ਸਪੋਰਟਸ ਡੈੱਕਸ— ਮੁੰਬਈ ਇੰਡੀਅਨਜ਼ ਨੇ ਚੇਨਈ ਸੁਪਰਕਿੰਗਜ਼ ਨੂੰ ਇਕ ਦੌੜ ਨਾਲ ਹਰਾ ਕੇ ਆਈ. ਪੀ. ਐੱਲ. 12 ਦਾ ਖਿਤਾਬ ਆਪਣੇ ਨਾਂ ਕੀਤਾ ਹੈ ਤੇ ਇਸ ਦੇ ਨਾਲ ਹੀ ਮੁੰਬਈ ਚੌਥੀ ਬਾਰ ਆਈ. ਪੀ. ਐੱਲ. ਟਰਾਫੀ ਜਿੱਤਣ ਵਾਲੀ ਟੀਮ ਬਣ ਗਈ ਹੈ। ਆਈ. ਪੀ. ਐੱਲ. ਜਿੱਤਣ ਤੋਂ ਬਾਅਦ ਹੁਣ ਮੁੰਬਈ ਇੰਡੀਅਨਜ਼ ਦੀ ਫੈਨ ਗਰਲ 'ਤੇ ਲੋਕ ਫਿਦਾ ਹੋ ਰਹੇ ਹਨ। ਮੁੰਬਈ ਦੀ ਇਸ ਫੈਨ ਗਰਲ ਦਾ ਨਾਂ ਅਦਿਤੀ ਹੁੰਡਿਆ ਹੈ। ਇਸ ਤੋਂ ਪਹਿਲਾਂ ਰਾਇਲਜ਼ ਚੈਲੰਜਰਜ਼ ਬੈਂਗਲੁਰੂ ਦੀ ਫੈਨ ਗਰਲ ਜਿਸਦਾ ਨਾਂ ਦੀਪਿਕਾ ਘੋਸ਼ ਹੈ, ਲੋਕਾਂ 'ਚ ਬਹੁਤ ਮਸ਼ਹੂਰ ਹੋਈ ਸੀ।

ਕੌਣ ਹੈ ਅਦਿਤੀ ਹੁੰਡਿਆ
ਰਾਜਸਥਾਨ ਦੇ ਜੈਪੁਰ ਦੀ ਰਹਿਣ ਵਾਲੀ ਅਦਿਤੀ ਫੈਸ਼ਨ ਤੇ ਗਲੈਮਰਸ ਦਾ ਮਸ਼ਹੂਰ ਚਿਹਰਾ ਹੈ। ਉਨ੍ਹਾਂ ਨੇ ਇੱਥੋਂ ਮਾਡਲਿੰਗ ਦੀ ਦੁਨੀਆ 'ਚ ਕਦਮ ਰੱਖਦੇ ਹੋਏ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਹ Elite ਮਿਸ ਰਾਜਸਥਾਨ 2016 'ਚ ਹਿੱਸਾ ਲੈ ਚੁੱਕੀ ਹੈ ਤੇ ਉਹ ਪਹਿਲੀ ਰਨਰ ਅੱਪ ਰਹੀ ਸੀ। ਇਸ ਤੋਂ ਬਾਅਦ ਉਸ ਨੇ ਫੇਮਿਨਾ ਮਿਸ ਇੰਡੀਆ 2017 ਦੇ ਲਈ ਆਡੀਸ਼ਨ ਦਿੱਤਾ ਤੇ ਚੋਣ ਹੋ ਗਈ। ਉਹ ਐੱਫ. ਬੀ. ਬੀ. ਕਲਰਸ ਫੇਮਿਨਾ ਮਿਸ ਇੰਡੀਆ ਰਾਜਸਥਾਨ ਦਾ ਖਿਤਾਬ ਵੀ ਜਿੱਤ ਚੁੱਕੀ ਹੈ।

