ਕੋਲਕਾਤਾ— ਸਾਤਾਰਾ ਦੇ ਪ੍ਰਵੀਣ ਜਾਧਵ ਦੇ ਕੋਲ ਬਚਪਨ ’ਚ ਦੋ ਹੀ ਕੰਮ ਸਨ, ਜਾਂ ਤਾਂ ਉਹ ਆਪਣੇ ਪਿਤਾ ਨਾਲ ਦਿਹਾੜੀ ਮਜ਼ਦੂਰੀ ਕਰਦੇ ਜਾਂ ਬਿਹਤਰ ਜ਼ਿੰਦਗੀ ਲਈ ਟ੍ਰੈਕ ’ਤੇ ਦੌੜ ਲਾਉਂਦੇ ਪਰ ਉਨ੍ਹਾਂ ਨੇ ਕਦੀ ਸੁਫ਼ਨੇ ’ਚ ਵੀ ਨਹੀਂ ਸੋਚਿਆ ਸੀ ਕਿ ਓਲੰਪਿਕ ’ਚ ਤੀਰਅੰਦਾਜ਼ੀ ਜਿਹੇ ਖੇਡ ’ਚ ਉਹ ਭਾਰਤ ਦੀ ਨੁਮਾਇੰਦਗੀ ਕਰਨਗੇ। ਸਾਤਾਰਾ ਦੇ ਸਰਾਡੇ ਪਿੰਡ ਦੇ ਇਸ ਮੁੰਡੇ ਦਾ ਸਫ਼ਰ ਸੰਘਰਸ਼ਾਂ ਨਾਲ ਭਰਿਆ ਰਿਹਾ ਹੈ। ਪਰ ਖੇਡਾਂ ਨੇ ਜਾਧਵ ਦੀ ਜ਼ਿੰਦਗੀ ਬਦਲ ਦਿੱਤੀ।
ਪਰਿਵਾਰ ਚਲਾਉਣ ਲਈ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਕਿਹਾ ਕਿ ਸਕੂਲ ਛੱਡ ਕੇ ਮਜ਼ਦੂਰੀ ਕਰਨੀ ਹੋਵੇਗੀ। ਉਸ ਸਮੇਂ ਉਹ ਸਤਵੀਂ ਜਮਾਤ ’ਚ ਸਨ। ਜਾਧਵ ਨੇ ਗੱਲਬਾਤ ਦੌਰਾਨ ਕਿਹਾ, ‘‘ਸਾਡੀ ਹਾਲਤ ਬਹੁਤ ਖ਼ਰਾਬ ਸੀ। ਮੇਰਾ ਪਰਿਵਾਰ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਸਤਵੀਂ ਜਮਾਤ ’ਚ ਹੀ ਸਕੂਲ ਛੱਡਣਾ ਹੋਵੇਗਾ ਤਾਂ ਜੋ ਪਿਤਾ ਨਾਲ ਮਜ਼ਦੂਰੀ ਕਰ ਸਕਾਂ। ’’ਇਕ ਦਿਨ ਜਾਧਵ ਦੇ ਸਕੂਲ ਦੇ ਟ੍ਰੇਨਰ ਵਿਕਾਸ ਭੁਜਬਲ ਨੇ ਉਨ੍ਹਾਂ ’ਚ ਪ੍ਰਤਿਭਾ ਦੇਖੀ ਤੇ ਐਥਲੈਟਿਕਸ ’ਚ ਹਿੱਸਾ ਲੈਣ ਨੂੰ ਕਿਹਾ।
ਜਾਧਵ ਨੇ ਕਿਹਾ, ਵਿਕਾਸ ਸਰ ਨੇ ਮੈਨੂੰ ਦੌੜਨਾ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਨਾਲ ਜ਼ਿੰਦਗੀ ਬਦਲੇਗੀ ਤੇ ਦਿਹਾੜੀ ਮਜ਼ਦੂਰੀ ਨਹੀਂ ਕਰਨੀ ਪਵੇਗੀ। ਮੈਂ 400 ਤੋਂ 800 ਮੀਟਰ ਤਕ ਦੌੜਨਾ ਸ਼ੁਰੂ ਕੀਤਾ।’’ ਅਹਿਮਦਨਗਰ ਦੇ ਕ੍ਰੀੜਾ ਪ੍ਰਬੋਧਿਨੀ ਹਾਸਟਲ ’ਚ ਉਹ ਤੀਰਅੰਦਾਜ਼ ਬਣੇ ਜਦੋਂ ਇਕ ਅਭਿਆਸ ਦੇ ਦੌਰਾਨ ਉਨ੍ਹਾਂ ਨੇ 10 ਮੀਟਰ ਦੀ ਦੂਰੀ ਨਾਲ ਸਾਰੀਆਂ 10 ਗੇਂਦਾਂ ਰਿੰਗ ਦੇ ਅੰਦਰ ਪਾ ਦਿੱਤੀਆਂ। ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਪਰਿਵਾਰ ਦੇ ਹਾਲਾਤ ਵੀ ਸੁਧਰ ਗਏ। ਜਾਧਵ ਨੇ ਪਹਿਲਾ ਕੌਮਾਂਤਰੀ ਤਮਗਾ 2016 ਏਸ਼ੀਆ ਕੱਪ ’ਚ ਕਾਂਸੀ ਦੇ ਤਮਗ਼ੇ ਦੇ ਤੌਰ ’ਤੇ ਜਿੱਤਿਆ। ਦੋ ਸਾਲ ਪਹਿਲਾਂ ਨੀਦਰਲੈਂਡ ’ਚ ਵਿਸ਼ਵ ਚੈਂਪੀਅਨਸ਼ਿਪ ’ਚ ਤਮਗਾ ਜਿੱਤਣ ਵਾਲੀ ਤਿਕੜੀ ’ਚ ਉਹ ਸ਼ਾਮਲ ਸਨ ਜਿਸ ’ਚ ਤਰੁਣਦੀਪ ਰਾਏ ਤੇ ਅਤਨੂ ਦਾਸ ਵੀ ਸਨ।
ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਮਗਰੋਂ ਨਿਸ਼ਾਨੇ ’ਤੇ ਆਏ ਕ੍ਰਿਕਟਰ ਰਹਾਣੇ, ਟਵਿਟਰ ਚੈਟ ਹੋਈ ਵਾਇਰਲ
NEXT STORY