾਂ 'ਚ ਸੋਗ...

two eclipses will occur in the month of sawan

ਸਾਵਣ ਮਹੀਨੇ ਲੱਗਣਗੇ ਦੋ ਗ੍ਰਹਿਣ; ਜਾਣੋ ਸ਼ਿਵ ਪੂਜਾ ਤੇ ਰੱਖੜੀ ਦੇ ਤਿਉਹਾਰ 'ਤੇ ਕੀ...

pcb takes big decision to replace cricket team coach

ਬਦਲ 'ਤਾ Cricket Team ਦਾ ਕੋਚ ! ਲਗਾਤਾਰ ਖਰਾਬ ਬੱਲੇਬਾਜ਼ੀ ਵਿਚਾਲੇ PCB ਨੇ...

governor praised telugu community

ਮੈਰੀਲੈਂਡ ਦੇ ਗਵਰਨਰ ਮੂਰ ਨੇ ਤੇਲਗੂ ਭਾਈਚਾਰੇ ਦੇ ਯੋਗਦਾਨ ਦੀ ਕੀਤੀ ਪ੍ਰਸ਼ੰਸਾ

earthquake in nepal

ਨੇਪਾਲ 'ਚ 4.4 ਤੀਬਰਤਾ ਦਾ ਭੂਚਾਲ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • 2 girls missing
      ਵਿਆਹ ਦਾ ਝਾਂਸਾ ਦੇ ਕੇ ਦੋ ਨਾਬਾਲਗ ਕੁੜੀਆਂ ਨੂੰ ਲਿਜਾਣ ਦੇ ਦੋਸ਼ ਹੇਠ ਅਣਪਛਾਤੇ...
    • drugs ruining youth
      ‘ਨਾਰਕੋ ਟੂਰਿਜ਼ਮ’ (ਨਸ਼ੇ) ਦੇ ਵਧਦੇ ਕਦਮ ਅਤੇ ਬਰਬਾਦ ਹੁੰਦੀ ਨੌਜਵਾਨ ਸ਼ਕਤੀ
    • jantar mantar protest
      ਜੰਤਰ-ਮੰਤਰ ਤੋਂ ਬਾਅਦ ਬਿਹਤਰੀ ਲਈ ਹਰ ਬਦਲਾਅ ਸੰਭਵ ਲੱਗਦਾ ਹੈ
    • public examination act
      ਨੌਜਵਾਨਾਂ ਦੀ ਮਿਹਨਤ, ਪਾਰਦਰਸ਼ਿਤਾ ਅਤੇ ਵਿਸ਼ਵਾਸ ਦੀ ਸੁਰੱਖਿਆ ਦਾ ਮਜ਼ਬੂਤ...
    • china university
      ਚੀਨ ਦੀਆਂ ਯੂਨੀਵਰਸਿਟੀਆਂ ਦੇ ਉਭਾਰ ਤੋਂ ਸਿੱਖ ਸਕਦਾ ਹੈ ਭਾਰਤ
    • money laundering
      ਕੁਝ ਸੈਲੀਬ੍ਰਿਟੀਜ਼ ਦੇ ਵੱਕਾਰ ਦੇ ਪਿੱਛੇ ਦਾ ਕਾਲਾ ਸੱਚ!
    • is feminism really losing
      ਕੀ ਸੱਚਮੁੱਚ ਨਾਰੀਵਾਦ ਹਾਰ ਰਿਹਾ ਹੈ?
    • indians at risk from pesticides
      ਖੁਰਾਕ ਸੁਰੱਖਿਆ ਦਾ ਸੰਕਟ : ਕੀਟਨਾਸ਼ਕਾਂ ਦੇ ਖਤਰੇ ’ਚ ਭਾਰਤੀ
    • education budget
      ਸਿੱਖਿਆ ਲਈ ਘਟਦਾ ਬਜਟ ਚਿੰਤਾਜਨਕ
    • social media meta
      ‘ਮੈਟਾ’ ਜੂਝ ਰਿਹਾ ਸੋਸ਼ਲ ਮੀਡੀਆ ਨਾਲ ਜੁੜੇ ਮੁਕੱਦਮਿਆਂ ਦੇ ਪਹਾੜ ਨਾਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +