Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, OCT 17, 2026

    5:03:38 AM

  • power cut

    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ...

  • why is there a holiday on sunday

    ਐਤਵਾਰ ਨੂੰ ਹੀ ਕਿਉਂ ਹੁੰਦੀ ਹੈ ਛੁੱਟੀ? ਜਾਣੋ ਇਸ ਦੇ...

  • major decision by the singh sahibans of sri akal takht sahib

    ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤਨਖਾਹੀਆ ਕਰਾਰ,...

  • parvinder jhota case update

    ਪਰਵਿੰਦਰ ਝੋਟਾ ਮਾਮਲਾ: ਅਮਿਤ ਸ਼ਾਹ ਦੇ ਟਵੀਟ ਮਗਰੋਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Special Story News
  • ਨੇਤਾਵਾਂ ਨੇ 'ਗਿਰਵੀ' ਰੱਖਿਆ ਆਪਣਾ ਵਿਵੇਕ

SPECIAL STORY News Punjabi(ਵਿਸ਼ੇਸ਼ ਟਿੱਪਣੀ)

ਨੇਤਾਵਾਂ ਨੇ 'ਗਿਰਵੀ' ਰੱਖਿਆ ਆਪਣਾ ਵਿਵੇਕ

  • Updated: 22 Feb, 2020 12:19 AM
Special Story
leaders   mortgages   keep their conscience
  • Share
    • Facebook
    • Tumblr
    • Linkedin
    • Twitter
  • Comment

ਭਾਰਤੀ ਹਾਲਾਤ 'ਚ ਸਿਆਸੀ ਲੀਡਰਸ਼ਿਪ ਅਤੇ ਅਥਾਰਟੀ ਇਕ ਗੁੰਝਲਦਾਰ ਘਟਨਾ ਹੈ। ਇਥੇ ਲੋਕ ਇਕ ਸਾਫ-ਸੁਥਰੀ ਦਿੱਖ ਦੀ ਕਾਮਨਾ ਕਰਦੇ ਹਨ, ਜੋ ਕ੍ਰਿਸ਼ਮਈ ਹੋਵੇ। ਅਸੀਂ ਇਸ ਨੂੰ ਇਕ ਰਸਮੀ ਸੱਚੇ 'ਚ ਦੇਖਦੇ ਹਾਂ। ਇਸੇ ਸੱਚੇ 'ਚ ਸਾਨੂੰ ਕੁਝ ਤਰੇੜਾਂ ਨਜ਼ਰ ਆਉਂਦੀਆਂ ਹਨ। ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਰਾਸ਼ਟਰੀ ਜੀਵਨ 'ਚ ਇਕ ਡੂੰਘੀ ਘਾਟ ਹੈ, ਜੋ ਲੀਡਰਸ਼ਿਪ ਦੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਅਸੀਂ ਆਜ਼ਾਦੀ ਅੰਦੋਲਨ ਦੇ ਪ੍ਰਮੁੱਖ ਲੀਡਰਾਂ ਨੂੰ ਲੱਭਦੇ ਹਾਂ ਪਰ ਆਜ਼ਾਦੀ ਤੋਂ ਬਾਅਦ ਸਾਡੇ ਵਿਚਾਲੇ ਅਜਿਹੇ ਲੀਡਰ ਦਿਖਾਈ ਨਹੀਂ ਦਿੰਦੇ। ਅਜਿਹੀ ਪ੍ਰਤਿਭਾ 'ਚ ਕਮੀ ਦਾ ਇਕ ਸਾਧਾਰਨ ਜਵਾਬ ਇਹ ਹੈ ਕਿ ਸਾਡੇ ਦੇਸ਼ ਦਾ ਸਿਆਸੀ ਮਾਹੌਲ ਕਈ ਸਾਲਾਂ ਤੋਂ ਅਜਿਹਾ ਹੀ ਹੈ। ਇਹ ਇਸ ਹੱਦ ਤਕ ਵਿਗੜ ਚੁੱਕਾ ਹੈ ਕਿ ਕੁਝ ਭੱਦਰ ਪੁਰਸ਼ ਜਾਂ ਤਾਂ ਰਾਜਨੀਤੀ ਤੋਂ ਕਿਨਾਰਾ ਕਰ ਲੈਂਦੇ ਹਨ ਜਾਂ ਫਿਰ ਜੋੜ-ਤੋੜ ਕਰਨ ਵਾਲੇ ਲੋਕਾਂ ਵਲੋਂ ਹਾਸ਼ੀਏ 'ਤੇ ਪਾ ਦਿੱਤੇ ਜਾਂਦੇ ਹਨ। ਅਜਿਹੇ ਲੋਕ ਆਪਣੇ ਨਿੱਜੀ ਸਵਾਰਥਾਂ 'ਤੇ ਹੀ ਧਿਆਨ ਦਿੰਦੇ ਹਨ।

ਅਜਿਹਾ ਕਹਿਣ ਤੋਂ ਇਹ ਨਹੀਂ ਸਮਝਣਾ ਕਿ ਸਾਡੇ ਕੋਲ ਤਜਰਬੇਕਾਰ ਅਤੇ ਭਰੋਸੇਮੰਦ ਲੋਕ ਨਹੀਂ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਿੱਲੀ 'ਚ ਸਫਲਤਾ ਦੀ ਕਹਾਣੀ ਬਿਆਨ ਕਰਦੀ ਹੈ ਕਿ ਅਜੇ ਵੀ ਸਾਡੇ 'ਚ ਨੌਜਵਾਨ ਪ੍ਰਤਿਭਾ ਮੌਜੂਦ ਹੈ ਪਰ ਜਦੋਂ ਅਸੀਂ ਰਾਸ਼ਟਰੀ ਪੱਧਰ ਦੀ ਗੱਲ ਕਰੀਏ, ਉਦੋਂ ਅਸੀਂ ਜ਼ਿਆਦਾਤਰ ਆਪਣਾ ਦਮ ਘੁੱਟਿਆ ਹੋਇਆ ਮਹਿਸੂਸ ਕਰਦੇ ਹਾਂ ਕਿਉਂਕਿ ਕੁਝ ਗੈਰ-ਲੋੜੀਂਦੇ ਚਰਿੱਤਰ ਦਾ ਪ੍ਰਭਾਵ ਰਾਜਨੀਤੀ 'ਚ ਵਧਦਾ ਜਾ ਰਿਹਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਰਾਜਨੀਤੀ ਦਾ ਦ੍ਰਿਸ਼ ਅਜਿਹੇ ਚਰਿੱਤਰ ਅਤੇ ਈਮਾਨਦਾਰ ਲੋਕਾਂ ਨੂੰ ਕਿਵੇਂ ਆਕਰਸ਼ਿਤ ਕਰੇਗਾ, ਜਦਕਿ ਕੁਝ ਸੱਤਾ ਤੋੜਨ ਵਾਲੇ ਲੋਕ ਲਗਾਤਾਰ ਹੀ ਪ੍ਰਭਾਵਸ਼ਾਲੀ ਹੁੰਦੇ ਜਾ ਰਹੇ ਹਨ। ਇਸ ਪ੍ਰਕਿਰਿਆ 'ਚ ਮੱਤਭੇਦ ਦੀਆਂ ਰਾਸ਼ਟਰੀ ਆਵਾਜ਼ਾਂ ਦੀ ਹੱਤਿਆ ਹੋ ਜਾਂਦੀ ਹੈ ਜਾਂ ਫਿਰ ਉਹ ਹਾਸ਼ੀਏ 'ਤੇ ਆ ਜਾਂਦੀਆਂ ਹਨ।

ਇਸ ਸੰਦਰਭ 'ਚ ਮੈਂ ਸੁਪਰੀਮ ਕੋਰਟ ਦੇ ਜਸਟਿਸ ਡੀ. ਵਾਈ. ਚੰਦਰਚੂੜ ਦੇ ਸ਼ਬਦਾਂ ਨੂੰ ਯਾਦ ਕਰਨਾ ਚਾਹਾਂਗਾ, ਜੋ ਉਨ੍ਹਾਂ ਨੇ ਅਹਿਮਦਾਬਾਦ 'ਚ 15 ਫਰਵਰੀ ਨੂੰ ਕਹੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਕਾਨੂੰਨ ਦੇ ਘੇਰੇ 'ਚ ਉਦਾਰਵਾਦੀ ਲੋਕਤੰਤਰ ਨਾਗਰਿਕਾਂ ਦੇ ਹਰੇਕ ਅਧਿਕਾਰ ਨੂੰ ਯਕੀਨੀ ਬਣਾਉਣਾ ਚਾਹੁੰਦੇ ਹਨ, ਜਿਸ 'ਚ ਉਹ ਆਪਣੇ ਆਪ ਨੂੰ ਪ੍ਰਗਟ ਕਰਨਾ ਚਾਹੁੰਦੇ ਹਨ। ਇਸ 'ਚ ਪ੍ਰਦਰਸ਼ਨ ਦਾ ਅਧਿਕਾਰ ਵੀ ਸ਼ਾਮਲ ਹੈ। ਰਾਸ਼ਟਰ ਵਿਰੋਧੀ ਅਤੇ ਲੋਕਤੰਤਰ ਵਿਰੋਧੀ ਤੱਤ ਸੰਵਿਧਾਨਿਕ ਕਦਰਾਂ-ਕੀਮਤਾਂ ਅਤੇ ਵਿਚਾਰਸ਼ੀਲ ਲੋਕਤੰਤਰ ਨੂੰ ਉਤਸ਼ਾਹਿਤ ਕਰਨ ਦੀ ਵਚਨਬੱਧਤਾ ਦੀ ਰੱਖਿਆ ਕਰਨ ਵਾਲੇ ਦਿਲ 'ਤੇ ਚੋਟ ਕਰਦੇ ਹਨ। ਮੈਂ ਚਾਹਾਂਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਉਨ੍ਹਾਂ ਦੇ ਇਨ੍ਹਾਂ ਵਿਚਾਰਾਂ ਦਾ ਨੋਟਿਸ ਲੈਣ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਫਾਇਦੇ ਦੀ ਰਾਜਨੀਤੀ ਕੁਝ ਮੌਕਾਪ੍ਰਸਤ ਨੇਤਾਵਾਂ ਦਾ ਪੋਸ਼ਣ ਕਰ ਰਹੀ ਹੈ। ਅਸਲ 'ਚ ਅੱਜ ਦੀ ਰਾਜਨੀਤੀ ਕਮਰਸ਼ੀਅਲ ਬਣ ਚੁੱਕੀ ਹੈ। ਕੁਝ ਗੈਰ-ਲੋੜੀਂਦੇ ਚਰਿੱਤਰ ਵਾਲੇ ਨੇਤਾਵਾਂ ਨੂੰ ਇਹ ਆਦਰ-ਸਨਮਾਨ ਦਿੰਦੀ ਹੈ।

