ਦੁਬਈ : ਆਇਰਲੈਂਡ ਵਿਰੁੱਧ ਟੀ-20 ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਅਫਗਾਨਿਸਤਾਨ ਦੇ ਬੱਲੇਬਾਜ਼ ਹਜਰਾਤੁਲੱਹਾ ਜਜਈ 514 ਅੰਕਾਂ ਨਾਲ ਟੀ-20 ਬੱਲੇਬਾਜ਼ਾਂ ਦੀ ਆਈ. ਸੀ. ਸੀ. ਰੈਂਕਿੰਗ ਵਿਚ 39ਵੇਂ ਸਥਾਨ 'ਤੇ ਪਹੁੰਚ ਗਿਆ ਹੈ।

ਜਜਈ ਨੇ ਆਇਰਲੈਂਡ ਵਿਰੁੱਧ ਦੋ ਮੈਚਾਂ ਦੀ ਟੀ-20 ਸੀਰੀਜ਼ ਵਿਚ ਕ੍ਰਮਵਾਰ 74 ਤੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਕੌਂਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਰੈਂਕਿੰਗ ਵਿਚ 647 ਅੰਕਾਂ ਨਾਲ ਅਫਗਾਨਿਸਤਾਨ ਦੇ ਮੁਹੰਮਦ ਸ਼ਹਿਜਾਦ 13ਵੇਂ ਸਥਾਨ 'ਤੇ ਹੈ। ਅਫਗਾਨਿਸਤਾਨ ਦੇ ਗੇਂਦਬਾਜ਼ਾਂ ਨੇ ਵੀ ਆਈ. ਸੀ. ਸੀ. ਰੈਂਕਿੰਗ ਵਿਚ ਛਲਾਂਗ ਲਾਉਂਂਦਿਆਂ ਟਾਪ-50 ਵਿਚ ਜਗ੍ਹਾ ਬਣਾਈ ਹੈ। ਮੁਜੀਬ ਉਰ ਰਹਿਮਾਨ ਨੇ ਆਪਣੇ ਕਰੀਅਰ ਦੇ ਸਰਵਸ੍ਰੇਸਠ 500 ਅੰਕਾਂ ਨਾਲ ਰੈਂਕਿੰਗ ਵਿਚ 38ਵਾਂ ਸਥਾਨ ਹਾਸਲ ਕੀਤਾ ਹੈ।

ਅਫਗਾਨਿਸਤਾਨ ਦੇ ਹੀ 25 ਸਾਲਾ ਗੇਂਦਬਾਜ਼ ਆਫਤਾਬ ਆਲਮ 303 ਅੰਕਾਂ ਨਾਲ 107ਵੇਂ ਸਥਾਨ 'ਤੇ ਹੈ। ਪਿਛਲੇ ਕੁਝ ਸਮੇਂ ਤੋਂ ਅਫਗਾਨਿਸਤਾਨ ਦੀ ਕ੍ਰਿਕਟ ਟੀਮ ਬਿਹਤਰੀਨ ਪ੍ਰਦਰਸ਼ਨ ਕਰ ਰਹੀ ਹੈ, ਜਿਸ ਕਾਰਨ ਉਸਦੇ ਕਿਡਾਰੀਆਂ ਨੇ ਆਪਣੀ ਆਈ. ਸੀ.ਸੀ. ਰੈਂਕਿੰਗ ਵਿਚ ਕਾਫੀ ਸੁਧਾਰ ਕੀਤਾ ਹੈ। ਅਫਗਾਨਿਸਤਾਨ ਦਾ ਰਾਸ਼ਿਦ ਖਾਨ ਦੁਨੀਆ ਦਾ ਨੰਬਰ ਇਕ ਗੇਂਦਬਾਜ਼ ਬਣਿਆ ਹੋਇਆ ਹੈ।
ਭਾਰਤੀ ਕਬੱਡੀ ਦੇ ਪਤਨ ਦੀ ਸੂਤਰਧਾਰ ਇਕ ਭਾਰਤੀ
NEXT STORY