ਨਵੀਂ ਦਿੱਲੀ— ਫਲੋਰਿਡਾ ਦੇ ਮੈਦਾਨ 'ਤੇ ਵੈਸਟਇੰਡੀਜ਼ ਵਿਰੁੱਧ ਖੇਡੇ ਜਾ ਰਹੇ ਦੂਜੇ ਟੀ-20 ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਨੇ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਟੀ-20 ਕ੍ਰਿਕਟ 'ਚ ਹੁਣ ਧਵਨ ਤੇ ਰੋਹਿਤ ਦੇ ਨਾਂ 'ਤੇ 50 ਤੋਂ ਜ਼ਿਆਦਾ ਦੌੜਾਂ ਦੀ 10 ਸਾਂਝੇਦਾਰੀਆਂ ਹੋ ਗਈਆਂ ਹਨ। ਇਸ ਤਰ੍ਹਾਂ ਕਰ ਉਨ੍ਹਾਂ ਨੇ ਵਾਰਨਰ ਤੇ ਵਾਟਸਨ ਦਾ ਰਿਕਾਰਡ ਤੋੜ ਦਿੱਤਾ ਹੈ। ਦੇਖੋਂ ਰਿਕਾਰਡ—
ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਜ਼ਿਆਦਾ 50+ ਸਾਂਝੇਦਾਰੀਆਂ

11 ਮਾਰਟਿਨ ਗੁਪਟਿਲ- ਕੇਨ ਵਿਲੀਅਮਸਨ
10 ਰੋਹਿਤ ਸ਼ਰਮਾ- ਸਿਖਰ ਧਵਨ
09 ਕੇ ਕੋਏਜ਼ਰ- ਜੀ ਮੁਨਸੀ
09 ਡੇਵਿਡ ਵਾਰਨਰ- ਸੇਨ ਵਾਟਸਨ
ਧਵਨ ਦੇ ਲਈ ਵਧੀਆ ਨਹੀਂ ਰਿਹਾ ਕਮਬੈਕ
ਕ੍ਰਿਕਟ ਵਿਸ਼ਵ ਕੱਪ ਦੌਰਾਨ ਅੰਗੂਠੇ 'ਤੇ ਸੱਟ ਲੱਗਣ ਦੇ ਬਾਅਦ ਸ਼ਿਖਰ ਧਵਨ ਟੀਮ ਤੋਂ ਬਾਹਰ ਹੋ ਗਏ ਸਨ। ਲੱਗਭਗ ਡੇਢ ਮਹੀਨੇ ਬਾਅਦ ਉਸਦੀ ਭਾਰਤੀ ਟੀਮ 'ਚ ਵਾਪਸੀ ਹੋਈ ਸੀ ਜੋਕਿ ਵਧੀਆ ਨਹੀਂ ਰਹੀ। ਵੈਸਟਇੰਡੀਜ਼ ਵਿਰੁੱਧ ਖੇਡੇ ਗਏ ਪਹਿਲੇ ਮੈਚ 'ਚ ਉਹ ਸਿਰਫ 1 ਦੋੜ 'ਤੇ ਪਵੇਲੀਅਨ ਚੱਲ ਗਏ ਸੀ। ਦੂਜੇ ਟੀ-20 'ਚ ਹਾਲਾਂਕਿ ਉਨ੍ਹਾਂ ਨੇ ਵਿਸ਼ਵਾਸ ਜ਼ਰੂਰ ਦਿਖਾਇਆ ਪਰ ਟੀਮ ਨੂੰ ਜਦੋਂ ਵੱਡਾ ਸਕੋਰ ਬਣਾਉਣ ਲਈ ਉਸਦੀ ਜ਼ਰੂਰਤ ਸੀ ਤਾਂ ਉਹ ਆਊਟ ਹੋ ਗਏ।
ਰੋਹਿਤ ਦਾ ਧਮਾਕਾ : ਦਰਜ ਹੋਇਆ ਟੀ20 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ
NEXT STORY