ਸਾਲ 2018 'ਚ ਅਦਿਤੀ ਨੇ ਮਿਸ ਦਿਵਾ 2018 ਦਾ ਖਿਤਾਬ ਜਿੱਤਿਆ, ਜਿੱਥੇ ਉਸ ਨੂੰ ਮਿਸ ਦਿਵਾ ਸੁਪਰਨੈਸ਼ਨਲ ਟਾਈਟਲ ਮਿਲਿਆ। ਇਸ ਦੇ ਨਾਲ ਹੀ ਪੋਲੈਂਡ 'ਚ ਹੋਏ ਮਿਸ ਸੁਪਰਨੈਸ਼ਨਲ ਮੁਕਾਬਲੇ 'ਚ ਉਹ ਭਾਰਤ ਦੀ ਨੁਮਾਇੰਦਗੀ ਵੀ ਕਰ ਚੁੱਕੀ ਹੈ। ਕ੍ਰਿਕਟ ਦੀ ਦੀਵਾਨੀ ਤੇ ਵਿਰਾਟ ਕੋਹਲੀ, ਮਹਿੰਦਰ ਸਿੰਘ ਧੋਨੀ ਦੀ ਸਭ ਤੋਂ ਵੱਡੀ ਫੈਨ ਹੈ।

ਇੰਸਟਾਗ੍ਰਾਮ 'ਤੇ ਭਾਰੀ ਉਤਸ਼ਾਹ
ਮੁੰਬਈ ਇੰਡੀਅਨਜ਼ ਦੀ ਫੈਨ ਗਰਲ ਨਾਲ ਮਸ਼ਹੂਰ ਹੋਈ ਅਦਿਤੀ ਨੂੰ ਲੋਕਾਂ ਤੋਂ ਬਹੁਤ ਪਿਆਰ ਮਿਲ ਰਿਹਾ ਹੈ ਤੇ ਲੋਕ ਉਸ ਨੂੰ ਨਿਊ ਕ੍ਰਸ਼ ਦੇ ਰੂਪ 'ਚ ਦੇਖ ਰਹੇ ਹਨ। ਇਸ ਦੇ ਨਾਲ ਹੀ ਉਸ ਦੇ ਫਾਲੋਅਰਸ ਦੀ ਸੰਖਿਆ ਵੀ ਲਗਾਤਾਰ ਵੱਧ ਰਹੀ ਹੈ। ਇੰਸਟਾਗ੍ਰਾਮ 'ਤੇ ਉਸਦੇ ਇਕ ਲੱਖ ਦੇ ਲੱਗਭਗ ਫਾਲੋਅਰਸ ਹੋ ਗਏ ਹਨ।

ਅਦਿਤੀ ਦੀ ਤਸਵੀਰ ਵਾਇਰਲ ਹੋਣ ਤੋਂ ਬਾਅਦ ਇਕ ਫੈਨ ਨੇ ਲਿਖਿਆ, ਇਕ ਟਰਾਫੀ ਕੈਮਰਾ ਮੈਨ ਨੂੰ ਵੀ ਮਿਲਣਾ ਚਾਹੀਦਾ, ਨਿਊ ਕ੍ਰਸ਼ ਅਪਡੇਟਿਡ ਗਾਈਜ। ਇਸ ਦੇ ਨਾਲ ਹੀ ਇਕ ਹੋਰ ਫੈਨ ਨੇ ਅਦਿਤੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਕਿ ਉਹ ਮੁੰਬਈ ਦੀ ਲੱਕੀ ਚਾਰਸ ਹੈ। ਇਕ ਹੋਰ ਫੈਨ ਨੇ ਅਦਿਤੀ ਦੀ ਤਸਵੀਰ ਦੇ ਨਾਲ ਲਿਖਿਆ, ਮੈਨ ਆਫ ਦਿ ਸੀਰੀਜ਼ ਕੈਮਰਾ ਮੈਨ ਨੂੰ ਮਿਲਦੀ ਹੈ।
ਇੰਡੀਆ ਓਪਨ 'ਚ 51 ਕਿ. ਗ੍ਰਾ. 'ਚ ਪਹਿਲੀ ਵਾਰ ਚੁਣੌਤੀ ਪੇਸ਼ ਕਰੇਗੀ ਮੈਰੀਕਾਮ
NEXT STORY