ਜਲੰਧਰ- ਵਾਚ ਨਿਰਮਾਤਾ ਕੰਪਨੀ ਕੈਸੀਓ ਨੇ ਭਾਰਤੀ ਬਾਜ਼ਾਰ 'ਚ ਨਵੀਂ ਵਾਚ ਨੂੰ ਲਾਂਚ ਕੀਤਾ ਹੈ। ਜਿਸ ਨੂੰ ਖਾਸਤੌਰ ਉੱਤੇ ਗਣਤੰਤਰ ਦਿਨ ਦੇ ਮੌਕੇ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤਾ ਗਿਆ ਹੈ। ਕੈਸੀਓ ਦੁਆਰਾ G-Shock GA 110GB ਨਾਮ ਨਾਲ ਪੇਸ਼ ਕੀਤੀ ਗਈ ਨਵੀਂ ਵਾਚ ਰਿਪਬਲਿਕ-ਡੇ 'ਤੇ ਲਿਮਟਿਡ ਐਡਿਸ਼ਨ 'ਚ ਉਪਲੱਬਧ ਹੋਵੇਗੀ। ਭਾਰਤੀ ਬਾਜ਼ਾਰ 'ਚ G Shock GA 110GB ਦੀ ਕੀਮਤ 9,795 ਰੁਪਏ ਹੈ।
ਗਣਤੰਤਰ ਦਿਨ ਦੇ ਮੌਕੇ 'ਤੇ ਭਾਰਤੀ ਯੂਜ਼ਰਾਂ ਨੂੰ ਧਿਆਨ 'ਚ ਰੱਖ ਕੇ ਲਾਂਚ ਕੀਤੀ ਗਈ ਇਸ ਵਾਚ ਦੀ ਖਾਸਿਅਤ ਹੈ ਕਿ ਇਸ ਦੇ ਬੈਂਡ 'ਚ ਹਿੰਦੀ ਭਾਸ਼ਾ 'ਚ ਵੰਦੇ ਮਾਤਰਮ ਸਲੋਗਨ ਲਿਖਿਆ ਹੋਇਆ ਹੈ। G-Shock GA-110GB ਵਾਚ ਦੇ ਸਟਰਿਪ 'ਚ ਹੇਠਲੇਂ ਪਾਸੇ 'IND' ਲਿੱਖਿਆ ਹੋਇਆ ਹੈ।
ਕੈਸੀਓ G-Shock GA-110GB ਵਾਚ 'ਚ ਕਈ ਖਾਸ ਫੀਚਰਸ ਦਿੱਤੇ ਗਏ ਹਨ। ਜੋ ਕਿ ਤੁਹਾਡੀਆਂ ਰੋਜ਼ ਦੀਆਂ ਐਕਟੀਵਿਟਿਸ ਨੂੰ ਹੋਰ ਵੀ ਆਸਾਨ ਬਣਾਉਣ 'ਚ ਮਦਦ ਕਰਦੇ ਹਨ। ਇਸ ਨੂੰ ਵਾਟਰਪਰੂਫ ਬਣਾਉਣ ਲਈ ਮਿਨਰਲ ਗਲਾਸ ਡਾਇਲ ਦਾ ਇਸਤੇਮਾਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਇਸ ਵਾਚ ਨੂੰ 200 ਮੀਟਰ ਪਾਣੀ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ 'ਚ ਐੱਲ. ਈ. ਡੀ ਲਾਈਟ ਦਿੱਤੀ ਗਈ ਹੈ ਜਿਸ ਨੂੰ ਕਿੱਤੇ ਵੀ ਅਤੇ ਕਦੇ ਵੀ ਇਸਤੇਮਾਲ ਕਰ ਸਕਦੇ ਹਨ। ਇਸ ਤੋਂ ਇਲਾਵਾ ਖਪਤਕਾਰ ਇਸ 'ਚ ਵਰਲਡ ਟਾਈਮ, ਕਾਊਂਟਡਾਊਨ ਟਾਇਮਰ ਦੇ ਨਾਲ ਹੀ 5 ਡੇਲੀ ਅਲਾਰਮ ਦਾ ਮੁਨਾਫ਼ਾ ਲੈ ਸਕਦੇ ਹਨ। ਉਥੇ ਹੀ ਇਸ 'ਚ ਫੁੱਲ ਆਟੋ ਕਲੈਂਡਰ ਦਿੱਤਾ ਗਿਆ ਹੈ ਜਿਸ 'ਚ ਸਾਲ 2099 ਤੱਕ ਦਾ ਕਲੈਂਡਰ ਸ਼ਾਮਿਲ ਹੈ।
ਮੀਥੈਨ ਗੈਸ ਦੇ ਵਿਸਫੋਟ ਨਾਲ ਸ਼ੁਰੂਆਤ 'ਚ ਗਰਮ ਰਿਹਾ ਹੋਵੇਗਾ ਮੰਗਲ ਗ੍ਰਹਿ
NEXT STORY