ਧਨ ਅਤੇ ਸ਼ਕਤੀ ਲਈ ਰਾਜਨੀਤੀ ਇਕ ਕਾਰੋਬਾਰ ਅਤੇ ਪੇਸ਼ਾ ਬਣ ਚੁੱਕੀ ਹੈ
ਹੁਣ ਇਹ ਰਾਜਨੀਤੀ ਉਸ ਪੱਧਰ ਦੀ ਨਹੀਂ ਰਹੀ, ਜਿਸ ਤੋਂ ਇਹ ਮੰਨਿਆ ਜਾਵੇ ਕਿ ਇਹ ਲੋਕਾਂ ਦੀ ਸੇਵਾ ਲਈ ਕੀਤੀ ਜਾਂਦੀ ਹੈ। ਧਨ ਅਤੇ ਸ਼ਕਤੀ ਲਈ ਇਹ ਇਕ ਕਾਰੋਬਾਰ ਅਤੇ ਪੇਸ਼ਾ ਬਣ ਚੁੱਕੀ ਹੈ। ਰਾਸ਼ਟਰੀ ਜੀਵਨ ਦੇ ਹਰੇਕ ਹਿੱਸੇ 'ਚ ਧਨ ਦਾ ਮੋਹ ਇੰਨਾ ਵਧ ਗਿਆ ਹੈ ਕਿ ਦ੍ਰਿਸ਼ ਅਤੇ ਅਦ੍ਰਿਸ਼ ਸਿਆਸੀ ਹੱਥ ਆਪਣੀ ਖੇਡ ਖੇਡਦਾ ਹੈ। ਕਿੰਨੀ ਤਰਸਯੋਗ ਗੱਲ ਹੈ।

ਮੈਂ ਉਕਤ ਦ੍ਰਿਸ਼ ਦੀ ਰਚਨਾ ਰਾਸ਼ਟਰੀ ਦ੍ਰਿਸ਼ ਨੂੰ ਨੇੜਿਓਂ ਦੇਖਣ ਤੋਂ ਬਾਅਦ ਹੀ ਕੀਤੀ ਹੈ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੁੱਖ ਤੌਰ 'ਤੇ ਰਾਜਨੀਤੀ 'ਤੇ ਹਾਵੀ ਹਨ। ਦੋਵੇਂ ਹੀ ਗੁਜਰਾਤ ਨਾਲ ਸਬੰਧ ਰੱਖਦੇ ਹਨ। ਨਿੱਜੀ ਤੌਰ 'ਤੇ ਮੈਨੂੰ ਉਨ੍ਹਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ, ਨਾ ਹੀ ਕੋਈ ਈਰਖਾ ਹੈ। ਮੈਂ ਨਿੱਜੀ ਤੌਰ 'ਤੇ ਪੀ. ਐੱਮ. ਮੋਦੀ ਦੇ ਗੁਣਾਂ ਲਈ ਉਨ੍ਹਾਂ ਦੀ ਸ਼ਲਾਘਾ ਕਰਦਾ ਹਾਂ। ਉਸੇ ਸਮੇਂ ਮੈਂ ਇਸ ਲਈ ਵੀ ਨਿਰਾਸ਼ ਹਾਂ ਕਿ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਜਪਾ ਦੀ ਚੋਣ ਮੁਹਿੰਮ ਨੂੰ ਕਿਸ ਤਰ੍ਹਾਂ ਚਲਾਇਆ। ਭਾਰਤ ਨੂੰ ਹਿੰਦੂਆਂ ਅਤੇ ਮੁਸਲਮਾਨਾਂ ਦੀ ਚੋਣ ਕਰ ਕੇ ਦੇਖ ਰਹੇ ਸਨ। ਮੈਂ ਅਜਿਹੇ ਰਾਸ਼ਟਰੀ ਨੇਤਾਵਾਂ ਦੀ ਆਸ ਨਹੀਂ ਕਰਦਾ, ਜੋ ਭਾਰਤ ਨੂੰ ਇਕ ਵਿਗੜੇ ਰੂਪ 'ਚ ਦੇਖਣਾ ਚਾਹੁੰਦੇ ਹੋਣ। ਫਿਰ ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ। ਮੈਨੂੰ ਆਸ ਹੈ ਕਿ ਭਾਜਪਾ ਦੇ ਦੋਵੇਂ ਪ੍ਰਮੁੱਖ ਨੇਤਾ ਦਿੱਲੀ ਦੀ ਆਪਣੀ ਖਸਤਾ ਹਾਲਤ ਤੋਂ ਕੋਈ ਸਬਕ ਸਿੱਖਣਗੇ।

