ਨਵੀਂ ਦਿੱਲੀ— ਕੁਆਲਾਲੰਪੁਰ 'ਚ ਖੇਡੇ ਜਾ ਰਹੇ ਮਲੇਸ਼ੀਆ ਮਾਸਟਰਸ ਟੂਰਨਾਮੈਂਟ ਦੇ ਦੌਰਾਨ ਪਹਿਲਾ ਦਿਨ ਤਾਂ ਭਾਰਤ ਦੇ ਪੱਖ 'ਚ ਰਿਹਾ। ਇਸ ਦਿਨ ਭਾਰਤ ਦੀ ਟੌਪ ਸ਼ਟਲਰ ਸਾਇਨਾ ਨੇਹਵਾਲ ਮਹਿਲਾਵਾਂ ਦੇ ਸਿੰਗਲਸ 'ਚ ਅਤੇ ਕੇ. ਸ਼੍ਰੀਕਾਂਤ ਮੈਂਸ ਸਿੰਗਲਸ ਦੇ ਜੇਤੂ ਰਹੇ। ਪਰ ਇਸ ਦਿਨ ਦੀ ਸਭ ਤੋਂ ਵੱਡੀ ਖ਼ਬਰ ਇਹ ਰਹੀ ਕਿ ਸਾਇਨਾ ਆਪਣੇ ਪਤੀ ਪੀ. ਕਸ਼ਯਪ ਦੀ ਕੋਚ ਬਣਦੀ ਰਹੀ। ਦਰਅਸਲ ਪਿਛਲੇ ਹੀ ਮਹੀਨੇ ਭਾਵ 14 ਦਸੰਬਰ ਨੂੰ ਵਿਆਹ ਕਰਨ ਵਾਲੇ ਭਾਰਤ ਦੇ ਇਨ੍ਹਾਂ ਦੋਹਾਂ ਸ਼ਟਲਰਾਂ ਦਾ ਇਹ ਵਿਆਹ ਦੇ ਬਾਅਦ ਪਹਿਲਾ ਕੌਮਾਂਤਰੀ ਟੂਰਨਾਮੈਂਟ ਹੈ। ਇਸ ਦੌਰਾਨ ਸਾਇਨਾ ਨੂੰ ਆਪਣਾ ਪਹਿਲਾ ਹੀ ਮੁਕਾਬਲਾ ਜਿੱਤਣ 'ਚ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ। ਪਹਿਲਾ ਗੇਮ ਹਾਰਨ ਦੇ ਬਾਅਦ ਉਨ੍ਹਾਂ ਨੇ ਬਾਕੀ ਦੋ ਗੇਮਾਂ 'ਚ ਹਾਂਗਕਾਂਗ ਦੀ ਸ਼ਟਲਰ ਨੂੰ ਹਰਾ ਕੇ ਜਿੱਤ ਤਾਂ ਦਰਜ ਕੀਤੀ ਪਰ ਥੋੜ੍ਹੀ ਹੀ ਦੇਰ ਬਾਅਦ ਦੂਜੇ ਕੋਰਟ 'ਤੇ ਉਨ੍ਹਾਂ ਦੇ ਪਤੀ ਪੀ ਕਸ਼ਯਪ ਦਾ ਮੁਕਾਬਲਾ ਸ਼ੁਰੂ ਹੋ ਚੁੱਕਾ ਸੀ।
ਪਰ ਲੰਬੇ ਸਮੇਂ ਤੋਂ ਸੱਟ ਨਾਲ ਜੂਝ ਰਹੇ ਪੀ. ਕਸ਼ਯਪ ਆਪਣੇ ਪਹਿਲੇ ਹੀ ਮੁਕਾਬਲੇ 'ਚ ਆਪਣੇ ਵਿਰੋਧੀ ਰਾਸਮਸ ਗੇਮਕੇ ਦੇ ਨਾਲ ਸੰਘਰਸ਼ ਕਰ ਰਹੇ ਸਨ। ਸਾਇਨਾ ਦੀ ਤਰ੍ਹਾਂ ਹੀ ਉਹ ਆਪਣਾ ਪਹਿਲਾ ਗੇਮ 19-21 ਨਾਲ ਹਾਰ ਚੁੱਕੇ ਸਨ। ਇਸ ਤੋਂ ਬਾਅਦ ਸਾਇਨਾ ਉਨ੍ਹਾਂ ਕੋਲ ਪਹੁੰਚੀ ਅਤੇ ਕਸ਼ਯਪ ਨੇ ਬਾਕੀ ਦੋ ਗੇਮ 21-19, 21-10 ਨਾਲ ਜਿੱਤ ਕੇ ਆਪਣੇ ਰਾਊਂਡ 'ਚ ਪ੍ਰਵੇਸ਼ ਕੀਤਾ।

ਇਸ ਮੁਕਾਬਲੇ ਦੇ ਬਾਅਦ ਖੁਦ ਪੀ. ਕਸ਼ਯਪ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸਾਇਨਾ ਦੀ ਕੋਚਿੰਗ ਇਸ ਮੈਚ 'ਚ ਉਨ੍ਹਾਂ ਦੇ ਕੰਮ ਆਈ। ਸਾਇਨਾ ਅਤੇ ਕਸ਼ਯਪ ਨੇ ਲੰਬੀ ਦੋਸਤੀ ਦੇ ਬਾਅਦ ਪਿਛਲੇ ਸਾਲ ਹੀ 7 ਫੇਰੇ ਲਏ ਹਨ। ਇਸ ਤੋਂ ਪਹਿਲਾਂ ਸਾਇਨਾ ਨੇ ਵੀ ਇਹ ਗੱਲ ਕਬੂਲੀ ਸੀ ਕਿ ਖੇਡ ਦੇ ਤਕਨੀਕੀ ਪਹਿਲੂਆਂ ਨੂੰ ਸਮਝਣ 'ਚ ਪੀ. ਕਸ਼ਯਪ ਨੇ ਹਮੇਸ਼ਾ ਉਨ੍ਹਾਂ ਦੀ ਮਦਦ ਕੀਤੀ ਹੈ।
ਪਾਕਿ 'ਚ ਕ੍ਰਿਕਟ ਦੀ ਬਹਾਲੀ ਲਈ ਮਦਦ ਕਰਨ ਦਾ ਇਹ ਸਹੀ ਮੌਕਾ : ਡਿਵੀਲੀਅਰਸ
NEXT STORY