ਪ੍ਰੈਜ਼ੀਡੈਂਸੀ ਯੂਨੀਵਰਸਿਟੀ ਕੋਲਕਾਤਾ ਦੇ ਵਿਦਿਆਰਥੀ ਜਦੋਂ ਵੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਮਿਲਦੇ ਹਨ ਤਾਂ ਕੋਈ ਨਾ ਕੋਈ ਭਿਆਨਕ ਗੜਬੜ ਹੋ ਜਾਂਦੀ ਹੈ। ਸਭ ਤੋਂ ਤਾਜ਼ਾ-ਤਰੀਨ ਗੜਬੜ 6 ਜਨਵਰੀ ਨੂੰ ਪ੍ਰੈਜ਼ੀਡੈਂਸੀ ਦੀ ਦੂਜੀ ਸ਼ਤਾਬਦੀ ਦੇ ਜਸ਼ਨਾਂ ਮੌਕੇ ਹੋਈ।
ਇਸ ਸ਼ਾਨਾਮੱਤੇ ਮੌਕੇ 'ਤੇ ਮਮਤਾ ਬੈਨਰਜੀ ਨੇ ਸਨਮਾਨਿਤ ਮਹਿਮਾਨ ਦੇ ਰੂਪ 'ਚ ਹਾਜ਼ਰ ਹੋਣਾ ਸੀ ਪਰ ਉਨ੍ਹਾਂ ਨੇ ਹਰ ਕਿਸੇ ਨੂੰ ਉਦੋਂ ਤਕ ਅਟਕਲਾਂ ਲਗਾਉਣ ਦਿੱਤੀਆਂ, ਜਦੋਂ ਤਕ ਸਿੱਖਿਆ ਮੰਤਰੀ ਪਾਰਥ ਚੈਟਰਜੀ ਨੇ ਖੁਦ ਮਾਈਕ੍ਰੋਫੋਨ ਫੜ ਨਹੀਂ ਲਿਆ ਅਤੇ ਇਹ ਐਲਾਨ ਨਹੀਂ ਕਰ ਦਿੱਤਾ ਕਿ ਮੁੱਖ ਮੰਤਰੀ ਕਿਸੇ ਜ਼ਰੂਰੀ ਕੰਮ ਕਾਰਨ ਇਥੇ ਹਾਜ਼ਰ ਨਹੀਂ ਹੋ ਸਕਣਗੇ। ਉਨ੍ਹਾਂ ਦੇ ਇਸ ਐਲਾਨ ਦਾ ਸਰੋਤਿਆਂ ਨੇ ਤਾੜੀਆਂ ਦੀ ਗੂੰਜ ਨਾਲ ਸਵਾਗਤ ਕੀਤਾ। ਸਰੋਤਿਆਂ 'ਚ ਜ਼ਿਆਦਾਤਰ ਵਿਦਿਆਰਥੀ ਸਨ।
ਚੈਟਰਜੀ ਨੇ ਇਸ ਤੋਂ ਬਾਅਦ ਵਿਆਖਿਆ ਦੇਣੀ ਸ਼ੁਰੂ ਕਰ ਦਿੱਤੀ ਕਿ ਮੁੱਖ ਮੰਤਰੀ ਨੇ ਆਪਣੇ ਜ਼ਰੂਰੀ ਰੁਝੇਵਿਆਂ ਬਾਰੇ ਅਧਿਕਾਰੀਆਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ। ਇਸ 'ਤੇ ਇਕ ਵਾਰ ਫਿਰ ਤਾੜੀਆਂ ਗੂੰਜ ਉੱਠੀਆਂ। ਆਖਿਰ ਉਹ ਕਿਹੜਾ ਜ਼ਰੂਰੀ ਰੁਝੇਵਾਂ ਸੀ, ਜਿਸ ਨੇ ਮੁੱਖ ਮੰਤਰੀ ਨੂੰ ਇੰਨੇ ਮਹੱਤਵਪੂਰਨ ਮੌਕੇ 'ਤੇ ਆਉਣ ਨਹੀਂ ਦਿੱਤਾ। ਇਕ ਅਧਿਕਾਰੀ ਅਨੁਸਾਰ ਇਸ ਪੂਰੇ ਸਮੇਂ ਦੌਰਾਨ ਮਮਤਾ ਬੈਨਰਜੀ ਨਾਬੰਨਾ ਸਥਿਤ ਪ੍ਰਦੇਸ਼ ਸਕੱਤਰੇਤ ਵਿਚ ਆਪਣੇ ਚੈਂਬਰ 'ਚ ਬੈਠੀ ਆਪਣੀ ਹੀ ਦੁਨੀਆ 'ਚ ਗੁਆਚੀ ਹੋਈ ਸੀ। ਉਨ੍ਹਾਂ ਕੋਲ ਕਰਨ ਲਈ ਕੋਈ ਜ਼ਿਆਦਾ ਕੰਮ ਨਹੀਂ ਸੀ। ਤੈਅ ਪ੍ਰੋਗਰਾਮ 'ਚ ਨਾ ਪਹੁੰਚਣ ਦੇ ਇਕ ਤੋਂ ਵੱਧ ਕਾਰਨ ਸਨ।
