ਨਵੀਂ ਦਿੱਲੀ : ਸ਼ੇਨ ਵਾਰਨ ਨੇ ਪੁੱਛਿਆ ਕਿ ਜੋ ਸਭ ਰਵੀਚੰਦਰਨ ਅਸ਼ਵਿਨ ਦਾ ਸਮਰਥਨ ਕਰ ਰਹੇ ਹਨ, ਉਹ ਕੀ ਬੈਨ ਸਟੋਕਸ ਵੱਲੋਂ ਵਿਰਾਟ ਨੂੰ ਮਾਂਕਡਿੰਗ ਆਊਟ ਕਰਨ ਦੇ ਫੈਸਲੇ ਨਾਲ ਸਹਿਮਤ ਹੋਣਗੇ। ਇੰਗਲੈਂਡ ਦੇ ਇਸ ਖਿਡਾਰੀ ਨੇ ਇਸ ਮੁੱਦੇ 'ਤੇ ਵਿਰਾਮ ਲਾਉਂਦਿਆਂ ਕਿਹਾ ਕਿ ਉਹ ਕਦੇ ਵੀ ਇਸ ਤਰ੍ਹਾਂ ਦਾ ਕਦਮ ਚੁੱਕਣ ਦੀ ਕੋਸ਼ਿਸ਼ ਨਹੀਂ ਕਰਨਗੇ।

ਅਸ਼ਵਿਨ ਦੀ ਆਲੋਚਨਾ ਕਰਦਿਆਂ ਰਾਜਸਥਾਨ ਰਾਇਲਸ ਦੇ ਬ੍ਰਾਂਡ ਅੰਬੈਸਡਰ ਵਾਰਨ ਨੇ ਟਵੀਟ ਕੀਤਾ, ''ਜੇਕਰ ਬੈਨ ਸਟੋਕਸ ਵੀ ਉਹੀ ਕਰਦੇ ਜੋ ਅਸ਼ਵਿਨ ਨੇ ਕੀਤਾ, ਉਹ ਵੀ ਵਿਰਾਟ ਦਾ ਨਾਲ ਤਾਂ ਕੀ ਇਹ ਠੀਕ ਹੁੰਦਾ? ਇਸ 'ਤੇ ਬੈਨ ਸਟੋਕਸ ਨੇ ਵੀ ਜਵਾਬ ਦਿੰਦਿਆਂ ਲਿਖਿਆ, ''ਉਮੀਦ ਹੈ ਕਿ ਮੈਂ ਵਿਸ਼ਵ ਕੱਪ ਫਾਈਨਲ ਵਿਚ ਖੇਡ ਰਿਹਾ ਹਾਂ ਅਤੇ ਜਦੋਂ ਮੈਂ ਗੇਂਦਬਾਜ਼ੀ ਕਰ ਰਿਹਾ ਹਾਂ ਅਤੇ ਵਿਰਾਟ ਬੱਲੇਬਾਜ਼ੀ ਕਰ ਰਿਹਾ ਹੋਵੇ ਤਾਂ ਮੈਂ ਕਦੇ ਵੀ ਅਜਿਹਾ ਨਹੀਂ ਕਰਾਂਗਾ। ਮੈਂ ਇਸ ਚੀਜ਼ ਨੂੰ ਸਾਫ ਕਰ ਰਿਹਾ ਹਾਂ।
ਪਿਛਲੀ ਬੈਠਕਾਂ 'ਚ ਤੈਅ ਕੀਤਾ ਗਿਆ ਸੀ ਬਲੇਬਾਜ਼ ਨੂੰ ਮਾਂਕਡਿੰਗ ਨਹੀਂ ਕਰਣਗੇ ਸ਼ੁਕਲਾ
NEXT STORY