ਨੇਤਾਵਾਂ ਨੂੰ ਫੈਕਟਰੀਆਂ 'ਚ ਪੈਦਾ ਨਹੀਂ ਕੀਤਾ ਜਾ ਸਕਦਾ
ਵਾਦ-ਵਿਵਾਦ ਵਾਲਾ ਮੁੱਦਾ ਇਹ ਹੈ ਕਿ ਅਸੀਂ ਇਥੋਂ ਆਖਿਰ ਕਿਸ ਪਾਸੇ ਜਾ ਰਹੇ ਹਾਂ? ਅਸੀਂ ਰਾਸ਼ਟਰੀ ਪੱਧਰ 'ਤੇ ਕਿਵੇਂ ਇਕ ਬਦਲ ਦੇ ਤੌਰ 'ਤੇ ਲੀਡਰਸ਼ਿਪ ਹਾਸਲ ਕਰ ਸਕਾਂਗੇ, ਜੋ ਇਸ ਘੁੰਮਣਘੇਰੀ 'ਚ ਸਾਡੀ ਕਿਸ਼ਤੀ ਪਾਰ ਲੰਘਾਏਗਾ ਅਤੇ ਤੂਫਾਨ ਦਾ ਸਾਹਮਣਾ ਕਰੇਗਾ। ਹਾਲਾਂਕਿ ਇਕ ਨੇਤਾ ਕੋਈ ਉਪਭੋਗ ਕਰਨ ਦੀ ਵਸਤੂ ਨਹੀਂ ਜਾਂ ਫਿਰ ਇਸ ਤਰ੍ਹਾਂ ਕਹੀਏ ਕਿ ਇਨ੍ਹਾਂ ਨੂੰ ਕਿਸੇ ਫੈਕਟਰੀ 'ਚ ਪੈਦਾ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਨੂੰ 'ਮੇਡ ਟੂ ਆਰਡਰ' ਦੇ ਆਧਾਰ 'ਤੇ ਵੀ ਤਿਆਰ ਨਹੀਂ ਕਰਵਾਇਆ ਜਾ ਸਕਦਾ। ਇਹ ਤਾਂ ਬਸ ਹਾਲਾਤ ਰਾਹੀਂ ਅੱਗੇ ਵਧਦੇ ਹਨ ਜਾਂ ਫਿਰ ਵੱਖ-ਵੱਖ ਤੱਤਾਂ ਜਾਂ ਬਲਾਂ ਦੀ ਆਪਸੀ ਕਿਰਿਆ ਰਾਹੀਂ ਸਾਹਮਣੇ ਆਉਂਦੇ ਹਨ।

