ਸੂਰਤ— ਟੀਮ ਪ੍ਰਬੰਧਨ ਦੇ 'ਓਵਰਾਂ ਦੀ ਸੰਖਿਆ ਸੀਮਿਤ ਰੱਖਣ ਦੇ ਨਿਰਦੇਸ਼' ਦੇ ਚਲਦਿਆ ਜਸਪ੍ਰੀਤ ਬੁਮਰਾਹ ਕੇਰਲ ਵਿਰੁੱਧ ਰਣਜੀ ਟਰਾਫੀ ਮੈਚ ਨਹੀਂ ਖੇਡ ਸਕੇ ਪਰ ਗੁਜਰਾਤ ਦੇ ਤੇਜ਼ ਗੇਂਦਬਾਜ਼ਾਂ ਨੇ ਗਰੁੱਪ ਏ ਦੇ ਇਸ ਮੈਚ ਦੇ ਪਹਿਲੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ 'ਚ 20 ਵਿਕਟਾਂ ਡਿੱਗੀਆਂ। ਪਹਿਲੀ ਪਾਰੀ 'ਚ 127 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਗੁਜਰਾਤ ਦੇ ਗੇਂਦਬਾਜ਼ਾਂ ਨੇ ਕੇਰਲ ਨੂੰ 70 ਦੌੜਾਂ 'ਤੇ ਢੇਰ ਕਰਕੇ 57 ਦੌੜਾਂ ਦੀ ਬੜ੍ਹਤ ਹਾਸਲ ਕੀਤੀ।

ਗੁਜਰਾਤ ਨੇ ਪਹਿਲੇ ਦਿਨ ਦਾ ਖੇਡ ਖਤਮ ਹੋਣ 'ਤੇ ਬਿਨ੍ਹਾ ਕਿਸੇ ਨੁਕਸਾਨ 'ਤੇ ਇਕ ਦੌੜ ਬਣਾ ਲਈ ਸੀ। ਰੋਸ਼ ਕਲਾਰੀਆ ਨੇ ਚਾਰ ਤੇ ਅਕਸ਼ਰ ਪਟੇਲ ਨੇ 3 ਵਿਕਟਾਂ ਹਾਸਲ ਕੀਤੀਆਂ। ਸੱਟ ਤੋਂ ਉੱਭਰਣ ਦੇ ਬਾਅਦ ਵਾਪਸੀ ਦੀ ਕੋਸ਼ਿਸ਼ 'ਚ ਲੱਗੇ ਬੁਮਰਾਹ ਇਹ ਮੈਚ ਨਹੀਂ ਖੇਡ ਸਕੇ। ਭਾਰਤੀ ਟੀਮ ਦੇ ਸਹਾਇਤਾ ਕਰਮਚਾਰੀਆਂ ਕੋਲ ਅਣਅਧਿਕਾਰਤ ਦਿਸ਼ਾ ਨਿਰਦੇਸ਼ ਹੈ ਕਿ ਬੁਮਰਾਹ 8-9 ਓਵਰਾਂ 'ਤੋਂ ਜ਼ਿਆਦਾ ਨਹੀਂ ਕਰਵਾਉਣਗੇ।
ਸਮਝਿਆ ਜਾਂਦਾ ਹੈ ਕਿ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਨੂੰ ਸੂਚਿਤ ਕਰਨ ਦੇ ਬਾਅਦ ਇਹ ਤੈਅ ਕੀਤਾ ਗਿਆ ਕਿ ਬੁਮਰਾਹ ਹੁਣ ਸਿੱਧੇ ਸ਼੍ਰੀਲੰਕਾ ਵਿਰੁੱਧ ਟੀ-20 ਮੈਚ ਖੇਡੇਗਾ। ਨਿਊਜ਼ੀਲੈਂਡ 'ਚ ਟੈਸਟ ਮੈਚਾਂ ਤੋਂ ਪਹਿਲਾਂ ਉਹ ਲਾਲ ਗੇਂਦ ਨਾਲ ਨਹੀਂ ਖੇਡੇਗਾ। ਗਰੁੱਪ ਦੇ ਹੋਰ ਮੈਚਾਂ 'ਚ ਨਾਗਪੁਰ 'ਚ ਵਿਦਰਭ ਨੇ ਪੰਜਾਬ ਵਿਰੁੱਧ 6 ਵਿਕਟਾਂ 'ਤੇ 196 ਦੌੜਾਂ ਬਣਾ ਲਈਆਂ ਸਨ।
ਕ੍ਰਿਸਮਸ 'ਤੇ ਸ਼ਿਖਰ ਧਵਨ ਖੁਸ਼, ਫੈਮਿਲੀ ਆਸਟਰੇਲੀਆ ਛੱਡ ਕੇ ਭਾਰਤ 'ਚ ਰਹੇਗੀ
NEXT STORY