ਪ੍ਰਧਾਨ ਮੰਤਰੀ ਅਤੇ ਭਾਜਪਾ ਪ੍ਰਧਾਨ ਦੋਵੇਂ ਹੀ ਇਹ ਮਹਿਸੂਸ ਕਰਦੇ ਹਨ ਕਿ ਆਪੋਜ਼ੀਸ਼ਨ ਦਾ 'ਇਕੋ-ਇਕ ਏਜੰਡਾ ਮੋਦੀ ਨੂੰ ਹਟਾਉਣਾ ਹੈ।' ਉਨ੍ਹਾਂ ਨੇ ਹਾਲ ਹੀ ਵਿਚ ਇੰਟਰਵਿਊਜ਼ ਅਤੇ ਭਾਸ਼ਣਾਂ ਵਿਚ ਇਹ ਸਪੱਸ਼ਟ ਕਿਹਾ ਹੈ। ਕੀ ਇਹ ਸੱਚ ਹੈ?
ਨਿਸ਼ਚਿਤ ਤੌਰ 'ਤੇ ਅਜਿਹਾ ਦਿਖਾਈ ਦਿੰਦਾ ਹੈ ਕਿ ਭਾਜਪਾ ਇਸ ਵਿਚ ਵਿਸ਼ਵਾਸ ਕਰਦੀ ਹੈ ਅਤੇ ਉਪਰੋਕਤ ਦੋਵਾਂ ਨੇਤਾਵਾਂ ਨੇ ਇਸ ਨੂੰ ਵਾਰ-ਵਾਰ ਜ਼ਾਹਿਰ ਕੀਤਾ ਹੈ।
ਇਹ ਦੋਸ਼ ਗਲਤ ਜਾਂ ਸਹੀ ਵੀ ਹੋ ਸਕਦਾ ਹੈ। ਚਲੋ, ਪਹਿਲਾਂ ਅਸੀਂ ਇਸ ਨੂੰ ਸਹੀ ਮੰਨ ਲੈਂਦੇ ਹਾਂ। ਹੁਣ ਸਵਾਲ ਇਹ ਹੈ ਕਿ ਵਿਰੋਧੀ ਧਿਰ ਕਿਉਂ ਮੋਦੀ ਨੂੰ ਹਟਾਉਣਾ ਚਾਹੁੰਦੀ ਹੈ? ਇਸ ਦੇ ਦੋ ਵੱਡੇ ਕਾਰਨ ਹੋ ਸਕਦੇ ਹਨ। ਇਕ ਹੈ ਨਾਂਹਪੱਖੀ, ਭਾਵ ਵਿਰੋਧੀ ਧਿਰ ਦੇਸ਼ ਨੂੰ ਬਰਬਾਦ ਕਰਨ ਲਈ ਇਕਜੁੱਟ ਹੋਣਾ ਚਾਹੁੰਦੀ ਹੈ ਪਰ ਉਨ੍ਹਾਂ ਦਾ ਰਸਤਾ ਸਿਰਫ ਇਕ ਵਿਅਕਤੀ, ਨਾਇਕ ਮੋਦੀ ਰੋਕ ਰਹੇ ਹਨ। ਦੂਜਾ ਸਾਕਾਰਾਤਮਕ ਕਾਰਨਾਂ ਕਰਕੇ ਹੈ, ਭਾਵ ਵਿਰੋਧੀ ਧਿਰ ਮੋਦੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਉਹ ਮਿਲ ਕੇ ਇਕ ਬਦਲਵੀਂ ਸਰਕਾਰ ਪੇਸ਼ ਕਰ ਸਕਦੇ ਹਨ, ਜੋ ਮੋਦੀ ਦੀ ਸਰਕਾਰ ਨਾਲੋਂ ਬਿਹਤਰ ਹੋਵੇਗੀ। ਇਸ ਭਾਵਨਾ ਨੂੰ ਇਸ ਤੱਥ ਤੋਂ ਵੀ ਹੋਰ ਵਧੇਰੇ ਬਲ ਮਿਲਦਾ ਹੈ ਕਿ ਕੁਝ ਵਿਰੋਧੀ ਨੇਤਾ ਇਹ ਮੰਨਦੇ ਹਨ ਕਿ ਮੋਦੀ ਦੇਸ਼ ਨੂੰ ਬਰਬਾਦ ਕਰ ਰਹੇ ਹਨ।