ਇਨ੍ਹਾਂ 'ਚ ਕੁਝ ਗੁਣ ਵੀ ਹੋਣੇ ਚਾਹੀਦੇ ਹਨ। ਸਾਡਾ ਦੇਸ਼ ਅੱਜ ਇਕ ਉਚਿਤ, ਪਰਿਪੱਕ ਅਤੇ ਦ੍ਰਿੜ੍ਹ ਸੰਕਲਪ ਲੋਕਾਂ ਦਾ ਮਨ ਟਟੋਲਣ ਵਾਲੀ ਲੀਡਰਸ਼ਿਪ ਚਾਹੁੰਦਾ ਹੈ, ਜੋ ਕਦਰਾਂ-ਕੀਮਤਾਂ 'ਤੇ ਆਧਾਰਿਤ ਲੋਕਤੰਤਰ ਅਤੇ ਸਮਤਾਵਾਦੀ ਵਿਕਾਸ ਪ੍ਰਤੀ ਵਚਨਬੱਧ ਹੋਵੇ।
ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਹਿੰਮਤ, ਸਹਿਣਸ਼ਕਤੀ, ਨਿਡਰਤਾ ਅਤੇ ਆਤਮ-ਬਲੀਦਾਨ ਦੀ ਸਤਰ ਨੂੰ ਲੈ ਕੇ ਕੁਝ ਅਰਥਪੂਰਨ ਵੇਰਵਾ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਜਿਸ ਦੱਬੇ ਹੋਏ ਵਿਅਕਤੀ 'ਚ ਅਜਿਹੇ ਗੁਣ ਮੌਜੂਦ ਹੋਣਗੇ, ਉਹ ਨਿਸ਼ਚਿਤ ਤੌਰ 'ਤੇ ਹੀ ਰਾਸ਼ਟਰ ਦੀ ਲੀਡਰਸ਼ਿਪ ਕਰਨ ਦੇ ਕਾਬਲ ਹੋਵੇਗਾ। ਇਸ ਦੇ ਉਲਟ ਸਭ ਤੋਂ ਜ਼ਿਆਦਾ ਨਿਪੁੰਨ ਬੁਲਾਰਾ, ਜਿਸ ਕੋਲ ਅਜਿਹੇ ਗੁਣ ਨਹੀਂ ਹੋਣਗੇ, ਉਸ ਦਾ ਡਿਗਣਾ ਜ਼ਰੂਰੀ ਹੈ।
ਹੁਣ ਸਵਾਲ ਉੱਠਦਾ ਹੈ ਕਿ ਕੌਣ ਕਿਸ ਨੂੰ ਕਿਸ ਲਾਗਤ 'ਤੇ ਡੇਗ ਰਿਹਾ ਹੈ? ਹੁਣ ਇਹ ਜ਼ਿਆਦਾ ਗੁੱਝਾ ਭੇਤ ਨਹੀਂ ਰਿਹਾ। ਹੁਣ ਲੋਕ ਜਾਣਦੇ ਹਨ ਕਿ ਕੌਣ ਕੀ ਹੈ ਅਤੇ ਕਿਹੋ ਜਿਹਾ ਹੈ? ਪਰ ਉਹ ਲਗਾਤਾਰ ਇਸ ਆਸ 'ਚ ਪ੍ਰਯੋਗ ਕਰਦੇ ਹਨ ਕਿ ਉਹ ਸਮੇਂ ਸਿਰ ਕੋਈ ਚੰਗਾ ਨੇਤਾ ਲੱਭ ਲੈਣਗੇ, ਜੋ ਉਚਿਤ, ਯੋਗ ਅਤੇ ਈਮਾਨਦਾਰ ਹੋਵੇਗਾ।
ਭਾਰਤ ਦੇ ਲੋਕਾਂ ਨੂੰ ਵਿਕ੍ਰਮਾਦਿੱਤਿਆ ਵਰਗੇ ਰਾਜੇ ਦੀ ਭਾਲ ਹੈ, ਜੋ ਨਿਆਂਪੂਰਵਕ ਸ਼ਾਸਨ ਕਰੇ। ਅਜਿਹਾ ਟੀਚਾ ਹਾਸਲ ਕਰਨ ਲਈ ਉਨ੍ਹਾਂ ਨੂੰ ਇਕ ਉੱਚ ਡਿਗਰੀ ਦਾ ਵਿਵੇਕ ਚਾਹੀਦਾ ਹੈ। ਗਾਂਧੀ ਜੀ ਨੇ ਇਕ ਵਾਰ ਕਿਹਾ ਸੀ ਕਿ ਇਕ ਨੇਤਾ ਉਸ ਸਮੇਂ ਬੇਕਾਰ ਹੋ ਜਾਂਦਾ ਹੈ, ਜਦੋਂ ਉਹ ਆਪਣੇ ਵਿਵੇਕ ਨੂੰ ਉਤਸ਼ਾਹਿਤ ਕਰਨ ਦੇ ਵਿਰੁੱਧ ਕੰਮ ਕਰਦਾ ਹੈ। ਮੈਂ ਪੀ. ਐੱਮ. ਮੋਦੀ ਦੀ ਸਖਤ ਰਾਜਨੀਤੀ ਤੋਂ ਪੂਰੀ ਤਰ੍ਹਾਂ ਨਿਰਾਸ਼ ਹਾਂ। ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਰਾਸ਼ਟਰ 'ਚ ਹੋ ਰਹੇ ਪ੍ਰਦਰਸ਼ਨਾਂ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦ੍ਰਿੜ੍ਹਤਾ ਨਾਲ ਇਕ ਵਾਰ ਦੁਹਰਾਇਆ ਕਿ ਸੰਸਦ ਵਲੋਂ ਬਣਾਏ ਗਏ ਕਾਨੂੰਨ 'ਤੇ ਫਿਰ ਤੋਂ ਕੋਈ ਵਿਚਾਰ ਨਹੀਂ ਹੋਵੇਗਾ। ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਇਕ ਲੋਕਤੰਤਰਿਕ ਨੇਤਾ ਨੂੰ ਵਿੱਦਿਆ ਅਤੇ ਭਾਵ 'ਚ ਇਕ ਸੱਚਾ ਲੋਕਤੰਤਰਿਕ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲੋਕਤੰਤਰ ਅਜਿਹੇ ਵਾਦ-ਵਿਵਾਦ ਵਾਲੇ ਮੁੱਦਿਆਂ ਪ੍ਰਤੀ ਖੁੱਲ੍ਹੇ ਵਿਚਾਰਾਂ ਦੀ ਮੰਗ ਰੱਖਦਾ ਹੈ, ਜਿਨ੍ਹਾਂ ਨੂੰ ਸੰਵਾਦ ਦੀ ਪ੍ਰਕਿਰਿਆ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਰਾਸ਼ਟਰੀ ਹਿੱਤ 'ਚ ਜੋ ਹੋਵੇ, ਉਸ ਦਾ ਫੈਸਲਾ ਲੋਕਾਂ ਵਲੋਂ ਲਿਆ ਜਾਣਾ ਚਾਹੀਦਾ ਹੈ। ਤੈਅ ਸਿਆਸੀ ਮਾਪਦੰਡਾਂ ਤੋਂ ਪਰ੍ਹੇ ਗੁੰਝਲਦਾਰ ਮੁੱਦਿਆਂ 'ਤੇ ਲੋਕਾਂ ਨੂੰ ਸੋਚਣ ਅਤੇ ਮੁੜ ਵਿਚਾਰ ਕਰਨ ਦਾ ਅਧਿਕਾਰ ਹੈ। ਇਸ ਕਾਰਣ ਪੀ. ਐੱਮ. ਮੋਦੀ ਨੂੰ ਖੁੱਲ੍ਹੇ ਵਿਚਾਰਾਂ ਦਾ ਹੋਣਾ ਚਾਹੀਦਾ ਹੈ ਅਤੇ ਲੋਕ ਰਾਇ ਪ੍ਰਤੀ ਜ਼ਿੰਮੇਵਾਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਜ਼ਿਆਦਾ ਸਖਤ ਨਹੀਂ ਦਿਸਣਾ ਚਾਹੀਦਾ। ਇਹ ਇਕ ਦੁਖਦਾਈ ਗੱਲ ਹੈ ਕਿ ਅੱਜ ਦੇ ਜ਼ਿਆਦਾਤਰ ਨੇਤਾਵਾਂ ਨੇ ਝੂਠੀ ਸ਼ਾਨ ਅਤੇ ਪੈਸਿਆਂ ਦੀ ਲਾਲਸਾ 'ਚ ਆਪਣੇ ਵਿਵੇਕ ਨੂੰ ਗਿਰਵੀ ਰੱਖ ਦਿੱਤਾ ਹੈ ਜਾਂ ਫਿਰ ਇਸ ਦੀ ਹੱਤਿਆ ਕਰ ਦਿੱਤੀ ਹੈ। ਸਾਡੀ ਜਮਹੂਰੀ ਰਾਜਨੀਤੀ 'ਚ ਅਜਿਹੀ ਗੱਲ ਸਾਨੂੰ ਤਬਾਹ ਕਰ ਦੇਵੇਗੀ। ਪੂਰੇ ਸਮਾਜਿਕ, ਆਰਥਿਕ ਢਾਂਚੇ ਦੀ ਮੌਲਿਕ ਤੌਰ 'ਤੇ ਮੁਰੰਮਤ ਕਰਨੀ ਹੋਵੇਗੀ। ਸਮੇਂ ਦੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਨਾਲ ਨਜਿੱਠਣ ਲਈ ਇਸ ਨੂੰ ਵਿਸ਼ੇਸ਼ ਪ੍ਰਣਾਲੀ ਰਾਹੀਂ ਬਣਾਉਣਾ ਹੋਵੇਗਾ। ਭਾਰਤ ਅੱਜ ਸੰਵਾਦ ਆਧਾਰਿਤ ਜਮਹੂਰੀ ਰਾਜਨੀਤੀ ਦੀ ਕਾਮਨਾ ਕਰਦਾ ਹੈ। ਸ਼ਾਂਤੀ ਪਸੰਦ ਪ੍ਰਦਰਸ਼ਨਾਂ ਨੂੰ ਵੱਸ 'ਚ ਕਰਨ ਦਾ ਯਤਨ ਨਹੀਂ ਕੀਤਾ ਜਾਣਾ ਚਾਹੀਦਾ। ਵਿਚਾਰਾਂ ਦੀ ਬਹੁਤਾਤ ਇਕ ਮਹੱਤਵਪੂਰਨ ਮੁੱਦਾ ਹੈ। ਅਧਿਕਾਰੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਵਿਭਿੰਨਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਸਨਮਾਨ ਕਰਨਾ ਸਿੱਖਣ। ਇਹੀ ਭਾਰਤੀ ਲੋਕਤੰਤਰ ਦਾ ਸਾਰ ਹੈ। ਮੈਂ ਆਸ ਕਰਦਾ ਹਾਂ ਕਿ ਮੋਦੀ ਜਸਟਿਸ ਚੰਦਰਚੂੜ ਦੇ ਭਾਸ਼ਣਾਂ ਨੂੰ ਪੜ੍ਹਨ ਅਤੇ ਮੱਤਭੇਦ ਦੇ ਅਧਿਕਾਰ ਦੀ ਮਹੱਤਤਾ ਨੂੰ ਸਮਝਣ।