ਪਾਰਥ ਚੈਟਰਜੀ ਅਨੁਸਾਰ ਉਨ੍ਹਾਂ ਨੂੰ ਸੱਦਾ ਦਿੱਤੇ ਜਾਣ ਦਾ ਤਰੀਕਾ ਉਚਿਤ ਨਹੀਂ ਸੀ। ਸੱਦਾ-ਪੱਤਰ ਉਨ੍ਹਾਂ ਦੇ ਦਫਤਰ 'ਚ ਭੇਜਿਆ ਗਿਆ ਸੀ ਅਤੇ ਯੂਨੀਵਰਸਿਟੀ ਦੇ ਕਿਸੇ ਵੀ ਅਧਿਕਾਰੀ ਨੇ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਬੇਨਤੀ ਕਰਨ ਦੀ ਪ੍ਰਵਾਹ ਨਹੀਂ ਕੀਤੀ। ਇਸ ਤੋਂ ਇਲਾਵਾ ਯੂਨੀਵਰਸਿਟੀ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਈ ਪ੍ਰਵਾਹ ਨਹੀਂ ਕੀਤੀ ਸੀ ਕਿ ਉਹ ਇਸ ਪ੍ਰੋਗਰਾਮ 'ਚ ਪਹੁੰਚ ਰਹੀ ਹੈ ਜਾਂ ਨਹੀਂ। ਪਾਰਥ ਨੇ ਕਿਹਾ ਕਿ ''ਮੁੱਖ ਮੰਤਰੀ ਦਫਤਰ ਤੋਂ ਪੁਸ਼ਟੀ ਕੀਤੇ ਬਿਨਾਂ ਯੂਨੀਵਰਸਿਟੀ ਅਧਿਕਾਰੀਆਂ ਨੇ ਸੱਦਾ-ਪੱਤਰ 'ਤੇ ਉਨ੍ਹਾਂ ਦਾ ਨਾਂ ਛਾਪ ਦਿੱਤਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮੁੱਖ ਮੰਤਰੀ ਨਹੀਂ ਪਹੁੰਚ ਰਹੀ ਤਾਂ ਉਨ੍ਹਾਂ ਨੇ ਦੂਸਰਾ ਕਾਰਡ ਛਪਵਾਇਆ, ਜਿਸ ਤੋਂ ਮੁੱਖ ਮੰਤਰੀ ਦਾ ਨਾਂ ਹਟਾ ਦਿੱਤਾ ਗਿਆ ਸੀ।''
ਮੁੱਖ ਮੰਤਰੀ ਦੇ ਗੈਰ-ਹਾਜ਼ਰ ਰਹਿਣ ਨਾਲ ਦੋ ਹੋਰ ਕਾਰਨਾਂ ਬਾਰੇ ਵੀ ਗੱਲਾਂ ਹੋ ਰਹੀਆਂ ਹਨ ਪਰ ਦੱਬੀ ਜ਼ੁਬਾਨ 'ਚ। ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਇਸ ਵਿਰਾਸਤੀ ਭਵਨ ਦੇ ਇਕ ਖਾਸ ਥੰਮ੍ਹ ਨਾਲ ਖੁੰਦਕ ਰੱਖਦੀ ਹੈ। ਦੂਸਰੇ ਸ਼ਤਾਬਦੀ ਸਮਾਰੋਹ ਮੌਕੇ ਇਸ ਥੰਮ੍ਹ ਨੂੰ ਖਾਸ ਢੰਗ ਨਾਲ ਸਜਾਇਆ ਗਿਆ ਸੀ। ਇਨ੍ਹਾਂ ਥੰਮ੍ਹਾਂ 'ਤੇ ਯੂਨੀਵਰਸਿਟੀ ਦੇ ਪੁਰਾਣੇ ਵਿਦਿਆਰਥੀਆਂ ਦੇ ਨਾਂ ਅੰਕਿਤ ਹਨ ਪਰ ਇਸ ਖਾਸ ਥੰਮ੍ਹ 'ਤੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦਾ ਨਾਂ ਦੂਸਰਿਆਂ ਦੀ ਤੁਲਨਾ 'ਚ ਕੁਝ ਜ਼ਿਆਦਾ ਵੱਡੇ ਅੱਖਰਾਂ ਵਿਚ ਅੰਕਿਤ ਹੈ, ਇਥੋਂ ਤਕ ਕਿ ਨੇਤਾਜੀ ਸੁਭਾਸ਼ ਅਤੇ ਅਮ੍ਰਿਤਯ ਸੇਨ ਤੋਂ ਵੀ ਵੱਡੇ ਅੱਖਰਾਂ 'ਚ ਪਰ ਮੁੱਖ ਮੰਤਰੀ ਦੀ ਅਸਲੀ ਨਾਰਾਜ਼ਗੀ ਤਾਂ ਇਸ ਤੋਂ ਵੀ ਵੱਡੀ ਸੀ। ਉਹ ਇਸ ਗੱਲ 'ਤੇ ਗੁੱਸੇ 'ਚ ਸੀ ਕਿ ਉਨ੍ਹਾਂ ਨੂੰ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਸ਼ਾਨਾਮੱਤੇ ਕੰਪਲੈਕਸ 'ਚ ਸੱਦਾ ਦਿੱਤੇ ਜਾਣ ਦੀ ਬਜਾਏ ਪਿੰ੍ਰਸਪ ਘਾਟ 'ਤੇ ਆਯੋਜਿਤ ਹੋਣ ਵਾਲੇ ਪ੍ਰੋਗਰਾਮ 'ਚ ਸੱਦਣ ਦਾ ਫੈਸਲਾ ਲਿਆ ਗਿਆ।
ਅਤੀਤ 'ਚ ਵੀ ਪ੍ਰੈਜ਼ੀਡੈਂਸੀ ਅਤੇ ਇਸ ਦੇ ਵਿਦਿਆਰਥੀਆਂ ਨਾਲ ਬੈਨਰਜੀ ਦਾ ਤਜਰਬਾ ਕਦੇ ਵੀ ਸੁਖਦਾਈ ਨਹੀਂ ਰਿਹਾ। 2011 'ਚ ਤ੍ਰਿਣਮੂਲ ਕਾਂਗਰਸ ਨਾਲ ਸੰਬੰਧਿਤ ਗੁੰਡਿਆਂ ਦੇ ਇਕ ਧੜੇ ਨੇ ਪ੍ਰੈਜ਼ੀਡੈਂਸੀ ਕਾਲਜ ਵਿਚ ਦਾਖਲ ਹੋ ਕੇ ਬਹੁਤ ਖਰੂਦ ਮਚਾਇਆ ਸੀ ਅਤੇ ਭੰਨ-ਤੋੜ ਕੀਤੀ ਸੀ। ਇਥੋਂ ਤਕ ਕਿ ਵਿਰਾਸਤੀ ਦਰਜਾ ਰੱਖਣ ਵਾਲੀ ਬੇਕਰ ਪ੍ਰਯੋਗਸ਼ਾਲਾ ਵੀ ਤਹਿਸ-ਨਹਿਸ ਕਰ ਦਿੱਤੀ ਸੀ ਅਤੇ ਵਿਦਿਆਰਥੀਆਂ ਨੂੰ ਧਮਕਾਇਆ ਸੀ। ਵਿਦਿਆਰਥੀਆਂ ਨੇ ਕਾਫੀ ਰੋਸ ਪ੍ਰਦਰਸ਼ਨ ਕੀਤੇ ਸਨ ਪਰ ਅਪਰਾਧੀਆਂ ਨੂੰ ਕਦੇ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ।
ਮਈ 2012 ਵਿਚ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੀ ਵਿਦਿਆਰਥਣ ਤਾਨੀਆ ਭਾਰਦਵਾਜ ਨੇ ਨੈਸ਼ਨਲ ਟੀ. ਵੀ. 