ਲੰਡਨ : ਦੱਖਣੀ ਅਫਰੀਕਾ ਦੇ ਏ. ਬੀ. ਡਿਵੀਲੀਅਰਸ ਨੂੰ ਉਮੀਦ ਹੈ ਕਿ ਇਸ ਸਾਲ ਪਾਕਿਸਤਾਨ ਸੁਪਰ ਲੀਗ ਵਿਚ ਉਸ ਦੇ ਖੇਡਣ ਨਾਲ ਦੁਨੀਆ ਦੇ ਸਰਵਸ੍ਰੇਸ਼ਠ ਖਿਡਾਰੀਆਂ ਨੂੰ ਉੱਥੇ ਜਾ ਕੇ ਖੇਡਣ ਦੀ ਪ੍ਰੇਰਣਾ ਮਿਲੇਗੀ। ਪਾਕਿਸਤਾਨ ਨੇ 2009 ਵਿਚ ਸ਼੍ਰੀਲੰਕਾਈ ਟੀਮ ਦੀ ਬਸ 'ਤੇ ਅੱਤਵਾਦੀ ਹਮਲੇ ਦੇ ਬਾਅਦ ਤੋਂ ਆਪਣੇ ਸਾਰੇ ਘਰੇਲੂ ਮੈਚ ਯੂ. ਏ. ਈ. ਵਿਚ ਖੇਡੇ ਹਨ। ਡਿਵੀਲੀਅਰਸ 9 ਅਤੇ 10 ਮਾਰਚ ਨੂੰ ਪੀ. ਐੱਸ. ਐੱਲ. ਵਿਚ ਲਾਹੌਰ ਵਿਖੇ 2 ਮੈਚ ਖੇਡਣਗੇ।

ਏ. ਬੀ. ਨੇ ਇਕ ਪ੍ਰੋਗਰਾਮ 'ਚ ਕਿਹਾ, ''ਮੈਨੂੰ ਲੱਗਾ ਕਿ ਇਹ ਪਾਕਿਸਤਾਨ ਵਿਚ ਕੌਮਾਂਤਰੀ ਕ੍ਰਿਕਟ ਦੀ ਬਹਾਲੀ ਵਿਚ ਮਦਦ ਕਰਨ ਦਾ ਸਹੀ ਮੌਕਾ ਹੈ। ਮੈਂ ਕੁਝ ਸਾਲ ਪਹਿਲਾਂ ਉੱਥੇ ਨਹੀਂ ਜਾਣਾ ਚਾਹੁੰਦਾ ਸੀ ਕਿਉਂਕਿ ਅਸੀਂ ਸਾਰੇ ਪਰੇਸ਼ਾਨ ਸੀ ਪਰ ਮੈਨੂੰ ਲਗਦਾ ਹੈ ਕਿ ਹੁਣ ਉੱਥੇ ਖੇਡਣ ਦਾ ਸਹੀ ਸਮਾਂ ਹੈ।''
ਇੰਗਲੈਂਡ ਦਾ ਤੇਜ਼ ਗੇਂਦਬਾਜ਼ ਸਟੋਨ ਪਿੱਠ ਦੀ ਸੱਟ ਕਾਰਨ ਵਿੰਡੀਜ਼ ਦੌਰੇ ਤੋਂ ਬਾਹਰ
NEXT STORY