                                                                                                         —ਹਰੀ ਜੈ ਸਿੰਘ

  • ਨੇਤਾ
  • ਵਿਵੇਕ
  • Leaders
  • conscience

ਨਵੀਂ ਕਰਵਟ ਲੈ ਰਹੀ ਜੰਮੂ-ਕਸ਼ਮੀਰ ਦੀ ਸਿਆਸਤ

NEXT STORY

Stories You May Like

  • increased demand for loans to buy tv fridge  goods by pledging gold
    TV-Fridge ਖ਼ਰੀਦਣ ਲਈ ਕਰਜ਼ਿਆਂ ਦੀ ਵਧੀ ਮੰਗ, ਸੋਨਾ ਗਿਰਵੀ ਰੱਖ ਕੇ ਜ਼ਰੂਰਤ ਦਾ ਸਮਾਨ ਖ਼ਰੀਦ ਰਹੇ ਲੋਕ
  • ministry of defence  indian army  project
    ਹੋਰ ਵਧੇਗੀ ਭਾਰਤੀ ਫੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 4106 ਕਰੋੜ ਦੇ ਪ੍ਰੋਜੈਕਟਾਂ ਨੂੰ ਦਿੱਤੀ ਮਨਜ਼ੂਰੀ
  • vhp asks filmmaker vivek agnihotri to apologize for remarks on   tax on religion
    ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੂੰ 'ਧਰਮ 'ਤੇ ਟੈਕਸ' ਵਾਲੀ ਟਿੱਪਣੀ 'ਤੇ ਮੰਗਣ ਮਾਫ਼ੀ : ਵਿਹਿਪ
  • rajnath singh  defence sector  tarang shakti
    ਰੱਖਿਆ ਖੇਤਰ 'ਚ ਆਤਮਨਿਰਭਰਤਾ ਅਤੇ ਮਿੱਤਰ ਦੇਸ਼ਾਂ ਵਿਚਾਲੇ ਤਕਨੀਕੀ ਸਹਿਯੋਗ ਜ਼ਰੂਰੀ : ਰਾਜਨਾਥ ਸਿੰਘ
  • record growth in india  s defence exports
    ਭਾਰਤ ਦੇ ਰੱਖਿਆ ਨਿਰਯਾਤ 'ਚ ਰਿਕਾਰਡ ਵਾਧਾ: 'ਬ੍ਰਹਮੋਸ' ਸਮੇਤ ਹਥਿਆਰਾਂ ਦੀ ਵਿਕਰੀ ਬਣੀ ਕੂਟਨੀਤੀ ਦਾ ਅਹਿਮ ਹਿੱਸਾ
  • raja warring clarified his stance
    'ਭਾਵੇਂ ਸਚਿਨ ਪਾਇਲਟ ਮੇਰੀ ਟਿਕਟ ਕੱਟ ਦੇਣ ਪਰ...', ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਆਪਣਾ ਸਟੈਂਡ
  • nushrratt bharuccha shares first photo after injury
    ਨੁਸਰਤ ਭਰੂਚਾ ਨੇ ਸੱਟ ਤੋਂ ਬਾਅਦ ਸਾਂਝੀ ਕੀਤੀ ਪਹਿਲੀ ਤਸਵੀਰ, ਦੱਸਿਆ ਆਪਣਾ ਹਾਲ
  • man wife son police
    ਬੰਦੇ ਨੇ ਪਹਿਲਾਂ ਮਾਰੀ ਘਰਵਾਲੀ, ਫ਼ਿਰ ਆਪਣਾ ਪੁੱਤ, ਮਗਰੋਂ ਖ਼ੁਦ ਵੀ...
  • power cut
    ਪੰਜਾਬ 'ਚ ਅੱਜ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ...
  • jalandhar cantt aam aadmi party resignations
    ਜਲੰਧਰ ਕੈਂਟ 'ਚ AAP ਨੂੰ ਝਟਕਾ, 11 'ਚੋਂ 10 ਬਲਾਕ ਪ੍ਰਧਾਨਾਂ ਵੱਲੋਂ ਅਸਤੀਫ਼ੇ...
  • power cut in punjab
    ਪੰਜਾਬ 'ਚ ਭਲਕੇ ਲੱਗਣਗੇ ਲੰਬੇ POWER CUT! ਇਨ੍ਹਾਂ ਇਲਾਕਿਆਂ 'ਚ ਸਾਰਾ ਦਿਨ...
  • lpu violence case two more boys arrested
    LPU ਹਿੰਸਾ ਮਾਮਲੇ 'ਚ ਨਵੀਂ ਅਪਡੇਟ! ਹਿਮਾਚਲ ਤੇ ਹਰਿਆਣਾ ਦੇ ਰਹਿਣ ਵਾਲੇ 2 ਹੋਰ...
  • half day holiday for 24 october schools and colleges closed in jalandhar
    24 ਅਕਤੂਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਬੰਦ ਰਹਿਣਗੇ ਜਲੰਧਰ ਦੇ ਸਕੂਲ-ਕਾਲਜ
  • accused arrested for writing khalistani slogans in diljit dosanjh s village
    ਦਿਲਜੀਤ ਦੋਸਾਂਝ ਦੇ ਪਿੰਡ 'ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ 3 ਗ੍ਰਿਫ਼ਤਾਰ! ਮੋਗਾ...
  • road accident on national highway phillaur  one boy injured
    ਫਿਲੌਰ-ਨੈਸ਼ਨਲ ਹਾਈਵੇਅ 'ਤੇ ਵਾਪਰਿਆ ਸੜਕ ਹਾਦਸਾ, ਇਕ ਨੌਜਵਾਨ ਜ਼ਖ਼ਮੀ
  • robbery at a lottery shop  arrested with heroin
    ਲਾਟਰੀ ਦੀ ਦੁਕਾਨ ’ਤੇ ਲੁੱਟਖੋਹ ਕਰਨ ਵਾਲਾ ਪਹਾੜੀਆ ਹੈਰੋਇਨ ਸਮੇਤ ਗ੍ਰਿਫ਼ਤਾਰ
Trending
Ek Nazar
reema nanavati honored

