ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਟੀਮ ਨੇ ਰਾਜਸਥਾਨ ਰਾਇਲਜ਼ ਦੀ ਟੀਮ ਨੂੰ 10 ਵਿਕਟਾਂ ਨਾਲ ਹਰਾ ਕੇ ਵੱਡੀ ਜਿੱਤ ਦਰਜ ਕੀਤੀ। ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਇਸ ਮੈਚ 'ਚ ਬੈਂਗਲੁਰੂ ਦੇ ਬੱਲੇਬਾਜ਼ਾਂ ਨੇ ਕੋਈ ਮੌਕਾ ਨਹੀਂ ਦਿੱਤਾ ਤੇ ਧਮਾਕੇਦਾਰ ਪਾਰੀ ਖੇਡੀ। ਦੇਵਦੱਤ ਪੱਡੀਕਲ ਨੇ ਰਾਜਸਥਾਨ ਵਿਰੁੱਧ ਆਈ. ਪੀ. ਐੱਲ. ਦਾ ਪਹਿਲਾ ਸੈਂਕੜਾ ਲਗਾਇਆ। ਕਪਤਾਨ ਵਿਰਾਟ ਕੋਹਲੀ ਨੇ ਵੀ ਇਸ ਮੈਚ 'ਚ 6 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਇਹ ਬੈਂਗਲੁਰੂ ਦੀ ਲਗਾਤਾਰ ਚੌਥੀ ਜਿੱਤ ਹੈ। ਇਸ ਤੋਂ ਪਹਿਲਾਂ ਬੈਂਗਲੁਰੂ ਕਦੇ ਵੀ ਆਈ. ਪੀ. ਐੱਲ. ਦੇ ਸ਼ੁਰੂਆਤੀ ਚਾਰ ਮੈਚ ਜਿੱਤ ਨਹੀਂ ਸਕੀ ਹੈ। ਇਸ ਜਿੱਤ ਦੇ ਨਾਲ ਹੀ ਬੈਂਗਲੁਰੂ ਦੀ ਟੀਮ ਨੇ ਇਸ ਮੈਚ 'ਚ ਕਈ ਰਿਕਾਰਡ ਵੀ ਬਣਾ ਦਿੱਤੇ ਹਨ। ਦੇਖੋ ਰਿਕਾਰਡ-
ਇਹ ਖ਼ਬਰ ਪੜ੍ਹੋ- ਬੇਂਜੇਮਾ ਦੇ ਦੋ ਗੋਲਾਂ ਨਾਲ ਰੀਅਲ ਮੈਡ੍ਰਿਡ ਦੀ ਵੱਡੀ ਜਿੱਤ
ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਵਾਰ 10 ਵਿਕਟਾਂ ਨਾਲ ਮੈਚ ਜਿੱਤ ਵਾਲੀਆਂ ਟੀਮਾਂ
4- ਬੈਂਗਲੁਰੂ
2-ਹੈਦਰਾਬਾਦ
2-ਮੁੰਬਈ
2-ਚੇਨਈ
1-ਰਾਜਸਥਾਨ
1- ਦਿੱਲੀ
1- ਕੋਲਕਾਤਾ
1- ਪੰਜਾਬ
ਆਈ. ਪੀ. ਐੱਲ. ਸੈਂਕੜਾ ਲਗਾਉਣ ਵਾਲੇ ਸਭ ਤੋਂ ਨੌਜਵਾਨ ਖਿਡਾਰੀ
19 ਸਾਲ, 253 ਦਿਨ- ਮਨੀਸ਼ ਪਾਂਡੇ, 2009
20 ਸਾਲ, 218 ਦਿਨ - ਰਿਸ਼ਭ ਪੰਤ, 2018
20 ਸਾਲ, 289 ਦਿਨ - ਦੇਵਦੱਤ ਪੱਡੀਕਲ, 2021
22 ਸਾਲ, 151 ਦਿਨ- ਸੰਜੂ ਸੈਮਸਨ, 2017
23 ਸਾਲ, 122 ਦਿਨ- ਕਵਿੰਟਨ ਡੀ ਕੌਕ, 2016
ਇਹ ਖ਼ਬਰ ਪੜ੍ਹੋ- ਕੰਮ ਦੇ ਜ਼ਿਆਦਾ ਬੋਝ ’ਚ ਇਕ-ਅੱਧਾ ਆਲਰਾਊਂਡਰ ਤਿਆਰ ਕਰਨਾ ਮੁਸ਼ਕਿਲ : ਲਕਸ਼ਮਣ
ਬੈਂਗਲੁਰੂ ਦੇ ਲਈ ਟੀਚੇ ਦਾ ਪਿੱਛਾ ਕਰਦੇ ਹੋਏ ਸੈਂਕੜਾ
ਗੇਲ ਬਨਾਮ ਕੋਲਕਾਤਾ (2011)
ਕੋਹਲੀ ਬਨਾਮ ਆਰ. ਪੀ. ਐੱਸ. (2016)
ਪੱਡੀਕਲ ਬਨਾਮ ਰਾਜਸਥਾਨ (2021)
ਆਈ. ਪੀ. ਐੱਲ. ਸੀਜ਼ਨ ਦੇ ਪਹਿਲੇ 4 ਮੈਚ ਜਿੱਤਣ ਵਾਲੀਆਂ ਟੀਮਾਂ
2008: ਚੇਨਈ (ਧੋਨੀ)
2009: ਡੈਕਨ (ਗਿਲਕ੍ਰਿਸਟ)
2014: ਪੰਜਾਬ (ਬੇਲੀ)
2015: ਰਾਜਸਥਾਨ (ਸਟੀਵਨ)
2021: ਬੈਂਗਲੁਰੂ (ਕੋਹਲੀ)
ਬੈਂਗਲੁਰੂ ਦੇ ਲਈ ਸਭ ਤੋਂ ਵੱਡੀ ਸਲਾਮੀ ਸਾਂਝੇਦਾਰੀ
ਕੋਹਲੀ / ਪੱਡੀਕਲ - 181 * ਬਨਾਮ ਰਾਜਸਥਾਨ
ਗੇਲ / ਦਿਲਸ਼ਾਨ - 167 * ਬਨਾਮ ਪੀ. ਡਬਲਯੂ. ਆਈ
ਗੇਲ / ਕੋਹਲੀ - 147 ਬਨਾਮ ਪੀ. ਬੀ. ਕੇ. ਐੱਸ.
ਇਨ੍ਹਾਂ ਟੀਮਾਂ ਨੇ ਲਗਾਏ ਹਨ ਆਈ. ਪੀ. ਐੱਲ. 'ਚ ਸਭ ਤੋਂ ਜ਼ਿਆਦਾ ਸੈਂਕੜੇ
14 - ਬੈਂਗਲੁਰੂ
13 - ਪੰਜਾਬ
10 - ਦਿੱਲੀ
8 - ਚੇਨਈ
8 - ਰਾਜਸਥਾਨ
4 - ਮੁੰਬਈ
3 - ਐੱਸ. ਆਰ. ਐੱਚ.
2 - ਡੈਕਨ / ਆਰ. ਪੀ. ਐੱਸ
1 - ਕੋਲਕਾਤਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਵਿਰਾਟ IPL 'ਚ 6 ਹਜ਼ਾਰ ਦੌੜਾਂ ਬਣਾਉਣ ਵਾਲੇ ਬਣੇ ਪਹਿਲੇ ਬੱਲੇਬਾਜ਼, ਬਣਾਏ ਇਹ ਰਿਕਾਰਡ
NEXT STORY