ਰਾਜਧਾਨੀ ਦਿੱਲੀ ’ਚ ਬੇਖੌਫ ਸਮਾਜ ਵਿਰੋਧੀ ਤੱਤ ਸ਼ਰੇਆਮ ਵਾਰਦਾਤਾਂ ਕਰ ਕੇ ਇਥੋਂ ਦੀ ਕਾਨੂੰਨ ਵਿਵਸਥਾ ਨੂੰ ਚੁਣੌਤੀ ਦੇ ਰਹੇ ਹਨ।
24 ਜੂਨ ਸ਼ਾਮ 3 ਅਤੇ 4 ਵਜੇ ਦੇ ਦਰਮਿਆਨ ਸ਼ਰੇਆਮ ਲੁੱਟ ਦੀ ਇਕ ਵਾਰਦਾਤ ’ਚ ਗੁਰੂਗ੍ਰਾਮ ਤੋਂ ਆਪਣੇ ਦੋਸਤ ਨਾਲ ਕੈਸ਼ ਲੈ ਕੇ ਦਿੱਲੀ ਆ ਰਹੇ ਇਕ ਡਲਿਵਰੀ ਏਜੰਟ ਦੀ ਟੈਕਸੀ ਨੂੰ ਪ੍ਰਗਤੀ ਮੈਦਾਨ ਦੀ ਟਨਲ (ਸੁਰੰਗ) ’ਚ ਰੋਕ ਕੇ 2 ਮੋਟਰਸਾਈਕਲਾਂ ’ਤੇ ਸਵਾਰ 4 ਨਕਾਬਪੋਸ਼ ਬਦਮਾਸ਼ ਪਿਸਤੌਲ ਦੇ ਜ਼ੋਰ ’ਤੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।
ਟਨਲ ’ਚ ਟ੍ਰੈਫਿਕ ਦਾ ਸੰਚਾਲਨ ਕਰਨ ਵਾਲੀ ਏਜੰਸੀ ਅਨੁਸਾਰ ਟਨਲ ਦੇ ਸਾਰੇ ਦਾਖਲਾ ਅਤੇ ਨਿਕਾਸੀ ਸਥਾਨਾਂ ’ਤੇ ਗਾਰਡ ਤਾਇਨਾਤ ਰਹਿੰਦੇ ਹਨ ਜਿਹੜੇ ਘਟਨਾ ਦੇ ਵੇਲੇ ਕੁਝ ਦੂਰੀ ’ਤੇ ਮੌਜੂਦ ਸਨ।
ਜਿਸ ਥਾਂ ’ਤੇ ਇਹ ਘਟਨਾ ਹੋਈ ਹੈ ਉਥੇ ਹਰ ਸਮੇਂ ਟ੍ਰੈਫਿਕ ਚਲਦਾ ਰਹਿੰਦਾ ਹੈ ਅਤੇ ਇਸੇ ਇਲਾਕੇ ’ਚ ਦੇਸ਼ ਦੀ ਸੁਪਰੀਮ ਕੋਰਟ ਅਤੇ ਦਿੱਲੀ ਹਾਈਕੋਰਟ ਤੋਂ ਇਲਾਵਾ ਅਨੇਕਾਂ ਮਹੱਤਵਪੂਰਨ ਦਫਤਰ ਸਥਿਤ ਹਨ। ਇਹ ਇਲਾਕਾ ਲੁਟੀਅਨਸ ਜ਼ੋਨ ’ਚ ਆਉਂਦਾ ਹੈ।
ਪ੍ਰਗਤੀ ਮੈਦਾਨ ਟਨਲ ’ਚ ਨੈੱਟਵਰਕ ਨਹੀਂ ਮਿਲਦਾ, ਜਿਸ ਕਾਰਨ ਘਟਨਾ ਹੋਣ ਦੇ ਬਾਅਦ ਪੀੜਤ ਵਿਅਕਤੀ ਤਤਕਾਲ ਕਿਸੇ ਨੂੰ ਸੂਚਿਤ ਨਹੀਂ ਕਰ ਸਕਦਾ। ਟਨਲ ’ਚ ਐਮਰਜੈਂਸੀ ਸੂਚਨਾ ਦੇਣ ਲਈ ਐੱਸ. ਓ. ਐੱਸ. ਦੇ ਬਟਨ ਵੀ ਕਾਰਗਰ ਨਹੀਂ ਹਨ। ਇਸੇ ਕਾਰਨ ਹਾਲ ਹੀ ’ਚ ਟਨਲ ਦੇ ਅੰਦਰ ਹੋਈ ਇਕ ਸੜਕ ਦੁਰਘਟਨਾ ਦੀ ਜਾਣਕਾਰੀ ਪੁਲਸ ਨੂੰ ਕਾਫੀ ਦੇਰ ਨਾਲ ਮਿਲੀ ਸੀ।
ਇਸ ਘਟਨਾ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਦੇ ਉਪ-ਰਾਜਪਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਅਤੇ ਉਹ ਕਿਸੇ ਅਜਿਹੇ ਵਿਅਕਤੀ ਲਈ ਰਾਹ ਬਣਾਉਣ ਜੋ ਦਿੱਲੀ ਦੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰ ਸਕੇ।
ਇਕ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਵਿਦੇਸ਼ ਜਾ ਕੇ ਦੇਸ਼ ਦਾ ਨਾਂ ਰੌਸ਼ਨ ਕਰ ਰਹੇ ਹਨ, ਉਥੇ ਹੀ ਦੂਸਰੇ ਪਾਸੇ ਜਦ ਵਿਦੇਸ਼ ’ਚ ਲੋਕ ਦੇਸ਼ ਦੀ ਰਾਜਧਾਨੀ ’ਚ ਹੋ ਰਹੀਆਂ ਅਜਿਹੀਆਂ ਘਟਨਾਵਾਂ ਬਾਰੇ, ਜਿਨ੍ਹਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ, ਪੜ੍ਹਨਗੇ ਤਾਂ ਇਸ ਨਾਲ ਯਕੀਨਨ ਹੀ ਦੇਸ਼ ਦੀ ਸ਼ਾਨ ਨੂੰ ਧੱਕਾ ਲੱਗੇਗਾ। ਇਸ ਲਈ ਅਜਿਹੀਆਂ ਘਟਨਾਵਾਂ ਰੋਕਣ ਲਈ ਸਖਤ ਕਦਮ ਚੁੱਕਣ ਤੇ ਸੁਰੱਖਿਆ ਪ੍ਰਬੰਧਾਂ ’ਚ ਫੈਲੀਆਂ ਤਰੁਟੀਆਂ ਤੁਰੰਤ ਦੂਰ ਕਰਨ ਦੀ ਲੋੜ ਹੈ।
- ਵਿਜੇ ਕੁਮਾਰ
ਪਾਕਿਸਤਾਨ ਦੀ ਪ੍ਰਮਾਣੂ ਨੀਤੀ ’ਚ ਤਬਦੀਲੀ ਭਾਰਤ ਲਈ ਖਤਰੇ ਦੀ ਘੰਟੀ
NEXT STORY