ਜਲੰਧਰ : ਪੀ. ਡੀ. ਸੀ. ਵਰਲਡ ਡਾਰਟਸ ਚੈਂਪੀਅਨਸ਼ਿਪ ਵਿਚ ਆਖਿਰਕਾਰ 6 ਸਾਲ ਬਾਅਦ ਵਾਕ ਆਨ ਗਰਲ ਡੇਨੀਏਲਾ ਆਲਫਰੀ ਹਿੱਸਾ ਨਹੀਂ ਲਵੇਗੀ। ਲੰਮੇ ਅਰਸੇ ਤੱਕ ਚੈਂਪੀਅਨਸ਼ਿਪ ਦੀ ਸ਼ਾਨ ਰਹੀ ਡੇਨੀਏਲਾ ਨੂੰ ਖੁਦ ਉਸ ਨੂੰ ਚੁਣੇ ਨਾ ਜਾਣ ਬਾਰੇ ਸਥਿਤੀ ਸਾਫ ਨਹੀਂ ਹੈ।

ਚੈਂਪੀਅਨਸ਼ਿਪ ਮੈਨੇਜਮੈਂਟ ਦੇ ਫੈਸਲੇ ਤੋਂ ਖਫਾ ਡੇਨੀਏਲਾ ਨੇ ਕਿਹਾ ਕਿ ਇਸ ਸਾਲ ਦੀ ਡਾਰਟਸ ਚੈਂਪੀਅਨਸ਼ਿਪ ਵਿਚ ਹਿੱਸਾ ਨਾ ਲੈਣ ਕਾਰਨ ਮੈਂ ਖੁਦ ਨੂੰ ਬੇਕਾਰ ਮਹਿਸੂਸ ਕਰ ਰਹੀ ਹਾਂ। ਮੈਂ ਪਿਛਲੀਆਂ 6 ਕ੍ਰਿਸਮਸ 'ਤੇ ਹਰ ਸਾਲ ਚੈਂਪੀਅਨਸ਼ਿਪ ਵਿਚ ਹਿੱਸਾ ਲੈ ਰਹੀ ਸੀ ਪਰ ਇਸ ਵਾਰ ਇਹ ਨਹੀਂ ਹੋਵੇਗਾ। ਇਸ ਤਰ੍ਹਾਂ ਹੋਣ ਨਾਲ ਇਸ ਸਾਲ ਮੇਰਾ ਆਪਣੀ ਦੋਸਤ ਚਾਲਰੋਟ ਵੁੱਡ ਨਾਲ ਸਾਥ ਵੀ ਛੁੱਟ ਜਾਵੇਗਾ। ਮੈਂ ਚੈਂਪੀਅਨਸ਼ਿਪ ਲਈ ਮਿਹਨਤ ਕਰ ਰਹੇ ਲੋਕਾਂ ਨੂੰ ਬਹੁਤ ਯਾਦ ਕਰਾਂਗੀ।

ਹਾਲਾਂਕਿ ਡੇਨੀਏਲਾ ਇਸ ਫੈਸਲੇ ਤੋਂ ਥੋੜ੍ਹੀ ਖੁਸ਼ ਵੀ ਹੈ। ਉਸ ਨੇ ਕਿਹਾ ਕਿ ਆਖਿਰਕਾਰ ਅਰਸੇ ਬਾਅਦ ਮੈਂ ਆਪਣੇ ਪਰਿਵਾਰ ਨਾਲ ਕ੍ਰਿਸਮਸ ਮਨਾ ਸਕਾਂਗੀ। ਹੁਣ ਮੈਨੂੰ ਇਸ ਨੂੰ ਸਮੇਟਣ ਦਾ ਮੌਕਾ ਮਿਲਿਆ ਹੈ। ਮੈਂ ਡਾਟਰਸ ਟੀ. ਵੀ. 'ਤੇ ਜ਼ਰੂਰ ਦੇਖਾਂਗੀ। ਮੈਂ ਡਾਰਟਸ ਨੂੰ ਪਿਆਰ ਕਰਦੀ ਹਾਂ। ਇਸ ਲਈ ਇਸ ਨਾਲ ਜੁੜੀ ਐਗਜ਼ੀਬੀਸ਼ਨ ਅਤੇ ਸ਼ੋਅ 'ਚ ਹਿੱਸਾ ਲੈਂਦੀ ਰਹਿੰਦੀ ਹਾਂ। ਡੇਨੀਏਲਾ ਨੇ ਵਾਕ ਆਨ ਗਰਲਜ਼ ਨੂੰ ਡਾਰਟਸ ਦਾ ਮਹੱਤਵਪੂਰਨ ਹਿੱਸਾ ਮੰਨਦੇ ਹੋਏ ਕਿਹਾ ਕਿ ਸਾਡੇ ਕਾਰਨ ਹੀ ਲੋਕ ਇਸ ਦਿਲਚਸਪ ਖੇਡ ਨਾਲ ਜੁੜੇ ਰਹਿੰਦੇ ਹਨ। ਇਸ ਦੌਰਾਨ ਉਸ ਨੇ ਡਾਰਟਸ ਵਿਚ ਵਧਦੀ ਮਹਿਲਾ ਖਿਡਾਰਨਾਂ ਦੀ ਗਿਣਤੀ 'ਤੇ ਵੀ ਖੁਸ਼ੀ ਜ਼ਾਹਰ ਕੀਤੀ।


ਪਰਥ 'ਚ ਘਾਹ ਵਾਲੀ ਪਿੱਚ ਦਾ ਵਾਰ ਆਸਟਰੇਲੀਆ 'ਤੇ ਉਲਟਾ ਪਵੇਗਾ : ਵਾਰਨ
NEXT STORY