ਦੁਬਈ- ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਸੈਮ ਫੇਨਿੰਗ ਨੂੰ ਦੱਖਣੀ ਅਫਰੀਕਾ ਦੇ ਪੋਟਚੇਫਸਟੂਮ ਵਿਚ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਮੈਚ ਦੌਰਾਨ ਭਾਰਤ ਦੇ ਤੇਜ਼ ਗੇਂਦਬਾਜ਼ ਆਕਾਸ਼ ਸਿੰਘ ਨੂੰ ਜਾਣਬੁੱਝ ਕੇ ਕੂਹਣੀ ਮਾਰਨ ਲਈ ਸਜ਼ਾ ਦੇ ਤੌਰ 'ਤੇ 2 ਡੀਮੈਰਿਟ ਅੰਕ ਦਿੱਤੇ ਗਏ ਹਨ।
ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੇ ਬਿਆਨ ਅਨੁਸਾਰ ਫੇਨਿੰਗ ਨੂੰ ਖਿਡਾਰੀਆਂ ਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਨਾਲ ਜੁੜੇ ਖੇਡ ਜ਼ਾਬਤੇ ਦੇ ਲੈਵਲ-1 ਦੇ ਅਪਰਾਧ ਦਾ ਦੋਸ਼ੀ ਪਾਇਆ ਗਿਆ ਹੈ। ਭਾਰਤ ਨੇ ਮੰਗਲਵਾਰ ਨੂੰ ਇਹ ਮੈਚ 74 ਦੌੜਾਂ ਨਾਲ ਜਿੱਤਿਆ ਸੀ।
ਸਚਿਨ-ਧੋਨੀ ਕਹਿਣਗੇ... 'ਮਿਊਚੁਅਲ ਫੰਡ ਸਹੀ ਹੈ'
NEXT STORY