'ਤੇ ਇਕ ਸਵਾਲ-ਜਵਾਬ ਪ੍ਰੋਗਰਾਮ ਦੌਰਾਨ ਮਮਤਾ ਬੈਨਰਜੀ ਨੂੰ ਕੁਝ ਔਖੇ ਸਵਾਲ ਪੁੱਛ ਕੇ ਕਾਫੀ ਪ੍ਰੇਸ਼ਾਨ ਕੀਤਾ ਸੀ। ਆਖਿਰ ਮਮਤਾ ਬੈਨਰਜੀ ਗੁੱਸੇ 'ਚ ਪ੍ਰੋਗਰਾਮ 'ਚੋਂ ਉੱਠ ਕੇ ਚਲੀ ਗਈ ਸੀ ਅਤੇ ਉਸ ਵਿਦਿਆਰਥਣ 'ਤੇ ਮਾਓਵਾਦੀ ਹੋਣ ਦਾ ਠੱਪਾ ਲਗਾ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਪ੍ਰੈਜ਼ੀਡੈਂਸੀ ਕਾਲਜ ਅਤੇ ਜਾਧਵਪੁਰ ਯੂਨੀਵਰਸਿਟੀ ਦੋਹਾਂ ਨੇ ਇਕ ਸਾਈਬਰ ਮੁਹਿੰਮ ਚਲਾਈ ਸੀ, ਜੋ ਸੱਤਾਧਾਰੀ ਪਾਰਟੀ ਲਈ ਕਾਫੀ ਪ੍ਰੇਸ਼ਾਨੀ ਦਾ ਕਾਰਨ ਬਣੀ ਸੀ।
2013 'ਚ ਜਦੋਂ ਮਮਤਾ ਬੈਨਰਜੀ ਨੇ ਵਿਦਿਆਰਥੀਆਂ ਨਾਲ ਗੁੱਸੇ ਨੂੰ ਦੂਰ ਕਰਨ ਦਾ ਯਤਨ ਕਰਦਿਆਂ ਇਸ ਸੰਸਥਾ ਨੂੰ 160 ਕਰੋੜ ਰੁਪਏ ਦਾ ਪੈਕੇਜ ਦੇਣ ਦਾ ਐਲਾਨ ਕਰਨ ਦੇ ਉਦੇਸ਼ ਨਾਲ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੀ ਕਨਵੋਕੇਸ਼ਨ 'ਚ ਹਾਜ਼ਰ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਏ ਗਏ।
ਉਂਝ ਤਾਂ ਪ੍ਰੈਜ਼ੀਡੈਂਸੀ ਦੇ ਵਿਦਿਆਰਥੀ ਸਦਾ ਹੀ ਸਿਆਸੀ ਦਾਦਾਗਿਰੀ ਦਾ ਵਿਰੋਧ ਕਰਨ ਲਈ ਜਾਣੇ ਜਾਂਦੇ ਰਹੇ ਹਨ ਪਰ ਤ੍ਰਿਣਮੂਲ ਕਾਂਗਰਸ ਦੇ ਤਾਂ ਖਾਸ ਤੌਰ 'ਤੇ ਵਿਰੁੱਧ ਹਨ ਕਿਉਂਕਿ ਇਸ ਨੇ ਪੂਰੇ ਦੇਸ਼ ਦੇ ਕਾਲਜਾਂ 'ਚ ਵਿਦਿਆਰਥੀ ਯੂਨੀਅਨਾਂ 'ਤੇ ਕਬਜ਼ਾ ਕਰਨ ਦੀ ਇਕ ਮੁਹਿੰਮ ਛੇੜੀ ਹੋਈ ਹੈ। ਸ਼ਾਇਦ ਇਨ੍ਹਾਂ ਸਾਰੀਆਂ ਗੱਲਾਂ ਦੇ ਮੱਦੇਨਜ਼ਰ ਪ੍ਰੈਜ਼ੀਡੈਂਸੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਵਿਰਾਸਤੀ ਕੰਪਲੈਕਸ ਅੰਦਰ ਉਨ੍ਹਾਂ ਨੂੰ ਸੱਦਾ ਦੇਣ ਦੀ ਬਜਾਏ ਪ੍ਰਿੰਸਪ ਘਾਟ 'ਤੇ ਉਨ੍ਹਾਂ ਲਈ ਪ੍ਰੋਗਰਾਮ ਆਯੋਜਿਤ ਕਰਨਾ ਸਹੀ ਸਮਝਿਆ ਸੀ।
ਬੁਲੇਟ ਟ੍ਰੇਨ ਪ੍ਰਾਜੈਕਟ ਦਾ ਬਾਬੂ ਕੌਣ ਬਣੇਗਾ
NEXT STORY