ਸਪੋਰਟਸ ਡੈਸਕਤ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਸ਼ੁੱਕਰਵਾਰ ਯਾਨੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਡਰਬਨ 'ਚ ਖੇਡੇ ਜਾਣ ਵਾਲੇ ਇਸ ਮੈਚ 'ਚ ਭਾਰਤੀ ਟੀਮ ਸੂਰਿਆਕੁਮਾਰ ਯਾਦਵ ਦੀ ਅਗਵਾਈ 'ਚ ਖੇਡਦੀ ਨਜ਼ਰ ਆਵੇਗੀ। ਇਸ ਮੈਚ 'ਚ ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ 'ਤੇ ਨਜ਼ਰਾਂ ਰਹਿਣਗੀਆਂ।
ਸੈਮਸਨ ਕੋਲ ਟੀਮ 'ਚ ਜਗ੍ਹਾ ਬਣਾਉਣ ਦਾ ਸੁਨਹਿਰੀ ਮੌਕਾ
ਵਿਕਟਕੀਪਰ ਬੱਲੇਬਾਜ਼ ਸੈਮਸਨ ਨੂੰ ਹਾਲ ਹੀ 'ਚ ਬੰਗਲਾਦੇਸ਼ ਖਿਲਾਫ ਘਰੇਲੂ ਟੀ-20 ਸੀਰੀਜ਼ 'ਚ ਪਾਰੀ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ 47 ਗੇਂਦਾਂ 'ਤੇ 111 ਦੌੜਾਂ ਦੀ ਪਾਰੀ ਖੇਡ ਕੇ ਟੀਮ ਪ੍ਰਬੰਧਨ ਦੇ ਫੈਸਲੇ ਨੂੰ ਸਹੀ ਸਾਬਤ ਕੀਤਾ। ਰੋਹਿਤ ਸ਼ਰਮਾ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ ਅਤੇ ਅਜਿਹੇ 'ਚ ਸੈਮਸਨ ਦੱਖਣੀ ਅਫਰੀਕਾ ਖਿਲਾਫ ਕੁਝ ਚੰਗੀਆਂ ਪਾਰੀਆਂ ਖੇਡ ਕੇ ਇਸ ਫਾਰਮੈਟ 'ਚ ਭਾਰਤੀ ਚੋਟੀ ਦੇ ਕ੍ਰਮ 'ਚ ਆਪਣੀ ਜਗ੍ਹਾ ਪੱਕੀ ਕਰਨ ਦੀ ਕੋਸ਼ਿਸ਼ ਕਰਨਗੇ।
ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰਨਾ ਚਾਹੁਣਗੇ ਅਭਿਸ਼ੇਕ
ਇਹ ਸੀਰੀਜ਼ ਅਭਿਸ਼ੇਕ ਸ਼ਰਮਾ ਲਈ ਵੀ ਕਾਫੀ ਅਹਿਮ ਹੈ ਕਿਉਂਕਿ ਜੁਲਾਈ 'ਚ ਹਰਾਰੇ 'ਚ ਜ਼ਿੰਬਾਬਵੇ ਖਿਲਾਫ ਆਕਰਸ਼ਕ ਸੈਂਕੜਾ ਲਗਾਉਣ ਤੋਂ ਬਾਅਦ ਉਹ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਜਗ੍ਹਾ ਪੱਕੀ ਕਰਨ ਲਈ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਰੱਖਣੀ ਪਵੇਗੀ। ਉਹ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਵਜੋਂ ਵੀ ਬਿਹਤਰ ਪ੍ਰਦਰਸ਼ਨ ਕਰਨਾ ਚਾਹੁਣਗੇ।
ਇਹ ਨੌਜਵਾਨ ਪਾਉਣਾ ਚਾਹੁਣਗੇ ਧੱਕ
