ਜਕਾਰਤਾ— ਭਾਰਤ ਦੀ ਹਿਮਾ ਦਾਸ ਅਤੇ ਨਿਰਮਲਾ ਨੇ ਮਹਿਲਾਵਾਂ ਦੇ 400 ਮੀਟਰ ਮੁਕਾਬਲੇ 'ਚ ਜਗ੍ਹਾ ਬਣਾ ਲਈ ਹੈ। ਜੀ.ਬੀ.ਕੇ. ਮੇਨ ਸਟੇਡੀਅਮ 'ਚ ਆਯੋਜਿਤ ਕੁਆਲੀਫਿਕੇਸ਼ਨ ਰੇਸ 'ਚ 2018 ਦੀ ਵਰਲਡ ਜੂਨੀਅਰ ਚੈਂਪੀਅਨ ਹਿਮਾ ਨੇ 51.00 ਸੈਕਿੰਡ ਦਾ ਸਮਾਂ ਕੱਢਿਆ। ਉਸ ਨੇ 18 ਦੌੜਾਕਾਂ ਵਿਚਾਲੇ ਪਹਿਲਾਂ ਸਥਾਨ ਹਾਸਲ ਕੀਤਾ, ਜਦਕਿ ਨਿਰਮਲਾ ਨੇ 54.09 ਸੈਕਿੰਡ ਦੇ ਨਾਲ ਚੌਥਾ ਸਥਾਨ ਹਾਸਲ ਕੀਤਾ।
100 ਮੀਟਰ : ਸੈਮੀਫਾਈਨਲ 'ਚ ਪਹੁੰਚੀ ਦ੍ਰਤੀ ਚੰਦ
ਭਾਰਤ ਦੀ ਮਹਿਲਾ ਦੌੜਾਕ ਦ੍ਰਤੀ ਚੰਦ ਨੇ 100 ਮੀਟਰ ਮੁਕਾਬਲੇ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਦ੍ਰਤੀ ਨੇ ਹੀਟ-2 'ਚ ਲਾਈਨ ਨੰਬਰ-4 ਤੋਂ ਸ਼ਾਨਦਾਰ ਸ਼ੁਰੂਆਤ ਕੀਤੀ ਅਤੇ 11.38 ਸੈਕਿੰਡ ਦਾ ਸਮਾਂ ਕੱਢਦੇ ਹੋਏ ਪਹਿਲਾਂ ਸਥਾਨ ਹਾਸਲ ਕੀਤਾ।
ਅਨਸ ਅਤੇ ਰਾਜੀਵ ਫਾਈਨਲ 'ਚ
ਮੁਹੰਮਦ ਅਨਸ ਅਤੇ ਰਾਜੀਵ ਅਰੋਕੀਆ ਨੇ ਵੀ ਪੁਰਸ਼ਾਂ ਦੇ 400 ਮੀਟਰ ਮੁਕਾਬਲੇ 'ਚ ਜਗ੍ਹਾ ਬਣਾ ਲਈ ਹੈ। ਹੀਟ-2 'ਚ ਪਹਿਲੇ ਸਥਾਨ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ। ਉਸ ਨੇ 45.30 ਸੈਕਿੰਡ 'ਚ ਦੂਰੀ ਤੈਅ ਕਰਦੇ ਹੋਏ ਹੀਟ 'ਚ ਪਹਿਲਾਂ ਸਥਾਨ ਹਾਸਲ ਕੀਤਾ।
ਅਨਸ ਤੋਂ ਇਲਾਵਾ ਭਾਰਤ ਦੇ ਇਕ ਹੋਰ ਦੌੜਾਕ ਰਾਜੀਵ ਨੇ ਵੀ 400 ਮੀਟਰ ਮੁਕਾਬਲੇ ਦੇ ਫਾਈਨਲ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ। ਰਾਜੀਵ ਨੇ ਹੀਟ-1 'ਚ 46.08 ਸੈਕਿੰਡ ਦਾ ਸਮਾਂ ਕੱਢਦੇ ਹੋਏ 6ਵਾਂ ਸਥਾਨ ਹਾਸਲ ਕਰਦੇ ਹੋਏ ਫਾਈਨਲ 'ਚ ਜਗ੍ਹਾ ਪੱਕੀ ਕੀਤੀ।
ਏਸ਼ੀਆਈ ਹਾਕੀ : ਭਾਰਤੀ ਮਹਿਲਾਵਾਂ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ
NEXT STORY