ਭਾਰਤੀ ਸਮਾਜਿਕ ਕਾਰਕੁਨ ਰੀਮਾ ਨਾਨਾਵਤੀ 'ਹਿਲੇਰੀ ਰੋਧਮ ਕਲਿੰਟਨ ਪੁਰਸਕਾਰ' ਨਾਲ...

forest fire at indonesia

ਇੰਡੋਨੇਸ਼ੀਆਈ ਰਾਸ਼ਟਰੀ ਪਾਰਕ ਚ ਫੈਲੀ ਜੰਗਲ ਦੀ ਅੱਗ,  ਚਾਰ ਲੋਕਾਂ ਦੀ ਮੌਤ

fir on school incident

ਪਾਕਿ : ਸਕੂਲ ਹਾਦਸੇ 'ਚ 35 ਮੌਤਾਂ; ਐਫਆਈਆਰ 'ਚ ਮਾਲਕਾਂ, ਸ਼ੇਅਰਧਾਰਕਾਂ ਅਤੇ...

payal rohatagi calls actor imran khan  jobless actor

'ਬੇਰੁਜ਼ਗਾਰ ਐਕਟਰ', ਰਾਜਨੀਤੀ ਦੀ ਕੋਈ ਸਮਝ ਨਹੀਂ..!' ਪਾਇਲ ਰੋਹਤਗੀ ਨੇ ਇਮਰਾਨ...

pakistan iran relations

ਹੂਤੀ ਹਮਲਿਆਂ ਕਾਰਨ ਪਾਕਿਸਤਾਨ-ਈਰਾਨ ਸਬੰਧਾਂ 'ਚ ਤਣਾਅ ਦਾ ਖ਼ਤਰਾ !

trump cancelled  live broadcast

ਨਹੀਂ ਹੋਵੇਗਾ ਫਾਂਸੀ ਦਾ ਲਾਈਵ ਪ੍ਰਸਾਰਣ ! ਟਰੰਪ ਨੇ ਕਰ'ਤਾ ਐਲਾਨ

raza murad react to imran khan being asked to leave india

"ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਦੇ ਮਾਮਲਿਆਂ 'ਚ ਦਖਲ ਦੇਣ ਦਾ ਹੱਕ ਨਹੀਂ": ਇਮਰਾਨ...

iraq appoints us sanctioned leader

ਮੁੜ ਤਣਾਅ ਵਧਣ ਦਾ ਖਦਸ਼ਾ ! ਇਰਾਕ ਨੇ ਅਮਰੀਕਾ ਦੁਆਰਾ ਪਾਬੰਦੀਸ਼ੁਦਾ ਨੇਤਾ ਨੂੰ...

after nana patekar  now this veteran artist has suffered a heart attack

ਨਾਨਾ ਪਾਟੇਕਰ ਤੋਂ ਬਾਅਦ ਹੁਣ ਇਸ ਦਿੱਗਜ ਕਲਾਕਾਰ ਨੂੰ ਪਿਆ ਦਿਲ ਦਾ ਦੌਰਾ ! 63 ਸਾਲ...

major announcement by the election commission for 17 states

ਪੰਜਾਬ ਸਮੇਤ 17 ਸੂਬਿਆਂ ਲਈ ਚੋਣ ਕਮਿਸ਼ਨ ਦਾ ਵੱਡਾ ਐਲਾਨ ! SIR ਮਗਰੋਂ ਹੁਣ ਹੋਵੇਗਾ...

