ਕੋਲਕਾਤਾ- ਆਪਣੇ ਲਗਾਤਾਰ 3 ਮੈਚ ਹਾਰ ਜਾਣ ਤੋਂ ਬਾਅਦ ਨਿਰਾਸ਼ ਦਿਸ ਰਹੀ ਦਿਨੇਸ਼ ਕਾਰਤਿਕ ਦੀ ਕਪਤਾਨੀ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਸ਼ੁੱਕਰਵਾਰ ਨੂੰ ਘਰੇਲੂ ਈਡਨ ਗਾਰਡਨ ਮੈਦਾਨ 'ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਆਪਣੀ ਹਾਰ ਦਾ ਨਿਰਾਸ਼ਾਜਨਕ ਕ੍ਰਮ ਤੋੜਣ ਦੀ ਕੋਸ਼ਿਸ਼ ਕਰੇਗੀ।
ਆਈ. ਸੀ. ਸੀ. ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਜਗ੍ਹਾ ਹਾਸਲ ਕਰਨ ਵਾਲੇ ਕਾਰਤਿਕ ਦੀ ਕੋਸ਼ਿਸ਼ ਰਹੇਗੀ ਕਿ ਉਹ ਆਪਣੀ ਟੀਮ ਨੂੰ ਵਾਪਸ ਪਟੜੀ 'ਤੇ ਲਿਆ ਕੇ ਖੁਦ ਦੇ ਪ੍ਰਦਰਸ਼ਨ ਨੂੰ ਵੀ ਸਾਬਤ ਕਰੇ। ਕੋਲਕਾਤਾ ਦਾ ਹੁਣ ਤਕ ਟੂਰਨਾਮੈਂਟ ਵਿਚ ਪ੍ਰਦਰਸ਼ਨ ਉਤਾਰ-ਚੜ੍ਹਾਅ ਵਾਲਾ ਰਿਹਾ ਹੈ, ਜਦਕਿ ਆਪਣੇ ਪਿਛਲੇ ਤਿੰਨੇ ਮੈਚ ਹਾਰ ਜਾਣ ਤੋਂ ਬਾਅਦ ਉਸਦੀ ਸਥਿਤੀ ਕਾਫੀ ਖਰਾਬ ਹੋ ਗਈ ਹੈ। ਕੇ. ਕੇ. ਆਰ. ਨੇ ਪਿਛਲਾ ਮੈਚ ਚੇਨਈ ਹੱਥੋਂ ਆਪਣੇ ਹੀ ਮੈਦਾਨ 'ਤੇ 5 ਵਿਕਟਾਂ ਨਾਲ ਗੁਆਇਆ ਸੀ, ਜਦਕਿ ਪਿਛਲੇ ਦੋ ਮੈਚਾਂ ਵਿਚ ਉਹ ਇਸੇ ਮੈਦਾਨ 'ਤੇ ਦਿੱਲੀ ਤੋਂ 7 ਵਿਕਟਾਂ ਤੇ ਚੇਨਈ ਤੋਂ ਉਸ ਦੇ ਮੈਦਾਨ 'ਤੇ 7 ਵਿਕਟਾਂ ਨਾਲ ਹਾਰ ਗਈ ਸੀ। ਕੇ. ਕੇ. ਆਰ. ਦੇ 8 ਮੈਚਾਂ ਵਿਚੋਂ 4 ਜਿੱਤਾਂ ਤੇ 4 ਹਾਰ ਤੋਂ ਬਾਅਦ 8 ਅੰਕ ਹਨ ਤੇ ਉਹ ਅੰਕ ਸੂਚੀ ਵਿਚ ਇਸ ਸਮੇਂ 6ਵੇਂ ਨੰਬਰ 'ਤੇ ਹੈ, ਜਦਕਿ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਬੈਂਗਲੁਰੂ 8 ਮੈਚਾਂ ਵਿਚੋਂ 7 ਹਾਰ ਜਾਣ ਤੋਂ ਬਾਅਦ ਆਖਰੀ ਸਥਾਨ 'ਤੇ ਹੈ ਤੇ ਉਸਦੀਆਂ ਪਲੇਅ ਆਫ ਦੀਆਂ ਉਮੀਦਾਂ ਤਕਰੀਬਨ ਖਤਮ ਹੋ ਗਈਆਂ ਹਨ।
ਟਾਈਗਰ ਵੁਡਸ ਦੀ ਜਿੱਤ ਤੋਂ ਬਾਅਦ ਟਿਕਟਾਂ ਦੀ ਵਿਕਰੀ 'ਚ ਆਈ ਤੇਜ਼ੀ
NEXT STORY