ਵਿਕਟਕੀਪਰ ਬੱਲੇਬਾਜ਼ ਜਿਤੇਸ਼ ਸ਼ਰਮਾ ਅਤੇ ਸਪਿਨਰ ਵਰੁਣ ਚੱਕਰਵਰਤੀ ਲਈ ਵੀ ਇਹ ਚੰਗਾ ਮੌਕਾ ਹੋਵੇਗਾ। ਚੱਕਰਵਰਤੀ ਨੇ ਬੰਗਲਾਦੇਸ਼ ਖਿਲਾਫ ਪੰਜ ਵਿਕਟਾਂ ਲੈ ਕੇ ਪ੍ਰਭਾਵਿਤ ਕੀਤਾ ਸੀ। ਚੋਣਕਾਰ ਇਸ ਗੱਲ 'ਤੇ ਵੀ ਨਜ਼ਰ ਰੱਖਣਗੇ ਕਿ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਅਵੇਸ਼ ਖਾਨ, ਵਿਸ਼ਾਕ ਵਿਜੇਕੁਮਾਰ ਅਤੇ ਯਸ਼ ਦਿਆਲ ਦੱਖਣੀ ਅਫਰੀਕਾ ਖਿਲਾਫ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਦੇ ਹਨ। ਅਰਸ਼ਦੀਪ ਅਤੇ ਅਵੇਸ਼ ਕੋਲ ਅੰਤਰਰਾਸ਼ਟਰੀ ਕ੍ਰਿਕਟ ਖੇਡਣ ਦਾ ਤਜਰਬਾ ਹੈ ਜਦੋਂਕਿ ਵਿਸ਼ਾਕ ਅਤੇ ਦਿਆਲ ਨੂੰ ਘਰੇਲੂ ਕ੍ਰਿਕਟ ਅਤੇ ਆਈ.ਪੀ.ਐੱਲ. 'ਚ ਚੰਗੇ ਪ੍ਰਦਰਸ਼ਨ ਦੇ ਆਧਾਰ 'ਤੇ ਭਾਰਤੀ ਟੀਮ 'ਚ ਜਗ੍ਹਾ ਮਿਲੀ ਹੈ। ਇੱਕ ਹੋਰ ਖਿਡਾਰੀ ਰਮਨਦੀਪ ਸਿੰਘ ਹੈ ਜਿਸ ਨੇ ਆਈ.ਪੀ.ਐੱਲ. ਵਿੱਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਇਸੇ ਕਾਰਨ ਕੋਲਕਾਤਾ ਨਾਈਟ ਰਾਈਡਰਜ਼ ਨੇ ਉਸ ਨੂੰ ਬਰਕਰਾਰ ਰੱਖਿਆ। ਰਮਨਦੀਪ ਪੂਰਾ ਕ੍ਰਿਕਟਰ ਲੱਗਦਾ ਹੈ। ਉਹ ਇੱਕ ਹਮਲਾਵਰ ਹੇਠਲੇ ਕ੍ਰਮ ਦਾ ਬੱਲੇਬਾਜ਼, ਮੱਧਮ ਤੇਜ਼ ਤੇਜ਼ ਗੇਂਦਬਾਜ਼ ਅਤੇ ਇੱਕ ਸ਼ਾਨਦਾਰ ਫੀਲਡਰ ਹਨ।
ਪਹਿਲੇ ਮੈਚ ਲਈ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ 11
ਭਾਰਤ- ਸੂਰਿਆਕੁਮਾਰ ਯਾਦਵ (ਕਪਤਾਨ), ਸੰਜੂ ਸੈਮਸਨ (ਵਿਕਟਕੀਪਰ), ਅਭਿਸ਼ੇਕ ਸ਼ਰਮਾ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਰਮਨਦੀਪ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ, ਅਵੇਸ਼ ਖਾਨ।
ਦੱਖਣੀ ਅਫਰੀਕਾ- ਐਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ, ਰਿਆਨ ਰਿਕੇਲਟਨ, ਰੀਜ਼ਾ ਹੈਂਡਰਿਕਸ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਕੇਸ਼ਵ ਮਹਾਰਾਜ, ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਓਟਨਿਲ ਬਾਰਟਮੈਨ, ਪੈਟ੍ਰਿਕ ਕਰੂਗਰ।
ਜੁਰੇਲ ਚਮਕਿਆ ਪਰ ਰਾਹੁਲ ਨਹੀਂ, ਉਛਾਲ ਭਰੀ ਪਿੱਚ 'ਤੇ ਭਾਰਤ 'ਏ' ਫੇਲ
NEXT STORY