ਇਸ 'ਤੇ ਨਿਰਪੱਖਤਾ ਨਾਲ ਨਜ਼ਰ ਮਾਰੀਏ ਤਾਂ ਅਜਿਹਾ ਦਿਖਾਈ ਦਿੰਦਾ ਹੈ ਕਿ ਪਹਿਲਾ ਉਦੇਸ਼ ਗੰਭੀਰਤਾਪੂਰਵਕ ਲੈਣ ਲਈ ਅਤਿਅੰਤ ਸਾਧਾਰਨ ਨਜ਼ਰ ਆਉਂਦਾ ਹੈ। ਭਾਰਤ ਬਹੁਤ ਲੰਮੇ ਸਮੇਂ ਤੋਂ ਇਕ ਲੋਕਤੰਤਰ ਹੈ। ਇਸ ਨੇ ਆਪਣੀ ਸਿਆਸੀ ਪ੍ਰਣਾਲੀ ਨੂੰ ਵਿਵਹਾਰਕ ਤੌਰ 'ਤੇ ਕੁਸ਼ਲ ਬਣਾਇਆ ਹੈ ਅਤੇ ਆਜ਼ਾਦੀ ਤੋਂ ਲੈ ਕੇ ਹੀ ਸਿਆਸੀ ਦਲ ਇਸੇ ਦੇ ਅਨੁਸਾਰ ਹੀ ਚੱਲਦੇ ਆ ਰਹੇ ਹਨ। ਕੁਝ ਸਿਆਸੀ ਦਲਾਂ ਨੇ ਸਪੱਸ਼ਟ ਤੌਰ 'ਤੇ ਵਿਚਾਰਧਾਰਾਵਾਂ ਨੂੰ ਜ਼ਾਹਿਰ ਕੀਤਾ ਹੈ ਤੇ ਉਨ੍ਹਾਂ ਕੋਲ ਕ੍ਰਿਸ਼ਮਈ ਨੇਤਾ ਹਨ ਤੇ ਦਹਾਕਿਆਂ ਤੋਂ ਉਨ੍ਹਾਂ ਨੂੰ ਵਫ਼ਾਦਾਰ ਸਮਰਥਕਾਂ ਦਾ ਸਮਰਥਨ ਮਿਲ ਰਿਹਾ ਹੈ। ਉਨ੍ਹਾਂ ਸਾਰਿਆਂ ਨੂੰ 'ਇਕੋ-ਇਕ ਏਜੰਡਾ' ਰੱਖਣ ਵਾਲੇ ਦੱਸਣਾ ਇਤਿਹਾਸ ਤੋਂ ਅੱਖਾਂ ਮੀਚਣ ਵਾਂਗ ਹੋਵੇਗਾ।
ਇਸ ਦੇ ਨਾਲ ਹੀ ਇਕੋ-ਇਕ ਏਜੰਡਾ ਅਤੇ ਇਕ ਸੰਯੁਕਤ ਆਪੋਜ਼ੀਸ਼ਨ ਦਾ ਵਿਚਾਰ ਵੀ ਕਿਤੇ ਦਿਖਾਈ ਨਹੀਂ ਦਿੰਦਾ। ਅਸਲੀਅਤ ਇਹ ਹੈ ਕਿ ਹੁਣ ਤਕ ਰਾਸ਼ਟਰੀ ਪੱਧਰ 'ਤੇ ਕੋਈ ਵਿਆਪਕ ਗੱਠਜੋੜ ਨਹੀਂ ਬਣਿਆ ਹੈ। ਤਾਮਿਲਨਾਡੂ, ਆਂਧਰਾ ਪ੍ਰਦੇਸ਼, ਓਡਿਸ਼ਾ, ਪੱਛਮੀ ਬੰਗਾਲ, ਤੇਲੰਗਾਨਾ ਅਤੇ ਕੇਰਲ ਵਰਗੇ ਬਹੁਤ ਸਾਰੇ ਸੂਬਿਆਂ ਵਿਚ ਅਜਿਹਾ ਕੋਈ ਗੱਠਜੋੜ ਦਿਖਾਈ ਨਹੀਂ ਦਿੱਤਾ ਅਤੇ ਚੋਣਾਂ ਤੋਂ ਪਹਿਲਾਂ ਦਿਖਾਈ ਦੇਣ ਦੀ ਸੰਭਾਵਨਾ ਵੀ ਨਹੀਂ ਹੈ। ਇਨ੍ਹਾਂ 'ਚੋਂ ਬਹੁਤ ਸਾਰੇ ਸੂਬਿਆਂ ਵਿਚ ਖੇਤਰੀ ਦਲਾਂ ਨੂੰ ਭਾਜਪਾ ਜਾਂ ਮੋਦੀ ਦੀ ਬਜਾਏ ਕਾਂਗਰਸ ਤੋਂ ਵਧੇਰੇ ਖਤਰਾ ਹੈ।
ਮੱਧ ਪ੍ਰਦੇਸ਼, ਗੁਜਰਾਤ, ਹਰਿਆਣਾ, ਪੰਜਾਬ, ਰਾਜਸਥਾਨ ਅਤੇ ਛੱਤੀਸਗੜ੍ਹ ਵਿਚ ਵੀ ਅਜਿਹਾ ਕੋਈ ਗੱਠਜੋੜ ਨਹੀਂ ਹੈ ਕਿਉਂਕਿ ਇਹ ਘੱਟ-ਵੱਧ ਦੋ ਦਲਾਂ ਵਾਲੇ ਸੂਬੇ ਹਨ, ਜਿਨ੍ਹਾਂ ਵਿਚ ਕਾਂਗਰਸ ਦੀ ਸਿੱਧੀ ਲੜਾਈ ਭਾਜਪਾ ਜਾਂ ਰਾਜਗ ਨਾਲ ਹੈ।
ਹੁਣ ਅਸੀਂ ਇਕ ਹੋਰ ਸੰਭਾਵਨਾ 'ਤੇ ਨਜ਼ਰ ਮਾਰਦੇ ਹਾਂ, ਉਹ ਇਹ ਕਿ ਇਹ ਦੋਸ਼ ਗਲਤ ਹੈ ਕਿ ਆਪੋਜ਼ੀਸ਼ਨ ਦਾ ਇਕੋ-ਇਕ ਏਜੰਡਾ ਮੋਦੀ ਨੂੰ ਹਟਾਉਣਾ ਨਹੀਂ ਹੈ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਰੋਧੀ ਧਿਰ ਮੋਦੀ ਦਾ ਵਿਰੋਧ ਕਰਨ ਲਈ ਗੈਰ-ਸਾਧਾਰਨ ਕੰਮ ਕਰ ਰਹੀ ਹੈ। ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਸੁਭਾਵਿਕ ਸਹਿਯੋਗੀ ਨਹੀਂ ਹਨ। ਆਪਣੇ ਸਿਆਸੀ ਇਤਿਹਾਸ ਦੇ ਜ਼ਿਆਦਾਤਰ ਸਮੇਂ ਦੌਰਾਨ ਉਹ ਇਕ-ਦੂਜੀ ਦੇ ਵਿਰੁੱਧ ਲੜੀਆਂ ਹਨ, ਤਾਂ ਫਿਰ ਕਿਉਂ ਉਹ ਨਾਲ ਆ ਗਈਆਂ ਹਨ?