ship in black sea

ਕਾਲੇ ਸਾਗਰ 'ਚ ਇੱਕ ਹੋਰ ਜਹਾਜ਼ ਨੂੰ ਲੱਗੀ ਅੱਗ ;  ਬਚਾਅ ਕਾਰਜ ਸ਼ੁਰੂ, ਅੱਠ ਲੋਕ...

school closed

ਭਾਰੀ ਮੀਂਹ ਕਾਰਨ 6 ਸੂਬਿਆਂ ਦੇ ਸਕੂਲ ਹੋਏ ਬੰਦ !  ਇਸਤਾਂਬੁਲ 'ਚ ਅਲਰਟ ਜਾਰੀ

anupam kher expresses displeasure over use of abusive language against pm modi

PM ਮੋਦੀ ਖ਼ਿਲਾਫ਼ ਇਤਰਾਜ਼ਯੋਗ ਭਾਸ਼ਾ ਵਰਤਣ ਵਾਲਿਆਂ 'ਤੇ ਭੜਕੇ ਅਨੁਪਮ ਖੇਰ

trump  s claim

ਜਲਦ ਖ਼ਤਮ ਹੋਵੇਗਾ ਈਰਾਨ ਯੁੱਧ, ਡਿੱਗਣਗੀਆਂ ਤੇਲ ਕੀਮਤਾਂ : ਟਰੰਪ ਦਾ ਦਾਅਵਾ

maduro in us court

ਅਮਰੀਕੀ ਅਦਾਲਤ 'ਚ ਅੱਜ ਪੇਸ਼ ਹੋਣਗੇ ਮਾਦੁਰੋ

falling consumer credit

ਚੀਨ ਦੀ ਅਰਥਵਿਵਸਥਾ ਲਈ ਵੱਡੀ ਚੇਤਾਵਨੀ: ਖਪਤਕਾਰ ਕਰਜ਼ੇ 'ਚ ਗਿਰਾਵਟ

school incident

ਸਕੂਲ ਦੀ ਡਿੱਗ ਗਈ ਛੱਤ ! 17 ਜਵਾਕਾਂ ਤੇ 1 ਟੀਚਰ ਦੀ ਗਈ ਜਾਨ, ਪੇਸ਼ਾਵਰ 'ਚ ਮਚੀ...

bus and truck collide

ਅਫਗਾਨਿਸਤਾਨ:  ਯਾਤਰੀ ਬੱਸ ਅਤੇ ਟਰੱਕ ਦੀ ਟੱਕਰ, 15 ਲੋਕਾਂ ਦੀ ਮੌਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਸ਼ੇਸ਼ ਟਿੱਪਣੀ ਦੀਆਂ ਖਬਰਾਂ
    • mona mishra  s coronation
      ਜੁੱਤਮ-ਜੁੱਤੀ ਦੇ ਵਿਚਾਲੇ ਮੋਨਾ ਮਿਸ਼ਰਾ ਦੀ ਤਾਜਪੋਸ਼ੀ
    • good drivers save money
      ਚੰਗੇ ਡਰਾਈਵਰ ਤੁਹਾਡਾ ਧਨ ਬਚਾਉਂਦੇ ਹਨ...!
    • bill ackman
      ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਪਰਤਾਉਣ ਲਈ ਇਕ ਅਰਬਪਤੀ ਨਿਵੇਸ਼ਕ ਦਾ ਦਾਅ
    • barricades and the battle of dissent
      ਬੈਰੀਕੇਡਸ ਅਤੇ ਅਸਹਿਮਤੀ ਦੀ ਲੜਾਈ : ਸਿਆਸੀ ਮਾਹੌਲ ’ਚ ਬਦਲਾਅ ਦੀ ਆਹਟ?
    • rajmata vijaya raje scindia
      ਰਾਜਮਾਤਾ ਵਿਜਿਆਰਾਜੇ ਸਿੰਧੀਆ : ਸਿਧਾਂਤ ਅਤੇ ਰਾਸ਼ਟਰ-ਸੇਵਾ ਦਾ ਅਨੋਖਾ ਅਧਿਆਏ
    • how can financial investment be made for the prosperity of villages
      ਪਿੰਡਾਂ ਦੀ ਖੁਸ਼ਹਾਲੀ ਲਈ ਵਿੱਤੀ ਨਿਵੇਸ਼ ਕਿਵੇਂ ਹੋਵੇ?
    • rahul gandhi future
      ਕੀ ਰਾਹੁਲ ਆਪਣੀਆਂ ਯੋਜਨਾਵਾਂ ਨੂੰ ਸਿਆਸੀ ਸਫ਼ਲਤਾ ’ਚ ਬਦਲ ਸਕਣਗੇ?
    • crows are better than us
      ਸਾਡੇ ਨਾਲੋਂ ਚੰਗੇ ਤਾਂ ਕਾਂ ਹੀ ਹਨ!
    • newage policing preventing crime before it happens
      ਨਵੇਂ ਯੁੱਗ ਦੀ ਪੁਲਸਿੰਗ : ਅਪਰਾਧ ਹੋਣ ਤੋਂ ਪਹਿਲਾਂ ਹੀ ਉਸ ਨੂੰ ਰੋਕਣਾ
    • why should indias next big leap be based on partnership
      ਸੈਰ-ਸਪਾਟਾ : ਭਾਰਤ ਦੀ ਅਗਲੀ ਵੱਡੀ ਛਲਾਂਗ ਭਾਈਵਾਲੀ ’ਤੇ ਕਿਉਂ ਆਧਾਰਿਤ ਹੋਣੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +