ਰਾਂਚੀ— ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਅੰਪਾਇਰ ਕਾਲ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਨੂੰ ਹਟਾ ਦੇਣਾ ਚਾਹੀਦਾ ਹੈ। ਸਟੋਕਸ ਨੇ ਕਿਹਾ, 'ਮੇਰੀ ਨਿੱਜੀ ਰਾਏ ਹੈ ਕਿ ਜੇਕਰ ਗੇਂਦ ਸਟੰਪ ਨਾਲ ਟਕਰਾ ਰਹੀ ਹੈ, ਤਾਂ ਪੂਰੀ ਤਰ੍ਹਾਂ ਇਮਾਨਦਾਰੀ ਨਾਲ ਕਹਾਂ ਤਾਂ ਅੰਪਾਇਰ ਕਾਲ ਹਟਾ ਲੈਣੀ ਚਾਹੀਦੀ ਹੈ, ਪਰ ਮੈਂ ਇਸ 'ਚ ਜ਼ਿਆਦਾ ਨਹੀਂ ਪੈਣਾ ਚਾਹੁੰਦਾ ਕਿਉਂਕਿ ਇਹ ਇਸ ਤਰ੍ਹਾਂ ਲੱਗੇਗਾ ਅਸੀਂ ਹਾਰ ਗਏ ਇਸ ਲਈ ਅਸੀਂ ਇਹ ਕਹਿ ਰਹੇ ਹਾਂ।
ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਸਟੋਕਸ ਨੇ ਰਾਜਕੋਟ ਟੈਸਟ ਦੇ ਅੰਤ 'ਚ ਡੀਆਰਐਸ 'ਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਤਕਨੀਕ ਇੰਗਲੈਂਡ ਦੀ ਹਾਰ ਦਾ ਕਾਰਨ ਨਹੀਂ ਸੀ। ਕਈ ਖਿਡਾਰੀ ਪਹਿਲਾਂ ਵੀ ਅੰਪਾਇਰ ਕਾਲ 'ਤੇ ਅਸੰਤੁਸ਼ਟੀ ਜ਼ਾਹਰ ਕਰ ਚੁੱਕੇ ਹਨ। ਸਾਲ 2021 'ਚ ਇੰਗਲੈਂਡ ਦੌਰੇ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਅੰਪਾਇਰ ਕਾਲ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਸੀ ਅਤੇ ਅੰਪਾਇਰ ਵੱਲੋਂ ਆਪਣੀ ਟੀਮ ਖਿਲਾਫ ਲਏ ਗਏ ਫੈਸਲੇ ਨੂੰ ਗਲਤ ਕਰਾਰ ਦਿੱਤਾ ਸੀ। ਉਸ ਸਮੇਂ ਵੀ ਇਸ ਤਕਨੀਕ ਨੂੰ ਲੈ ਕੇ ਗਰਮਾ-ਗਰਮ ਬਹਿਸ ਹੋਈ ਸੀ।
ਸਟੋਕਸ ਅਤੇ ਬ੍ਰੈਂਡਨ ਮੈਕੁਲਮ ਨੇ ਖੇਡ ਖਤਮ ਹੋਣ ਤੋਂ ਬਾਅਦ ਡੀਆਰਐਸ ਪ੍ਰਣਾਲੀ ਬਾਰੇ ਮੈਚ ਰੈਫਰੀ ਜੇਫ ਕ੍ਰੋ ਨਾਲ ਸੰਪਰਕ ਕੀਤਾ। ਮੈਕੁਲਮ ਨੇ ਬਾਅਦ ਵਿਚ ਬ੍ਰਿਟਿਸ਼ ਮੀਡੀਆ ਨੂੰ ਸਵੀਕਾਰ ਕੀਤਾ, 'ਈਮਾਨਦਾਰੀ ਨਾਲ ਕਹਾਂ ਤਾਂ ਮੈਂ ਅਸਲ ਵਿਚ ਨਹੀਂ ਸਮਝਦਾ, ਇਕ ਆਮ ਆਦਮੀ ਦੇ ਦ੍ਰਿਸ਼ਟੀਕੋਣ ਤੋਂ ਇਹ ਸਮਝਣਾ ਥੋੜ੍ਹਾ ਮੁਸ਼ਕਲ ਹੈ ਕਿ ਉਹ ਕਿਸ ਆਧਾਰ 'ਤੇ ਆਪਣੇ ਫੈਸਲੇ ਲੈਂਦਾ ਹੈ।'
ਕ੍ਰਿਕਟ ਪ੍ਰਸ਼ੰਸਕਾਂ ਲਈ ਅਹਿਮ ਖ਼ਬਰ, ਮਾਰਚ ਦੀ ਇਸ ਤਾਰੀਖ਼ ਨੂੰ ਹੋ ਸਕਦੈ IPL 2024 ਦਾ ਆਗਾਜ਼
NEXT STORY