ਦੁਬਈ- ਭਾਰਤੀ ਆਲਰਾਊਂਡਰ ਅਕਸ਼ਰ ਪਟੇਲ ਬੁੱਧਵਾਰ ਨੂੰ ਇੱਥੇ ਜਾਰੀ ਤਾਜ਼ਾ ਆਈ. ਸੀ. ਸੀ. ਟੈਸਟ ਰੈਂਕਿੰਗ ਵਿਚ ਗੇਂਦਬਾਜ਼ਾਂ ਦੀ ਸੂਚੀ ਵਿਚ 20 ਸਥਾਨਾਂ ਦੇ ਫਾਇਦੇ ਨਾਲ ਕਰੀਅਰ ਦੇ ਸਰਵਸ੍ਰੇਸ਼ਠ 18ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਸਪਿਨਰ ਕੁਲਦੀਪ ਯਾਦਵ 19 ਸਥਾਨ ਅੱਗੇ ਵਧ ਕੇ 49ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਉਸਦੇ 455 ਰੇਟਿੰਗ ਅੰਕ ਹਨ।
ਅਕਸ਼ਰ 650 ਅੰਕਾਂ ਨਾਲ ਟਾਪ-20 ਗੇਂਦਬਾਜ਼ਾਂ ਵਿਚ ਜਗ੍ਹਾ ਬਣਾਉਣ ਵਿਚ ਸਫਲ ਰਿਹਾ ਹੈ। ਜ਼ਖ਼ਮੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ (ਚੌਥੇ) ਤੇ ਆਫ ਸਪਿਨਰ ਆਰ. ਅਸ਼ਵਿਨ (5ਵੇਂ) ਟਾਪ-5 ਵਿਚ ਬਣਿਆ ਹੋਇਆ ਹੈ। ਬੱਲੇਬਾਜ਼ਾਂ ਦੀ ਸੂਚੀ ਵਿਚ ਤਜਰਬੇਕਾਰ ਪੁਜਾਰਾ ਤੇ ਨੌਜਵਾਨ ਸ਼ੁਭਮਨ ਗਿੱਲ ਦੋਵੇਂ 10 ਸਥਾਨਾਂ ਦੇ ਫਾਇਦੇ ਨਾਲ ਕ੍ਰਮਵਾਰ 16ਵੇਂ ਤੇ 54ਵੇਂ ਸਥਾਨ ’ਤੇ ਪਹੁੰਚ ਗਏ ਹਨ।
ਪੁਜਾਰਾ 664 ਰੇਟਿੰਗ ਅੰਕਾਂ ਨਾਲ ਟਾਪ-20 ਵਿਚ ਵਾਪਸੀ ਕਰਨ ਵਿਚ ਸਫਲ ਰਿਹਾ ਹੈ। ਗਿੱਲ 517 ਅੰਕਾਂ ਨਾਲ 54ਵੇਂ ਸਥਾਨ ’ਤੇ ਹੈ। ਸ਼੍ਰੇਅਸ ਅਈਅਰ 11 ਸਥਾਨ ਅੱਗੇ ਵਧ ਕੇ 26ਵੇਂ ਸਥਾਨ ’ਤੇ ਪਹੁੰਚ ਗਿਆ ਹੈ। ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ 6ਵੇਂ ਸਥਾਨ ਨਾਲ ਭਾਰਤੀ ਬੱਲੇਬਾਜ਼ਾਂ ਵਿਚ ਚੋਟੀ ’ਤੇ ਹੈ। ਅੰਗੂਠੇ ਦੀ ਸੱਟ ਕਾਰਨ ਪਹਿਲੇ ਟੈਸਟ ਵਿਚੋਂ ਬਾਹਰ ਰਿਹਾ ਕਪਤਾਨ ਰੋਹਿਤ ਸ਼ਰਮਾ 9ਵੇਂ ਜਦਕਿ ਧਾਕੜ ਵਿਰਾਟ ਕੋਹਲੀ ਇਕ ਸਥਾਨ ਦੇ ਫਾਇਦੇ ਨਾਲ 12ਵੇਂ ਨੰਬਰ ’ਤੇ ਹੈ।
ਇੰਗਲੈਂਡ ਦੇ ਹਰਫ਼ਨਮੌਲਾ ਸੈਮ ਕਰਨ ਨੂੰ IPL ਨਿਲਾਮੀ 'ਚ ਚੰਗੀ ਕੀਮਤ ਮਿਲਣ ਦੀ ਉਮੀਦ
NEXT STORY