ਨਵੀਂ ਦਿੱਲੀ— ਕ੍ਰਿਕਟ ਦੀ ਦੁਨੀਆ 'ਚ ਦੀਵਾਰ ਦੇ ਨਾਂ ਨਾਲ ਮਸ਼ਹੂਰ ਰਾਹੁਲ ਦ੍ਰਾਵਿੜ ਦਾ ਜਨਮ 11 ਜਨਵਰੀ 1973 ਨੂੰ ਇੰਦੌਰ, ਮੱਧ ਪ੍ਰਦੇਸ਼ 'ਚ ਹੋਇਆ ਸੀ। ਦ੍ਰਾਵਿੜ ਆਪਣੀ ਤਕਨੀਕ ਲਈ ਜਾਣੇ ਜਾਂਦੇ ਹਨ ਅਤੇ ਭਾਰਤੀ ਟੀਮ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਸਨ। ਉਨ੍ਹਾਂ ਦੀ ਗਿਣਤੀ ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚ ਹੁੰਦੀ ਹੈ। ਉਨ੍ਹਾਂ ਨੂੰ ਮਿਸਟਰ ਡਿਪੈਂਡੇਬਲ, ਦਿ ਗ੍ਰੇਟ ਵਾਲ, ਦਿ ਵਾਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ। ਰਾਹੁਲ ਦ੍ਰਾਵਿੜ ਨੇ ਆਪਣੇ ਕੌਮਾਂਤਰੀ ਕ੍ਰਿਕਟ ਕਰੀਅਰ 'ਚ ਲਗਭਗ 25,000 ਦੌੜਾਂ ਬਣਾਈਆਂ ਹਨ। ਆਓ ਜਾਣਦੇ ਹਾਂ ਰਾਹੁਲ ਦ੍ਰਾਵਿੜ ਵੱਲੋਂ ਬਣਾਏ ਗਏ ਕੁਝ ਯਾਦਗਾਰ ਰਿਕਾਰਡਸ ਬਾਰੇ—
1. ਰਾਹੁਲ ਦ੍ਰਾਵਿੜ ਦੇ ਨਾਂ ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਗੇਂਦਾਂ ਦਾ ਸਾਹਮਣਾ ਕਰਨ ਦਾ ਰਿਕਾਰਡ ਹੈ। ਉਨ੍ਹਾਂ ਨੇ ਪੂਰੇ ਟੈਸਟ ਕਰੀਅਰ 'ਚ ਸਭ ਤੋਂ ਜ਼ਿਆਦਾ 31,258 ਗੇਂਦਾਂ ਖੇਡੀਆਂ ਹਨ। ਦ੍ਰਾਵਿੜ ਨੇ ਟੈਸਟ ਮੈਚਾਂ 'ਚ ਕ੍ਰੀਜ਼ 'ਤੇ 44,152 ਮਿੰਟ ਬਿਤਾਏ ਹਨ ਜੋ ਲਗਭਗ 736 ਘੰਟੇ ਹੁੰਦਾ ਹੈ, ਇਹ ਇਕ ਵਿਸ਼ਵ ਰਿਕਾਰਡ ਵੀ ਹੈ।
2. ਰਾਹੁਲ ਦ੍ਰਾਵਿੜ ਦੁਨੀਆ ਦੇ ਇਕਲੌਤੇ ਅਜਿਹੇ ਬੱਲੇਬਾਜ਼ ਹਨ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ 66 ਵਾਰ 100 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਨਾਲ ਹੀ ਉਨ੍ਹਾਂ 9 ਵਾਰ 200 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ।
3. ਰਾਹੁਲ ਦ੍ਰਾਵਿੜ 12,000 ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲੇ ਭਾਰਤ ਦੇ ਦੂਜੇ ਅਤੇ ਵਿਸ਼ਵ ਦੇ ਤੀਜੇ ਬੱਲੇਬਾਜ਼ ਹਨ। ਟੈਸਟ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਪਹਿਲੇ ਜਦਕਿ ਆਸਟਰੇਲੀਆਈ ਦਿੱਗਜ ਰਿਕੀ ਪੋਂਟਿੰਗ ਦੂਜੇ ਨੰਬਰ 'ਤੇ ਹਨ।

