ਜਲੰਧਰ : ਇੰਗਲੈਂਡ ਵਿਚ ਚਲ ਰਹੇ ਕ੍ਰਿਕਟ ਵਰਲਡ ਕੱਪ ਦੌਰਾਨ ਜਿੱਥੇ ਇਕ ਪਾਸੇ ਕ੍ਰਿਕਟ ਪ੍ਰਸ਼ੰਸਕ ਰੋਮਾਂਚਕ ਮੈਚਾਂ ਦਾ ਮਜ਼ਾ ਲੈ ਰਹੇ ਹਨ। ਉੱਥੇ ਹੀ ਦੂਜੇ ਪਾਸੇ ਕੁਝ ਅਜਿਹੇ ਪ੍ਰਸ਼ੰਸਕਾਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ ਜੋ ਚੋਰੀ-ਚੋਰੀ 2 ਘੁੱਟ ਲਗਾਉਂਦੇ ਦਿਸ ਰਹੇ ਹਨ। ਦਰਅਸਲ, ਸੋਸ਼ਲ ਮੀਡੀਆ 'ਤੇ ਇਨ੍ਹਾਂ ਦਿਨਾ 2 ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵਿਚ ਕ੍ਰਿਕਟ ਪ੍ਰਸ਼ੰਸਕ 'ਜੁਗਾੜ' ਲਗਾ ਕੇ ਸ਼ਰਾਬ ਪੀਂਦੇ ਦਿਸ ਰਹੇ ਹਨ। ਇੰਗਲੈਂਡ ਦੇ ਮੈਦਾਨਾਂ 'ਤੇ ਸ਼ਰਾਬ ਪੀਣਾ ਬੈਨ ਹੈ। ਅਜਿਹੇ 'ਚ ਕ੍ਰਿਕਟ ਪ੍ਰਸ਼ੰਸਕ ਦੂਰਬੀਨ ਜਾਂ ਬ੍ਰੈਰਡ ਵਿਚ ਲੁਕਾ ਕੇ ਸ਼ਰਾਬ ਸਟੇਡੀਅਮ ਦੇ ਅੰਦਰ ਲੈ ਆਉਂਦੇ ਹਨ।
ਹਾਲਾਂਕਿ ਅਜਿਹਾ ਨਹੀਂ ਹੈ ਕਿ ਮੈਚ ਦੌਰਾਨ ਦਰਸ਼ਕਾਂ ਵੱਲੋਂ ਡ੍ਰਿੰਕ ਕਰਨ ਦੀ ਮਨਾਹੀ ਹੈ ਪਰ ਇਸ ਦੇ ਲਈ ਇਕ ਜਗ੍ਹਾ ਨਿਰਧਾਰਤ ਹੁੰਦੀ ਹੈ। ਜੇਕਰ ਤੁਸੀਂ ਉਸ ਜਗ੍ਹਾ ਤੋਂ ਬਾਹਰ ਕਿਤੇ ਵੀ ਸ਼ਰਾਬ ਪੀਂਦੇ ਦਿਸਦੇ ਹੋ ਜਾਂ ਹੋਰ ਨਿਯਮ ਤੋੜਦੇ ਦਿਸਦੇ ਹੋ ਤਾਂ ਤੁਹਾਨੂੰ ਮੈਚ ਤੋਂ ਬਾਹਰ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਕ੍ਰਿਕਟ ਵਰਲਡ ਕੱਪ ਵਿਚ ਸੈਮੀਫਾਈਨਲ ਲਈ 3 ਟੀਮਾਂ ਫਾਈਨਲ ਹੋ ਚੁੱਕੀਆਂ ਹਨ। ਆਸਟਰੇਲੀਆ, ਭਾਰਤ ਅਤੇ ਇੰਗਲੈਂਡ। ਚੌਥੀ ਟੀਮ ਲਈ ਪਾਕਿਸਤਾਨ ਅਤੇ ਬੰਗਲਾਦੇਸ਼ ਮੈਚ ਤੋਂ ਬਾਅਦ ਹੀ ਫਾਅਈਨਲ ਹੋਵੇਗੀ। ਪਾਕਿਸਤਾਨ ਨੂੰ ਫਾਈਨਲ ਵਿਚ ਪਹੁੰਚਣ ਲਈ ਬੰਗਲਾਦੇਸ਼ ਨੂੰ 300 ਤੋਂ ਵੱਧ ਦੌੜਾਂ ਦੇ ਫਰਕ ਨਾਲ ਹਰਾਉਣਾ ਹੋਵੇਗਾ ਜੋ ਬੇਹੱਦ ਮੁਸ਼ਕਲ ਲੱਗ ਰਿਹਾ ਹੈ। ਜਾਣਕਾਰਾਂ ਨੇ ਤਾਂ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਵਿਚ ਪਹੁੰਚਣ ਵਾਲੀ ਚੌਥੀ ਟੀਮ ਮੰਨ ਲਿਆ ਹੈ ਕਿਉਂਕਿ ਇੰਨੇ ਵੱਡੇ ਫਰਕ ਨਾਲ ਜਿੱਤਣਾ ਲੱਗਭਗ ਅਸੰਭਵ ਹੈ। ਜੇਕਰ ਮੰਨ ਲਈਏ ਕਿ ਨਿਊਜ਼ੀਲੈਂਡ ਦੀ ਟੀਮ ਚੌਥੀ ਟੀਮ ਦੇ ਰੂਪ 'ਚ ਸੈਮੀਫਾਈਨਲ ਲਈ ਜਗ੍ਹਾ ਬਣਾ ਲੈਂਦੀ ਹੈ ਤਾਂ ਕਿਹੜੀ ਟੀਮ ਸੈਮੀਫਾਈਨਲ ਵਿਚ ਇਕ-ਦੂਜੇ ਖਿਲਾਫ ਭਿੜੇਗੀ ਇਸਦਾ ਫੈਸਲਾ ਆਸਟਰੇਲੀਆ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਮੁਕਾਬਲੇ ਤੋਂ ਬਾਅਦ ਹੋਵੇਗਾ। ਕਿਉਂਕਿ ਇਸ ਮੈਚ ਵਿਚ ਜੇਕਰ ਆਸਟਰੇਲੀਆ ਜਿੱਤਿਆ ਤਾਂ ਉਹ ਪਹਿਲੇ ਨੰਬਰ 'ਤੇ ਹੀ ਬਣਿਆ ਰਹੇਗਾ। ਅਜਿਹੇ 'ਚ ਉਸਦਾ ਮੁਕਾਬਲਾ 4 ਨੰਬਰ ਵਾਲੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ। ਉੱਥੇ ਹੀ ਟੀਮ ਇੰਡੀਆ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।
ਪਿਛਲੇ ਚੈਂਪੀਅਨ ਚਿੱਲੀ ਨੂੰ ਹਰਾ ਕੇ ਪੇਰੂ ਕੋਪਾ ਅਮਰੀਕਾ ਦੇ ਫਾਈਨਲ 'ਚ
NEXT STORY