ਨਵੀਂ ਦਿੱਲੀ— ਖੇਡ ਦੇ ਮੈਦਾਨ 'ਤੇ ਮਹਿੰਦਰ ਸਿੰਘ ਧੋਨੀ ਦੇ ਕਈ ਰੂਪ ਦੇਖੇ ਗਏ ਹਨ, ਕਦੀ ਲੰਮੇ ਵਾਲ, ਕਦੀ ਬਹੁਤ ਛੋਟੇ ਵਾਲ 'ਚ ਦਿਖਾਈ ਦਿੱਤੇ। ਇਸਨੂੰ ਧੋਨੀ ਦਾ ਸ਼ੌਕ ਹੀ ਕਿਹਾ ਜਾਵੇਗਾ ਕਿ ਜਿਸ ਹੇਅਰਸਟਾਈਲ ਦੀ ਤਾਰੀਫ ਪਾਕਿਸਤਾਨ ਦੇ ਰਾਸ਼ਟਰਪਤੀ ਪਰਵੇਜ਼ ਮੁਸ਼ਰਫ ਨੇ ਕੀਤੀ ਸੀ, ਮਾਹੀ ਨੇ 2011 ਵਿਸ਼ਵ ਕੱਪ 'ਚ ਜਿੱਤ ਤੋਂ ਬਾਅਦ ਵੀ ਬਦਲਣ 'ਚ ਝਿਜਕ ਨਹੀਂ ਦਿਖਾਈ।

ਇਸਦੇ ਬਾਅਦ ਵੀ ਹੁਣ ਤੱਕ ਧੋਨੀ ਕਈ ਵਾਰ ਆਪਣਾ ਹੇਅਰਸਟਾਈਲ ਬਦਲ ਚੁੱਕੇ ਹਨ। ਪਰ ਹਾਲ ਹੀ 'ਚ ਸੰਪਨ ਹੋਈ ਇੰਗਲੈਂਡ ਖਿਲਾਫ ਵਨ ਡੇ ਸੀਰੀਜ਼ 'ਚ ਟੀਮ ਇੰਡੀਆ ਦੇ ਇਸ ਸਭ ਤੋਂ ਅਨੁਭਵੀ ਖਿਡਾਰੀ ਨੇ ਦਾੜ੍ਹੀ ਦਾ ਸਵੈਗ ਦਿਖਾਇਆ। ਸਫੇਦ ਦਾੜ੍ਹੀ 'ਚ ਮਾਹੀ ਮਚਿਓਰ ਲੁਕ 'ਚ ਨਜ਼ਰ ਆਏ ਸਨ। ਹਾਲਾਂਕਿ ਫੈਨਜ਼ ਨੂੰ ਉਨ੍ਹਾਂ ਦਾ ਇਹ ਅੰਦਾਜ ਕੁਝ ਖਾਸ ਪਸੰਦ ਨਹੀਂ ਆਇਆ।

ਸਫੇਦ ਦਾੜ੍ਹੀ ਅਤੇ ਸਫੇਦ ਵਾਲਾਂ ਦੇ ਬਾਅਦ ਧੋਨੀ ਦੀ ਉਮਰ ਨੂੰ ਲੈ ਕੇ ਕਈ ਤਰ੍ਹਾਂ ਦੇ ਕਮੈਂਟ ਆਏ ਕਿ ਹੁਣ ਉਹ ਬੁੱਢੇ ਹੋ ਰਹੇ ਹਨ ਅਤੇ ਇਸਦਾ ਉਨ੍ਹਾਂ ਦੇ ਖੇਡ 'ਤੇ ਵੀ ਅਸਰ ਪੈ ਰਿਹਾ ਹੈ। ਭਾਰਤ ਵਾਪਸ ਆਉਂਦੇ ਹੀ 37 ਸਾਲ ਦਾ ਇਹ ਖਿਡਾਰੀ ਹੁਣ ਫਿਰ ਤੋਂ ਆਪਣੇ ਜਵਾਨ ਅਤੇ ਡੈਸ਼ਿੰਗ ਲੁੱਕ 'ਚ ਨਜ਼ਰ ਆਏ।

ਪਤਨੀ ਸਾਕਸ਼ੀ ਦੀ ਖਾਸ ਦੋਸਤ ਪੂਰਨਾ ਪਟੇਲ ਦੀ ਸੰਗੀਤ ਪ੍ਰੋਗਰਾਮ 'ਚ ਧੋਨੀ ਦਾ ਇਹ ਦਿਲਕਸ਼ ਅੰਦਾਜ ਦੇਖਣ ਨੂੰ ਮਿਲਿਆ। ਇਸ ਪ੍ਰੋਗਰਾਮ 'ਚ ਧੋਨੀ ਨੇ ਹਰੇ ਰੰਗ ਦਾ ਕੁਰਤਾ ਅਤੇ ਕਾਲਾ ਪਜਾਮਾ ਪਹਿਨਿਆ ਹੋਇਆ ਸੀ। ਇੰਗਲੈਂਡ ਦੌਰੇ ਤੋਂ ਇਲਾਵਾ ਸਵਦੇਸ਼ ਪਹੁੰਚਦੇ ਹੀ ਉਹ ਕਲੀਨ ਸ਼ੇਵ ਅਤੇ ਵਾਲਾਂ ਨੂੰ ਕਲਰ ਲਗਾ ਕੇ ਪਹੁੰਚੇ
ਰਾਮਨਾਥਨ ਸੈਮੀਫਾਈਨਲ 'ਚ, ਪੇਸ ਹਾਲ ਆਫ ਫੇਮ ਤੋਂ ਬਾਹਰ
NEXT STORY