4. ਰਾਹੁਲ ਦ੍ਰਾਵਿੜ ਨੇ 2006 'ਚ ਲਾਹੌਰ 'ਚ ਪਾਕਿਸਤਾਨ ਦੇ ਖਿਲਾਫ ਵਰਿੰਦਰ ਸਹਿਵਾਗ ਦੇ ਨਾਲ ਪਹਿਲੇ ਵਿਕਟ ਲਈ 410 ਦੌੜਾਂ ਦੀ ਸਾਂਝੇਦਾਰੀ ਕੀਤੀ ਹੈ ਜੋ ਭਾਰਤ ਲਈ ਕਿਸੇ ਵੀ ਵਿਕਟ ਲਈ ਘਰ ਤੋਂ ਦੂਰ ਸਭ ਤੋਂ ਵੱਡੀ ਸਾਂਝੇਦਾਰੀ ਹੈ। ਸਿਰਫ ਪੰਕਜ ਰਾਏ ਅਤੇ ਵੀਨੂੰ ਮਾਂਕੜ ਨੇ ਭਾਰਤ ਲਈ ਚੇਨਈ 'ਚ 6-11 ਜਨਵਰੀ 1956 ਨੂੰ ਨਿਊਜ਼ੀਲੈਂਡ ਦੇ ਖਿਲਾਫ 413 ਦੌੜਾਂ ਦੀ ਸਾਂਝੇਦਾਰੀ ਕੀਤੀ।
5. ਰਾਹੁਲ ਦ੍ਰਾਵਿੜ ਲਗਾਤਾਰ ਚਾਰ ਪਾਰੀਆਂ 'ਚ ਟੈਸਟ ਸੈਂਕੜੇ ਲਾਉਣ ਵਾਲੇ ਤਿੰਨ ਬੱਲੇਬਾਜ਼ਾਂ 'ਚੋਂ ਇਕ ਹਨ। ਦ੍ਰਾਵਿੜ ਨੇ ਇੰਗਲੈਂਡ ਖਿਲਾਫ ਤਿੰਨ ਅਤੇ ਵੈਸਟਇੰਡੀਜ਼ ਦੇ ਖਿਲਾਫ ਇਕ ਮੈਚਾਂ 'ਚ 115, 148, 217 ਅਤੇ 100* ਦੇ ਸਕੋਰ ਨਾਲ ਇਹ ਉਪਲਬਧੀ ਹਾਸਲ ਕੀਤੀ।
6. ਰਾਹੁਲ ਦ੍ਰਾਵਿੜ ਨੇ ਟੈਸਟ 'ਚ ਨੰਬਰ 3 'ਤੇ ਬੱਲੇਬਾਜ਼ੀ ਕਰਦੇ ਹੋਏ 10,000 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 28 ਸੈਂਕੜੇ ਅਤੇ 50 ਅਰਧ ਸੈਂਕੜਿਆਂ ਦੇ ਨਾਲ ਇਸ ਨੰਬਰ 'ਤੇ 219 ਟੈਸਟ ਪਾਰੀਆਂ 'ਚ 52.88 ਦੀ ਔਸਤ ਨਾਲ ਕੁੱਲ 10524 ਦੌੜਾਂ ਬਣਾਈਆਂ ਹਨ। ਇਹ ਨੰਬਰ 3 ਪੋਜ਼ੀਸ਼ਨ 'ਤੇ ਬੱਲੇਬਾਜ਼ੀ ਦਾ ਵਿਸ਼ਵ ਰਿਕਾਰਡ ਹੈ।

7. ਰਾਹੁਲ ਦ੍ਰਾਵਿੜ ਨੇ 164 ਟੈਸਟ ਮੈਚਾਂ 'ਚ 210 ਕੈਚ ਫੜੇ ਹਨ, ਜੋ ਵਿਕਟਕੀਪਰ ਨੂੰ ਛੱਡ ਕੇ ਕਿਸੇ ਹੋਰ ਫੀਲਡਰ ਵੱਲੋਂ ਲਿਆ ਗਿਆ ਸਭ ਤੋਂ ਜ਼ਿਆਦਾ ਕੈਚ ਦਾ ਰਿਕਾਰਡ ਹੈ। ਉਨ੍ਹਾਂ ਨੇ ਭਾਰਤੀ ਦਿੱਗਜ ਸਪਿਨਰ ਅਨਿਲ ਕੁੰਬਲੇ ਦੀਆਂ ਗੇਂਦਾਂ 'ਤੇ 55 ਅਤੇ ਸਪਿਨਰ ਹਰਭਜਨ ਸਿੰਘ ਦੀਆਂ ਗੇਂਦਾਂ 'ਤੇ 51 ਕੈਚ ਫੜੇ ਹਨ ਜੋ ਇਕ ਵਰਲਡ ਰਿਕਾਰਡ ਹੈ।
ਮੈਚ ਫਿਕਸਿੰਗ ਮਾਫੀਆ ਦਾ ਨਿਸ਼ਾਨਾ ਬਣ ਸਕਦੇ ਹਨ ਪੰਡਯਾ : ਚੌਧਰੀ
NEXT STORY