ਨਵੀਂ ਦਿੱਲੀ—ਫੀਫਾ ਫੁੱਟਬਾਲ ਵਿਸ਼ਵ ਕੱਪ ਦਾ ਖੁਮਾਰ ਚੜਨ ਦੇ ਨਾਲ ਹੀ ਵੱਖ-ਵੱਖ ਟੀਮਾਂ ਦੇ ਭਾਰਤੀ ਸਮਰਥਕ ਆਪਣੇ ਪਸੰਦੀਦਾ ਟੀਮ ਦੀ ਜਰਸੀਆਂ ਮੰਗਵਾ ਰਹੇ ਹਨ। ਈ-ਕਾਮਰਸ ਕੰਪਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਕੰਪਨੀਆਂ ਨੇ ਕਿਹਾ ਕਿ ਟੀਮ ਦੀਆਂ ਜਰਸੀਆਂ ਤੋਂ ਇਲਾਵਾ ਫੁੱਟਬਾਲ ਅਤੇ ਹੋਰ ਸਮਾਨ ਖਰੀਦੇ ਜਾ ਰਹੇ ਹਨ। ਪਿਛਲੇ 2 ਹਫਤੇ 'ਚ ਅਰਜਨਟੀਨਾ, ਜਰਮਨੀ ਅਤੇ ਬ੍ਰਾਜ਼ੀਲ ਪਸੰਦੀਦਾ ਟੀਮਾਂ ਬਣਾ ਕੇ ਉਭਰੀਆਂ ਹਨ। ਸਮਰਥਕ ਕ੍ਰਿਸਟੀਯਾਨੋ ਰੋਨਾਲਡ, ਲਿਓਨਲ ਮੈਸੀ ਅਤੇ ਨੇਮਾਰ ਜੂਨੀਅਰ ਵਰਗੇ ਫੁੱਟਬਾਲ ਸਟਾਰਾਂ ਦੀਆਂ ਜਰਸੀਆਂ ਪਸੰਦ ਕਰ ਰਹੇ ਹਨ।

ਮਿੰਤਰਾ ਦੇ ਉਪ ਪ੍ਰਧਾਨ ਅਤੇ ਪ੍ਰਮੁੱਖ (ਖੇਡ, ਫੁੱਟਵਿਅਰ ਅਤੇ ਐਸੇਸਰੀਜ਼) ਪੁਸ਼ਪੇਨ ਮੈਤੀ ਨੇ ਕਿਹਾ ਕਿ ਅਸੀਂ ਫੁੱਟਬਾਲ ਨਾਲ ਜੁੜੇ ਉਤਪਾਦਾਂ ਜਿਵੇਂ ਫੁੱਟਬਾਲ,ਜਰਸੀ, ਸ਼ਾਟਸ ਅਤੇ ਟ੍ਰੈਕਸ ਆਦਿ ਦੀ ਮੰਗ 'ਚ ਤੇਜ਼ੀ ਦੇਖੀ ਹੈ। ਫੁੱਟਬਾਲ ਵਿਸ਼ਵ ਕੱਪ ਸਪੋਰਟਸ ਕਾਰੋਬਾਰ ਲਈ ਮਾਲੀਆ ਇਕੱਠਾ ਕਰਨ ਦਾ ਵੱਡਾ ਮਾਧਿਅਮ ਹੈ। ਸ਼ਾਪਕਲੂਜ਼, ਸਨੈਪਡੀਲ, ਫਿਲਪਕਾਰਟ ਆਦਿ ਈ-ਕਾਮਰਸ ਕੰਪਨੀਆਂ ਨੇ ਵੀ ਇਸ ਗੱਲ ਨਾਲ ਸਹਿਮਤੀ ਜਿਤਾਈ ਹੈ। ਸ਼ਾਪਕਲੂਜ਼ ਨੇ ਕਿਹਾ ਕਿ ਉਸ ਦੇ ਪਲੇਟਫਾਰਮ 'ਤੇ ਪਿਛਲੇ 16 ਦਿਨ ਤੋਂ ਰੋਜ਼ਾਨਾ 4,000 ਫੁੱਟਬਾਲ ਵਿਕ ਰਹੇ ਹਨ। ਹੋਰ ਸਮਾਨ ਜਿਵੇਂ ਕਿ ਜਰਸੀ ਆਦਿ 'ਚ ਵੀ ਤੇਜੀ ਦੇਖੀ ਗਈ ਹੈ। ਅਸੀਂ ਰੋਜ਼ 300-350 ਪਸੰਦੀਦਾ ਜਰਸੀਆਂ ਵੇਚ ਰਹੇ ਹਾਂ।
ਇੰਗਲੈਂਡ ਦੇ ਸਾਬਕਾ ਕਪਤਾਨ ਜਰਮਨੀ 'ਤੇ ਦਿੱਤੇ ਬਿਆਨ ਤੋਂ ਪਲਟੇ
NEXT STORY