ਇਸ ਦਾ ਜਵਾਬ ਇਹ ਹੈ ਕਿ ਸਿਆਸੀ ਦਲ ਅਜਿਹਾ ਮੋਦੀ ਦੇ ਆਉਣ ਤੋਂ ਬਹੁਤ ਪਹਿਲਾਂ ਤੋਂ ਕਰ ਰਹੇ ਹਨ। ਭਾਰਤ ਦੀ ਰਾਜਨੀਤੀ 1979 ਤਕ ਮੁੱਖ ਤੌਰ 'ਤੇ ਕਾਂਗਰਸ ਬਨਾਮ ਗੈਰ-ਕਾਂਗਰਸ ਦੇ ਵਿਚਾਲੇ ਵੰਡੀ ਹੋਈ ਸੀ। ਇੰਦਰਾ ਅਤੇ ਰਾਜੀਵ ਦੀ ਪਾਰਟੀ ਹੰਕਾਰੀ ਅਤੇ ਆਮ ਤੌਰ 'ਤੇ ਖਤਰਨਾਕ ਸੀ ਕਿਉਂਕਿ ਦਹਾਕਿਆਂ ਤਕ ਇਸ ਦਾ ਮੁਕੰਮਲ ਤੌਰ 'ਤੇ ਪ੍ਰਭੂਤਵ ਬਣਿਆ ਰਿਹਾ।
ਭਾਜਪਾ ਵਲੋਂ ਅਯੁੱਧਿਆ ਦਾ ਮੁੱਦਾ ਫੜਨ ਅਤੇ ਬਾਬਰੀ ਮਸਜਿਦ ਨੂੰ ਡੇਗਣ ਤੋਂ ਬਾਅਦ ਇਸ ਵੰਡ ਵਿਚ ਬਦਲਾਅ ਆ ਗਿਆ। ਖੱਬੇਪੱਖੀ ਅਤੇ ਖੇਤਰੀ ਦਲਾਂ ਸਮੇਤ ਵਿਰੋਧੀ ਧਿਰ ਨੇ ਭਾਜਪਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਇਹ ਭਾਰਤ ਦੇ ਸਮਾਜਿਕ ਤਾਣੇ-ਬਾਣੇ ਲਈ ਖਤਰਨਾਕ ਹੈ।
ਤੁਸੀਂ ਇਹ ਤਰਕ ਦੇ ਸਕਦੇ ਹੋ ਕਿ ਇਹ ਅਨੁਮਾਨ ਲਗਾਉਣਾ ਗਲਤ ਹੈ ਪਰ ਇਹ ਕਹਿਣਾ ਵੀ ਗਲਤ ਹੋਵੇਗਾ ਕਿ ਉਨ੍ਹਾਂ ਨੇ ਸਿਰਫ ਮੋਦੀ ਕਾਰਨ ਭਾਜਪਾ ਵਿਰੁੱਧ ਗੱਠਜੋੜ ਬਣਾਉਣਾ ਸ਼ੁਰੂ ਕੀਤਾ ਹੈ। ਲਾਲ ਕ੍ਰਿਸ਼ਨ ਅਡਵਾਨੀ ਨੇ ਭਾਜਪਾ ਦੇ ਅਛੂਤੇਪਨ ਨੂੰ 'ਸ਼ਾਨਦਾਰ ਇਕੱਲਾਪਨ' ਦੱਸਿਆ ਸੀ ਪਰ ਉਹ ਸਿਰਫ ਸ਼ਬਦਾਂ ਦੀ ਚਲਾਕੀ ਭਰੀ ਵਰਤੋਂ ਸੀ। ਹਿੰਦੂਤਵ ਜ਼ਿਆਦਾਤਰ ਭਾਰਤੀਆਂ ਲਈ ਚਿੰਤਾ ਦਾ ਵਿਸ਼ਾ ਹੈ ਅਤੇ ਸਿਆਸੀ ਦਲਾਂ ਨੂੰ ਅਸਹਿਜ ਬਣਾਉਂਦਾ ਹੈ। ਇਹ ਇਕੋ-ਇਕ ਸਪੱਸ਼ਟੀਕਰਨ ਹੈ।
