ਨਵੀਂ ਦਿੱਲੀ : ਆਈ. ਸੀ. ਸੀ. ਵਿਸ਼ਵ ਕੱਪ ਦੀ ਸ਼ੁਰੂਆਤ 30 ਮਈ ਤੋਂ ਸ਼ੁਰੂ ਹੋ ਰਹੀ ਹੈ ਜਿਸਦਾ ਫਾਈਨਲ ਮੁਕਾਬਲਾ 14 ਜੁਲਾਈ ਨੂੰ ਖੇਡਿਆ ਜਾਏਗਾ। ਕਹਿੜੀ ਟੀਮ ਖਿਤਾਬ ਜਿੱਤਣ ਦੀ ਮਜ਼ਬੂਤ ਦਾਅਵੇਦਾਰ ਹੈ ੱਤੇ ਕਹਿੜੀ ਟੀਮ ਕਮਜ਼ੋਰ ਦਿਸਦੀ ਹੈ, ਇਸ ਬਾਰੇ ਸਾਬਕਾ ਕ੍ਰਿਕਟਰਾਂ ਦੀ ਰਾਏ ਹਰ ਰੋਜ਼ ਸਾਹਮਣੇ ਆਉਂਦੀ ਰਹਿੰਦੀ ਹੈ। ਵਿਸ਼ਵ ਕੱਪ ਦੀ 2 ਮਜ਼ਬੂਤ ਟੀਮਾਂ ਜ਼ਿਆਦਾਤਰ ਭਾਰਤ-ਇੰਗਲੈਂਡ ਦੀ ਟੀਮਾਂ ਮੰੰਨੀਆਂ ਜਾ ਰਹੀੱਾਂ ਹਨ ਪਰ ਵਿੰਡੀਜ਼ ਦੇ ਸਾਬਕਾ ਮਹਾਨ ਕ੍ਰਿਕਟਰ ਵਿਵ ਰਿਚਰਡਸ ਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਟੀਮ ਖਿਤਾਬ ਜਿੱਤਣ ਲਈ ਮਜ਼ਬੂਤ ਦਾਅਵੇਦਾਰ ਹੈ। ਰਿਚਰਡਸ ਨੇ ਕਿਹਾ ਕਿ ਲਗਭਗ 4 ਟੀਮਾਂ ਖਿਤਾਬ ਜਿੱਤਣ ਦੀ ਰੇਸ 'ਚ ਹਨ ਪਰ ਨਿਊਜ਼ੀਲੈਂਡ ਦੀ ਟੀਮ ਸਭ ਤੋਂ ਬਿਹਤਰ ਟੀਮ ਸਾਬਤ ਹੋ ਸਕਦੀ ਹੈ ਕਿਉਂਕਿ ਇਸ ਵਿਚ ਅਜਿਹੇ ਖਿਡਾਰੀ ਹਨ ਜੋ ਖੇਡ ਬਦਲਣ ਦੀ ਸਮਰੱਥਾ ਰੱਖਦੇ ਹਨ। ਦੱਸ ਦਈਏ ਕਿ ਰਿਚਰਡਸ ਅਜੇ ਪਾਕਿਸਤਾਨ ਵਿਚ ਚਲ ਰਹੀ ਪੀ. ਐੱਸ. ਐੱਲ. ਟੀ-20 ਲੀਗ ਦਾ ਮਜ਼ਾ ਲੈ ਰਹੇ ਹਨ। ਅਜਿਹੇ 'ਚ ਉਸ ਨੇ ਪਾਕਿਸਤਾਨ ਟੀਮ 'ਤੇ ਵੀ ਤਾਰੀਫਾਂ ਦੇ ਪੁਲ ਬੰਨ੍ਹਣ ਦੀ ਕੋਈ ਕਸਰ ਨਹੀਂ ਛੱਡੀ। ਰਿਚਰਸ ਨੇ ਕਿਹਾ ਕਿ ਜੇਕਰ ਪਾਕਿਸਤਾਨ ਬੱਲੇਬਾਜ਼ ਆਪਣਾ ਚੰਗਾ ਖੇਡ ਦਿਖਾਉਂਦੇ ਹਨ ਤਾਂ ਉਹ ਖਿਤਾਬ ਜਿੱਤ ਸਕਦੇ ਹਨ।
ਪਾਕਿਸਤਾਨ ਦੀ ਕੀਤੀ ਤਾਰੀਫ
ਵਿੰਡੀਜ਼ ਦੇ ਸਾਬਕਾ ਕਪਤਾਨ ਵਿਵਿਅਨ ਰਿਚਰਡਸ ਨੇ ਕਿਹਾ, ''ਪਾਕਿ ਕੋਲ ਹੁਨਰ ਹੈ। ਮੈਨੂੰ ਲਗਦਾ ਹੈ ਕਿ ਪਾਕਿਸਤਾਨ ਦੀ ਗੇਂਦਬਾਜ਼ੀ ਬਹੁਤ ਚੰਗੀ ਹੈ। ਜੇਕਰ ਬੱਲੇਬਾਜ਼ ਆਪਣੇ ਹੁਨਰ ਨੂੰ ਪਹਿਚਾਣ ਕੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਤਾਂ ਮੇਰਾ ਮੰਨਣਾ ਹੈ ਕਿ ਪਾਕਿਸਤਾਨ ਦੇ ਕੋਲ ਖਿਤਾਬ ਜਿੱਤਣ ਦਾ ਸੁਨਿਹਰਾ ਮੌਕਾ ਹੈ। ਰਿਚਰਡਸ ਨੇ ਕਿਹਾ ਕਿ ਚੈਂਪੀਅਨਸ ਟਰਾਫੀ ਵਿਚ ਪਾਕਿਸਤਾਨ ਨੇ ਜਿਸ ਤਰ੍ਹਾਂ ਮੈਚ ਜਿੱਤ ਕੇ ਖਿਤਾਬ ਜਿੱਤਿਆ ਸੀ ਉਸੇ ਤਰ੍ਹਾਂ ਵਿਸ਼ਵ ਕੱਪ ਵਿਚ ਵੀ ਪਾਕਿਸਤਾਨ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ ਹੈ। ਪਾਕਿਸਤਾਨ ਨੇ ਦੁਨੀਆ ਦੀਆਂ ਬਿਹਤਰੀਨ ਟੀਮਾਂ ਨੂੰ ਹਰਾਇਆ ਹੈ। ਅਜਿਹੇ 'ਚ ਉਸ ਦੇ ਕੋਲ ਖਿਤਾਬ ਜਿੱਤਣ ਦਾ ਮੌਕਾ ਹੈ।
ਰਿਚਰਡਸ ਦਾ ਬਿਆਨ ਸਮਝ ਤੋਂ ਬਾਹਰ
ਪਾਕਿਸਤਾਨ ਨੂੰ ਵਿਸ਼ਵ ਕੱਪ ਦਾ ਦਾਅਵੇਦਾਰ ਦੱਸਣ ਦਾ ਬਿਆਨ ਸਮਝ ਤੋਂ ਬਾਹਰ ਹੈ। ਅਜਿਹਾ ਲੱਗ ਰਿਹਾ ਹੈ ਕਿ ਉਸ ਨੇ ਪਾਕਿਸਤਾਨ ਟੀਮ ਦੀ ਤਾਰੀਫ ਇਸ ਲਈ ਕੀਤੀ ਕਿਉਂਕਿ ਉਹ ਅਜੇ ਕਰਾਚੀ ਵਿਚ ਹੈ ਜਿੱਥੇ ਪੀ. ਐੱਸ. ਐੱਲ. ਦੀ ਟੀਮ ਕਵੇਟਾ ਗਲੈਡੀਏਟਰਸ ਨਾਲ ਜੁੜੇ ਹੋਏ ਹਨ। ਪਾਕਿਸਤਾਨ ਇਸ ਸਮੇਂ ਖਰਾਬ ਦੌਰ ਤੋਂ ਗੁਜ਼ਰ ਰਹੀ ਹੈ। ਉੱਥੇ ਹੀ ਉਨ੍ਹਾਂ ਦੇ ਕਪਤਾਨ ਸਰਫਰਾਜ਼ ਅਹਿਮਦ ਖੁੱਦ ਫਲਾਪ ਚੱਲ ਰਹੇ ਹਨ। ਵਨ ਡੇ ਮੈਚਾਂ ਵਿਚ ਪਾਕਿਸਤਾਨ ਦਾ ਹਾਲੀਆ ਰਿਕਾਰਡ ਖਰਾਬ ਹੈ। ਉਸ ਨੂੰ ਨਿਊਜ਼ੀਲੈਂਡ ਖਿਲਾਫ ਪਿਛਲੀ ਵਨ ਡੇ ਸੀਰੀਜ਼ ਵਿਚ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੀਵੀ ਖਿਲਾਫ ਘਰੇਲੂ ਸੀਰੀਜ਼ ਵੀ ਡਰਾਅ ਹੋਈ ਸੀ। ਏਸ਼ੀਆ ਕੱਪ ਵਿਚ ਵੀ ਪਾਕਿਸਤਾਨ ਨੇ ਖਰਾਬ ਪ੍ਰਦਰਸ਼ਨ ਕੀਤਾ ਸੀ ਅਤੇ ਭਾਰਤ ਹੱਥੋ 2 ਵਾਰ ਹਾਰ ਝੱਲਣੀ ਪਈ। ਪਾਕਿਸਤਾਨ ਬੰਗਲਾਦੇਸ਼ ਹੱਥੋਂ ਹਾਰ ਕੇ ਏਸ਼ੀਆ ਕੱਪ 'ਚੋਂ ਬਾਹਰ ਹੋਇਆ ਸੀ। ਇਸ ਲਈ ਇਹ ਟੀਮ ਵਿਸ਼ਵ ਕੱਪ ਵਿਚ ਕਮਜ਼ੋਰ ਟੀਮਾਂ ਵਿਚੋਂ ਇਕ ਹੈ।
ਹਾਕੀ ਇੰਡੀਆ ਦੇ ਫੈਸਲੇ ਦਾ ਨੁਕਸਾਨ ਝੱਲਿਆ ਬੀ.ਪੀ.ਸੀ.ਐੱਲ. ਨੇ
NEXT STORY