ਕਾਹਿਰਾ— ਭਾਰਤ ਦੀ ਅਨੁਭਵੀ ਸਕੁਅਸ਼ੈ ਖਿਡਾਰੀ ਜੋਸ਼ਨਾ ਚਿਨੱਪਾ ਸੀ. ਆਈ. ਬੀ. ਪੀ. ਐੱਸ. ਏ. ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੇ ਪ੍ਰੀ ਕੁਆਰਟਰ ਫਾਈਨਲ 'ਚ ਪਹੁੰਚ ਗਈ। ਜੋਸ਼ਨਾ ਨੇ ਹਾਂਗਕਾਂਗ ਦੀ ਹੋ ਜੀ ਲੋਕ ਨੂੰ ਹਰਾਇਆ। ਦੁਨੀਆ ਦੀ 12ਵੇਂ ਨੰਬਰ ਦੀ ਖਿਡਾਰੀ ਜੋਸ਼ਨਾ ਦਾ ਸਾਹਮਣਾ ਹੁਣ ਮਿਸਰ ਦੀ ਦੂਜੀ ਦਰਜਾ ਪ੍ਰਾਪਤ ਨੂਰ ਅਲ ਸ਼ੇਰਬਿਨਿ ਨਾਲ ਹੋਵੇਗਾ। ਜੋਸ਼ਨਾ ਨੂੰ ਸਿਰਫ 12 ਮਿੰਟ ਹੀ ਕੋਰਟ 'ਤੇ ਰਹਿਣਾ ਪਿਆ ਜਦ ਜੀ ਲੋਕ ਨੇ ਸੱਟ ਕਾਰਨ ਮੈਚ ਛੱਡ ਦਿੱਤਾ। ਉਸ ਸਮੇਂ ਜੋਸ਼ਨਾ 11-5, 11-4, ਨਾਲ ਅੱਗੇ ਸੀ। ਪੁਰਸ਼ਾਂ ਦੇ ਮਿਸਰ ਓਪਨ 'ਚ ਸੌਰਵ ਘੋਸ਼ਾਲ ਨੇ ਟੀ ਫੁੰਗ ਨੂੰ 11-9, 11-5, 11-4 ਨਾਲ ਹਰਾ ਕੇ ਤੀਜੇ ਦੌਰ 'ਚ ਜਗ੍ਹਾ ਬਣਾ ਲਈ ਸੀ। ਉਹ ਤੀਜੇ ਦੌਰ 'ਚ ਮਿਸਰ ਦੇ ਫਾਰੇਸ ਡੇਸੂਰੀ ਤੋਂ 6-11, 5-11, 5-11 ਨਾਲ ਹਾਰ ਗਏ।
ਆਸਟਰੇਲੀਆ ਦੌਰੇ 'ਤੇ ਪਾਕਿ ਟੀ20 ਟੀਮ 'ਚ ਇਨ੍ਹਾ ਖਿਡਾਰੀਆਂ ਨੂੰ ਨਹੀਂ ਮਿਲੀ ਜਗ੍ਹਾ
NEXT STORY