ਬਾਬਰੀ ਤੋਂ ਬਾਅਦ ਭਾਜਪਾ ਦੀ ਸਫਲਤਾ ਦਾ ਅਰਥ ਹੈ ਕਿ ਉਸ ਨੇ ਹਮੇਸ਼ਾ ਇਹ ਦੇਖਿਆ ਕਿ ਜਦੋਂ ਉਹ ਸੱਤਾ ਦੇ ਨੇੜੇ ਆਉਂਦੀ ਹੈ ਤਾਂ ਕੁਝ ਦਲ ਉਸ ਵਿਚ ਸ਼ਾਮਲ ਹੋਣ ਦੇ ਇੱਛੁਕ ਹੁੰਦੇ ਹਨ, ਜਿਵੇਂ ਕਿ ਵਾਜਪਾਈ ਦੇ ਸਮੇਂ ਵਿਚ ਹੋਇਆ ਸੀ ਤੇ ਹੁਣ ਨਿਤੀਸ਼ ਕੁਮਾਰ ਦ ਜਨਤਾ ਦਲ ਯੂਨਾਈਟਿਡ ਧੜਾ ਪਰ ਅਕਾਲੀ ਦਲ ਅਤੇ ਸ਼ਿਵ ਸੈਨਾ ਵਰਗੇ ਦੋ ਸਹਿਯੋਗੀਆਂ ਤੋਂ ਇਲਾਵਾ ਇਸ ਨੂੰ ਕੋਈ ਸਥਾਈ ਮਿੱਤਰ ਨਹੀਂ ਮਿਲਿਆ। ਇਸ ਦਾ ਕਾਰਨ ਇਹ ਹੈ ਕਿ ਜ਼ਿਆਦਾਤਰ ਸਿਆਸੀ ਦਲ ਅਸਲ ਵਿਚ ਇਸ ਨੂੰ ਲੈ ਕੇ ਚਿੰਤਤ ਹਨ ਕਿ ਹਿੰਦੂਤਵ ਦੀ ਰਾਜਨੀਤੀ ਭਾਰਤੀ ਸਮਾਜ ਨਾਲ ਕੀ ਕਰ ਰਹੀ ਹੈ?
ਮੋਦੀ ਅਤੇ ਸ਼ਾਹ ਜੇਕਰ ਅਸਲ ਵਿਚ ਆਪਣੀ ਕਹੀ ਇਕੋ-ਇਕ ਏਜੰਡੇ ਦੀ ਗੱਲ ਵਿਚ ਵਿਸ਼ਵਾਸ ਕਰਦੇ ਹਨ ਤਾਂ ਇਹ ਇਕ ਚੀਜ਼ ਵਿਚ ਪ੍ਰਤੀਬਿੰਬਤ ਹੋਣਾ ਚਾਹੀਦਾ ਹੈ। ਤੁਸੀਂ ਹਿੰਦੂਤਵ ਦੀ ਬਹੁਲਤਾਵਾਦੀ ਰਾਜਨੀਤੀ ਵਿਰੁੱਧ ਅਤੇ ਕਿਸੇ ਵੀ ਤਰ੍ਹਾਂ ਦੀ ਪਾਰਟੀ ਦੇ ਵੋਟਰ ਹੋ ਸਕਦੇ ਹਨ। ਤੁਸੀਂ ਸਾਮਵਾਦੀਆਂ, ਸਮਾਜਵਾਦੀਆਂ, ਜਾਤੀ ਆਧਾਰਿਤ ਪਾਰਟੀਆਂ, ਖੇਤਰੀ ਦਲਾਂ, ਆਜ਼ਾਦ ਉਮੀਦਵਾਰਾਂ, ਭਾਸ਼ਾਈ ਦਲਾਂ ਅਤੇ ਭਾਰਤ ਭਰ ਵਿਚ ਕਿਸੇ ਵੀ ਤਰ੍ਹਾਂ ਦੇ ਸੰਭਾਵਿਤ ਸਿਆਸੀ ਗਠਨ ਦਾ ਸਮਰਥਨ ਕਰ ਸਕਦੇ ਹੋ ਪਰ ਜੇਕਰ ਤੁਸੀਂ ਹਿੰਦੂਤਵ ਦਾ ਸਮਰਥਨ ਕਰੋਗੇ ਤਾਂ ਤੁਹਾਡੇ ਲਈ ਸਿਰਫ ਇਕ ਪਾਰਟੀ ਹੈ, ਉਹ ਹੈ ਭਾਜਪਾ।
ਇਹ ਮੰਨ ਲੈਣਾ ਕਿ ਜੋ 31 ਫੀਸਦੀ ਭਾਜਪਾ ਵੋਟਰ ਕਰ ਰਹੇ ਹਨ, ਉਹ ਪਵਿੱਤਰ ਅਤੇ ਰਾਸ਼ਟਰਵਾਦੀ ਹੈ ਅਤੇ ਹੋਰ 69 ਫੀਸਦੀ ਵੋਟਰ ਜੋ ਕਰ ਰਹੇ ਹਨ, ਉਹ ਮੌਕਾਪ੍ਰਸਤੀ ਹੈ, ਭਾਰਤੀ ਰਾਜਨੀਤੀ ਨੂੰ ਦੇਖਣ ਦਾ ਇਕ ਪਰਪੱਕ ਤਰੀਕਾ ਨਹੀਂ ਹੈ।
ਨਿਸ਼ਚਿਤ ਤੌਰ 'ਤੇ ਇਹ ਸੱਚ ਹੈ ਕਿ ਸਾਰੇ ਸਿਆਸੀ ਦਲ ਸੱਤਾ ਚਾਹੁੰਦੇ ਹਨ ਅਤੇ ਇਸ ਨੂੰ ਹਾਸਲ ਕਰਨ ਲਈ ਉਹ ਗੈਰ-ਸਾਧਾਰਨ ਕੰਮ ਕਰਨਗੇ। ਇਸ ਵਿਚ ਮੋਦੀ ਅਤੇ ਭਾਜਪਾ ਵੀ ਸ਼ਾਮਲ ਹਨ। ਉਹ ਸੱਤਾ ਵਿਚ ਵੱਖਰੇ ਕਾਰਨਾਂ ਕਰਕੇ ਨਹੀਂ ਹਨ। ਸਾਰੇ ਸਿਆਸੀ ਦਲ ਸੋਚਦੇ ਹਨ ਕਿ ਉਹ ਇਕ ਸਾਕਾਰਾਤਮਕ ਤਬਦੀਲੀ ਲਿਆ ਸਕਦੇ ਹਨ ਅਤੇ ਸਾਰੇ ਨੇਤਾ ਵਰਣਨਯੋਗ ਯੋਗਦਾਨ ਦੇਣ ਲਈ ਇਤਿਹਾਸ ਵਿਚ ਦਰਜ ਹੋਣਾ ਚਾਹੁੰਦੇ ਹਨ।
ਇਸੇ ਕਾਰਨ ਪਾਰਟੀਆਂ ਦਾ ਗਠਨ ਹੁੰਦਾ ਹੈ ਅਤੇ ਉਨ੍ਹਾਂ ਨੂੰ ਸੰਚਾਲਿਤ ਕੀਤਾ ਜਾਂਦਾ ਹੈ, ਨਾ ਕਿ ਇਸ ਕਾਰਨ ਕਿ ਉਹ ਕਿਸੇ ਇਕ ਵਿਅਕਤੀ ਵਿਰੁੱਧ ਇਕੋ-ਇਕ ਏਜੰਡੇ ਤੋਂ ਮੰਤਰ-ਮੁਗਧ ਹੁੰਦੀਆਂ ਹਨ।
ਸਵ. ਸਵਦੇਸ਼ ਚੋਪੜਾ ਜੀ ਨੂੰ ਨਿਮਰ ਸ਼ਰਧਾਂਜਲੀ ਸੱਚਮੁਚ ਥੀਂ ਵਹ ਦਯਾ ਕੀ ਸਾਗਰ
NEXT STORY