ਮੈਨੂੰ ਆਪਣੇ ਜੀਵਨਕਾਲ ਵਿਚ ਦੇਸ਼-ਵਿਦੇਸ਼ ਦੇ ਕਈ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਯਾਤਰਾ ਕਰਨ ਦਾ ਮੌਕਾ ਮਿਲਿਆ। ਹਰੇਕ ਸਥਾਨ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਇਸੇ ਕਾਰਨ ਹਰ ਜਗ੍ਹਾ ਜਾ ਕੇ ਇਕ ਵੱਖਰਾ ਤਜਰਬਾ ਅਤੇ ਭਰੋਸਾ ਹੋਣਾ ਸੁਭਾਵਿਕ ਹੈ। ਅੱਜ ਜਦਕਿ ਸਾਰਾ ਦੇਸ਼ ਬਾਬਾ ਸਾਹਿਬ ਅੰਬੇਡਕਰ ਦੀ 132ਵੀਂ ਜਯੰਤੀ ਮਨਾ ਰਿਹਾ ਹੈ ਤਾਂ ਮੇਰੇ ਦਿਲ ’ਚ ਬਾਬਾ ਸਾਹਿਬ ਪ੍ਰਤੀ ਦੇਸ਼-ਵਿਦੇਸ਼ ਵਿਚ ਰਹਿੰਦੇ ਕਰੋੜਾਂ ਪੈਰੋਕਾਰਾਂ ਵਾਂਗ ਅਥਾਹ ਸ਼ਰਧਾ ਹੈ। ਵਿਸ਼ਵ ਵਿਚ ਡਾ. ਅੰਬੇਡਕਰ ਨਾਲ ਸੰਬੰਧਤ ਉਨ੍ਹਾਂ ਮਹੱਤਵਪੂਰਨ ਥਾਵਾਂ ਦੀ ਯਾਦ ਤਾਜ਼ਾ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਨਾ ਸਿਰਫ ਪੰਚਤੀਰਥ ਦਾ ਨਾਂ ਦਿੱਤਾ ਹੈ ਸਗੋਂ ਇਤਿਹਾਸਕ ਥਾਵਾਂ ਦੀ ਰੈਨੋਵੇਸ਼ਨ ਕਰ ਕੇ ਇਨ੍ਹਾਂ ਨੂੰ ਸ਼ਾਨਦਾਰ ਰੂਪ ਵੀ ਦਿੱਤਾ ਹੈ। ਇਸ ਦਾ ਸਿਹਰਾ ਪ੍ਰਧਾਨ ਮੰਤਰੀ ਮੋਦੀ ਸਰਕਾਰ ਨੂੰ ਜਾਂਦਾ ਹੈ। ਇਨ੍ਹਾਂ ਪੰਚਤੀਰਥਾਂ ਵਿਚ ਪਹਿਲਾ ਸਥਾਨ ਮੱਧ ਪ੍ਰਦੇਸ਼ ਵਿਚ ਸਥਿਤ ਮਹੂ ਦਾ ਹੈ, ਜੋ ਬਾਬਾ ਸਾਹਿਬ ਜੀ ਦਾ ਜਨਮ ਸਥਾਨ ਹੈ। ਦੂਜਾ ਸਥਾਨ ਲੰਡਨ ਦੀ ਰਿਹਾਇਸ਼ ਹੈ ਜਿਥੇ ਆਪਣੀ ਉੱਚ ਸਿੱਖਿਆ ਲੈਣ ਦੌਰਾਨ ਉਹ ਕਿਰਾਏ ’ਤੇ ਰਹੇ ਸਨ। ਇਸ ਸਥਾਨ ਨੂੰ ਮਹਾਰਾਸ਼ਟਰ ਦੀ ਸਾਬਕਾ ਦੇਵੇਂਦਰ ਫੜਨਵੀਸ ਸਰਕਾਰ ਨੇ ਉੱਚੀ ਬੋਲੀ ਲਾ ਕੇ ਖਰੀਦਿਆ ਸੀ। ਤੀਜਾ ਸਥਾਨ ਨਾਗਪੁਰ ਦਾ ਹੈ ਜਿਥੇ ਬਾਬਾ ਸਾਹਿਬ ਨੇ ਬੁੱਧ ਧਰਮ ਵੱਲ ਸ਼ੁਰੂਆਤ ਕੀਤੀ ਸੀ। ਚੌਥਾ ਹੈ ਦਿੱਲੀ ਦੇ 26, ਅਲੀਪੁਰ ਮਾਰਗ ’ਤੇ ਉਨ੍ਹਾਂ ਦਾ ਯਾਦਗਾਰ ਮਹਾ-ਪ੍ਰੀਨਿਰਵਾਣ ਸਥਾਨ ਜੋ ਕਿ 7400 ਵਰਗ ਮੀਟਰ ਵਿਚ ਫੈਲਿਆ ਹੋਇਆ ਹੈ ਅਤੇ 100 ਕਰੋੜ ਦੀ ਲਾਗਤ ਨਾਲ ਬਣਿਆ ਹੈ। ਪੰਚਤੀਰਥ ਲੜੀ ਵਿਚ ਬਾਬਾ ਸਾਹਿਬ ਨਾਲ ਸੰਬੰਧਤ 5ਵਾਂ ਸਥਾਨ ਮੁੰਬਈ ਵਿਚ ਚੈਤਿਆ ਭੂਮੀ ਹੈ ਜਿਥੇ ਉਨ੍ਹਾਂ ਦਾ ਸਸਕਾਰ ਬੌਧਿਕ ਰਵਾਇਤ ਮੁਤਾਬਕ ਕੀਤਾ ਗਿਆ ਸੀ।
400 ਕਰੋੜ ਦੀ ਲਾਗਤ ਨਾਲ ਮੁੰਬਈ ਵਿਚ ਇੰਦੂ ਮਿਲਰਜ਼ ਕੰਪਲੈਕਸ ਵਿਚ ਬਾਬਾ ਸਾਹਿਬ ਦੀ ਇਕ ਸ਼ਾਨਦਾਰ ਯਾਦਗਾਰ ਬਣਾਈ ਜਾ ਰਹੀ ਹੈ। ਮੈਨੂੰ ਇਨ੍ਹਾਂ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਜੇਕਰ ਪਾਠਕ ਵੀ ਇਨ੍ਹਾਂ ਸਥਾਨਾਂ ਦੇ ਦਰਸ਼ਨ ਕਰ ਲੈਣ ਤਾਂ ਯਕੀਨਨ ਉਹ ਕਿਸਮਤ ਵਾਲੇ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਵਡੋਦਰਾ ਵਿਚ ਸੂਬੇ ਦੇ ਮੁੱਖ ਮੰਤਰੀ ਹੋਣ ਦੌਰਾਨ ਬਾਬਾ ਸਾਹਿਬ ਦੀ ਸੰਕਲਪ ਭੂਮੀ ਯਾਦਗਾਰ ਵੀ ਬਣਾਈ ਸੀ। ਅੰਤ ਵਿਚ ਮੈਂ ਇਹ ਕਹਿਣਾ ਚਾਹਾਂਗਾ ਕਿ ਵਿਰੋਧੀ ਪਾਰਟੀਆਂ ਮੋਦੀ ਸਰਕਾਰ ਦੇ ਅਕਸ ਨੂੰ ਵਿਗਾੜਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਪਰ ਅੱਜ ਦੇਸ਼ ਦਾ ਵਾਂਝਾ ਵਰਗ ਇਸ ਹਕੀਕਤ ਤੋਂ ਵਾਕਿਫ ਹੈ ਕਿ ਜੇਕਰ ਡਾ. ਭੀਮ ਰਾਓ ਅੰਬੇਡਕਰ ਦੇ ਮਿਸ਼ਨ ਨੂੰ ਪੂਰੀ ਈਮਾਨਦਾਰੀ ਨਾਲ ਅੱਗੇ ਵਧਾਇਅਾ ਹੈ ਤਾਂ ਉਹ ਨਰਿੰਦਰ ਮੋਦੀ ਦੀ ਸਰਕਾਰ ਨੇ ਵਧਾਇਆ ਹੈ।
ਰਾਜੇਸ਼ ਬਾਘਾ
(ਸੂਬਾ ਜਨਰਲ ਸਕੱਤਰ, ਭਾਜਪਾ, ਪੰਜਾਬ)
ਵਿਸ਼ਵੀਕਰਨ ਦੇ ਯੁੱਗ ’ਚ ਡਾ. ਅੰਬੇਡਕਰ ਦੇ ਵਿਚਾਰ
NEXT STORY