ਲੁਧਿਆਣਾ (ਸਰਬਜੀਤ ਸਿੰਘ ਸਿੱਧੂ) - ਹਰੇ ਇਨਕਲਾਬ ਸਮੇਂ ਸਰਕਾਰ ਨੇ ਵਿਕਸਿਤ ਦੇਸ਼ਾਂ ਤੋਂ ਪ੍ਰਭਾਵਤ ਹੋ ਕੇ ਨਵੀਂ ਖੇਤੀਬਾੜੀ ਨੀਤੀ ਅਪਣਾਈ ਸੀ। ਉਸ ਸਮੇਂ ਅਨਾਜ ਦੀ ਕਮੀ ਹੋਣ ਕਰਕੇ ਬਾਹਰਲੇ ਮੁਲਕਾਂ ਤੋਂ ਇੱਕ ਪੈਕੇਜ ਦੇ ਅਧੀਨ ਬੀਜ, ਰਸਾਇਣਕ ਖਾਦਾਂ, ਨਦੀਨਨਾਸ਼ਕ, ਕੀਟਨਾਸ਼ਕ ਆਦਿ ਕਈ ਖੇਤੀਬਾੜੀ ਨਾਲ ਸਬੰਧਤ ਵਸਤੂਆਂ ਮੰਗਵਾਈਆਂ ਗਈਆਂ ਤਾਂ ਜੋ ਝਾੜ ਵਿੱਚ ਵਾਧਾ ਕਰਕੇ ਮੁਲਕ ਦਾ ਢਿੱਡ ਭਰਿਆ ਜਾ ਸਕੇ। ਪਰ ਇਹ ਖੇਤੀਬਾੜੀ ਨੀਤੀ ਨੇ ਪੰਜਾਬ ਨੂੰ ਹੌਲੀ-ਹੌਲੀ ਬਿਲਕੁੱਲ ਖੋਖਲਾ ਕਰ ਦਿੱਤਾ। ਪੰਜਾਬ ਦੀ ਆਬੋ-ਹਵਾ ਹੀ ਜ਼ਹਿਰੀਲੀ ਹੋ ਗਈ, ਧਰਤੀ ਹੇਠਲਾ ਪਾਣੀ ਲਗਭਗ ਖਤਮ ਹੋਣ ਦੀ ਕਗਾਰ ਤੇ ਹੈ। ਮਸ਼ੀਨੀਕਰਨ ਇਨ੍ਹਾਂ ਜ਼ਿਆਦਾ ਵੱਧ ਗਿਆ ਕਿ ਬੇਰੁਜ਼ਗਾਰੀ ਪੈਦਾ ਹੋ ਗਈ। ਕਿਸਾਨ ਕਰਜ਼ਾਈ ਹੋ ਗਏ।
ਪੜ੍ਹੋ ਇਹ ਵੀ ਖਬਰ - ਸਕੂਲਾਂ ’ਚ ਬਣਨ ਵਾਲੇ 40 ਫ਼ੀਸਦੀ ਪਖਾਨਾਘਰ ਸਿਰਫ਼ ਕਾਗਜ਼ਾਂ ਚ ਹੀ ਬਣੇ: ਕੈਗ ਰਿਪੋਰਟ (ਵੀਡੀਓ)
ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਰਕਾਰ ਨੇ ਖੇਤੀਬਾੜੀ ਬਿਲ ਪਾਸ ਕੀਤੇ ਹਨ। ਇਹ ਬਿੱਲ ਵੀ ਬਾਹਰਲੇ ਮੁਲਕਾਂ ਦੇ ਖੇਤੀਬਾੜੀ ਅਤੇ ਮੰਡੀਕਰਨ ਕਰਨ ਦੇ ਢੰਗ ਤਰੀਕਿਆਂ ਤੋਂ ਹੀ ਪ੍ਰਭਾਵਤ ਹਨ ਜਿਵੇਂ ਕੇ ਖੁੱਲ੍ਹੀ ਮੰਡੀ ਅਤੇ ਕੰਟਰੈਕਟ ਫਾਰਮਿੰਗ। ਹੁਣ ਵੱਡਾ ਸਵਾਲ ਇਹ ਹੈ ਕਿ ਹਰੇ ਇਨਕਲਾਬ ਸਮੇਂ ਕਿਸੇ ਨੇ ਇਹ ਆਵਾਜ਼ ਕਿਉਂ ਨਹੀਂ ਉਠਾਈ ਕਿ ਇਹ ਖੇਤੀਬਾੜੀ ਨੀਤੀ ਪੰਜਾਬ ਦੀ ਧਰਤੀ ਨੂੰ ਜ਼ਹਿਰੀਲਾ ਕਰ ਦੇਵੇਗੀ, ਰੁਜ਼ਗਾਰ ਖੋਹ ਲਵੇਗੀ ਅਤੇ ਹੁਣ ਏਨਾ ਵਿਰੋਧ ਕਿਉਂ?
ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ
ਇਸ ਬਾਰੇ ਜਗਬਾਣੀ ਨਾਲ ਗੱਲ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਪ੍ਰੋਫ਼ੈਸਰ ਡਾ.ਗਿਆਨ ਸਿੰਘ ਨੇ ਦੱਸਿਆ ਕਿ ਹਰਾ ਇਨਕਲਾਬ ਸਿਰਫ ਉਤਪਾਦਨ ਵਧਾਉਣ ਲਈ ਹੀ ਆਇਆ ਸੀ। ਕਿਉਂਕਿ ਉਸ ਸਮੇਂ ਜਦੋਂ ਕਿਸੇ ਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ ਤਾਂ ਲੋਕ ਕੁਝ ਵੀ ਨਵਾਂ ਅਪਨਾਉਣ ਲਈ ਤਿਆਰ ਸਨ। ਪੰਜਾਬ ਦੇ ਲੋਕਾਂ ਨੇ ਉਸ ਸਮੇਂ ਲਾਲ ਰੰਗ ਦੀ ਕਣਕ ਵੀ ਖਾਧੀ ਜਿਹੜੀ ਕਿ ਇਹ ਨਾਪਸੰਦ ਕਰਦੇ ਹਨ। ਕਿਸਾਨਾਂ ਨੂੰ ਇਹ ਨਵੀਂ ਖੇਤੀਬਾੜੀ ਨੀਤੀ ਮਜਬੂਰੀਵਸ ਅਪਨਾਉਣੀ ਪਈ। ਇਸ ਨਾਲ ਵੱਡੇ ਕਿਸਾਨਾਂ ਨੂੰ ਫਾਇਦਾ ਹੋਇਆ ਅਤੇ ਛੋਟੇ ਕਿਸਾਨਾਂ ਨੂੰ ਬਹੁਤ ਨੁਕਸਾਨ। ਕੁਝ ਸਮੇਂ ਲਈ ਆਮਦਨ ਵਿੱਚ ਵਾਧਾ ਹੋਇਆ ਪਰ ਸਮੇਂ ਨਾਲ ਵੱਧ ਕਮਾਈ ਕਰਨ ਹਿੱਤ ਕਿਸਾਨਾਂ ਸਿਰ ਕਰਜ਼ਾ ਵਧਦਾ ਗਿਆ, ਜੋ ਖੁਦਕੁਸ਼ੀਆਂ ਦਾ ਕਾਰਨ ਵੀ ਬਣਿਆ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਕਿਸਾਨ ਹਰੇ ਇਨਕਲਾਬ ਦੇ ਆਉਣ ਤੋਂ ਬਾਅਦ ਵਾਤਾਵਰਨ ਨੂੰ ਘੱਟ ਅਤੇ ਖੇਤੀ ਵਿੱਚੋਂ ਵੱਧ ਤੋਂ ਵੱਧ ਲਾਭ ਕਮਾਉਣ ਨੂੰ ਤਰਜੀਹ ਦੇਣ ਲੱਗਿਆ। ਜਿਸ ਨਾਲ ਫਸਲਾਂ ਦੀ ਪੈਦਾਵਾਰ ਜ਼ਰੂਰ ਵਧੀ ਪਰ ਖੇਤੀ ਵਿਭਿੰਨਤਾ ਬਿਲਕੁਲ ਖ਼ਤਮ ਹੋਣ ਲੱਗੀ। ਸ਼ੁਰੂਆਤ ਵਿੱਚ ਸਰਕਾਰ ਦੁਆਰਾ ਖਾਦਾਂ, ਕੀਟਨਾਸ਼ਕ ਅਤੇ ਨਦੀਨਨਾਸਕ ਆਦਿ ਵੀ ਮੁਫ਼ਤ ਕਿਸਾਨਾਂ ਨੂੰ ਦਿੱਤੇ ਗਏ। ਜਿਸਦੇ ਹੌਲੀ ਹੌਲੀ ਕਿਸਾਨ ਆਦੀ ਹੋ ਗਏ। ਉਸ ਸਮੇਂ ਕਿਸਾਨਾਂ ਨੂੰ ਇਸ ਤਰ੍ਹਾਂ ਲੱਗਦਾ ਕਿ ਸੀ ਕਿ ਅਨਾਜ ਪੈਦਾ ਕਰਨ ਨਾਲ ਉਨ੍ਹਾਂ ਦੀ ਕਾਇਆਕਲਪ ਹੋ ਜਾਵੇਗੀ। ਕਿਸਾਨਾਂ ਨੂੰ ਪਤਾ ਹੀ ਨਹੀਂ ਸੀ ਕਿ ਲੰਬੇ ਸਮੇਂ ਦੌਰਾਨ ਇਸ ਦੇ ਇਨ੍ਹੇ ਬੁਰੇ ਪ੍ਰਭਾਵ ਹੋਣਗੇ।
ਪੜ੍ਹੋ ਇਹ ਵੀ ਖਬਰ - 100 ਪ੍ਰਭਾਵਸ਼ਾਲੀ ਸਖਸ਼ੀਅਤਾਂ ''ਚ ਸ਼ੁਮਾਰ ਹੋਈ ਸ਼ਾਹੀਨ ਬਾਗ਼ ਦੀ ਦਾਦੀ ‘ਬਿਲਕੀਸ ਬਾਨੋ’ (ਵੀਡੀਓ)
ਉਨ੍ਹਾਂ ਕਿਹਾ ਕਿ ਜੇਕਰ ਮੌਜੂਦਾ ਖੇਤੀ ਬਿੱਲਾਂ ਨਾਲ ਹਰੇ ਇਨਕਲਾਬ ਦੀ ਤੁਲਨਾ ਕਰੀਏ ਤਾਂ ਉਸ ਸਮੇਂ ਹਰੇ ਇਨਕਲਾਬ ਨੂੰ ਅਪਨਾਉਣਾ ਸਾਡੀ ਮਜਬੂਰੀ ਸੀ ਪਰ ਹੁਣ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਨੂੰ ਅਪਨਾਉਣਾ ਕਿਸਾਨ ਦੀ ਮਜਬੂਰੀ ਨਹੀਂ ਹੈ। ਇਸ ਲਈ ਕਿਸਾਨ ਸੜਕਾਂ ’ਤੇ ਉਤਰ ਆਏ ਹਨ।
ਇਨ੍ਹਾਂ ਬਿੱਲਾਂ ਦੇ ਆਉਣ ਨਾਲ ਕਿਸਾਨਾਂ ਨੂੰ ਡਰ ਹੈ ਕਿ ਵੱਡੇ ਵਪਾਰੀ ਜਾਂ ਕਾਰਪੋਰੇਟ ਕਿਸਾਨਾਂ ਦੀਆਂ ਜਮੀਨਾਂ ਖੋਹ ਲੈਣਗੇ ਅਤੇ ਕਿਸਾਨਾਂ ਨੂੰ ਮਜ਼ਦੂਰ ਬਣ ਕੇ ਕੰਮ ਕਰਨਾ ਪਵੇਗਾ। ਪਰ ਅਜਿਹਾ ਨਹੀਂ ਹੋਵੇਗਾ ਕਿਉਂਕਿ ਜੇਕਰ ਵੱਡੇ ਵਪਾਰੀ ਜ਼ਮੀਨਾਂ ਉੱਤੇ ਖੇਤੀ ਕਰਨਗੇ ਤਾਂ ਵੱਡੇ ਪੱਧਰ ਤੇ ਮਸ਼ੀਨੀਕਰਨ ਹੋਵੇਗਾ। ਜਿਸ ਨਾਲ ਕਿਸਾਨਾਂ ਨੂੰ ਆਪਣੇ ਖੇਤ ਵਿੱਚ ਵੀ ਕੰਮ ਨਹੀਂ ਮਿਲੇਗਾ। ਦੂਜੇ ਪਾਸੇ ਨੌਕਰੀਆਂ ਦੀ ਗੱਲ ਕਰੀਏ ਤਾਂ ਪਹਿਲਾਂ ਹੀ ਬਹੁਤ ਬੇਰੁਜ਼ਗਾਰੀ ਹੈ। ਸਿੱਟੇ ਵਜੋਂ ਆਰਥਿਕ ਵਿਗਾੜ, ਸਮਾਜਿਕ ਵਿਗਾੜ, ਸੱਭਿਆਚਾਰਕ ਵਿਗਾੜ, ਰਾਜਸੀ ਵਿਗਾੜ ਅਤੇ ਬੌਧਿਕ ਵਿਗਾੜ ਦੀ ਸਥਿਤੀ ਪੈਦਾ ਹੋ ਜਾਵੇਗੀ।
