ਨਵੀਂ ਦਿੱਲੀ- ਭਾਰਤ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਨੇ ਸ਼ਾਹਿਦ ਅਫਰੀਦੀ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਦਾ ਸਚਿਨ ਤੇਂਦੁਲਕਰ ਦੱਸਿਆ ਹੈ। ਸਹਿਵਾਗ ਨੇ ਕਿਹਾ ਕਿ 'ਪਾਕਿਸਤਾਨ ਖਿਲਾਫ ਮੇਰੀ ਪਹਿਲੀ ਸੀਰੀਜ਼ ਤੋਂ ਪਹਿਲਾਂ ਸਾਡੀ ਟੀਮ 'ਚ ਸਾਰਿਆਂ ਨੇ ਸ਼ਾਹਿਦ ਅਫਰੀਦੀ ਵਾਰੇ ਗੱਲ ਕੀਤੀ ਸੀ। ਇਕ ਖਿਡਾਰੀ ਦੇ ਤੌਰ 'ਤੇ ਉਹ ਪਾਕਿਸਤਾਨ ਟੀਮ 'ਚ ਸਾਡੇ ਸਚਿਨ ਤੇਂਦੁਲਕਰ ਵਾਂਗ ਸੀ। ਗਲਬਾਤ ਦੌਰਾਨ ਸਹਿਵਾਗ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਰੀਜ਼ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹਰ ਭਾਰਤੀ ਤੇ ਪਾਕਿਸਤਾਨੀ ਭਾਰਤ-ਪਾਕਿਸਤਾਨ ਸੀਰੀਜ਼ ਦੇਖਣਾ ਚਾਹੁੰਦਾ ਹੈ। ਇਕ ਕ੍ਰਿਕਟਰ ਦੇ ਤੌਰ 'ਤੇ ਅਸੀਂ ਇਹ ਦੇਖਣਾ ਚਾਹੁੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਦੋਹਾਂ ਦੇਸ਼ਾਂ ਦੀਆਂ ਸਰਕਾਰਾਂ ਗੱਲਬਾਤ ਕਰਕੇ ਸੀਰੀਜ਼ ਨੂੰ ਬਹਾਲ ਕਰਨਗੀਆਂ। ਦੱਸਣਯੋਗ ਹੈ ਕਿ ਸਹਿਵਾਗ ਤੇ ਤੇਂਦੁਲਕਰ ਨੇ ਭਾਰਤ ਲਈ ਖੇਡਦੇ ਹੋਏ 93 ਵਨ ਡੇ ਮੈਚਾਂ 'ਚ ਓਪਨਿੰਗ ਕੀਤੀ ਸੀ ਤੇ ਉਨ੍ਹਾਂ ਨੇ 42.13 ਦੇ ਔਸਤ ਨਾਲ 3,919 ਦੌੜਾਂ ਬਣਾਈਆਂ ਸੀ।
ਸਹਿਵਾਗ ਨੇ ਭਾਰਤ ਲਈ 104 ਟੈਸਟ ਮੈਚ ਖੇਡੇ ਤੇ 49.34 ਦੀ ਔਸਤ ਨਾਲ ਕੁੱਲ 8586 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਤਰਰਾਸ਼ਟਰੀ ਵਨ ਡੇ ਕ੍ਰਿਕਟ 'ਚ 251 ਮੈਚ ਖੇਡ ਕੇ 35.05 ਦੀ ਔਸਤ ਦੇ ਨਾਲ ਕੁੱਲ 8273 ਦੌੜਾਂ ਬਣਾਈਆਂ। ਗੱਲ ਤੇਂਦੁਲਕਰ ਦੀ ਕਰੀਏ ਤਾਂ ਉਸ ਨੇ ਭਾਰਤ ਲਈ 200 ਟੈਸਟ ਮੈਚਾਂ 'ਚ 53.78 ਦੀ ਔਸਤ ਨਾਲ 15921 ਦੌੜਾਂ ਬਣਾਈਆਂ। ਤੇਂਦੁਲਕਰ ਨੇ 463 ਵਨ ਡੇ ਅੰਤਰਰਾਸ਼ਟਰੀ ਮੈਚ ਖੇਡੇ ਸੀ ਤੇ 44.83 ਦੇ ਔਸਤ ਨਾਲ 18426 ਦੌੜਾਂ ਬਣਾਈਆਂ।
ਭਾਰਤਕੋਠੀ ਬਣਿਆ ਭਾਰਤ ਦਾ 56ਵਾਂ ਗ੍ਰੈਂਡ ਮਾਸਟਰ
NEXT STORY