ਮੈਲਬੋਰਨ— ਭਾਰਤ ਦੇ ਰੋਹਨ ਬੋਪੰਨਾ ਨੇ ਆਪਣੀ ਜੋੜੀਦਾਰ ਟਿਮੀਆ ਬਾਬੋਸ ਦੇ ਨਾਲ ਆਸਟਰੇਲੀਆ ਓਪਨ ਟੈਨਿਸ ਟੂਰਨਾਮੈਂਟ 'ਚ ਮਿਕਸਡ ਡਬਲਜ਼ ਖਿਤਾਬੀ ਮੁਕਾਬਲੇ 'ਚ ਸਖਤ ਮੁਕਾਬਲੇ ਤੋਂ ਬਾਅਦ ਜਗ੍ਹਾ ਬਣਾ ਲਈ। ਆਸਟਰੇਲੀਆ ਓਪਨ 'ਚ ਇੱਕਲੇ ਭਾਰਤੀ ਬਚੇ ਬੋਪੰਨਾ ਤੇ ਟਿਮੀਆ ਦੀ 5ਵੀਂ ਦਰਜਾ ਪ੍ਰਾਪਤ ਜੋੜੀ ਨੇ ਮਿਕਸਡ ਡਬਲਜ਼ ਸੈਮੀਫਾਈਨਲ 'ਚ ਸਪੇਨ ਦੀ ਮਾਰੀਆ ਜੋਸ ਮਾਰਟੀਨੇਕਾ ਸਾਂਚੇਕਾ ਤੇ ਬ੍ਰਾਂਜ਼ੀਲ ਦੇ ਮਾਰਸਲੋ ਡੇਮੋਲਿਨਰ ਦੀ ਜੋੜੀ ਨੂੰ ਇਕ ਘੰਟੇ 25 ਮਿੰਟ ਤਕ ਚੱਲੇ ਮੁਕਾਬਲੇ 'ਚ 7-5, 5-7, 10-6 ਨਾਲ ਹਰਾਇਆ।
ਮੁੰਬਈ 'ਚ ਰਿਟੇਨ ਨਾ ਹੋਣ ਤੋਂ ਨਰਾਜ਼ ਨਹੀਂ, ਅੱਗੇ ਕਿ ਹੋਣਾ ਪਤਾ ਨਹੀਂ : ਭੱਜੀ
NEXT STORY