ਪੜ੍ਹੋ ਇਹ ਵੀ ਖਬਰ - ਨਾਰਕੋਟਿਕਸ ਵਿਭਾਗ ਨੇ ਬਾਲੀਵੁੱਡ ’ਤੇ ਕਸਿਆ ਸ਼ਿਕੰਜਾ, ਜਾਣੋ ਕਿਉਂ (ਵੀਡੀਓ)
ਇਸ ਬਾਰੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪ੍ਰੋਫੈਸਰ ਡਾ ਮਾਨ ਸਿੰਘ ਤੂਰ ਨੇ ਦੱਸਿਆ ਕਿ ਹਰਾ ਇਨਕਲਾਬ ਪਹਿਲਾਂ ਮੱਧ ਪ੍ਰਦੇਸ਼ ਵਿਚ ਕਰਨ ਲੱਗੇ ਸਨ ਪਰ ਉਥੋਂ ਦੇ ਲੋਕ ਇੰਨੇ ਹਿੰਮਤੀ ਨਾ ਹੋਣ ਕਰਕੇ ਇਸ ਦੀ ਸ਼ੁਰੂਆਤ ਪੰਜਾਬ ਵਿੱਚ ਕੀਤੀ ਗਈ। ਇਹ ਜ਼ਰੂਰ ਹੈ ਕਿ ਉਸ ਸਮੇਂ ਅਨਾਜ ਦੀ ਕਮੀ ਸੀ ਅਤੇ ਇਸ ਕਮੀ ਨੂੰ ਹਰੇ ਇਨਕਲਾਬ ਕਰਕੇ ਹੋਈ ਵੱਧ ਪੈਦਾਵਾਰ ਨੇ ਹੀ ਪੂਰਾ ਕੀਤਾ। ਪਰ ਵਧ ਪੈਦਾਵਾਰ ਦਾ ਲਾਲਚ ਪੰਜਾਬ ਦੀ ਧਰਤ ਨੂੰ ਘੁਣ ਵਾਂਗ ਖਾ ਗਿਆ। ਉਸ ਸਮੇਂ ਜਾਗਰੂਕਤਾ ਵੀ ਬਹੁਤ ਘੱਟ ਸੀ। ਜੇਕਰ ਅੱਜ ਵਾਂਗ ਹੁੰਦੀ ਤਾਂ ਕੁਝ ਹੱਦ ਤੱਕ ਲੋਕ ਵਿਰੋਧ ਵੀ ਕਰਦੇ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪੜ੍ਹੇ-ਲਿਖੇ ਕਿਸਾਨ ਅਤੇ ਨੌਜਵਾਨ ਮੁੰਡੇ ਵੀ ਇਸ ਬਿੱਲ ਦਾ ਵਿਰੋਧ ਕਰ ਰਹੇ ਹਨ। ਜਾਗਰੁਕਤਾ ਹੋਣ ਕਰਕੇ ਕਿਸਾਨਾਂ ਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਕਿਸਾਨਾਂ ਦੇ ਕੀ ਹਾਲਾਤ ਹੋ ਸਕਦੇ ਹਨ।
ਹੋਰ ਖ਼ਬਰਾਂ ਤੇ ਜਾਣਕਾਰੀ ਲਈ ਡਾਊਨਲੋਡ ਕਰੋ ਜਗਬਾਣੀ ਮੋਬਾਇਲ ਐਪਲੀਕੇਸ਼ਨ: ਜਗਬਾਣੀ ਮੋਬਾਇਲ ਐਪਲੀਕੇਸ਼ਨ ਲਿੰਕ
ਫ਼ਸਲਾਂ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਬਹੁਤ ਖਤਰਨਾਕ ਹੈ ‘ਕਾਂਗਰਸੀ ਬੂਟੀ’
NEXT STORY