ਕੋਚੀ— ਬਦਲਵੇ ਖਿਡਾਰੀ ਭੂਮਿਜ ਦੇ ਦੂਜੇ ਹਾਫ ਦੇ ਇੰਜਰੀ ਟਾਈਮ 'ਚ ਕੀਤੇ ਗਏ ਗੋਲ ਦੀ ਮਦਦ ਨਾਲ ਮੁੰਬਈ ਸਿਟੀ ਐੱਫ. ਸੀ. ਨੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) 'ਚ ਸ਼ੁੱਕਰਵਾਰ ਨੂੰ ਇੱਥੇ ਕੇਰਲ ਬਲਾਸਟਰ ਨੂੰ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਮੁੰਬਈ ਦੀ ਟੀਮ 'ਤੇ ਜਦੋਂ ਦੂਜੀ ਹਾਰ ਦਾ ਖਤਰਾ ਮਡਰਾ ਰਿਹਾ ਸੀ ਤਾਂ ਫਿਰ ਭੂਮਿਜ ਨੇ ਇਕ ਹੋਰ ਬਦਲਵੇ ਖਿਡਾਰੀ ਸੰਜੂ ਪਰਧਾਨ ਨਾਲ ਮਹੱਤਵਪੂਰਨ ਗੋਲ ਕਰਕੇ ਆਪਣੀ ਟੀਮ ਨੂੰ ਅੰਕ ਦਿਵਾਇਆ।
ਕੇਰਲ ਵਲੋਂ ਭਾਰਤੀ ਵਿਗਰ ਹਾਲੀਚਰਨ ਨਾਰਜਾਰੇ ਨੇ 24ਵੇਂ ਮਿੰਟ 'ਚ ਗੋਲ ਕੀਤਾ। ਆਪਣੇ ਘਰੇਲੂ ਮੈਦਾਨ 'ਤੇ ਇਸ ਸੈਸ਼ਨ ਦਾ ਪਹਿਲਾਂ ਮੈਚ ਖੇਡ ਰਹੀ ਮੇਜਬਾਨ ਟੀਮ ਨੇ ਸ਼ੁਰੂ ਤੋਂ ਹੀ ਹਮਲਾਵਰ ਰੁਖ ਦਿਖਾਇਆ। ਉਸ ਨੇ ਲਗਾਤਾਰ ਮੌਕੇ ਬਣਾਏ। ਜਿਸ ਦਾ ਫਾਈਦਾ ਉਸ ਨੂੰ ਨਾਰਯਾਰੇ ਦੇ ਗੋਲ ਨਾਲ ਮਿਲਿਆ।
ਮੁੰਬਈ ਦੀ ਟੀਮ ਪਹਿਲੇ ਹਾਫ 'ਚ ਕੋਈ ਬਿਹਤਰੀਨ ਮੌਕਾ ਨਹੀਂ ਬਣਾ ਸਕੀ। ਇਸ ਦੇ ਪਿੱਛੇ ਮਿਡ ਫੀਲਡਰ ਦਾ ਮਾੜਾ ਪ੍ਰਦਰਸ਼ਨ ਰਿਹਾ। ਮੁੰਬਈ ਨੇ ਹਮਲਾਵਰ ਰਣਨੀਤੀ ਅਪਨਾਈ। ਪਰ ਮਿਡ ਫੀਲਡਰ ਉਮੀਦਾਂ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ। ਦੂਜੇ ਹਾਫ ਦੇ ਸ਼ੁਰੂ 'ਚ ਹੀ ਕੇਰਲਾ ਨੇ ਮੁੰਬਈ 'ਤੇ ਦਬਾਅ ਬਣਾਇਆ। ਇਸ 'ਚ ਮੁੰਬਈ ਨੂੰ 64ਵੇਂ ਮਿੰਟ 'ਚ ਬਰਾਬਰੀ ਦਾ ਇਕ ਮੌਕਾ ਮਿਲਿਆ ਸੀ ਪਰ ਉਹ ਇਸ ਦਾ ਫਾਈਦਾ ਨਹੀਂ ਚੁੱਕ ਸਕੇ।
...ਜਦੋਂ ਘਰ ਵਾਲਿਆਂ ਤੋਂ ਚੋਰੀ ਖੇਡਦਾ ਸੀ ਹਾਕੀ : ਹਰਜੀਤ
NEXT STORY