ਨਵੀਂ ਦਿੱਲੀ- ਆਸਟ੍ਰੇਲੀਆ ਦੇ ਸਾਬਕਾ ਧਾਕੜ ਕ੍ਰਿਕਟਰ ਐਲਨ ਡੇਵਿਡਸਨ ਦਾ 92 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਕ੍ਰਿਕਟ ਆਸਟ੍ਰੇਲੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੇ ਨਾਂ 'ਤੇ ਸਭ ਤੋਂ ਪਹਿਲੇ ਕਿਸੇ ਇਕ ਟੈਸਟ ਮੈਚ ਵਿਚ ਸੈਂਕੜਾ ਬਣਾਉਣ ਤੇ ਕੁਲ 10 ਵਿਕਟਾਂ ਲੈਣ ਦਾ ਸ਼ਾਨਦਾਰ ਰਿਕਾਰਡ ਦਰਜ ਹੈ। ਐਲਨ ਦੇ ਦਿਹਾਂਤ ਦੀ ਖ਼ਬਰ ਨਾਲ ਕ੍ਰਿਕਤ ਜਗਤ 'ਚ ਸੋਗ ਦੀ ਲਹਿਰ ਹੈ ਤੇ ਉਨ੍ਹਾਂ ਨੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਹੈ।
ਇਹ ਵੀ ਪੜ੍ਹੋ : ਪਾਕਿ-ਅਫਗਾਨਿਸਤਾਨ ਮੈਚ 'ਚ ਪ੍ਰਸ਼ੰਸਕਾਂ ਵੱਲੋਂ ਹੰਗਾਮਾ, ਜ਼ਬਰਨ ਸਟੇਡੀਅਮ 'ਚ ਦਾਖ਼ਲ ਹੋਣ ਦੀ ਕੀਤੀ ਕੋਸ਼ਿਸ਼
ਨਿਊਸਾਊਥ ਵੇਲਜ਼ ਲਈ ਖੇਡਣ ਵਾਲੇ ਇਸ ਆਲਰਾਊਂਡਰ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ 'ਚ ਆਪਣੀ ਕਾਬਲੀਅਤ ਸਾਬਤ ਕੀਤੀ। ਖੱਬੇ ਹੱਥ ਦੇ ਸਵਿੰਗ ਗੇਂਦਬਾਜ਼ ਐਲਨ ਨੇ ਆਸਟਰੇਲੀਆ ਲਈ 44 ਟੈਸਟ ਮੈਚਾਂ ਵਿੱਚ ਕੁੱਲ 186 ਵਿਕਟਾਂ ਲਈਆਂ ਅਤੇ 1328 ਦੌੜਾਂ ਬਣਾਈਆਂ। 2011 ਵਿੱਚ, ਉਸਨੂੰ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਲਾਈਵ ਸ਼ੋਅ 'ਚ ਬੇਇੱਜ਼ਤ ਹੋਣ 'ਤੇ ਭੜਕੇ ਸ਼ੋਏਬ ਅਖ਼ਤਰ, ਟੀ.ਵੀ. ਚੈਨਲ ਖ਼ਿਲਾਫ਼ ਦਿੱਤੀ ਤਿੱਖੀ ਪ੍ਰਤੀਕਿਰਿਆ
ਐਲਨ ਦੀ ਮੌਤ ਬਾਰੇ ਜਾਣਕਾਰੀ ਦਿੰਦੇ ਹੋਏ ਕ੍ਰਿਕਟ ਆਸਟ੍ਰੇਲੀਆ ਨੇ ਲਿਖਿਆ, 'ਐਲਨ ਡੇਵਿਸਨ ਦਾ ਦਿਹਾਂਤ ਕ੍ਰਿਕਟ ਆਸਟ੍ਰੇਲੀਆ ਲਈ ਬਹੁਤ ਦੁਖਦਾਈ ਖਬਰ ਹੈ। ਇਸ ਨਾਲ ਪੂਰਾ ਕ੍ਰਿਕਟ ਜਗਤ ਦੁਖੀ ਹੈ। ਐਲਨ ਇਸ ਖੇਡ ਵਿੱਚ ਇੱਕ ਬਹੁਤ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਉਹ ਨਾ ਸਿਰਫ਼ ਆਸਟ੍ਰੇਲੀਆਈ ਕ੍ਰਿਕਟ ਟੀਮ ਅਤੇ ਨਿਊ ਸਾਊਥ ਵੇਲਜ਼ ਲਈ ਇੱਕ ਮਹਾਨ ਖਿਡਾਰੀ ਸੀ, ਸਗੋਂ ਉਨ੍ਹਾਂ ਦਾ ਇਕ ਸਕਾਰਾਤਮਕ ਪ੍ਰਭਾਵ ਸੀ। ਉਹ ਖੇਡ ਨਾਲ ਜੁੜੇ ਇੱਕ ਪ੍ਰਭਾਵਸ਼ਾਲੀ ਪ੍ਰਸ਼ਾਸਕ ਅਤੇ ਸਲਾਹਕਾਰ ਰਹੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
T-20 WC : ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਟਿਮ ਸਾਊਥੀ ਨੇ ਦਿੱਤਾ ਇਹ ਬਿਆਨ
NEXT STORY