ਨਵੀਂ ਦਿੱਲੀ— ਵੈਸਟਇੰਡੀਜ਼ ਦੇ ਆਲਰਾਊਂਡਰ ਡਵੇਨ ਬ੍ਰਾਵੋ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ’ਚ ਹਸਪਤਾਲ ਦੇ ਬੈਡ ’ਤੇ ਲੰਮੇ ਪਏ ਹੋਏ ਹਨ। ਬ੍ਰਾਵੋ ਦੇ ਹੱਥ ’ਤੇ ਪੱਟੀ ਬੰਨ੍ਹੀ ਹੋਈ ਹੈ। ਚੇਨਈ ਸੁਪਰਕਿੰਗਸ ਦੇ ਟਵੀਟਰ ਅਕਾਊਂਟ ’ਤੇ ਬ੍ਰਾਵੋ ਦੀ ਇਹ ਤਸਵੀਰ ਸ਼ੇਅਰ ਕੀਤੀ।
ਅਭਿਆਸ ਦੇ ਦੌਰਾਨ ਲੱਗੀ ਸੱਟ
ਬ੍ਰਾਵੋ ਦੇ ਅਭਿਆਸ ਦੌਰਾਨ ਸੱਟ ਲੱਗੀ ਸੀ। ਬ੍ਰਾਵੋ ਕੈਰੇਬੀਅਨ ਪ੍ਰੀਮੀਅਰ ਲੀਗ 2019 ਦੀ ਤਿਆਰੀ ਕਰ ਰਹੇ ਸਨ ਪਰ ਅਭਿਆਸ ਦੇ ਦੌਰਾਨ ਉਸਦੇ ਨਾਲ ਹਾਦਸਾ ਹੋ ਗਿਆ, ਜਿਸ ਤੋਂ ਬਾਅਦ ਸਰਜਰੀ ਕਰਵਾਉਣੀ ਪਈ। ਬ੍ਰਾਵੋ ਦੀ ਸੱਟ ਨਾਲ ਤ੍ਰਿਣਬੈਗੋ ਨਾਈਟ ਰਾਈਡਰਸ ਨੂੰ ਵੱਡਾ ਝੱਟਕਾ ਲੱਗਾ ਹੈ ਕਿਉਂਕਿ ਉਹ ਇਸ ਟੀਮ ਦੀ ਕਪਤਾਨੀ ਕਰਦੇ ਹਨ। ਹੁਣ ਉਸਦੀ ਸੱਟ ਤੋਂ ਬਾਅਦ ਪੋਲਾਰਡ ਇਸ ਟੀਮ ਦੀ ਕਪਤਾਨੀ ਕਰਨਗੇ।
ਜ਼ਿਕਰਯੋਗ ਹੈ ਕਿ ਬ੍ਰਾਵੋ ਨੇ ਹਸਪਤਾਲ ’ਚ ਆਪਣੀ ਮਾਂ ਦੇ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਬ੍ਰਾਵੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਜਾਣਕਾਰੀ ਦਿੱਤੀ ਕਿ ਇਹ ਉਸਦੇ 16 ਸਾਲ ਦੇ ਕਰੀਅਰ ਦੀ ਚੌਥੀ ਸਰਜਰੀ ਹੈ। ਉਸ ਨੇ ਲਿਖਿਆ ‘ਇਕ ਪ੍ਰੋਫੈਸ਼ਨਲ ਐਥਲੀਟ ਹੋਣ ਦੇ ਚੱਲਦਿਆ ਮੈਂ ਅਰਦਾਸ ਕਰਦਾ ਹਾਂ ਕਿ ਇਹ ਸਰਜਰੀ ਵੀ ਸਫਲ ਰਹੇ। ਸਾਰੇ ਫੈਂਸ ਦਾ ਸਮਰਥਨ ਤੇ ਪਿਆਰ ਦੇਣ ਦੇ ਲਈ ਸ਼ੁੱਕਰੀਆ।’
ਰਿਜਿਜੂ ਨੇ ਬਰਮਿੰਘਮ ਰਾਸ਼ਟਰਮੰਡਲ ਵਿਚ ਨਿਸ਼ਾਨੇਬਾਜ਼ਾਂ ਨੂੰ ਸ਼ਾਮਲ ਕਰਨ ਲਈ ਲਿਖਿਆ ਪੱਤਰ
NEXT STORY