ਨਵੀਂ ਦਿੱਲੀ— ਪੂਰੇ ਗ੍ਰਾਸ ਕੋਰਟ ਅਤੇ ਕਲੇਅ ਕੋਰਟ ਸੈਸ਼ਨ ਤੋਂ ਬਾਹਰ ਰਹੇ ਭਾਰਤ ਦੇ ਤਜਰਬੇਕਾਰ ਖਿਡਾਰੀ ਲਿਏਂਡਰ ਪੇਸ ਨੇ ਵਾਪਸੀ ਕਰਦੇ ਹੋਏ ਅਮਰੀਕਾ ਦੇ ਜੈਮੀ ਸੇਰੇਤਾਨੀ ਦੇ ਨਾਲ ਨਿਊਪੋਰਟ 'ਚ ਏ.ਟੀ.ਪੀ. ਹਾਲ ਆਫ ਫੇਮ ਓਪਨ 'ਚ ਪਹਿਲਾ ਮੈਚ ਜਿੱਤਿਆ। ਫਰਵਰੀ 'ਚ ਡੇਵਿਸ ਕੱਪ 'ਚ ਸਭ ਤੋਂ ਜ਼ਿਆਦਾ ਡਬਲਜ਼ ਮੁਕਾਬਲੇ ਜਿੱਤਣ ਦਾ ਰਿਕਾਰਡ ਬਣਾਉਣ ਵਾਲੇ ਪੇਸ ਸੈਸ਼ਨ ਦਾ ਆਪਣਾ ਪਹਿਲਾ ਮੈਚ ਖੇਡ ਰਹੇ ਸਨ।
ਪੇਸ ਅਤੇ ਸੇਰੇਤਾਨੀ ਨੇ ਲਿਊਕ ਬਾਮਬ੍ਰਿਜ ਅਜੇ ਜਾਨੀ ਓਮਾਰਾ ਨੂੰ 6-4, 6-3 ਨਾਲ ਹਰਾਇਆ। ਹੁਣ ਉਹ ਜੀਵਨ ਨੇਦੁੰਚੇਝੀਆਨ ਅਤੇ ਆਸਟਿਨ ਕ੍ਰਾਈਸੇਕ ਨਾਲ ਖੇਡਣਗੇ ਜਿਨ੍ਹਾਂ ਨੇ ਚੋਟੀ ਦਾ ਦਰਜਾ ਪ੍ਰਾਪਤ ਨਿਕੋਲਸ ਮੋਨਰੋ ਅਤੇ ਜਾਨ ਪੈਟਰਿਕ ਸਮਿਥ ਨੂੰ 5-7, 6-1, 10-8 ਨਾਲ ਹਰਾਇਆ। ਦਿਵਿਜ ਸ਼ਰਣ ਅਤੇ ਜੈਕਸਨ ਵਿਥ੍ਰੋ ਵੀ ਮਾਰਟਿਨ ਰੇਡਲਿਕੀ ਅਤੇ ਇਵਾਨ ਝੂ ਨੂੰ 6-3, 6-3 ਨਾਲ ਹਰਾ ਕੇ ਅਗਲੇ ਦੌਰ 'ਚ ਪਹੁੰਚ ਗਏ। ਤੀਜਾ ਦਰਜਾ ਪ੍ਰਾਪਤ ਪੂਰਵ ਰਾਜਾ ਅਤੇ ਕੇਨ ਸਕੂਪਸਕੀ ਨੇ ਰੂਬੇਨ ਬੀ ਅਤੇ ਡੇਨਿਸ ਕੁਡਲਾ ਬੋ ਨੂੰ 7-5, 6-4 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ।
ਸੱਟ ਦਾ ਸ਼ਿਕਾਰ ਹੋਏ ਰਿਧੀਮਾਨ ਸਾਹਾ ਦਾ ਹੋਇਆ ਗਲਤ ਇਲਾਜ, ਹੁਣ ਤੁਰੰਤ ਸਰਜਰੀ ਦੀ ਜ਼ਰੂਰਤ
NEXT STORY